ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਗਾਲਿਬ , ਢੀਂਡਸਾ , ਸਿੰਗਲਾ ਅਤੇ ਬਾਜਵਾ ਨੇ ਇਸ਼ਤਿਹਾਰਾਂ ਦੇ ਖਰਚਾ ਕੀਤੇ ਬਗੈਰ ਚੋਣ ਲੜੀ !


 •   ਸ਼ਰੋਮਣੀ ਅਕਾਲੀ ਦਲ ਦੇ  ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ,  ਕਾਂਗਰਸੀ  ਵੱਲੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ  ਵਿਜੈਇੰਦਰ ਸਿੰਗਲਾ, ਭਾਜਪਾ ਆਗੂ ਸੋਮ ਪ੍ਰਕਾਸ਼  ਅਤੇ ਗੁਰਚਰਨ  ਸਿੰਘ ਗਾਲਿਬ ਨੇ  ਬਿਨਾ  ਇਸ਼ਤਿਹਾਰ ਬਾਜ਼ੀ ਦਾ ਖਰਚ  13ਵੀਂ ਲੋਕ ਸਭਾ ਦੀ ਚੋਣਾਂ    ਲੜੀਆਂ । ਇਹ  ਜਾਣਕਾਰੀ     ਆਰਟੀਆਈ ਕਾਰਕੁੰਨ  ਦੇ ਐਡਵੋਕੇਟ ਐਚ ਸੀ ਅਰੋੜਾ  ਨੂੰ  ਸੂਚਨਾ ਅਧਿਕਾਰ ਤਹਿਤ   ਪ੍ਰਾਪਤ ਹੋਈ ।  ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ  ਦੇ 2009 ਵਿੱਚ  ਹੋਈ ਲੋਕ ਸਭਾ ਚੋਣਾਂ ਮੌਕੇ  ਦਿੱਤੇ  ਚੋਣ ਕਮਿਸ਼ਨ ਨੂੰ ਗਲਤ ਹਲਫ਼ਨਾਮੇ  ਦਿੱਤੇ ਹਨ ।
  ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮਿਆਂ ਵਿੱਚ ਅਕਾਲੀ, ਭਾਜਪਾ ਤੇ ਕਾਂਗਰਸ ਦੇ ਕਈ ਉਮੀਦਵਾਰਾਂ ਨੇ ਜਿੱਥੇ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਦਾ ਖ਼ਰਚਾ ਬਹੁਤ ਘੱਟ ਦੱਸਿਆ ਹੈ, ਉਥੇ ਕਈਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਕਿਸੇ ਅਖ਼ਬਾਰ ਨੂੰ ਇਸ਼ਤਿਹਾਰ ਹੀ ਨਹੀਂ ਦਿੱਤਾ। ਜਦਕਿ ਵੱਖ-ਵੱਖ ਅਖ਼ਬਾਰਾਂ ਵਿੱਚ ਇਨ੍ਹਾਂ ਉਮੀਦਵਾਰਾਂ ਦੇ ਕਈ ਇਸ਼ਤਿਹਾਰ ਛਪੇ ਹੋਏ ਹਨ।
  ਇਨ੍ਹਾਂ ਆਗੂਆਂ ਦੇ ਦਾਅਵਿਆਂ ਨੂੰ ਖਾਰਜ਼ ਕਰਦਿਆਂ ਸ੍ਰੀ ਅਰੋੜਾ ਦੇ ਸਹਿਯੋਗੀ ਤੇ ਏਜੀਏਸੀ ਦੇ ਮੈਂਬਰ ਪਰਵਿੰਦਰ ਸਿੰਘ ਕਿਤਨਾ ਵੱਲੋਂ ਵੱਖ-ਵੱਖ ਐਡੀਸ਼ਨਲਾਂ ਤੋਂ ਅਖ਼ਬਾਰਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ।
  ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਦੀ ਹਮਾਇਤ ਵਿੱਚ ਤਕਰੀਬਨ 10, ਗੁਰਚਰਨ ਸਿੰਘ ਗਾਲਿਬ ਦੀ ਹਮਾਇਤ ‘ਚ 7 ਤੇ ਵਿਜੇਇੰਦਰ ਸਿੰਗਲਾ ਦੀ ਹਮਾਇਤ ‘ਚ 3 ਇਸ਼ਤਿਹਾਰ ਛਪੇ ਸਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਨਵਾਂ ਸ਼ਹਿਰ ਐਡੀਸ਼ਨਾਂ ਦਾ ਵੇਰਵਾ ਹੈ ਤੇ ਜੇਕਰ ਹੋਰਨਾਂ ਐਡੀਸ਼ਨਾਂ ਦਾ ਵੇਰਵਾ ਚਾਹੀਦਾ ਹੈ ਤਾਂ ਅਖ਼ਬਾਰਾਂ ਨਾਲ ਸੰਪਰਕ ਕਰਨਾ ਹੋਵੇਗਾ। ਐਡਵੋਕੇਟ ਅਰੋੜਾ ਨੇ ਕਿਹਾ ਕਿ ਇਸ ਸਬੰਧ ਵਿਚ ਸਾਲ 2009 ਵਿਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੁਸੂਮਜੀਤ ਸਿੱਧੂ ਨੇ ਸਬੂਤਾਂ ਸਮੇਤ ਸ਼ਿਕਾਇਤ ਦੇ ਦਿੱਤੀ ਗਈ ਸੀ ਤੇ ਮੁੱਖ ਚੋਣ ਅਧਿਕਾਰੀ ਨੇ ਇਸ਼ਤਿਹਾਰਾਂ ਦੀ ਜਾਂਚ ਲਈ ਸਬੰਧਤ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਸੀ। ਡਿਪਟੀ ਕਮਿਸ਼ਨਰ ਨੇ ਆਪਣੀ ਜਾਂਚ ਵਿਚ ਦੱਸਿਆ ਸੀ ਕਿ ਉਮੀਦਵਾਰਾਂ ਨੇ ਪੁੱਛਗਿੱਛ ਵਿਚ ਖੁਦ ਅਖਬਾਰਾਂ ਵਿਚ ਇਸ਼ਤਿਹਾਰ ਦੇਣ ਸਬੰਧੀ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਇਸ ਗੱਲ ਤੋਂ ਅਗਿਆਨਤਾ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਸਮਰਥਨ ਵਿਚ ਅਖਬਾਰਾਂ ਵਿਚ ਇਸ਼ਤਿਹਾਰ ਦੇਣ ਵਾਲਾ ਕੌਣ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਜਵਾਬ ਤੋਂ ਸੰਤੁਸ਼ਟ ਹੁੰਦਿਆਂ ਮੁੱਖ ਚੋਣ ਅਧਿਕਾਰੀ ਨੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਇਸ਼ਤਿਹਾਰ ਕਿਸੇ ਨੇ ਦਿੱਤਾ ਇਸ ਸਬੰਧੀ ਜਾਣਕਾਰੀ ਅਖਬਾਰਾਂ ਦੀ ਦਫ਼ਤਰਾਂ ਤੋਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਹੱਕ ਵਿਚ ਇਸ਼ਤਿਹਾਰ ਦੇਣ ਵਾਲੇ ਲਈ ਵੀ ਸਜ਼ਾ ਦਾ ਪ੍ਰਾਵਧਾਨ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕੁਸੂਮਜੀਤ ਸਿੱਧੂ ਨੂੰ ਦੋਬਾਰਾ ਮਿਲ ਕੇ ਇਸ ਕੇਸ ਦੀ ਜਾਂਚ ਜਲਦ ਪੂਰੀ ਕਰਨ ਦੀ ਅਪੀਲ ਕਰਨਗੇ। ਜੇਕਰ ਫਿਰ ਵੀ ਇਸ ਕੇਸ ਦੀ ਜਾਂਚ ਨਾ ਕੀਤੀ ਗਈ ਤਾਂ ਉਹ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਾਣਗੇ। ਇਸ ਦੌਰਾਨ ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇਸ਼ਤਿਹਾਰੀ ਖ਼ਬਰਾਂ ਸਬੰਧੀ ਚੋਣ ਕਮਿਸ਼ਨ ਨੂ ੰਸਖ਼ਤ ਰਵੱਈਆ ਅਪਨਾਉਣ ਦੀ ਅਪੀਲ ਵੀ ਕੀਤੀ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਰੀ ਸਿੰਘ ਨਲੂਆ ਦੀ ਸਮਾਧ ਤੇ ਬਣਿਆ ਪੁਲੀਸ ਦਾ ਠਾਣਾ


 •  ਮਹਾਨ  ਸਿੱਖ ਜਰਨੈਲ  ਸ: ਹਰੀ ਸਿੰਘ ਨਲੂਆ ਦੀਆ ਸਮਾਧ ਨੂੰ  ਪਾਕਿਸਤਾਨੀ ਪੁਲੀਸ  ਥਾਣੇ ਵਜੋਂ ਵਰਤ ਰਹੀ ਹੈ। ਇਹ ਖੁਲਾਸਾ  ਖੋਜੀ ਇਸਤਿਹਾਰ ਸ੍ਰੀ ਸੁਰਿੰਦਰ ਕੋਛੜ ਨੇ ਕੀਤਾ ਹੈ।  ਸ੍ਰੀ ਕੋਛੜ ਮੁਤਾਬਿਕ  ਸ: ਨਲੂਆ ਦੀਆਂ ਅੰਤਿਮ ਯਾਦਗਾਰਾਂ ਵਿੱਚ  ਸ਼ਾਮਿਲ ਉਨ੍ਹਾਂ ਦੀ ਇੱਕ ਸਮਾਧ ਤੇ ਲੰਬੇ ਸਮੇਂ ਤੋਂ ਪਾਕਿਸਤਾਨੀ ਫੌਜ ਦਾ ਕਬਜ਼ਾ ਹੈ ਤੇ ਦੂਸਰੀ  ਸਮਾਧ ਕਈ ਵਰ੍ਹਿਆਂ ਤੋਂ ਪੁਲੀਸ  ਥਾਣੇ ਵਜੋਂ ਵਰਤੀ ਜਾ ਰਹੀ ਹੈ।

   ਸ: ਹਰੀ ਸਿੰਘ ਨਲੂਆ 30 ਅਪਰੈਲ 1837 ਨੂੰ ਸ਼ਹੀਦ ਹੋਏ ਤਾਂ ਉਹਨਾਂ ਦੇ  ਪਾਲਿਤ ਪੁੱਤਰ  ਸ: ਮਹਾਂ ਸਿੰਘ ਮੀਰਪੁਰੀਏ ਨੇ  ਸ: ਨਲੂਆ ਦਾ ਅੰਤਿਮ ਸਸਕਾਰ   ਜਮਰੌਦ ਕਿਲ੍ਹੇ  ਵਿੱਚ ਕਰਕੇ ਸਮਾਧ ਬਣਾ ਦਿੱਤੀ । ਇਸ ਤੇ ਪਾਕਿਸਤਾਨ ਫੌਜ ਦਾ ਕਰਜ਼ਾ ਹੋਣ ਕਾਰਨ  ਆਮ ਜਨਤਾ ਨੂੰ ਸਮਾਧ ਦੇਖਣ ਜਾਣ ਦੀ  ਇਜ਼ਾਜਤ ਨਹੀਂ।
  ਸਸਕਾਰ ਤੋਂ  ਬਾਅਦ  ਸ: ਨਲੂਆ ਦੇ  ਵੱਡੇ ਸਪੁੱਤਰ ਸ: ਜਵਾਹਰ ਸਿੰਘ ਨਲੂਆ ਆਪਣੇ ਪਿਤਾ ਦੀ ਦੇਹ ਦੀ ਕੁਝ ਭਸਮ ਗੁਜਰਾਂਵਾਲਾ ਲੈ ਆਏ ਸਨ। ਜਿੱਥੇ ਸ:ਹਰੀ ਸਿੰਘ ਨਲੂਆ ਦੀ ਦੂਜੀ ਪਤਨੀ ਬੀਬੀ ਦੇਸਾਂ ਨੇ ਸ: ਨਲੂਆ ਦੀ ਯਾਦ ਵਿੱਚ ਬਾਰਾਂਦਰੀ  ਤੋਂ  12 ਕਦਮਾਂ ਦੀ ਵਿੱਥ ਦੇ ਬਣਵਾਈ ਸੀ । ਜਮੀਨ ਤੋਂ 4 ਫੁੱਟ ਉੱਚੇ ਥੜੇ ਬਣਾਈ ਇਸ ਸਮਾਧ ਉਪਰ ਸ਼ਾਨਦਾਰ ਗੁੰਬਦ ਉਸਾਰਿਆ ਗਿਆ।
