ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਬਣਨ ਤੋਂ ਪਹਿਲਾਂ ਹੀ ਵਿਗੜ ਰਿਹਾ ਹੈ ਪੀਪਲਜ਼ ਪਾਰਟੀ ਦਾ ਢਾਂਚਾ

 •   ਮਨਪ੍ਰੀਤ ਬਾਦਲ ਜਦੋਂ ਤੋਂ ਅਕਾਲੀ ਦਲ ਤੋਂ ਵੱਖ ਹੋਏ ਹਨ  ਉਦੋਂ ਤੋਂ ਹੀ  ਚਰਚਾ ਦਾ ਵਿਸ਼ਾ ਬਣੇ ਹੋਏ ਹਨ।  ਇੱਕ ਵਾਰ ਲੋਕਾਂ ਦਾ ਹਜੂਮ ਉਹਨਾਂ ਦੀ ਪਾਰਟੀ ਨਾਲ ਉਠ ਖੜਾ ਹੋਇਆ  ਜਿਸਨੂੰ ਦੇਖ ਕੇ ਸੱਤਾ ਪਰਿਵਰਤਣ ਯਕੀਨੀ ਲੱਗਦਾ ਸੀ ।  ਪਰ ਹੁਣ ਉਸ ਪਾਰਟੀ ਵਿੱਚੋਂ ਉਸਦੇ ਕੁਝ ਸਹਿਯੋਗੀ  ਨਿੱਖੜ ਕੇ ਫਿਰ  ਸ਼ਰੋਮਣੀ ਅਕਾਲੀ ਦਲ ਦੀ  ਸਰਪ੍ਰਸਤੀ ਵਿੱਚ ਆ ਰਹੇ ਹਨ ।
   ਮਨਪ੍ਰੀਤ ਸਿੰਘ   ਬਾਦਲ ਦੇ ਓਐਸਡੀ ਵਜੋਂ ਵਿਚਰਦੇ ਰਹੇ  ਚਰਨਜੀਤ ਸਿੰਘ ਬਰਾੜ  ਬੀਤੇ ਦਿਨੀ    ਪੀਪਲਜ਼ ਪਾਰਟੀ  ਆਫ ਪੰਜਾਬ ਤੋਂ ਵੱਖ ਹੋ ਗਏ ਸਨ । ਪਰ  ਹੁਣ ਉਹਨਾਂ ਦੇ   ਸ਼ਰੋਮਣੀ ਅਕਾਲੀ ਦਲ ਵਿੱਚ  ਮੁੜ ਸ਼ਾਮਿਲ  ਹੋਣ ਦੇ ਵਿਚਾਰ ਬਣਨ ਦੀਆਂ ਖੁਪਤਾਂ ਖਬਰਾਂ ਮਿਲ ਰਹੀਆਂ ਹਨ । 
   ਚਰਨਜੀਤ ਸਿੰਘ ਬਰਾੜ ਦਾ ਦੋਸ਼ ਹੈ ਕਿ  ਮਨਪ੍ਰੀਤ ਸਿੰਘ ਬਾਦਲ ਨੇ  ਔਖੇ ਸਮੇਂ ਉਸਦੀ ਕੋਈ ਮੱਦਦ ਨਹੀਂ ਕੀਤੀ ਜਦੋਂ ਉਸ ਖਿਲਾਫ਼  ਰਾਜ ਸਰਕਾਰ ਨੇ ਝੂਠੇ ਪਰਚੇ ਦਰਜ ਕੀਤੇ ਸਨ ।   ਕਾਰਨ  ਜੋ ਮਰਜ਼ੀ ਹੋਣ ਪਰ  ਚਰਨਜੀਤ ਸਿੰਘ ਬਰਾੜ ਦੇ ਪੀਪਲਜ਼ ਪਾਰਟੀ  ਛੱਡਣ ਨਾਲ  ਗਿੱਦੜਬਹਾ ਵਿੱਚ ਇਸ ਪਾਰਟੀ ਨੂੰ ਜਰੂਰ ਧੱਕਾ ਲੱਗੇਗਾ ।
   ਹੁਿ਼ਸ਼ਆਰਪੁਰ ਜਿ਼ਲ੍ਹੇ ਤੋਂ ਸੀਨੀਅਰ ਸਿਆਸਤ ਦਾਨ ਅਤੇ ਸਾਬਕਾ ਮੈਂਬਰ  ਰਾਜ ਸਭਾ   ਸ: ਵਰਿੰਦਰ ਸਿੰਘ ਬਾਜਵਾ ਫਿਰ  ਸ਼ਰੋਮਣੀ ਅਕਾਲੀ ਦਲ ਵਿੱਚ ਪਰਤ ਰਹੇ ਹਨ ।
   ਜਾਣਕਾਰੀ ਮਿਲ ਰਹੀ ਹੈ ਕਿ  8 ਅਗਸਤ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਉਹਨਾਂ ਦੀ ਪਾਰਟੀ ਵਿੱਚ ਵਾਪਸੀ ਦਾ ਐਲਾਨ ਕਰਨਗੇ ।
   ਸ: ਬਾਜਵਾ ਦੇ ਅਕਾਲੀ ਦਲ ਵਿੱਚ ਮੁੜ ਪਰਤਣ ਨਾਲ  ਹੁਸਿ਼ਆਰਪੁਰ  ਜਿ਼ਲ੍ਹੇ ਕੁਝ ਵੀ ਆਗੂ ਵੀ  ਪੀਪਲਜ਼ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ।


  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਸਜੀਪੀਸੀ ਚੋਣਾਂ : ਅਕਾਲੀ ਦਲ ਨੇ ਬੀਬੀ ਜੰਗੀਰ ਕੌਰ, ਗੋਬਿੰਦ ਸਿੰਘ ਲੋਂਗੋਵਾਲ , ਜਥੇਦਾਰ ਮੱਕੜ ਸਮੇਤ 64 ਉਮੀਦਵਾਰ ਐਲਾਨੇ

