ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਮੌਜਾਂ ਈ ਮੌਜਾਂ : ਐਸਜੀਪੀਸੀ ਉਮੀਦਵਾਰਾਂ ਨੂੰ ਖਰਚੇ ਦਾ ਹਿਸਾਬ ਨਹੀਂ ਦੇਣਾ ਪੈਣਾ

 • ਐਸ ਜੀ ਪੀ ਸੀ  ਚੋਣਾਂ ਵਿੱਚ ਉਮੀਦਵਾਰ ਆਪਣੀ ਮਰਜ਼ੀ ਦਾ ਖਰਚਾ ਕਰ ਸਕਦੇ ਹਨ ਕਿਉਂਕਿ ਚੋਣ ਕਮਿਸ਼ਨ ਵੱਲੋਂ ਇਸ ਲਈ   ਕੋਈ ਹੱਦਬੰਦੀ ਨਹੀਂ ।  ਗੁਰਦੁਆਰਾ ਚੋਣ ਕਮਿਸ਼ਨਰ  ਜਸਟਿਸ   ਹਰਫੂਲ ਸਿੰਘ ਬਰਾੜ  ( ਸੇਵਾ ਮੁਕਤ) ਨੇ ਸਪੱਸ਼ਟ ਕੀਤਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀਆਂ ਚੋਣਾਂ ਵਿੱਚ  ਉਮੀਦਵਾਰਾਂ ਤੋਂ ਖਰਚਾ ਹਿਸਾਬ- ਕਿਤਾਬ ਨਹੀਂ ਲਿਆ ਜਾਵੇਗਾ।
  ਉਹਨਾਂ ਸਪੱਸ਼ਟ ਕੀਤਾ ਗਿਆ ਹੈ ਕਿ  ਕੇਂਦਰ ਸਰਕਾਰ ਵੱਲੋਂ ਉਮੀਦਵਾਰਾਂ  ਦੁਆਰਾ ਕੀਤੇ  ਜਾ ਰਹੇ ਚੋਣ ਖਰਚਿਆਂ   ਪਾਬੰਦੀ ਲਾਉਣ ਸਬੰਧੀ ਕੋਈ ਹਦਾਇਤਾਂ ਨਹੀਂ ਨਾ ਇਸਦਾ ਹਿਸਾਬ ਕਿਤਾਬ ਲੈਣ  ਲਈ ਆਖਿਆ ਗਿਆ ਹੈ। 
  ਉਹਨਾ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਹਰੇਕ   ਪੋਲਿੰਗ ਬੂਥ  ਹੋਵੇਗੀ  ਨਾ ਕਿ ਵਿਧਾਨ ਸਭਾ ਚੋਣਾਂ ਵਾਂਗੂੰ ਇੱਕ ਇਕੱਠੇ ਕੀਤੇ ਜਾਣਗੇ । ਉਹਨਾਂ ਨੇ ਗੁਰਦੁਆਰਿਆਂ ਵਿੱਚ ਚੋਣ ਸਰਗਰਮੀਆਂ  ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤੀ ਵਰਤਣ ਦੀ ਗੱਲ ਵੀ ਆਖੀ ।
   ਚੋਣ ਜਾਬਤੇ ਦੀਆਂ  ਚਾਰ ਦਰਜਨ ਤੋਂ ਵੱਧ ਸਿ਼ਕਾਇਤਾਂ  ਮਿਲਣ ਤੇ ਇਹਨਾਂ ਵਿੱਚੋਂ  10 ਤੇ ਕਾਰਵਾਈ ਹੋ ਚੁੱਕੀ ਹੈ।
   
  ਜਸਟਿਸ ਬਰਾੜ ਨੇ ਕਿਹਾ ਕਿ ਹੋਣ ਤਕ ਚੋਣ ਜ਼ਾਬਤੇ ਦੀਆਂ ਚਾਰ ਦਰਜਨ ਤੋਂ ਵੱਧ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਇਨ੍ਹਾਂ ਵਿਚੋਂ 10 ‘ਤੇ ਕਾਰਵਾਈ ਹੋ ਚੁੱਕੀ ਹੈ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅੰਨਾ ਹਜ਼ਾਰੇ ਵੱਲੋਂ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਇਨਕਾਰ

 • ਨਵੀਂ ਦਿੱਲੀ : ਕੇਂਦਰ ਸਰਕਾਰ ਲਈ  ਗਲੇ ਦੀ ਹੱਡੀ ਬਣੇ ਅੰਨਾ ਹਜ਼ਾਰੇ ਨੂੰ ਸਵੇਰੇ  ਗ੍ਰਿਫ਼ਤਾਰ ਕੀਤਾ ਗਿਆ । ਦਿਨ  ਸਮੇਂ  ਦੇਸ਼ ਭਰ  ਵਿੱਚ ਉਸਦੇ ਸਮਰਥੱਕਾਂ ਨੇ ਵਿਰੋਧ ਪ੍ਰਦਰਸ਼ਨ ਜਾਰੀ ਰੱਖੇ। ਸ਼ਾਮ  8 ਵਜੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ  ਰਾਹੁਲ ਗਾਂਧੀ ਦੀ ਮੀਟਿੰਗ   ਅੰਨਾ ਨੂੰ ਬਿਨਾ ਸ਼ਰਤ ਰਿਹਾਅ ਕਰਨਾ ਤਹਿ ਕੀਤਾ ਗਿਆ ।
    9:15 ਵਜੇ ਅੰਨਾ ਹਜ਼ਾਰੇ ਅਤੇ ਉਹਨਾਂ  8  ਸਾਥੀਆਂ ਨੂੰ ਤਿਹਾੜ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਣਾ ਸੀ । ਪਰ  ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਅੰਨਾ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ।  ਜਦਕਿ ਕਿਰਨ ਬੇਦੀ ਸਮੇਤ ਉਹਦੇ ਕਰੀਬ 1400 ਸਮਰੱਥਕਾਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ।
  ਬਾਕੀ  ਵੇਰਵੇ ਦੀ ਉਡੀਕ ਹੈ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦੋ ਲੋਕਾਂ ਦੀ ਦੁਨੀਆਂ ਰੋਸ਼ਨ ਕਰ ਗਿਆ ਜਸਵੀਰ

 • ਮੋਗਾ  (ਸਵਰਨ ਗੁਲਾਟੀ): ਪਿੰਡ ਰੱਤੀਆਂ ਦੇ ਇਕ ਨੌਜਵਾਨ ਦੀ ਮੌਤ ਉਪਰੰਤ ਉਸਦੇ ਪਰਿਵਾਰ ਵਾਲਿਆਂ ਵੱਲੋ ਉਸ ਦੀਆਂ ਅੱਖਾਂ ਦਾਨ ਕਰਨ ਨਾਲ  ਇਲਾਕੇ ਨੌਜਵਾਨ ਵਰਗ ਵਿਚ ਨਵੀ ਚੇਤਨਾ ਪੈਦਾ ਹੋਣ ਦੀ ਆਸ ਹੈ। ਪਿੰਡ ਰੱਤੀਆਂ ਦੇ ਕਲੱਬ ਮੈਬਰਾਂ ਨੇ ਮੀਟਿੰਗ ਕਰਕੇ ਆਪਣੇ ਵਿਛੜੇ ਸਾਥੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ। ਕਲੱਬ ਵੱਲੋ ਉਸ ਦੇ ਸਮਾਜ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਰੱਖਣ ਦਾ ਪ੍ਰਣ ਕੀਤਾ ਗਿਆ।
   ਨੈਸਲੇ ਇੰਡੀਆ , ਮੋਗਾ ਦੇ ਸਹਾਇਕ ਪ੍ਰੋਡਕਸ਼ਨ ਅਫਸਰ, ਲਾਲ ਸਿੰਘ ਰੱਤੀਆਂ ਦੇ ਨੌਜਵਾਨ ਸਪੁੱਤਰ ਜਸਵੀਰ ਸਿੰਘ 35 ਸਾਲ ਦਾ 11 ਅਗਸਤ ਨੂੰ ਕੁਝ ਦਿਨ ਬਿਮਾਰ ਰਹਿਣ ਉਪਰੰਤ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਪਰਿਵਾਰ ਵੱਲੋਂ ਜਸਵੀਰ ਸਿੰਘ ਦੀਆਂ ਅੱਖਾਂ ਦਾਨ ਕੀਤੀਆਂ। ਜਿਸ ਨਾਲ ਦੋ ਲੋਕ ਦੁਨੀਆਂ ਵੇਖ ਰਹੇ ਹਨ।  ਜਸਵੀਰ ਸਿੰਘ ਮੋਗਾ ਦੇ ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਦਾ ਭਤੀਜਾ ਸੀ। ਪਿੰਡ ਦੇ  ਕਲੱਬ ਦੇ ਮੈਬਰਾਂ ਅੰਗਰੇਜ਼ ਸਿੰਘ ਭੁੱਲਰ, ਗੁਰਚਰਨ ਸਿੰਘ, ਜਗਰਾਜ ਸਿੰਘ ਆਦਿ ਅਤੇ ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਐਸ.ਜੀ.ਪੀ.ਸੀ ਦੀ ਘੱਲਕਲਾਂ ਜੋਨ ਤੋ  ਚੋਣ ਲੜ ਰਹੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਤਰਸੇਮ ਸਿੰਘ ਰੱਤੀਆਂ ਤੇ ਹੋਰ ਧਾਰਮਿਕ, ਰਾਜਨੀਤੀਕ ਸਖਸ਼ੀਅਤਾਂ,ਪੱਤਰਕਾਰਾਂ ਅਤੇ ਫੈਕਟਰੀ ਅਫਸਰਾਂ,ਕਰਮਚਾਰੀਆਂ ਨੇ ਦੁਖੀ ਪ੍ਰਵਾਰ ਨਾਲ ਹਮਦਰਦੀ  ਪ੍ਰਗਟ ਕੀਤੀ। ਜਸਵੀਰ ਸਿੰਘ ਨਮਿਤ ਸਰਧਾਂਜਲੀ ਸਮਾਰੋਹ 19 ਅਗਸਤ ਸ਼ੁਕਰਵਾਰ ਨੂੰ ਦੁਪਹਿਰ 1 ਤੋ 2 ਵਜੇ ਪਿੰਡ ਰੱਤੀਆਂ ਦੇ ਗੁਰਦੁਆਰਾ ਸਾਹਿਬ ਵਿਚ  ਧਾਰਮਿਕ, ਰਾਜਨੀਤੀਕ ਸਖਸ਼ੀਅਤਾਂ ਸਰਧਾਜਲੀ ਭੇਟ ਕਰਨਗੀਆਂ।   


   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅੰਨਾ ਨੂੰ 7 ਦਿਨਾਂ ਲਈ ਜੇਲ੍ਹ ਭੇਜਿਆ

 • ਦਿੱਲੀ
   ਅੱਜ ਸਵੇਰੇ ਗ੍ਰਿਫ਼ਤਾਰ ਕੀਤੇ ਗਏ ਅੰਨਾ ਹਜ਼ਾਰੇ ਨੂੰ  ਵਿਸੇ਼ਸ਼ ਅਦਾਲਤ ਵਿੱਚ ਪੇਸ਼  ਕੀਤਾ ਗਿਆ । ਜਿੱਥੇ ਅੰਨਾ ਨੇ ਬਾਂਡ ਭਰਨ ਜਾਂ  ਜਮਾਨਤ ਦੇਣ ਤੋਂ ਇਨਕਾਰ ਦਿੱਤਾ  ਅਤੇ ਅਦਾਲਤ ਨੇ ਉਸਨੂੰ 7 ਦਿਨਾਂ ਲਈ  ਤਿਹਾੜ ਜੇਲ੍ਹ ਭੇਜ ਦਿੱਤਾ ਹੈ।
   ਦਿੱਲੀ ਵਿੱਚ ਪ੍ਰਦਰਸ਼ਨ ਕਰੇ ਰਹੇ  1400 ਦੇ ਕਰੀਬ  ਅੰਨਾ ਦੇ ਹਮਾਇਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
   ਅੰਨਾ 16  ਅਗਸਤ ਤੋਂ ਜਨ ਲੋਕਪਾਲ  ਬਿੱਲ  ਲਾਗੂ ਕਰਵਾਉਣ ਲਈ ਭੁੱਖ ਹੜਤਾਲ  ਸੁਰੂ ਕਰਨ  ਵਾਲੇ ਸਨ ਪਰ ਦਿੱਲੀ ਪੁਲੀਸ ਦੀਆਂ  ਸ਼ਰਤਾਂ ਨਾ ਮੰਨਣ ਤੋਂ ਬਾਅਦ ਉਹਨਾਂ ਨੂੰ ਭੁੱਖ ਹੜਤਾਲ ਲਈ  ਥਾਂ ਨਹੀਂ ਮਿਲ ਸਕੀ ਸੀ ।  ਪਰ ਇਸ ਦੇ ਬਾਅਦ ਵੀ  ਅੰਨਾ  ਬਜਿੱਦ ਸਨ ।
  ਦਿੱਲੀ ਪੁਲੀਸ ਦੇ ਕਮਿਸ਼ਨਰ  ਬੀ ਕੇ ਗੁਪਤਾ ਨੇ  ਦੱਸਿਆ ਕਿ  ਅਮਨ ਕਾਨੂੰਨ ਦੀ ਸਥਿਤੀ  ਭੰਗ ਹੋਣ ਦੇ ਡਰੋਂ  ਅੰਨਾ ਹਜ਼ਾਰੇ ,  ਅਰਵਿੰਦ ਕੇਜ਼ਰੀਵਾਲ ਅਤੇ ਉਸਦੇ ਪੰਜ ਹੋਰ ਸਹਿਯੋਗੀਆਂ ਨੂੰ ਧਾਰਾ 107 , 151  ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
   
      ਸ਼ਾਂਤੀ ਭੂਸ਼ਣ  ਅਤੇ ਕਿਰਨ ਬੇਦੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
   ਪੁਲੀਸ ਕਮਿਸ਼ਨਰ   ਅਨੁਸਾਰ  ਕਿਰਨ ਬੇਦੀ  ਅਤੇ ਸ਼ਾਂਤੀ ਭੂਸ਼ਣ ਸਹਿਤ  ਕਰੀਬ 1400 ਵਿਅਕਤੀਆਂ ਨੂੰ ਧਾਰਾ 255 ਦੇ  ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
   ਅੰਨਾ ਹਜ਼ਾਰੇ ਸਮਰਥੱਕ  ਅਤੇ  ਲੋਕਪਾਲ ਬਿੱਲ ਦਾ ਖਰੜਾ ਤਿਆਰ ਵਾਲੇ ਵਕੀਲ ਪ੍ਰਸ਼ਾਂਤ ਭੂਸ਼ਣ  ਨੇ ਕਿਹਾ ਕਿ ਉਹ ਅੰਨਾ ਹਜ਼ਾਰੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਖਿਲਾਫ਼ ਸੁਪਰੀਮ ਕੋਰਟ ਦਾ ਸਹਾਰਾ ਲੈਣਗੇ ।
  ਅੰਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਵਿੱਚ ਜੰਮ ਕੇ ਹੰਗਾਮਾ ਹੋਇਆ ਅਤੇ ਕਾਰਵਾਈ ਠੱਪ ਰਹੀ ।
   ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ   ਲੋਕਾਂ ਨੇ ਅੰਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ  ਅਤੇ ਥਾਂ –ਥਾਂ ਗ੍ਰਿਫ਼ਤਾਰੀਆਂ ਦਿੱਤੀਆਂ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਰਿਵਾਰ ਸਮੇਤ ਅੰਮ੍ਰਿਤ ਛੱਕਣ ਦੇ ਫੁਰਮਾਨ ਨਾਲ ਕਸੂਤੀ ਸਥਿਤੀ ਵਿੱਚ ਫਸੇ ਐਸਜੀਪੀਸੀ ਦੇ ਉਮੀਦਵਾਰ