 • ਚੰਡੀਗੜ੍ਹ 5 ਅਗਸਤ :
    ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅੱਜ ਪਾਰਟੀ ਦੇ 64 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ। ਉਹਨਾ ਕਿਹਾ ਕਿ ਉਮੀਦਵਾਰਾਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ’ਤੇ ਅਤੇ ਉਮੀਦਵਾਰਾਂ ਦੇ ਚੰਗੇ ਅਕਸ, ਸੇਵਾ ਕਰ ਸਕਣ ਦੀ ਸਮਰੱਥਾ, ਧਾਰਮਿਕ ਲਗਨ ਅਤੇ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ 28 ਮੌਜ਼ੂਦਾ ਮੈਬਰਾਂ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਹਨਾ ਆਸ ਪ੍ਰਗਟ ਕੀਤੀ ਕਿ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਡੱਟ ਕੇ ਹਮਾਇਤ ਕਰੇਗਾ ਅਤੇ ਜਿਹੜੇ ਉਮੀਦਵਾਰ ਐਲਾਨੇ ਗਏ ਹਨ ਉਹਨਾਂ ਨੂੰ ਵੋਟ ਪਾ ਕੇ ਸਫਲ ਬਣਾਏਗਾ।
  ਅੱਜ ਜਿਹੜੇ ਉਮੀਦਵਾਰ ਐਲਾਨੇ ਗਏ, ਉਹਨਾਂ ਵਿੱਚ ਮੌਜ਼ੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਲੁਿਧਆਣਾ (ਪੱਛਮੀ) ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਭੁਲੱਥ ਹਲਕੇ ਤੋਂ ਚੋਣ ਲੜਨਗੇ। ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੋਂਗੋਵਾਲ ਨੂੰ ਹਲਕਾ ਲੋਂਗੋਵਾਲ ਤੋਂ ਅਤੇ ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ ਹਲਕਾ ਬਸੀ ਪਠਾਣਾ ਤੋਂ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਹਨ। ਮੌਜ਼ੂੁਦਾ ਅੰਤ੍ਰਿਗ ਕਮੇਟੀ ਮੈਂਬਰ ਸ.ਰਜਿੰਦਰ ਸਿੰਘ ਮਹਿਤਾ ਅੰਮ੍ਰਿਤਸਰ (ਸੈਂਟਰਲ) ਅਤੇ ਬੀਬੀ ਕਿਰਨਜੋਤ ਕੌਰ ਅੰਮ੍ਰਿਤਸਰ (ਵੈਸਟ) (ਔਰਤ) ਅਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ ਤਰਨ ਤਾਰਨ  ਹਲਕੇ ਤੋਂ ਚੋਣ ਲੜਨਗੇ।
  ਉਮੀਦਵਾਰਾਂ ਦੀ ਸੁੂਚੀ ਇਸ ਪ੍ਰਕਾਰ ਹੈ :--
  ਅੰਮ੍ਰਿਤਸਰ ਜਿਲੇ ਦੇ ਹਲਕੇ ਬਾਬਾ ਬਕਾਲਾ ਤੋਂ ਸ. ਗੁਰਿੰਦਰਪਾਲ ਸਿੰਘ ਰਈਆ, ਵੇਰਕਾ ਤੋਂ ਮਘਵਿੰਦਰ ਸਿੰਘ ਖਾਪੜਖੇੜੀ, ਅੰਮ੍ਰਿਤਸਰ (ਸੈਂਟਰਲ) ਤੋਂ ਸ. ਰਜਿੰਦਰ ਸਿੰਘ ਮਹਿਤਾ, ਅੰਮ੍ਰਿਤਸਰ (ਵੈਸਟ) (ਔਰਤ) ਤੋਂ ਬੀਬੀ ਕਿਰਨਜੋਤ ਕੌਰ, ਚੋਗਾਵਾਂ ਤੋਂ ਸ. ਸੁਰਜੀਤ ਸਿੰਘ ਭਿਟੇਵਿੰਡ, ਅਜਨਾਲਾ ਤੋਂ ਮਾਸਟਰ ਅਮਰੀਕ ਸਿੰਘ ਵਿਛੋਆ, ਗੁਰੂ ਕਾ ਬਾਗ ਤੋਂ ਸ. ਜੋਧ ਸਿੰਘ ਸਮਰਾ ਸਪੁੱਤਰ ਸ. ਸੰਤੋਖ ਸਿੰਘ ਸਮਰਾ, ਗੁਰੂੁ ਕਾ ਬਾਗ (ਔਰਤ) ਤੋਂ ਬੀਬੀ ਸਵਰਨ ਕੌਰ ਪਤਨੀ ਸ. ਕੁਲਦੀਪ ਸਿੰਘ ਅਤੇ ਮੱਤੇਵਾਲ ਤੋਂ ਸ. ਭਗਵੰਤ ਸਿੰਘ ਸਿਆਲਕਾ ਸ਼ਾਮਲ ਹਨ।
  ਬਠਿੰਡਾ ਜਿਲੇ ਦੇ ਹਲਕਾ ਤਲਵੰਡੀ ਸਾਬੋ ਤੋਂ ਸ. ਮੋਹਣ ਸਿੰਘ ਬੰਗੀ ਪਾਰਟੀ ਦੇ ਉਮੀਦਵਾਰ ਹੋਣਗੇ।
   ਬਰਨਾਲਾ ਜਿਲੇ ਦੇ ਹਲਕਾ ਬਰਨਾਲਾ ਤੋਂ ਸ. ਪਰਮਜੀਤ ਸਿੰਘ ਖਾਲਸਾ ਅਤੇ ਭਦੌੜ ਹਲਕੇ ਤੋਂ ਸ. ਬਲਦੇਵ ਸਿੰਘ ਚੂੰਘਾ ਦੇ ਨਾਮ ਸ਼ਾਮਲ ਹਨ।
  ਜਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਤੋਂ ਸ. ਰਣਧੀਰ ਸਿੰਘ ਚੀਮਾ ਅਤੇ ਬਸੀ ਪਠਾਣਾ (ਐਸ.ਸੀ) ਹਲਕੇ ਤੋਂ ਸ. ਅਵਤਾਰ ਸਿੰਘ ਰੀਆ ਚੇਅਰਮੈਨ ਬਲਾਕ ਸੰਮਤੀ ਦੇ ਨਾਮ ਸ਼ਾਮਲ ਹਨ।
   ਜਿਲਾ ਫਿਰੋਜਪੁਰ ਦੇ ਹਲਕਾ ਅਬੋਹਰ ਤੋਂ ਸ. ਕੌਰ ਸਿੰਘ ਬਹਾਵਵਾਲਾ, ਹਲਕਾ ਅਬੋਹਰ (ਔਰਤ) ਤੋਂ ਸ਼੍ਰੀਮਤੀ ਪਰਮਿੰਦਰ ਕੌਰ ਪਤਨੀ ਸ. ਗੁਰਲਾਲ ਸਿੰਘ ਦਾਨੇਵਾਲੀਆ, ਹਲਕਾ ਮਮਦੋਟ ਤੋਂ ਸ. ਪ੍ਰੀਤਮ ਸਿੰਘ ਮਨਸੀਹਾਂ, ਹਲਕਾ ਫਿਰੋਜਪੁਰ ਤੋਂ ਸ. ਦਰਸ਼ਨ ਸਿੰਘ ਸ਼ੇਰਖਾਂ, ਹਲਕਾ ਫਿਰੋਜਪੁਰ (ਐਸ.ਸੀ) ਤੋਂ ਸ. ਬਲਵਿੰਦਰ ਸਿੰਘ ਪਿੰਡ ਭੰਮਾ ¦ਢਾ, ਹਲਕਾ ਤਲਵੰਡੀ ਭਾਈ ਤੋਂ ਸ. ਸਤਪਾਲ ਸਿੰਘ ਤਲਵੰਡੀ ਭਾਈ, ਹਲਕਾ ਤਲਵੰਡੀ ਭਾਈ (ਔਰਤ) ਤੋਂ ਸ਼੍ਰੀਮਤੀ ਜਸਵਿੰਦਰ ਕੌਰ ਜੀਰਾ ਪਤਨੀ ਸ. ਅਵਤਾਰ ਸਿੰਘ ਜੀਰਾ ਅਤੇ ਹਲਕਾ ਜੀਰਾ ਤੋਂ ਸ. ਗੁਰਮੀਤ ਸਿੰਘ ਪੁੱਤਰ ਸਵ: ਸ. ਕਸ਼ਮੀਰ ਸਿੰਘ ਬੂਹਗੁੱਜਰਾਂ ਦੇ ਨਾਮ ਸ਼ਾਮਲ ਹਨ।

   

          ਜਿਲਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਤੋਂ ਸ. ਸੁਰਜੀਤ ਸਿੰਘ ਰਾਏਪੁਰ, ਹਲਕਾ ਬੁਢਲਾਢਾ ਔਰਤ ਤੋਂ ਸ਼੍ਰੀਮਤੀ ਜਸਵੀਰ ਕੋਰ ਪਤਨੀ ਸ. ਹਰਬੰਤ ਸਿੰਘ ਦਾਤੇਵਾਸ ਦੇ ਨਾਮ ਸ਼ਾਮਲ ਹਨ।
   ਜਿਲਾ ਸੰਗਰੂਰ ਦੇ ਹਲਕਾ ਸੁਨਾਮ ਤੋਂ ਸ. ਇੰਦਰਮੋਹਨ ਸਿੰਘ ਲਖਮੀਰ ਵਾਲਾ, ਹਲਕਾ ਸੁਨਾਮ (ਔਰਤ) ਤੋਂ ਬੀਬੀ ਗੁਰਦੇਵ ਕੌਰ ਪਤਨੀ ਸਵ: ਜਥੇਦਾਰ ਗੁਰਬਚਨ ਸਿੰਘ, ਹਲਕਾ ਲੋਂਗੋਵਾਲ ਤੋਂ ਸ. ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਮੰਤਰੀ, ਹਲਕਾ ਮਲੇਰਕੋਟਲਾ ਤੋਂ ਸ. ਜੈਪਾਲ ਸਿੰਘ ਮੰਡੀਆ, ਹਲਕਾ ਦਿੜਬਾ ਤੋਂ ਸ .ਹਰਦੇਵ ਸਿੰਘ ਰੋਗਲਾ, ਹਲਕਾ ਦਿੜਬਾ (ਔਰਤ) ਤੋਂ ਬੀਬੀ ਮਲਕੀਤ ਕੋਰ ਪਤਨੀ ਸ. ਤੇਜਾ ਸਿੰਘ ਕਮਾਲਪੁਰ, ਹਲਕਾ ਅਮਰਗੜ੍ਹ ਤੋਂ ਸ. ਭੁਪਿੰਦਰ ਸਿੰਘ ਭਲਵਾਨ ਅਤੇ ਹਲਕਾ ਸੰਗਰੂੁਰ ਤੋਂ ਸ. ਨਿਰਮਲ ਸਿੰਘ ਘਰਾਚੌਂ ਦੇ ਨਾਮਲ ਸ਼ਾਮਲ ਹਨ।
  ਜਿਲਾ ਲੁਧਿਆਣਾ ਦੇ ਹਲਕਾ ਪਾਇਲ ਤੋਂ ਸ. ਰਘਬੀਰ ਸਿੰਘ ਸਹਾਰਨਮਾਜਰਾ, ਹਲਕਾ ਦੋਰਾਹਾ ਤੋਂ ਉਘੇ ਪੰਥਕ ਢਾਡੀ ਸ. ਚਰਨ ਸਿੰਘ ਆਲਮਗੀਰ, ਹਲਕਾ ਪੱਖੋਵਾਲ ਤੋਂ ਸ .ਹਰਪ੍ਰੀਤ ਸਿੰਘ ਗਰਚਾ, ਹਲਕਾ ਰਾਏਕੋਟ ਤੋਂ ਜਗਜੀਤ ਸਿੰਘ ਤਲਵੰਡੀ, ਹਲਕਾ ਮੁੱਲਾਂਪੁਰ ਦਾਖਾਂ ਤੋਂ ਸ. ਸੁਰਿੰਦਰਪਾਲ ਸਿੰਘ ਬੱਦੋਵਾਲ, ਹਲਕਾ ਲੁਿਧਆਣਾ (ਸਿਟੀ) (ਦੱਖਣੀ) ਤੋਂ ਸ. ਬਲਵਿੰਦਰ ਸਿੰਘ ਬੈਂਸ, ਹਲਕਾ ਲੁਿਧਆਣਾ (ਸਿਟੀ) (ਪੱਛਮੀ) ਤੋਂ ਜਥੇਦਾਰ. ਅਵਤਾਰ ਸਿੰਘ ਮੱਕੜ ਅਤੇ ਲੁਧਿਆਣਾ (ਦਿਹਾਤੀ) ਤੋਂ ਸ. ਰਣਜੀਤ ਸਿੰਘ ਮੰਗਲੀ ਦੇ ਨਾਮ ਸ਼ਾਮਲ ਹਨ।

   

          ਜਿਲਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਤੋਂ ਸ. ਹਰਜਿੰਦਰ ਸਿੰਘ ਧਾਮੀ, ਹਲਕਾ ਸ਼ਾਮ ਚੁਰਾਸੀ (ਐਸ.ਸੀ) ਤੋਂ ਸ. ਬਲਬੀਰ ਸਿੰਘ ਕੁਰਾਲਾ ਅਤੇ ਹਲਕਾ ਹੁਸ਼ਿਆਰਪੁਰ ਤੋਂ ਜਿਲਾ ਪ੍ਰਧਾਨ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਦੇ ਨਾਮ ਸ਼ਾਮਲ ਹਨ।
  ਜਿਲਾ ਕਪੂਰਥਲਾ ਦੇ ਹਲਕਾ ਫਗਵਾੜਾ (ਔਰਤ) ਤੋਂ ਬੀਬੀ ਗੁਰਪ੍ਰੀਤ ਕੌਰ ਪਤਨੀ ਸ. ਸਵਰਨ ਸਿੰਘ ਸੁਲਤਾਨਪੁਰ ਲੋਧੀ ਅਤੇ ਹਲਕਾ ਭੁਲੱਥ ਤੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਮ ਸ਼ਾਮਲ ਹਨ।
  ਜਿਲਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਸ. ਅਮਰਜੀਤ ਸਿੰਘ ਭਲਾਈਪੁਰ, ਹਲਕਾ ਖਡੂਰ ਸਾਹਿਬ (ਐਸ.ਸੀ) ਤੋਂ ਸ. ਬਲਵਿੰਦਰ ਸਿੰਘ ਪੁੱਤਰ ਸ. ਕਰਮ ਸਿੰਘ, ਹਲਕਾ ਨੌਸ਼ਹਿਰਾ ਪੰਨੂਆਂ ਤੋਂ ਸ. ਗੁਰਬਚਨ ਸਿੰਘ ਕਰਮੂਵਾਲਾ, ਹਲਕਾ ਪੱਟੀ ਤੋਂ ਸ. ਖੁਸ਼ਵਿੰਦਰ ਸਿੰਘ ਭਾਟੀਆ, ਹਲਕਾ ਵਲਟੋਹਾ ਤੋਂ ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਹਲਕਾ ਤਰਨ ਤਾਰਨ ਤੋਂ ਸ. ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਹਲਕਾ ਝਬਾਲ ਤੋਂ ਬਾਬਾ. ਨਿਰਮਲ ਸਿੰਘ ਢਾਲਾ ਦੇ ਨਾਮ ਸ਼ਾਮਲ ਹਨ।

   

          ਹਿਮਾਚਲ ਸਟੇਟ ਦੇ ਇੱਕੋ ਇੱਕ ਹਲਕਾ ਸ਼ਿਮਲਾ ਤੋਂ ਪਾਰਟੀ ਦੇ ਹਿਮਾਚਲ ਦੇ ਪ੍ਰਧਾਨ ਸ. ਦਲਜੀਤ ਸਿੰਘ ਭਿੰਡਰ ਨਾਲਾਗੜ੍ਹ ਪਾਰਟੀ ਦੇ ਉਮੀਦਵਾਰ ਹੋਣਗੇ।
  ਇਸੇ ਤਰਾਂ ਹਰਿਆਣਾ ਸਟੇਟ ਵਿੱਚ ਹਲਕਾ ਅੰਬਾਲਾ ਤੋਂ ਸ. ਗੁਰਦੀਪ ਸਿੰਘ ਭਾਨੋਖੇੜੀ, ਹਲਕਾ ਅੰਬਾਲਾ (ਐਸ.ਸੀ) ਤੋਂ ਸ. ਸੁਰਜਾ ਸਿੰਘ ਪੁੱਤਰ ਸ. ਸ਼ੰਕਰ ਸਿੰਘ, ਹਲਕਾ ਯਮੁਨਾਨਗਰ ਤੋਂ ਸ. ਬਲਦੇਵ ਸਿੰਘ ਕੈਮਪੁਰ, ਹਲਕਾ ਯਮੁਨਾਨਗਰ (ਔਰਤ) ਤੋਂ ਬੀਬੀ. ਮਨਜੀਤ ਕੌਰ ਪਤਨੀ ਸ. ਅਮਰਜੀਤ ਸਿੰਘ ਪਿੰਡ ਕੰਧੋਲਾ, ਹਲਕਾ ਕੁਰਕਸ਼ੇਤਰ ਤੋਂ ਸ. ਹਰਭਜਨ ਸਿੰਘ ਮਸਾਣਾ, ਹਲਕਾ ਕਰਨਾਲ ਤੋਂ ਸ. ਭੁਪਿੰਦਰ ਸਿੰਘ ਅਸੰਧ, ਹਲਕਾ ਕੈਥਲ ਤੋਂ ਸ. ਅਮੀਰ ਸਿੰਘ ਵਿਰਕ ਰਸੀਦਾਂ , ਹਲਕਾ ਹਿਸਾਰ ਤੋਂ ਸ. ਬਲਦੇਵ ਸਿੰਘ ਖਾਲਸਾ, ਹਲਕਾ ਹਿਸਾਰ (ਔਰਤ) ਤੋਂ ਬੀਬੀ ਅਮਰਜੀਤ ਕੋਰ ਪਤਨੀ ਸ. ਬਲਦੇਵ ਸਿੰਘ ਬਾੜਾ, ਹਲਕਾ ਸਿਰਸਾ ਤੋਂ ਸ. ਪਰਕਾਸ਼ ਸਿੰਘ ਪਿੰਡ ਸਾਹੂਵਾਲਾ, ਪ੍ਰਧਾਨ ਸਿਰਸਾ ਗੁਰਦੁਆਰਾ ਕਮੇਟੀ ਅਤੇ ਹਲਕਾ ਡੱਬਵਾਲੀ ਤੋਂ ਸ. ਜਗਸੀਰ ਸਿੰਘ ਸਾਬਕਾ ਸਰਪੰਚ ਮੰਗੇਆਣਾ ਦੇ ਨਾਮ ਸ਼ਾਮਲ ਹਨ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਚਹੇਤਿਆਂ ਤੇ ਕੀਤੀਆਂ ਮੇਹਰਬਾਨੀਆਂ

 • ਭ੍ਰਿਸ਼ਟਚਾਰ ਦਾ ਵਿਰੋਧ ਕਰਦੇ ਹੋਏ ਨਿਜ਼ਾਮ ਬਦਲਣ ਦਾ ਸੱਦਾ ਦੇਣ ਵਾਲੇ ਮਨਪ੍ਰੀਤ  ਸਿੰਘ ਬਾਦਲ  ਆਪਣੇ  ਵਿੱਤ ਮੰਤਰੀ ਕਾਰਜ ਕਾਲ ਦੌਰਾਨ ਆਪਣੇ ਖਾਸ ਬੰਦਿਆਂ ਤੇ ਮੇਹਰਬਾਨ  ਰਹੇ ਹਨ।
   ਆਰਟੀਆਈ  ਦੀ ਇੱਕ ਰਿਪੋਰਟ ਖੁਲਾਸਾ ਕਰਦੀ ਹੈ ਕਿ  ਸਾਬਕਾ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ  ਆਊਟ ਆਫ ਵੇ ਜਾ ਕੇ  ਨਿੱਜੀ ਮਨੋਰਥਾਂ ਲਈ ਗਰਾਂਟਾਂ ਦੇ ਗੱਫੇ ਬਖਸ਼ੇ ।
   ਪਿੰਡ ਘੁੱਟਾ ਵਿੱਚ 1000 ਫੁੱਟ ਲੰਬਾ ਸੀਵਰੇਜ ਪਾਉਣ ਲਈ  5 ਲੱਖ ਦੀ  ਦਿੱਤੀ ਜਿਸ ਨਾਲ ਇੱਕੋ ਵਿਅਕਤੀ  ਦਾ ਘਰ ਦੇ  ਪਾਣੀ ਦਾ ਨਿਕਾਸ ਹੋਣਾ ਸੀ ।   ਗਰਾਂਟ ਮਿਲਦੀ ਵੀ   ਕਿਉਂ ਨਾ , ਕਿਉਂਕਿ  ਇਹ ਘਰ  ਵਿੱਤ ਮੰਤਰੀ ਦੇ ਓਐਸਡੀ  ਜਗਤਾਰ ਸਿੰਘ ਘੁੱਦਾ ਦਾ ਘਰ ਸੀ ।
  ਮੁਕਤਸਰ ਜਿ਼ਲ੍ਹੇ ਦੇ  ਡਿਪਟੀ ਕਮਿਸ਼ਨਰ ਰਾਹੀਂ  ਗਿੱਦੜਬਹਾ ਹਲਕੇ ਦੇ ਪਿੰਡ ਮਧੀਰ  ਲਈ 78 ਲੱਖ ਦੀ ਗ੍ਰਾਂਟ ਦਿੱਤੀ ।
   ਜੋ ਪੱਕੇ ਖਾਲਾਂ  ਵਾਸਤੇ  ਮਨਪ੍ਰੀਤ ਸਿੰਘ ਬਾਦਲ ਦੇ  ਨੇੜਲੇ ਵਿਅਕਤੀ  ਦਰਸ਼ਨ ਸਿੰਘ ਮਧੀਰ   ਲਈ ਫਾਇਦੇਮੰਦ ਰਹੀ  ।
   ਪਿੰਡ ਘੁੱਦਾ ਵਿੱਚ  ਹੋਰ ਕਿੰਨੇ ਲੋਕ ਵੱਸਦੇ ਹਨ ਪ੍ਰੰਤੂ ਸਪੈਸ਼ਲ ਸੀਵਰੇਜ਼ ਪ੍ਰੋਜੈਕਟ  ਜਗਤਾਰ ਸਿੰਘ ਅਤੇ ਉਸਦੇ 15 ਰਿਸ਼ਤੇਦਾਰਾਂ  ਲਈ  ਹੀ ਸੀ ।
   ਭਾਂਵੇ  ਅਚਾਨਕ ਹੀ   ਘੁੱਦਾ ਦੀ ਪੰਚਾਇਤ  ਨੂੰ  ਸੈਟਰਲ ਯੂਨੀਵਰਸਿਟੀ ਨੂੰ ਜ਼ਮੀਨ ਦੇਣ ਬਦਲੇ 5 ਕਰੋੜ  ਰੁਪਏ ਮਿਲੇ
  ਪਰ ਸਰਕਾਰ ਨੇ ਹਾਲੇ ਤੱਕ ਵੀ ਇਸ ਪਿੰਡ ਵਿੱਚ  ਸੀਵੇਰਜ਼ ਪਾਉਣ ਦੀ ਵਿਉਂਤ ਨਹੀਂ ਕੀਤੀ ।
    ਪਿੰਡ ਦੇ ਸਰਪੰਚ  ਰਣਯੋਧ ਸਿੰਘ  ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ  ਨੇ  ਸੀਵਰੇਜ ਲਈ ਇਹ ਗਰਾਂਟ  ਦੋ ਸਾਲ ਪਹਿਲਾਂ ਦਿੱਤੀ ਸੀ ।  ਜਿਸ ਨਾਲ  ਜਗਤਾਰ ਸਿੰਘ ਦੇ  ਨਜ਼ਦੀਕੀ ਲਈ ਸੀਵਰੇਜ਼ ਬਣਿਆ  ਜਦਕਿ ਬਾਕੀਆਂ ਪਿੰਡ ਵਾਸੀਆਂ  ਲਈ  ਨਹੀਂ ।                              
               ਹੈਰਾਨੀਜਨਕ ਅੰਕੜੇ ਹਨ ਕਿ  ਦੋ ਚੈੱਕ   ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਦਰਸ਼ਨ ਸਿੰਘ ਨੂੰ ਹੀ ਮਿਲੇ ।   
    ਆਰਟੀਆਈ ਰਾਹੀ  ਸੂਚਨਾ ਲੈਣ ਵਾਲੇ ਅਮਰ ਸਿੰਘ ਦੱਸਦੇ ਹਨ ਕਿ ਇਹ  ਰਾਸ਼ੀ  ਸਾਰੇ ਪਿੰਡ ਵਾਸਤੇ ਪਾਣੀ ਵਾਲੇ ਪੱਕੇ  ਖਾਲ ਬਣਾਉਣ  ਲਈ ਸੀ । ਪਰ ਇਸ ਦੀ  ਦੁਰਵਰਤੋਂ  ਕਰਦੇ ਦਰਸ਼ਨ ਸਿੰਘ   ਨਿੱਜੀ ਫਾਇਦਾ ਲਿਆ  । 
   ਮਧੀਰ ਦੇ ਸਰਪੰਚ  ਵੀਰ ਦਵਿੰਦਰ ਸਿੰਘ ਦਾ ਕਹਿਣਾ ਹੈ  ਕਰਾਈਮ ਬਰਾਂਚ ਦੀ ਟੀਮ ਉਹਨਾਂ ਦੇ ਪਿੰਡ  ਇਹਨਾਂ ਸਿ਼ਕਾਇਤਾਂ  ਦੀ ਜਾਂਚ ਕਰਨ ਆਈ ਸੀ  ਪਰ ਉਦੋਂ ਮੈਂ ਸਰਪੰਚ ਨਹੀਂ  ਸੀ ਜਦੋਂ ਇਹ ਫੰਡ ਦਿੱਤੇ ਗਏ ।
   ਸਰਪੰਚ  ਵੀਰ ਦਵਿੰਦਰ ਸਿੰਘ   ਕਹਿੰਦੇ ਹਨ ਕਿ  ਦਰਸਨ ਸਿੰਘ ਮਧੀਰ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਹਨ ਪਰ ਇਸ ਦੋਸ਼ ਰਾਜਨੀਤੀ ਤੋਂ ਪ੍ਰੋਰਿਤ ਹੋ ਸਕਦੇ ਹਨ ।
   ਘੁੱਦਾ ਪਿੰਡ ਦੇ  ਸੈਕਰੇਟਰੀ  ਕੁਲਦੀਪ ਸਿੰਘ ਨੇ ਗਰਾਂਟ ਮਿਲਣ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਗਰਾਂਟ ਕੁਝ  ਚੋਣਵੇ  ਘਰਾਂ   ਲਈ ਵਰਤੀ ਗਈ ।
      

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਾਨ ਸਿੰਘ ਪਿਹੋਵੇ ਵਾਲੇ ਦਾ ਅਮਰੀਕਾ ‘ਚ ਭਾਰੀ ਵਿਰੋਧ--ਪੁਲੀਸ ਦੇ ਪਹਿਰੇ ਹੇਠ ਦੀਵਾਨ ਹਾਲ ‘ਚ ਪਹੁੰਚਿਆ


 •  ਸਾਡੇ ਯੂ ਐਸ ਏ ਇੰਚਾਰਜ  ਜਸਵਿੰਦਰ ਸਿੰਘ ਭੁੱਲਰ  ਦੀ ਵਿਸ਼ੇਸ਼ ਦੀ ਰਿਪੋਰਟ -


  ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਇੰਡਿਆਨਾ ਦੀ ਜਿਸ ਧਰਤੀ ਸਿੱਖ ਸੰਗਤਾਂ ਦੇ ਵਿਰੋਧ ਕਾਰਨ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੋ ਦੀਵਾਨ ਰੱਦ ਹੋ ਗਏ ਸਨ ਉਥੇ ਮਾਨ ਸਿੰਘ ਪਿਹੋਵੇ ਵਾਲੇ ਦਾ ਵੀ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ।ਕੁਝ ਦਿਨ ਪਹਿਲਾਂ ਜਦ ਇਥੋਂ ਦੀ ਸੰਗਤ ਨੂੰ ਪਤਾ ਲੱਗਿਆ ਸੀ ਕਿ ਵਿਵਾਦਗ੍ਰਸਤ ਸ਼ਖਸ਼ੀਅਤ ਮਾਨ ਸਿੰਘ ਪਿਹੋਵੇ ਵਾਲੇ ਨੂੰ ਗੁਰਦੁਆਰਾ ਸਿੱਖ ਸੰਗਤ ਇੰਡੀਅਨਐਪਲਸ ‘ਚ ਸੱਦਿਆ ਜਾ ਰਿਹਾ ਹੈ ਤਾਂ ਇਥੋਂ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ ਕਿ ਵਿਵਾਦਤ ਬਾਬੇ ਜਿਸ ਉੱਤੇ ਬਲਾਤਕਾਰ ਵਰਗੇ ਦੋਸ਼ ਲੱਗੇ ਹੋਏ ਹਨ ,ਉਸ ਨੂੰ ਇਥੇ ਗੁਰੂ ਘਰ ਵਿੱਚ ਨਾ ਸੱਦਿਆ ਜਾਵੇ ਇਥੇ ਸਿੱਖ ਸੰਗਤ ਵੀ ਦੋ ਧੜਿਆਂ ‘ਚ ਵੰਡੀ ਜਾਵੇਗੀ ਤਾਂ ਪ੍ਰਬੰਧਕਾਂ ਨੇ ਆਪਣੀ ਜਿੱਦ ਨਾ ਛੱਡੀ ਅਤੇ ਕਿਹਾ ਕੇ ਉਹ ਇਸ  ਬਾਬੇ ਦਾ ਪ੍ਰੋਗਰਾਮ ਇਥੇ ਜਰੂਰ ਕਰਾਉਣਗੇ।ਮਾਨ ਸਿੰਘ ਦਾ ਪ੍ਰੋਗਾਮ 2 ਅਤੇ 3 ਅਗਸਤ ਦੀ ਸ਼ਾਮ ਨੂੰ ਗੁਰਦੁਆਰਾ ਸਿੱਖ ਸੰਗਤ ਇੰਡੀਅਨਐਪਲਸ ਰੱਖਿਆ ਹੋਇਆ ਸੀ।ਇਥੇ ਇਹ ਵਰਨਣਯੋਗ ਹੈ ਕਿ ਇਸ ਗੁਰਦੁਆਰੇ ਦੀ ਕਮੇਟੀ ਪਤਿਤ ਸਿੱਖਾਂ ਦੀ ਹੈ -ਇਸ ਗੁਰਦੁਆਰੇ ਦਾ ਪ੍ਰਧਾਨ ਜੱਸੀ ਲਾਲੀ ਖੁਦ ਵੀ ਪਤਿਤ ਸਿੱਖ ਹੈ ਜਿਹੜਾ ਦਾਹੜੀ ਕੱਟਦਾ ਅਤੇ ਰੰਗਦਾ ਹੈ।ਇਹ ਅਸਥਾਨ ਜਿਸ ਨੂੰ ਗੁਰਦੁਆਰਾ ਸਿੱਖ ਸੰਗਤ ਕਿਹਾ ਜਾਂਦਾ ਹੈ ਇਹ ਤਾਂ ਇੱਕ ਨਿੱਜੀ ਡੇਰਾ ਹੈ ਜਿਸ ਦਾ ਖੁਲਾਸਾ 2 ਅਗਸਤ ਦੀ ਸ਼ਾਮ ਨੂੰ ਹੋਇਆ ।ਗੁਰਦੁਆਰੇ ਦੇ ਬਾਹਰ ਲੱਗੇ ਬੋਰਡ ਨੂੰ ਤੁਸੀਂ ਇਸ ਫੋਟੋ ‘ਚ ਵੀ ਦੇਖ ਸਕਦੇ ਹੀ ਜਿਸ ਉੱਤੇ ‘ਪ੍ਰਾਈਵੇਟ ਪ੍ਰਾਪਰਟੀ’ ਲਿਖਿਆ ਹੋਇਆ ਹੈ।
      ਦੋ ਅਗਸਤ ਜਦ ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਵਿਵਾਦੀ ਬਾਬੇ ਦਾ ਇਥੇ ਪ੍ਰੋਗਰਾਮ ਕਰਾਉਣ ਦੀ ਜਿੱਦ ਨਾ ਛੱਡੀ ਤਾਂ ਜਾਗਰੂਕ ਸਿੱਖਾਂ ਕੋਲ ਇਸ ਦਾ ਜ਼ੋਰਦਾਰ ਵਿਰੋਧ ਕਰਨ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ।ਜਦ ਮਾਨ ਸਿੰਘ ਪੁਲੀਸ ਫੋਰਸ ਦੇ ਭਾਰੀ ਪਹਿਰੇ ਹੇਠ ਗੁਰਦੁਆਰੇ ਦੇ ਅੰਦਰ ਪਹੁੰਚਿਆ ਸੀ ਵਿਰੋਧ ਕਰਨ ਵਾਲੀ ਸੰਗਤ ਵੀ ਦਰਬਾਰ ਹਾਲ ਦੇ ਅੰਦਰ ਬੈਠੀ ਸੀ ਜਦ ਮਾਨ ਸਿੰਘ ਨੇ  ਹਾਰਮੋਨੀਅਮ ਤੇ ਆਪਣਾ ਹੱਥ ਰੱਖਿਆ ਤਾਂ ਸੰਗਤ ਨੇ ਸਤਿਨਾਮ ਵਾਹਿਗੁਰੁ ਦਾ ਜਾਪ ਸ਼ੁਰੂ ਕਰ ਦਿੱਤਾ।ਪ੍ਰਬੰਧਕਾਂ ਵਲੋਂ ਪੁਲੀਸ ਨੂੰ ਦਰਬਾਰ ਹਾਲ ਦੇ ਅੰਦਰ ਬੁਲਾਇਆ ਗਿਆ।ਪ੍ਰਬੰਧਕ ਵਿਰੋਧ ਕਰਨ ਵਾਲੀ ਸੰਗਤ ਨੂੰ ਗ੍ਰਿਫਤਾਰ ਕਰਨ ਲਈ ਕਹਿ ਰਹੇ ਸਨ ਅਤੇ ਲੋੜ ਪੈਣ ਤੇ ਜਾਗਰੂਕ ਸਿੱਖ ਵੀ ਗ੍ਰਿਫਤਾਰੀ ਦੇਣ ਲਈ ਤਿਆਰ ਸਨ ਪਰ ਪੁਲੀਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ।ਪੁਲੀਸ ਨੇ ਵਿਰੋਧ ਕਰਨ ਵਾਲੀ ਸੰਗਤ ਨੂੰ ਗੁਰਦੁਆਰੇ ‘ਚੋਂ ਬਾਹਰ  ਜਾਣ ਲਈ ਕਹਿ ਦਿੱਤਾ ।