 •  ਸੁਖਨੈਬ ਸਿੰਘ ਸਿੱਧੂ     
   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ  ਜਥੇਦਾਰ  ਗੁਰਚਬਨ ਸਿੰਘ  ਨੇ  ਐਸਜੀਪੀਸੀ ਚੋਣਾਂ ਵਿੱਚ ਉਮੀਦਵਾਰ ਵਿਅਕਤੀਆਂ ਨੂੰ ਫੁਰਮਾਨ ਕੀਤਾ ਹੈ ਕਿ ਉਹ  25 ਅਗਸਤ ਤੋਂ ਪਹਿਲਾਂ ਤੋ ਪਹਿਲਾਂ ਪਰਿਵਾਰ ਸਮੇਤ ਅੰਮ੍ਰਿਤ ਛੱਕ ਲੈਣ  ।
  ਇਸ ਬਿਆਨ  ਨਾਲ  ਭਾਂਵੇ ਸਿੱਖ ਹਿਰਦਿਆਂ ਨੂੰ  ਠੰਡਕ ਪਹੁੰਚੀ ਹੋਵੇ ਪਰ  ਬਹੁਤੇ ਉਮੀਦਵਾਰਾਂ ਲਈ ਕਸੂਤੀ ਬਣੀ ਹੋਈ ਹੈ। ਸਪੱਸ਼ਟ ਹੈ ਕਿ  ਜਿ਼ਆਦਾ  ਉਮੀਦਵਾਰਾਂ ਦੇ ਪਰਿਵਾਰਕ ਮੈਂਬਰ  ਅੰਮ੍ਰਿਤਧਾਰੀ  ਨਹੀਂ ਹਨ । ਬਹੁਤੇ ਉਮੀਦਵਾਰ ਵੀ ਖੁਦ ਕੁਝ ਦਿਨ ਪਹਿਲਾਂ ਅੰਮ੍ਰਿਤਧਾਰੀ ਬਣੇ ਹਨ।    ਕੁਝ ਟਿਕਟਾਂ ਦੇ ਦਾਅਵੇਦਾਰਾਂ ਨੂੰ ਟਿਕਟ ਮਿਲਣ ਝਾਕ ਵਿੱਚ ਅੰਮ੍ਰਿਤ ਵੀ  ਛੱਕਣਾ ਪਿਆ।
   ਜਥੇਦਾਰ ਸਾਹਿਬ ਵੱਲੋਂ ਉਠਾਇਆ ਕਦਮ ਸ਼ਲਾਘਾਯੋਗ ਹੈ । ਪਰ ਹਰੇਕ  ਆਦਮੀ ਦੇ ਪਰਿਵਾਰਕ ਉਹਦੇ ਕਹਿਣੇ ਵਿੱਚ ਹੋਣੇ ਇਹ ਸੰਭਵ ਨਹੀਂ   ਇਸ ਲਈ ਬਹੁਤੀ ਸੰਭਾਵਨਾ ਹੈ ਕਿ  ਬਹੁਤੇ ਉਮੀਦਵਾਰਾਂ ਦੇ  ਵਾਲ ਕਟਾਉਣ ਵਾਲੇ   ਬੱਚੇ ਅੰਮ੍ਰਿਤ ਨਾ ਛੱਕਣ । ਪਰ ਅਜਿਹੀ ਸਥਿਤੀ ਵਿੱਚ  ਜਥੇਦਾਰ ਸਾਹਿਬ ਅਤੇ ਉਮੀਦਵਾਰ ਕਿਹੜਾ ਵਿਚਕਾਰਲਾ ਰਾਹ ਕੱਢਣਗੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਲੀਵੁੱਡ ਵੀ ਅੰਨਾ ਦੇ ਸਮਰਥਨ ’ਤੇ

 • ਨਵੀਂ ਦਿੱਲੀ (ਜਤਿੰਦਰ ਜਤਿਨ ਕੰਬੋਜ) : ਅੰਨਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਸ਼ਾਇਦ ਅੰਨਾ ਨੂੰ ਐਨਾ ਸਮਰਥਨ ਨਹੀਂ ਮਿਲ ਰਿਹਾ ਸੀ, ਜਿਨਾਂ ਉਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਿਲਿਆ। ਉਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਬੱਚੇ, ਬਜ਼ੁਰਗ ਤੇ ਕੀ ਨੌਜਵਾਨ ਦੇਸ਼ ਦੇ ਹਰ ਵਰਗ ਦੇ ਲੋਕ ਉਨਾਂ ਦੀ ਸਮਰਥਨ ਵਿਚ ਸੜਕਾਂ ’ਤੇ ਉਤਰ ਆਏ।
  ਇਥੋਂ ਤੱਕ ਕਿ ਬਾਲਵੁੱਡ ਦੇ ਕਈ ਵੱਡੇ ਅਭਿਨੇਤਾਵਾਂ, ਅਭਿਨੇਤਰੀਆਂ ਨੇ ਵੀ ਅੰਨਾ ਦਾ ਖੁੱਲ ਕੇ ਸਮਰਥਨ ਕੀਤਾ, ਜਿਨਾਂ ਨੇ ਖੁੱਲ ਕੇ ਫੇਸਬੁਕ, ਟਵੀਟਰ ਅਤੇ ਗੱਲਬਾਤ ਜ਼ਰੀਏ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਬੰਧੀ ਅਨੁਪਮ ਖੇਰ ਨੇ ਕਿਹਾ ਕਿ ਸਰਕਾਰ ਨੇ ਅੰਨਾ ਹਜ਼ਾਰੇ ਨੂੰ ਗ੍ਰਿਫਤਾਰ ਕਰਕੇ ਗਲਤ ਕੰਮ ਕੀਤਾ ਹੈ, ਜੋ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਇਸ ਸਬੰਧੀ ਅਭਿਨੇਤਰੀ ਗੁਲ ਪਨਾਗ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਅੰਨਾ ਦੀ ਲੜਾਈ ਕਾਂਗਰਸ ਜਾਂ ਸਰਕਾਰ ਦੇ ਖਿਲਾਫ ਨਹੀਂ ਸਗੋਂ ਸਰਕਾਰ ਦੇ ਖਿਲਾਫ ਹੈ ਫਿਰ ਸਰਕਾਰ ਉਨਾਂ ਤੋਂ ਘਬਰਾ ਕਿਉਂ ਰਹੀ ਹੈ। ਇਸ ਸਬੰਧੀ ਕੁਨਾਲ ਕੋਹਲੀ ਨੇ ਕਿਹਾ ਕਿ ਮੈਂ ਅੰਨਾ ਦੇ ਨਾਲ ਹਾਂ, ਕਿਉਂਕਿ ਅੰਨਾ ਸਾਡੇ ਲਈ ਲੜਾਈ ਲੜ ਰਹੇ ਹਨ। ਇਕ ਹੋਰ ਪ੍ਰਸਿੱਧ ਅਭਿਨੇਤਰੀ ਨੇ ਕਿਹਾ ਕਿ ਅੰਨਾ ਹਜ਼ਾਰੇ ਨੂੰ ਬਿਨਾਂ ਵਜਾ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਸਾਰੀ ਦੁਨੀਆਂ ਦੇਖ ਰਹੀ ਹੈ। ਕੀ ਹੁਣ ਵੀ ਭਾਰਤ ਦੁਨੀਆਂ ਸਾਹਮਣੇ ਸੁਪਰ ਪਾਵਰ ਬਣਨ ਦਾ ਦਾਅਵਾ ਕਰੇਗਾ, ਜਿਥੇ ਮਨੁੱਖਤਾ ਨੂੰ ਉਨਾਂ ਦਾ ਮੌਲਿਕ ਅਧਿਕਾਰ ਵੀ ਨਹੀਂ ਮਿਲਦਾ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਜ਼ਾਦੀ ਦਿਵਸ ਮੌਕੇ ਐਸ ਪੀ ਉਬਰਾਏ ਸਟੇਟ ਐਵਾਰਡ ਨਾਲ ਸਨਮਾਨਿਤ