ਇਸ ਗੁਰਦੁਆਰੇ ਦੇ ਬਾਹਰ ‘ਪ੍ਰਾਈਵੇਟ ਪ੍ਰਾਪਰਟੀ’ ਦਾ ਬੋਰਡ ਲੱਗਿਆ ਹੋਇਆ ਹੈ ।ਪੁਲੀਸ ਵੱਲੋਂ ਮਾਨ ਸਿੰਘ ਦਾ ਵਿਰੋਧ ਕਰਨ ਵਾਲੀ ਸੰਗਤ ਨੂੰ ਇਹ ਬੋਰਡ ਦਿਖਾਇਆ ਗਿਆ ਅਤੇ ਪ੍ਰਬੰਧਕਾਂ ਨੇ ਪੁਲੀਸ ਨੂੰ ਇਸ ਨਿੱਜੀ ਪ੍ਰਾਪਰਟੀ ਦੇ ਪੇਪਰ ਵੀ ਵਿਖਾਏ ਹੋਣਗੇ ਕਿਉਂਕਿ ਸਿਰਫ ਬੋਰਡ ਲਾ ਦੇਣ ਨਾਲ ਕੋਈ ਜਗਾਂ ਨਿੱਜੀ ਪ੍ਰਾਪਰਟੀ ਨਹੀਂ ਬਣ ਜਾਂਦੀ। ਮਾਨ ਸਿੰਘ ਦਾ ਵਿਰੋਧ ਕਰਨ ਵਾਲੀ ਸੰਗਤ ਨੇ ਆਪਣੇ ਹੱਥਾਂ ‘ਚ ਬੈਨਰ ਚੁੱਕੇ ਹੋਏ ਸਨ ।ਬਲਾਤਕਾਰੀ ਸਾਧ ਹਾਏ ਹਾਏ,ਮਾਨ ਸ਼ੇਮ ਆਨ ਯੂ। ਜਿੰਨ੍ਹਾਂ ਚਿਰ ਸਾਧ ਅੰਦਰ ਰਿਹਾ ਸੰਗਤ ਗੇਟ ਤੋਂ ਬਾਹਰ ਖੜ੍ਹੀ ਵਿਰੋਧ ਕਰਦੀ ਨਾਅਰੇ ਲਾਉਂਦੀ ਰਹੀ ।
      3 ਅਗਸਤ ਨੂੰ ਸ਼ਾਮ ਨੂੰ ਫਿਰ ਮਾਨ ਸਿੰਘ ਦਾ ਪ੍ਰੋਗਰਾਮ ਹੋਣਾ ਸੀ।ਮਾਨ ਸਿੰਘ ਦੀ ਕਾਰ ਦੇ ਦੋ ਅੱਗੇ ਅਤੇ ਦੋ ਪਿੱਛੇ ਪੁਲੀਸ ਦੀਆਂ ਕਾਰਾਂ ਅਸਕੋਰਟ ਕਰ ਰਹੀਆਂ ਸਨ।ਗੇਟ ਤੋਂ ਬਾਹਰ ਹੀ ਪੁਲੀਸ ਦੀਆਂ ਕਾਰਾਂ ਟੇਢੀਆਂ ਲਾ ਕੇ ਰਸਤਾ ਬੰਦ ਕੀਤਾ ਹੋਇਆ ਸੀ।ਪ੍ਰਬੰਧਕਾਂ ਦੇ ਕਹਿਣ ਤੇ ਵਿਰੋਧੀਆਂ ਨੂੰ ਗੇਟ ਤੋਂ ਬਾਹਰ ਹੀ ਰੋਕ ਲਿਆ ਜਾਂਦਾ ਸੀ। 3 ਅਗਸਤ ਦੀ ਸ਼ਾਮ ਨੂੰ ਵੀ ਮਾਨ ਸਿੰਘ ਦਾ ਵਿਰੋਧ ਕਰਨ ਵਾਲੀ ਸੰਗਤ ਨੇ ਹੱਥਾਂ ਵਿੱਚ  ਵਿਰੋਧੀ ਬੈਨਰ ਫੜ੍ਹ ਕੇ ਅਤੇ ਨਾਅਰੇ ਲਾ ਕੇ ਵਿਰੋਧ ਜਾਰੀ ਰੱਖਿਆ।ਪ੍ਰੋਗਰਾਮ ਖਤਮ ਹੋਣ ਤੇ ਸੁਰੱਖਿਆ ਦੇ ਪਹਿਰਿਆਂ ‘ਚ ਮਾਨ ਸਿੰਘ ਇਥੋਂ ਜਾ ਰਿਹਾ ਸੀ ਤਾਂ ਸੰਗਤ ਨੇ ਉਹਦੇ ਲਈ ਇੱਕ ਛਿੱਤਰਾਂ ਦਾ ਹਾਰ ਤਿਆਰ ਕਰਕੇ ਰੱਖਿਆ ਸੀ ਪਰ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ‘ਚ ਇਹ ਹਾਰ ਪੈ ਨਾ ਸਕਿਆ ਪਰ ਦੂਰੋਂ ਹੀ ਹਾਰ ਮਾਨ ਸਿੰਘ ਨੂੰ ਜਰੂਰ ਵਿਖਾਇਆ ਗਿਆ।ਇਸ ਨਿੱਜੀ ਡੇਰੇ ਦੇ ਪ੍ਰਬੰਧਕ ਇਸ ਵਿਰੋਧ ਤੋਂ ਇਨੇ ਬੁਖਲਾ ਗਏ ਸਨ ਕਿ ਉਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਅੰਦਰ ਨਹੀ ਜਾਣ ਦਿੱਤਾ ਜਿਹੜੇ  ਕਿ ਬਾਥਰੂਮ ਜਾਣਾ ਚਾਹੁੰਦੇ ਸਨ।
  ਇਸ ਕਮੇਟੀ ਦਾ ਨੇੜ ਬਾਦਲਾਂ ਨਾਲ ਹੈ ਅਤੇ ਬਾਦਲਾਂ ਦੀ ਸਾਧਾਂ ਨਾਲ ਗੂੜੀ ਸਾਂਝ ਹੈ ਖਾਸ ਕਰਕੇ ਮਾਨ ਸਿੰਘ  ਪਿਹੋਵੇ ਨਾਲ ਜਿਸ ਨੂੰ ਵੱਡੇ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਲੀਨ ਚਿੱਟ ਦਵਾ ਦਿੱਤੀ ਹੈ ਭਾਵੇਂ ਉਸ ਦੇ ਵਿਰੁੱਧ ਬਲਾਤਕਾਰ ਵਰਗੇ ਸੰਗੀਨ ਕੇਸ ਦਰਜ ਹੋ ਚੁਕੇ ਹਨ ।
      ਪਿਛਲੇ 8 ਕੁ ਮਹੀਨਿਆਂ ਤੋਂ ਫੇਸਬੁੱਕ ਉਤੇ ‘ਅਖੌਤੀ ਸੰਤਾ ਦੇ ਕੌਤਿਕ ਗਰੁੱਪ’ ਵਲੋਂ ਇਹੋ ਜਿਹੇ ਸਾਧਾਂ ਵਿਰੁੱਧ ਸਿੱਖ ਸੰਗਤਾਂ ਨੂੰ ਦੁਨੀਆਂ ਭਰ ‘ਚ ਜਾਗਰਤ ਕਰਨ ਲਈ ਇੱਕ ਪ੍ਰਭਾਵਸਾਲੀ ਲਹਿਰ ਚਲਾਈ ਜਾ ਰਹੀ ਹੈ ਜਿਸ ਦੇ 22,000 ਤੋਂ ਉੱਪਰ ਮੈਂਬਰ ਹਨ ਜਿਹੜੇ ਦੁਨੀਆਂ ਦੇ ਹਰ ਕੋਨੇ ‘ਚ ਵੱਸਦੇ ਹਨ ।ਇੰਡੀਆਨਾ ਦੇ ‘ਅਖੌਤੀ ਸੰਤਾਂ ਦੇ ਕੌਤਿਕ ਗਰੁੱਪ’ ਦੇ ਮੈਬਰਾਂ ਅਤੇ ਲਾਇਨਜ਼ ਗਰੁੱਪ ਯੂ.ਐਸ ਏ ਵੱਲੋਂ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਇਹੋ ਜਿਹੇ ਬਲਾਤਕਾਰੀ ਸਾਧਾਂ ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਅੱਗੋ ਤੋਂ ਵੀ ਇਨ੍ਹਾਂ ਦਾ ਇੰਡੀਆਨਾ ‘ਚ ਹਰ ਹਾਲਤ ‘ਚ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਯਾਰਕ ਕੈਂਸਰ ਦੇ ਮਸ਼ਹੂਰ ਹਸਪਤਾਲ ‘ਚ ਸੋਨੀਆਂ ਗਾਂਧੀ ਦੀ ਸਰਜਰੀ ਹੋਈ

 • ਨਿਊਯਾਰਕ-(ਜਸਵਿੰਦਰ ਸਿੰਘ ਭੁੱਲਰ)
  -ਕਾਂਗਰਸ ਪਾਰਟੀ ਪ੍ਰਧਾਨ ਅਤੇ ਯੂ ਪੀ ਏ ਦੀ ਚੇਅਰਪਰਸਨ ਸ੍ਰੀ ਮਤੀ ਸੋਨੀਆਂ ਗਾਂਧੀ ਦਾ ਦੁਨੀਆਂ ਦੇ ਮਸ਼ਹੂਰ ਹਸਪਤਾਲ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਵਿਖੇ ਦਾਖਲ ਹੈ ਜਿੱਥੇ ਉਹ ਬੁੱਧਵਾਰ ਨੂੰ ਪਹੁੰਚੇ ਸਨ । ਉਨ੍ਹਾਂ ਦਾ ਉਪਰੇਸ਼ਨ ਸਫਲਤਾ ਪੂਰਵਕ ਹੋ ਗਿਆ ਹੈ।ਸ੍ਰੀ ਮਤੀ ਸੋਨੀਆਂ ਗਾਂਧੀ ਅਜੇ ਵੀ ਨਿਊਯਾਰਕ ਦੇ ਮਨਹਾਟਨ ਦੇ ਹਸਪਤਾਲ ‘ਚ ਦਾਖਲ ਹਨ ਅਤੇ 2-3 ਹਫਤੇ ਉਨ੍ਹਾਂ ਨੂੰ ਅਮਰੀਕਾ ਹੀ ਰਹਿਣਾ ਪਵੇਗਾ।ਸੋਨੀਆਂ ਦੀ ਇਸ ਫੇਰੀ ਅਤੇ ਉਨ੍ਹਾਂ ਨੂੰ ਕੀ  ਤਕਲੀਫ ਹੈ ਭਾਵੇ ਅਜੇ ਗੁਪਤ ਹੀ ਰੱਖਿਆ ਜਾ ਰਿਹਾ ਹੈ  ਪਰ ਸਾਡੇ ਸਰੋਤਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਪੇਟ ਵਿੱਚ  ਤਕਲੀਫ ਸੀ ਜਿਸ ਦੀ ਜਲਦੀ ਸਰਜਰੀ ਕੀਤੀ ਜਾਣੀ ਜਰੂਰੀ ਸੀ ਇਸ ਲਈ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਸੋਨੀਆਂ ਗਾਂਧੀ ਤੁਰੰਤ ਹੀ ਅਮਰੀਕਾ ਰਵਾਨਾ ਹੋ ਗਏ ਸਨ।ਸਲੋਨ ਕੇਟਰਿੰਗ ਦੁਨੀਆਂ ਦਾ ਕੈਂਸਰ ਦਾ ਮਸ਼ਹੂਰ ਹਸਪਤਾਲ ਹੈ ਜਿੱਥੇ ਪਿਛਲੇ ਸਮੇਂ ‘ਚ  ਫਿਲਮ ਅਦਾਕਾਰਾ ਸ੍ਰੀਦੇਵੀ ਦੀ ਮਾਤਾ, ਸਰਦਾਰਨੀ ਸੁਰਿੰਦਰ ਕੌਰ ਬਾਦਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਦੇ ਪੁੱਤਰ ਅਤੇ ਪੰਜਾਬ ਦੇ ਐਮ ਐਲ ਏ ਸੰਨੀ ਬਰਾੜ ਵੀ ਇਲਾਜ਼ ਕਰਾਉਣ ਲਈ ਆਏ ਸਨ।ਇਹ ਹਸਪਤਾਲ 1984 ਵਿੱਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਕੈਂਸਰ ਦੇ ਇਲਾਜ਼ ਲਈ ਖਾਸ ਤੌਰ ਤੇ ਮਸ਼ਹੂਰ ਹੋ ਚੁੱਕਾ ਹੈ।

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗੁੱਝੇਭੇਤ : ਐਸ ਪੀ ( ਡੀ) ਉੱਪਲ ਮੁਅੱਤਲ , ਰਾਕਾ ਗੇਰਾ ਅਤੇ ਸਾਧੂ ਸਿੰਘ ਰੰਧਾਵਾ ਦੀ ਮੁਅੱਤਲੀ ਵਿੱਚ ਦੇਰੀ ਕਿਵੇਂ ?

 • ਸੁਖਨੈਬ ਸਿੰਘ ਸਿੱਧੂ

   ਬੀਤੇ 22 ਦਿਨਾਂ ਵਿੱਚ ਪੰਜਾਬ ਸਰਕਾਰ ਦੇ ਤਿੰਨ ਪੁਲੀਸ ਅਤੇ ਇੱਕ  ਸਿੱਖਿਆ ਵਿਭਾਗ ਦਾ ਸੀਨੀਅਰ ਅਧਿਕਾਰੀ  ਰਿਸ਼ਵਤ / ਭ੍ਰਿਸ਼ਟਾਚਾਰ  ਦੇ ਵੱਖ ਵੱਖ ਮਾਮਲਿਆਂ  ਵਿੱਚ ਗ੍ਰਿਫ਼ਤਾਰ ਕੀਤੇ  ਗਏ ਹਨ।  

   ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਸਹਾਇਕ ਇੰਸਪੈਕਟਰ ਜਨਰਲ  ਸੰਧੂ ਨੂੰ  ਗ੍ਰਿਫ਼ਤਾਰੀ ਤੋਂ 2 -3 ਦਿਨਾਂ ਬਾਅਦ ਹੀ ਮੁਅੱਤਲ ਕਰ ਦਿੱਤਾ ਸੀ ।
  ਇਸੇ ਤਰ੍ਹਾਂ ਵਿਜੀਲੈਂਸ ਵਿਭਾਗ ਵੱਲੋਂ  1 ਅਗਸਤ ਨੂੰ  ਗ੍ਰਿਫਤਾਰ ਕੀਤੇ  ਰਣਧੀਰ ਸਿੰਘ  ਉਪਲ ਡੀ ਐਸ ਪੀ  (ਡੀ )   ਨੂੰ ਲਗਭਗ 36 ਘੰਟਿਆਂ ਦੇ ਵਿੱਚ ਵਿੱਚ ਅਹੁਦੇ ਤੋਂ ਮੁਅੱਤਲ ਕਰ ਦਿੱਤਾ । ਉਕਤ ਦੋਵਾਂ ਅਧਿਕਾਰੀ ਤੇ  50 – 50  ਹਜ਼ਾਰ  ਰੁਪਏ ਰਿਸ਼ਵਤ  ਲੈਣ ਦਾ ਦੋਸ਼ ਹੈ।
   ਪਰ ਦੋ ਹੋਰ ਵੱਖ ਵੱਖ ਵੱਡੇ ਘਪਲਿਆਂ ਵਿੱਚ ਫਸੇ ਅਧਿਕਾਰੀਆਂ ਦੀ ਮੁਅੱਤਲੀ  ਹਾਲੇ ਤੱਕ ਨਾ ਕੀਤੀ ਜਾਣੀ   ਪੰਜਾਬ ਸਰਕਾਰ  ਦੀ ਕਾਰਗੁ਼ਜ਼ਾਰੀ ਤੇ ਸਵਾਲੀਆਂ ਚਿੰਨ ਲਾਉਂਦੀ ਹੈ।  ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੀ  ਡੀਐਸਪੀ   ਰਾਕਾ ਗੇਰਾ  ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ , ਵਿਲਾਇਤੀ ਸ਼ਰਾਬ ਅਤੇ ਅਸਲਾ ਬਰਾਮਦ ਹੋਇਆ ਹੈ  । ਜੇ ਕਰ  ਇਹ ਘਪਲਾ ਹੈ ਤਾਂ ਕਰੋੜਾਂ ਰੁਪਏ ਦਾ ਹੈ ਪਰ ਹਾਲੇ  ਡੀਐਸਪੀ ਰਾਕਾ ਗੇਰਾ ਨੂੰ  ਮੁਅੱਤਲ ਨਹੀਂ ਕੀਤਾ ਗਿਆ। ਸਵਾਲੀਆਂ ਚਿੰਨ ਇਹ ਵੀ ਹੈ ਕਿ  ਕਿ ਸਬ ਇੰਸਪੈਕਟਰ ਭਰਤੀ ਹੋ ਕੇ ਡੀਐਸਪੀ ਦੇ ਅਹੁਦੇ ਪਹੁੰਚੀ  ਰਾਕਾ  ਦੀ ਤਾਇਨਾਤੀ  ਇੱਕ ਵਾਰ ਵੀ  ਮੁਹਾਲੀ ਤੋਂ ਬਾਹਰ ਨਹੀਂ ਹੋਈ । 
  ਇਸ ਤਰ੍ਹਾਂ  ਲੱਖਾਂ ਰੁਪਏ ਦੀ ਰਿਸ਼ਵਤ  ਲੈ ਕੇ ਟੀਈਟੀ ਪੇਪਰ ਪਾਸ ਕਰਵਾਉਣ ਦਾ ਮਾਮਲੇ ਵਿੱਚ ਫਸੇ ਡੀਪੀਆਈ ਸਾਧੂ ਸਿੰਘ  ਰੰਧਾਵਾ  ਦੇ  ਮਾਮਲੇ ਵਾਚੀਏ ਤਾਂ ਸਾਹਮਣੇ ਆਉਂਦੇ ਹੈ  ਕਿਵੇਂ ਇੱਕ ਸਾਇੰਸ ਅਧਿਆਪਕ ਂ ਜੋੜ ਤੋੜ ਕੇ  ਇਸ ਅਹੁਦੇ ਪਹੁੰਚਿਆ ਜਿਸ ਖਿਲਾਫ਼  ਬਠਿੰਡਾ  ਦੇ ਕੁਝ ਸਕੂਲਾਂ ਵਿੱਚ  ਫੰਡਾਂ ਵਿੱਚ ਹੇਰਫੇਰ ਕਰਨ ਦੇ ਦੋਸ਼ ਲੱਗਦੇ ਰਹੇ ਹਨ।
     ਰਾਕਾ ਗੇਰਾ ਅਤੇ   ਸਾਧੂ ਸਿੰਘ  ਰੰਧਾਵਾ  ਦੇ ਕੇਸ ਵਿੱਚ ਇੱਕ ਸਮਾਨਤਾ ਹੈ ਕਿ ਦੋਵਾਂ  ਉਪਰ ਲੱਖਾਂ ਦੇ ਰਿਸ਼ਵਤ/ ਭ੍ਰਿਸਟ਼ਾਚਾਰ ਮਾਮਲਾ ਦਰਜ਼ ਹੈ ਦੋਵਾਂ ਦੇ ਹਾਈਪ੍ਰੋਫਾਈਲ ਲਿੰਕ ਹਨ ਅਤੇ ਦੋਵੇ ਹੀ ਹਾਲੇ ਤੱਕ ਸਰਕਾਰੀ ਨੌਕਰਸ਼ਾਹ ਹਨ।