 •   ਸੁਖਨੈਬ ਸਿੰਘ ਸਿੱਧੂ

          65ਵਾਂ ਆਜ਼ਾਦੀ  ਦਿਹਾੜਾ ਦੁਨੀਆਂ ਭਰ ਦੇ ਭਾਰਤੀਆਂ ਵੱਲੋਂ ਖੁਸੀ ਖੁਸੀ ਮਨਾਏ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਦਿੱਲੀ ਦੇ ਕਿਲੇ ਉਪਰ ਭਾਰਤ ਦੇ ਪ੍ਰਧਾਨ ਮੰਤਰੀ  ਡਾ: ਮਨਮੋਹਨ ਸਿੰਘ ਨੇ ਤਿਰੰਗਾ ਲਹਿਰਾਇਆ ਅਤੇ ਪੰਜਾਬ ਸਰਕਾਰ ਵੱਲੋ ਵੱਖ ਵੱਖ ਥਾਵਾਂ ਤੇ ਆਜ਼ਾਦੀ ਦਿਵਸ ਨਾਲ ਸਬੰਧਤ ਸਮਾਗਮ ਕੀਤੇ ਗਏ । ਇਸ  ਵਾਰ  ਰਾਜਪੱਧਰੀ ਸਮਾਗਮ ਅੰਮ੍ਰਿਤਸਰ ਵਿਖੇ ਕੀਤਾ ਗਿਆ । ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ  ਪ੍ਰਮੁੱਖ ਕਾਰੋਬਾਰੀ ਅਤੇ ਸਮਾਜ ਸੇਵਕ   ਸ: ਐਸ ਪੀ ਸਿੰਘ ਉਬਰਾਏ ਨੂੰ  ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ।
   ਪਾਠਕਾਂ ਨੂੰ ਚੇਤੇ ਹੋਵੇਗਾ ਕਿ ਦੁਬਈ ਅਤੇ ਸਾਰਜ਼ਾਹ ਦੀਆਂ ਜੇਲ੍ਹਾਂ ਵਿੱਚ ਫਸੇ  ਪੰਜਾਬੀ ਮੰਡਿਆਂ ਦੀ ਸਹਾਇਤਾ ਕਰਨ ਵਾਲੇ  ਸ: ਉਬਰਾਏ ਦੇ ਯਤਨਾਂ ਸਦਕਾ  17 ਭਾਰਤੀ ਮੁੰਡਿਆਂ ਦੀ  ਫਾਂਸੀ ਸਜ਼ਾ ਤਾਂ ਮੁਆਫ  ਹੋਈ ਹੀ ਹੈ ਨਾਲ  ਉੱਥੋਂ ਦੀਆਂ ਜੇਲ੍ਹਾਂ ਵਿੱਚ ਫਾਂਸੀ ਦੀ ਸਜ਼ਾ ਸਾਹਮਣਾ ਕਰ ਰਹੇ 60 ਦੇ ਕਰੀਬ ਪੰਜਾਬੀ ਮੁੰਡਿਆਂ  ਦੀ  ਸਜਾ ਲਗਭਗ ਮੁਆਫ ਕਰਵਾ ਦਿੱਤੀ ਹੈ। ਇਸ ਕਾਰਜ ਵਿੱਚ ਕਰੋੜਾਂ ਰੁਪਏ  ਐਸ ਪੀ ਉਬਰਾਏ ਨੇ  ਖਰਚ ਕੀਤੇ ਹਨ । 
   ਸਰਬਤ ਦਾ ਭਲਾ ਨਾਮਕ ਸੰਸਥਾ ਨਾਲ ਜੁੜੇ ਸ੍ਰੀ ਉਬਰਾਏ ਨੂੰ  ਰਾਜ ਸਰਕਾਰ   ਵੱਲੋਂ ਇਹ ਸਨਮਾਨ  ਮਿਲਣ ਤੇ ਅਸੀਂ  ਵਧਾਈ ਦਿੰਦੇ ਹਾਂ।