   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੰਸਦ : ਜਨ ਲੋਕਪਾਲ ਬਿੱਲ ਪੇਸ਼, ਅੰਨਾ ਨੇ ਕਾਪੀਆਂ ਸਾੜੀਆਂ

 • ਨਵੀਂ ਦਿੱਲੀ :  ਕਈ ਮਹੀਨਿਆਂ ਤੋਂ ਮੀਡੀਆਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲਾ ਜਨ ਲੋਕਪਾਲ  ਬਿੱਲ  ਅੱਜ ਆਖਿਰਕਾਰ   ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ ।
  ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ ਪੀ ਨਰਾਇਣਸਵਾਮੀ ਨੇ ਇਸਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ।

  ਲੋਕਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ  ਸੁਸ਼ਮਾ ਸਵਰਾਜ ਨੇ ਇਸ ਬਿੱਲ ਉਪਰ ਅਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ  ਪ੍ਰਧਾਨ ਮੰਤਰੀ  ਨੂੰ ਇਸਦੇ ਦਾਇਰੇ  ਵਿੱਚ ਨਾ ਲਿਆਉਣ ਦਾ ਫੈਸਲਾ ਸੰਵਿਧਾਨ ਦੀ ਉਲੰਘਣਾ ਹੈ।
  ਵਿਰੋਧੀ ਧਿਰ ਦੀ ਨੇਤਾ ਨੇ ਕਿਹਾ ਕਿ   ਇੰਡੀਅਨ ਪੀਨਲ ਕੋਡ ਅਤੇ  ਭ੍ਰਿਸ਼ਟਾਚਾਰ  ਵਿਰੋਧੀ ਕਾਨੂੰਨ ਵਿੱਚ ਪ੍ਰਧਾਨ ਮੰਤਰੀ ਨੂੰ ਕੋਈ ਛੂਟ ਨਹੀਂ ਹੈ ਤਾਂ ਫਿਰ ਲੋਕਪਾਲ  ਦੇ  ਮਸੌਦੇ ਵਿੱਚ ਪ੍ਰਧਾਨਮੰਤਰੀ  ਕਿਵੇਂ ਛੁੂਟ ਦਿੱਤੀ ਜਾ ਸਕਦੀ ਹੈ।
  ਉਨ੍ਹਾਂ ਕਿਹਾ ਕਿ ਜਿੰਨੀ ਦੇਰ ਇਸ ਬਿੱਲ ਵਿੱਚ ਪ੍ਰਧਾਨ ਮੰਤਰੀ  ਨੂੰ ਲੋਕਪਾਲ ਦੇ ਦਾਇਰੇ ਵਿੱਚ ਲਿਆਉਣ ਲਈ ਪ੍ਰਵਧਾਨ ਨਹੀਂ ਕੀਤਾ ਜਾਂਦਾ ਓਨੀ ਦੇਰ  ਭਾਜਪਾ ਇਸਨੂੰ ਪੇਸ਼ ਕੀਤੇ  ਜਾਣ ਦਾ ਸਮਰਥਨ ਨਹੀਂ ਕਰ ਸਕਦੀ ।

    ਉਧਰ ਅੰਨਾ ਹਜ਼ਾਰੇ ਦੀ ਅਗਵਾਈ ਵਾਲੇ ਨਾਗਰਿਕ ਸਮਾਜ ਦੇ ਪ੍ਰਤੀਨਿਧੀ  ਸਰਕਾਰੀ ਲੋਕਪਾਲ ਬਿੱਲ ਦਾ ਵਿਰੋਧ ਕਰ ਰਹੇ ਅਤੇ  ਵਿਰੋਧ ਦਾ ਪ੍ਰਮੁੱਖ ਕਾਰਨ ਹੈ ਪ੍ਰਧਾਨਮੰਤਰੀ ਨੂੰ  ਲੋਕਪਾਲ ਬਿੱਲ ਦਾਇਰੇ ਵਿੱਚ ਨਾ ਲਿਆਉਣਾ ।
  ਮੰਗਲਵਾਰ ਨੂੰ  ਅੰਨਾ ਨੇ  ਸਾਰੇ ਸਾਂਸਦਾਂ ਨੂੰ ਪੱਤਰ ਲਿਖ ਕੇ  ਉਹਨਾਂ ਨੂੰ ਸਰਕਾਰੀ  ਲੋਕਪਾਲ  ਦਾ ਵਿਰੋਧ ਕਰਨ ਅਤੇ ਜਨ ਲੋਕਪਾਲ ਦਾ ਸਮਰਥਨ ਕਰਨ ਦਾ ਅਨੁਰੋਧ ਕੀਤਾ ਸੀ ।
  ਸੰਸਦ ਵਿੱਚ ਪੇਸ਼ ਇਸ  ਲੋਕਪਾਲ ਬਿੱਲ ਵਿੱਚ ਪ੍ਰਧਾਨ  ਨੂੰ ਉਹਨਾਂ ਦੇ ਕਾਰਜਕਾਲ ਦੌਰਾਨ ਇਸਦੇ  ਦਾਇਰੇ ਤੋਂ  ਬਾਹਰ ਰੱਖਿਆ ਅਤੇ ਪਰ ਸਾਰੇ ਸਾਬਕਾ ਪ੍ਰਧਾਨ ਮੰਤਰੀ  ਇਸ ਦਾਇਰੇ ਵਿੱਚ ਹਨ ।
   ਅੰਨਾ ਹਜ਼ਾਰੇ ਨੇ  ਇਸ   ਕਾਰਨ   16 ਅਗਸਤ ਨੂੰ  ਅਣਮਿੱਥੇ ਸਮੇਂ ਲਈ ਮਰਨ ਵਰਤ   ਤੇ ਬੈਠਣ ਦਾ ਐਲਾਨ ਕੀਤਾ ਹੈ।
  ਇਸ ਬਿੱਲ ਅਨੁਸਾਰ ਇੱਕ ਲੋਕਪਾਲ ਕਮੇਟੀ ਹੋਵੇਗੀ ਅਤੇ ਜਿਸਦੇ ਪ੍ਰਧਾਨ   ਵਰਤਮਾਨ ਜਾਂ ਰਿਟਾਇਰਡ ਜੱਜ ਹੋਣਗੇ ।
  ਇਸ ਤੋਂ ਇਲਾਵਾ  8 ਹੋਰ ਮੈਂਬਰ ਹੋਣਗੇ ਜਿੰਨ੍ਹਾਂ ਵਿੱਚੋਂ ਚਾਰ ਤਜ਼ਰਬੇਕਾਰ  ਕਾਨੂੰਨੀ ਮਾਹਿਰ ਹੋਣਗੇ ।
   ਲੋਕਪਾਲ ਵਿੱਚ ਜਾਂਚ ਦੀ ਸਮਾਂ ਸੀਮਾ  7 ਸਾਲ ਰੱਖੀ ਗਈ ਹੈ।
  ਲੋਕਪਾਲ ਦੀ ਆਪਣੀ ਜਾਂਚ ਅਤੇ ਵਕੀਲਾਂ ਦੀ ਟੀਮ ਹੋਵੇਗੀ  ਪਰ ਮੁਕੱਦਮਾ ਚਲਾਉਣਾ ਦਾ ਅਧਿਕਾਰ  ਨਿਆਪਾਲਿਕਾ ਨੂੰ ਹੋਵੇਗਾ ।
   ਡਰਾਫਟ ਬਿੱਲ ਦੇ ਤਹਿਤ ਲੋਕਪਾਲ ਨੂੰ ਕਿਸੇ ਵੀ ਕੇਦਰੀ ਮੰਤਰੀ ਜਾਂ ਗਰੁੱਪ(ਏ) ਦੇ ਅਧਿਕਾਰੀਆਂ ਦੇ ਖਿਲਾਫ਼  ਭ੍ਰਿਸ਼ਟਾਚਾਰ ਦੇ ਦੋਸ਼ਾਂ  ਦੀ ਜਾਂਚ ਕਰਨ ਦਾ ਅਧਿਕਾਰ ਹੋਵੇਗਾ ।
   ਇਸ ਦਾ ਖਰੜਾ ਤਿਆਰ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ 5 ਮੰਤਰੀ ਅਤੇ ਨਾਗਰਿਕ ਸਮਾਜ  ਦੇ ਪੰਜ ਪ੍ਰਤੀਨਿਧ ਸ਼ਾਮਿਲ ਸਨ ।
   ਦੋਵਾਂ ਧਿਰਾ ਵਿੱਚ  ਲੰਮੇ ਸਮੇਂ ਚੱਲ ਰਹੀ ਬਹਿਸ ਕਾਰਨ  ਵੀ  ਕੁਝ  ਮਾਮਲਿਆਂ ਨੂੰ ਲੈ ਕੇ  ਸਹਿਮਤੀ ਨਹੀਂ ਬਣ ਸਕੀ ।
  ਕੇਂਦਰੀ ਮੰਤਰੀ ਮੰਡਲ ਨੇ ਇਸਨੂੰ ਬੀਤੇ ਮਹੀਨੇ  ਮਨਜੂਰੀ ਦੇ ਦਿੱਤੀ ਸੀ ।
   ਲੋਕਪਾਲ ਦਾ  ਮੌਜੁਦਾ ਰੂਪ ਦਾ ਵਿਰੋਧ ਕਰਦੇ ਹੋਏ  ਅੰਨੇ ਹਜ਼ਾਰੇ ਅਤੇ ਸਾਥੀਆਂ ਨੇ ਇਸ ਬਿੱਲ ਦੀ ਕਾਪੀਆਂ ਸਾੜੀਆਂ ਹਨ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਲੀਸ ਦੇ ਕਤਲ ਦੇ ਮੁੱਖ ਦੋਸ਼ੀ ਅਕਾਲੀ ਆਗੂ ਨੂੰ 8 ਸਾਲ ਤੱਕ ਗ੍ਰਿਫ਼ਤਾਰ ਨਾ ਕੀਤਾ , ਹਾਈ ਕੋਰਟ ਵੱਲੋਂ ਖਿਚਾਈ

 • ਤਰਨਤਾਰਨ :   ਪੰਜਾਬ ਅਤੇ ਹਰਿਆਣਾ  ਹਾਈਕੋਰਟ ਨੇ  ਕਤਲ ਦੇ ਇੱਕ ਮਾਮਲੇ ਵਿੱਚ  ਮੁੱਖ  ਦੋਸ਼ੀ ਨੂੰ 8 ਸਾਲ ਤੱਕ ਗ੍ਰਿਫ਼ਤਾਰ ਨਾ ਕਰਨ ਤੇ  ਤਰਨ ਤਾਰਨ ਪੁਲੀਸ ਦੀ ਖਿਚਾਈ ਕੀਤੀ ਹੈ। 
   ਸਾਲ 2003 ਵਿੱਚ ਹੋਈਆਂ ਪੰਚਾਇਤੀ ਚੋਣਾਂ ਮੌਕੇ   ਪਿੰਡ  ਧਾਰੀਵਾਲ ਦੇ ਸੀਨੀਅਰ  ਅਕਾਲੀ  ਆਗੂ  ਅਤੇ ਮਾਰਕੀਟ ਕਮੇਟੀ ਪੱਟੀ ਦੀ  ਚੇਅਰਮੈਨ ਦੇ ਪਤੀ ਗੁਰਦੀਪ ਸਿੰਘ ਧਾਰੀਵਾਲ  ਨੂੰ ਕਤਲ ਦਾ ਮੁੱਖ ਦੋਸ਼ੀ ਹੋਣ ਦੇ ਬਾਵਜੂਦ ਵੀ  ਹਾਲੇ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ  ਹਾਈਕੋਰਟ ਨੇ    ਤਰਨਤਾਰਨ ਦੇ ਪੁਲੀਸ ਮੁਖੀ ਅਤੇ ਡੀ ਐਸ ਪੀ ਪੱਟੀ ਨੂੰ ਹਦਾਇਤ ਕੀਤੀ ਹੈ ਕਿ  ਦੋਸ਼ੀ ਨੂੰ  ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ।
   ਹਾਈਕੋਰਟ ਦੇ ਹੁਕਮ ਨੇ ਪੁਲੀਸ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਅਤੇ ਪੁਲੀਸ ਨੇ ਗੁਰਦੀਪ ਸਿੰਘ ਧਾਰੀਵਾਲ ਨੂੰ ਭਗੋੜਾ ਕਰਾਰ ਦੇ  ਉਸਦੀ  ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
  ਜਿ਼ਕਰਯੋਗ ਹੈ ਕਿ 29 ਜੂਨ 2003 ਨੂੰ ਪੰਚਾਇਤੀ ਚੋਣਾਂ ਮੌਕੇ  ਪਿੰਡ ਧਾਰੀਵਾਲ ਵਿੱਚ  ਅਕਾਲੀ ਆਗੂ  ਗੁਰਦੀਪ ਸਿੰਘ ਧਾਰੀਵਾਲ ਅਤੇ ਉਸਦੇ ਵਿਰੋਧੀ  ਮੇਜਰ ਸਿੰਘ ਦੀਆਂ  ਪਤਨੀਆਂ ਦਰਮਿਆਨ  ਪਿੰਡ ਸਰਪੰਚੀ ਲਈ ਉਮੀਦਵਾਰ ਸਨ।
  ਵੋਟਾਂ ਕਾਰਨ ਹੋਈ ਲੜਾਈ ਵਿੱਚ  ਮੇਜਰ ਸਿੰਘ ਦੇ ਹਮਾਇਤੀ ਚੰਨਣ ਸਿੰਘ ਦਾ ਕਤਲ ਤੋ ਗਿਆ ਸੀ । ਥਾਣਾ ਪੱਟੀ ਦੀ ਪੁਲੀਸ ਨੇ ਮੁੱਖ ਦੋਸ਼ੀ  ਗੁਰਦੀਪ ਸਿੰਘ ਧਾਲੀਵਾਲ ਅਤੇ ਉਸਦੇ ਸਾਥੀਆਂ  ਗੁਰਵਿੰਦਰ ਸਿੰਘ, ਸੁਖਵੰਤ ਸਿੰਘ  ਅਤੇ ਧੀਰ ਸਿੰਘ ਸਮੇਤ   9 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ ।   ਇਸ ਦੌਰਾਨ ਪੁਲੀਸ  ਗੁਰਦੀਪ ਸਿੰਘ ਤੋਂ ਬਿਨਾ  ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ।
    ਆਪਣਾ ਰਸੂਖ ਵਰਤ ਕੇ   ਗੁਰਦੀਪ ਸਿੰਘ ਨੇ ਆਪਣੀ ਪਤਨੀ ਨੂੰ ਅਕਾਲੀ ਸੱਤਾਧਾਰੀ ਧਿਰ ਦੇ ਸਹਿਯੋਗ ਨਾਲ  ਮਾਰਕੀਟ ਕਮੇਟੀ ਪੱਰੀ ਦੀ ਚੇਅਰਪ੍ਰਸਨ ਵੀ ਬਣਾ ਦਿੱਤਾ ।
   ਪੀੜਤ ਧਿਰ ਨੇ ਅਦਾਲਤ ਵਿੱਚ  ਧਾਰੀਵਾਲ ਅਤੇ  ਡੀ ਐਸ ਪੀ ਪੱਟੀ ਦੀ ਖਿੱਚੀ ਇੱਕ ਤਸਵੀਰ ਵੀ ਪੇਸ਼ ਕੀਤੀ ਜਦਕਿ ਪੁਲੀਸ ਉਸਨੂੰ ਭਗੌੜਾ ਕਰਾਰ ਦੇ ਰਹੀ ਹੈ।
  ਹੁਣ ਅੱਠ ਸਾਲ ਪੁਲੀਸ ਨੇ ਗੁਰਦੀਪ ਧਾਲੀਵਾਲ ਦੀ ਫੋਟੋ ਅਖਬਾਰ ਵਿੱਚ ਭਗੌੜੇ ਵਜੋਂ ਛਾਪ ਕੇ ਅਦਾਲਤ ਦੀ  ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸਿ਼ਸ਼ ਕੀਤੀ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1105 1106 1107 [1108] 1109 1110 1111  >>    Last >>
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • 
  SocialTwist Tell-a-Friend
 • ਕੈਨੇਡਾ ‘ਚ ਭਾਰਤੀ ਵਰਕਰਾਂ ਦਾ ਮੰਦਿਰ ਦੇ ਪੁਜਾਰੀ ਤੇ ਭੁੱਖੇ ਰੱਖ ਕੇ ਕੰਮ ਕਰਵਾਉਣ ਦਾ ਇਲ਼ਜਾਮ
 • ਕੈਨੇਡਾ ‘ਚ 4 ਭਾਰਤੀ ਵਰਕਰਾਂ ਦਾ ਮੰਦਿਰ ਦੇ ਪੁਜਾਰੀ ਤੇ ਭੁੱਖੇ ਰੱਖ ਕੇ ਕੰਮ ਕਰਵਾਉਣ ਦਾ ਇਲ਼ਜਾਮ
 • ਅਹੁਦੇ ਤੋਂ ਅਸਤੀਫ਼ਾ ਦੇ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਵੇ ਚੱਢਾ
 • ਬਰਨਾਲਾ ‘ਚ ਬਣੇ ਅਸਲਾ ਮੁਕਤ ਇਲਾਕੇ –(ਪੜ੍ਹੋ ਪੂਰੀ ਖ਼ਬਰ)
 • ਚੋਣ ਕਮਿਸ਼ਨ ਪ੍ਰਧਾਨ ਮੰਤਰੀ ਦਾ ਇੱਕ “ਲੈਟਰ ਬਾਕਸ” :-ਆਪ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ


 • Facebook Activity

  Widgetize!