  Related Stories
    
  Go to TOP Top
  2 Comment(s)   Give Comment Comments   
  on -  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭ੍ਰਿਸ਼ਟਾਚਾਰ ਨੂੰ ਰੋਕਣ ਦਾ ਕੋਈ ਰਾਮਬਾਨ ਨਹੀਂ : ਮਨਮੋਹਨ ਸਿੰਘ

 •  ਸੁਤੰਤਰਤਾ  ਦਿਵਸ  ਦੀ 64ਵੀਂ ਵਰੇਗੰਢ  ਮੌਕੇ ਲਾਲ ਕਿਲੇ ਦੀ ਫਸੀਲ  ਤੋਂ  ਸੰਬੋਧਨ ਕਰਦੇ ਹੋਏ   ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ  ਨੇ ਕਿਹਾ ਕਿ  ਭ੍ਰਿਸ਼ਟਾਚਾਰ ਦੇਸ਼ ਤਰੱਕੀ ਵਿੱਚ  ਬਹੁਤ  ਵੱਡੀ ਰੁਕਾਵਟ ਹੈ ਪਰ ਕਿਸੇ ਇੱਕ ਵੱਡੇ ਕਦਮ  ਨਾਲ ਮਿਟਾਇਆ ਨਹੀਂ ਜਾ ਸਕਦਾ ਹੈ।

    ਪ੍ਰਧਾਨ ਮੰਤਰੀ  ਨੇ ਕਿਹਾ , “ ਦੁਨੀਆਂ ਇਹ ਮੰਨਦੀ ਹੈ  ਭਾਰਤ ਇੱਕ ਬਹੁਤ  ਵੱਡੀ ਆਰਥਿਕ  ਤਾਕਤ ਦੇ ਰੂਪ ਵਿੱਚ ਉਭਰਨ ਦੀ  ਕਾਬਲੀਅਤ ਹੈ , ਪਰ ਸਾਡੀ ਪ੍ਰਗਤੀ ਦੇ ਰਸਤੇ ਵਿੱਚ ਭ੍ਰਿਸ਼ਟਾਚਾਰ  ਇੱਕ ਬਹੁਤ ਵੱਡੀ ਰੁਕਾਵਟ ਹੈ। ”
    ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ   ਵਿੱਚ  ਕੇਂਦਰ ਸਰਕਾਰ ਦੇ ਕੁਝ ਵਿਅਕਤੀਆਂ ਦੇ ਦੋਸ਼  ਲੱਗੇ ਹਨ ਅਤੇ ਇਹ ਜਰੂਰੀ ਹੈ ਕਿ ਅਸੀਂ  ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀਏ ਪਰ ਇਹ ਜਰੂਰੀ ਹੈ ਕਿ ਜਦੋਂ ਇਹਨਾਂ ਮਾਮਲਿਆਂ ਤੇ ਵਿਚਾਰ ਕਰੀਏ ਤਾਂ ਅਜਿਹਾ ਮਾਹੌਲ ਪੈਂਦਾ ਨਾ ਹੋਵੇ ਕਿ  ਦੇਸ਼  ਦੀ ਪ੍ਰਗਤੀ  ਉਪਰ  ਸਵਾਲ ਉਠਣ ਲੱਗਣ ।  ਮੇਰਾ ਮੰਨਣਾ ਹੈ ਕਿ ਕਿਸੇ ਇੱਕ ਵੱਡੇ ਕਦਮ ਨਾਲ ਭ੍ਰਿਸਟਾਚਾਰ ਨੂੰ  ਮਿਟਾਇਆ ਨਹੀਂ ਜਾ ਸਕਦਾ ਬਲਕਿ ਇਸ ਲਈ ਸਾਨੂੰ ਕਈ ਮੋਰਚਿਆਂ ਤੇ ਮਿਲ ਕੇ ਕੰਮ ਕਰਨਾ ਪਵੇਗਾ । ”
   ਰਿਸ਼ਵਤਖੋਰੀ ਦੇ ਕਈ ਤਰੀਕਿਆਂ ਤੇ ਬਾਰੇ ਗੱਲ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਸਾਨੂੰ ਆਤਮਵਿਸ਼ਵਾਸ਼ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਸਮੱਸਿਆ ਨੂੰ ਸੁਲਝਾ ਲਵਾਂਗੇ ।
  ਆਪਣੇ ਕਥਨ ਦੀ ਵਿਆਖਿਆ ਕਰਦੇ ਉਹਨਾਂ ਕਿਹਾ ਕਿ  ਨਿਆਪਾਲਿਕਾ ਨੂੰ ਮਜਬੂਤ ਕਰਨਾ ਪਵੇਗਾ ਤਾ ਕਿ  ਲੋਕਾਂ ਨੂੰ ਛੇਤੀ ਤੋਂ ਛੇਤੀ ਨਿਆਂ ਮਿਲ ਸਕੇ ਅਤੇ  ਗਲਤ ਅਨਸਰਾਂ ਨੂੰ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਣਾ ਪਵੇ ।
   ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ  ਇੱਕ ਸਵਤੰਤਰ  ਲੋਕਪਾਲ  ਗਠਨ ਕਰਨਾ ਚਾਹੁੰਦੀ ਹੈ ਕਿ  ਪਰ ਉਹਨਾਂ ਸਾਫ਼ ਕੀਤਾ ਕਿ  ਫੈਸਲਾ ਦੇਸ਼ ਦੀ ਸੰਸਦ  ਹੀ ਕਰ ਸਕਦੀ ਹੈ ਕਿ  ਇਸ ਬਾਰੇ ਕਿਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਣਾ ਚਾਹੀਦਾ।  ਜੋ ਇਸ ਕਾਨੂੰਨ ਨਾਲ ਸਹਿਮਤ ਨਹੀਂ ਉਹਨਾਂ ਅਲੱਗ ਅਲੱਗ ਮਾਧਿਅਮ ਨਾਲ ਆਪਣੀ ਗੱਲ ਸੰਸਦ ਸਾਹਮਣੇ ਰੱਖਣ ਪਰ   ਸਾਨੂੰ ਸਤਿਆਗ੍ਰਹਿ ਅਤੇ ਭੁੱਖ  ਹੜਤਾਲ ਦਾ ਰਸਤਾ ਅਖਤਿਆਰ ਨਹੀਂ ਕਰਨਾ ਚਾਹੀਦਾ ।
  ਉਹਨਾ ਕਿਹਾ ਕਿ  ਨਿਆਪਾਲਿਕਾ ਨੂੰ ਲੋਕਪਾਲ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਜਾਵੇਗਾ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1116 1117 1118 [1119] 1120 1121 1122  >>    Last >>
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਦੂਲੋਂ ਅਨੁਸਾਰ ਕੈਪਟਨ ਸਰਕਾਰ ਦਲਿਤ ਵਿਰੋਧੀ
 • ਕੇਜਰੀਵਾਲ ਦੇ ਸਰਕਾਰੀ ਘਰ ਦੀ ਪੁਲਿਸ ਨੇ ਲਈ ਤਲਾਸ਼ੀ
 • ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਲੋੜੀਦਾ ਰੋਮੀ ਦੀ ਹਾਗਕਾਂਗ ‘ਚ ਗ੍ਰਿਫਤਾਰ
 • `ਬੜੇ ਬੇਆਬਰੂ ਹੋ ਕੇ ਆਪਣੇ ਕੂਚੇ ਸੇ ਨਿਕਲੇ ਹਮ`
 • ਜਗਮੀਤ ਸਿੰਘ ਦਾ ਹੋਇਆ ਵਿਆਹ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ


 • Facebook Activity

  Widgetize!