   ਸ੍ਰੀ ਕੋਛੜ ਦੱਸਦੇ ਹਨ ਕਿ ਗੁਜਰਾਂਵਾਲਾ ਸ਼ਹਿਰ ‘ਚ  ਜੀ.ਟੀ. ਰੋਡ   ਕੋਲ ਸੇ਼ਖੂਪੁਰਾ ਮੋੜ ਦੇ ਨਜ਼ਦੀਕ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਮੌਜੂਦ ਇਸ 20 ਏਕੜ ਬਾਗ ਦੇ ਅੱਧ- ਵਿਚਕਾਰ ਬਣੀ ਇਸ ਬਾਰਾਂਦਰੀ ਨੂੰ ਭਾਂਵੇ ਅਗਸਤ 1940 ਵਿੱਚ   ਆਰਕੋਲਾਜੀ ਐਕਟ ਤਹਿਤ ਸੁਰੱਖਿਅਤ ਇਮਾਰਤ ਐਲਾਨ ਕਰ ਦਿੱਤਾ ਸੀ , ਪਰ  ਪਾਕਿਸਤਾਨ ਬਨਣ ਤੋਂ ਬਾਅਦ ਸ:  ਨਲੂਆ ਦ ਸਮਾਧ ਨੂੰ ਛੱਡ ਕੇ  ਬਾਕੀ ਬਾਰਾਂਦਰੀ ਅਤੇ ਬਾਗ  ਪਾਕਿਸਤਾਨ ਬੋਰਡ ਨੇ  ਛੋਟੇ ਛੋਟੇ ਹਿੱਸੇ ਕਰਕੇ ਵੇਚ ਦਿੱਤੇ ਸਨ ।
    ਕੋਛੜ ਦੱਸਦੇ ਹਨ ਕਿ ਸਮਾਧ ਹਾਲੇ ਵੀ ਚੰਗੀ ਹਾਲਤ ਵਿੱਚ ਹੈ ਅਤੇ ਪਿਛਲੇ ਕੁਝ ਵਰ੍ਹਿਆਂ ਤੋਂ ਇਸ ਨੂੰ ਪੁਲੀਸ ਥਾਣਾ ਸਬਜ਼ੀ ਮੰਡੀ  ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੱਤਾਧਾਰੀ ਬਾਦਲਾਂ ਨੂੰ ਮਨਪ੍ਰੀਤ ਦੇ ਹਲਕੇ ਵਿੱਚ ਪਹਿਲੀ ਵਾਰ ਚੋਣ ਪ੍ਰਚਾਰ ਕਰਨਾ ਪਿਆ


 •  ਗਿੱਦੜਬਹਾ :   ਸ਼ਰੋਮਣੀ ਕਮੇਟੀ ਚੋਣਾਂ ਦੌਰਾਨ  ਸ਼ਨੀਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ  ਸਭਾ ਹਲਕਾ  ਗਿੱਦੜਬਹਾ ਦੇ  ਕੋਟਭਾਈ, ਸੁਖਨਾ, ਦੋਦਾ, ਆਸਾ ਬੁੱਟਰ, ਹਰੀਕੇ ਕਲਾਂ , ਮੱਲਣ , ਕੋਟਲੀ ਆਦਿ ਪਿੰਡਾਂ ਦਾ ਦੌਰਾ ਕਰਕੇ  ਦੋਦਾ ਹਲਕੇ ਤੋਂ  ਉਮੀਦਵਾਰ ਨਵਤੇਜ ਸਿੰਘ ਕਾਉਣੀ ਲਈ ਵੋਟਾਂ ਮੰਗੀਆਂ ।
   ਇਹ  ਪਹਿਲੀ ਵਾਰ ਹੋ ਰਿਹਾ ਹੈ ਸ਼ਰੋਮਣੀ ਕਮੇਟੀ ਚੋਣਾਂ ਮੌਕੇ  ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ  ਗਿਦੜਬਹਾ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।  ਇਸਦਾ  ਕਾਰਨ ਮਨਪ੍ਰੀਤ ਸਿੰਘ ਬਾਦਲ ਦਾ ਪਾਰਟੀ ਵਿੱਚੋਂ ਅਲੱਗ ਹੋਣਾ ਹੈ।
  ਪਿੰਡ ਦੋਦਾ ਵਿੱਚ ਮੁੱਖ ਮੰਤਰੀ ਨੇ  ਸੁਰਜੀਤ ਸਿੰਘ ਬਰਨਾਲਾ,  ਰਵੀਇੰਦਰ ਸਿੰਘ ਅਤੇ ਪਰਮਜੀਤ ਸਿੰਘ ਸਰਨਾ ਨੂੰ ਕਾਂਗਰਸ  ਦੇ ਏਜੰਟ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਿੱਖ ਪੰਥ ਨੂੰ ਗੁੰਮਰਾਹ ਕਰ ਰਹੇ । ਉਹਨਾ ਕਿਹਾ ਕਿ ਐਸਜੀਪੀਸੀ ਚੋਣਾਂ ਵਿੱਚ ਅਕਾਲੀ ਦਲ  ਭਾਰੀ ਬਹੁਮਤ  ਨਾਲ ਜਿੱਤ  ਹਾਸਲ ਕਰੇਗਾ।
   ਮੁੱਖ ਮੰਤਰੀ ਨੇ ਕਿਹਾ ਕਿ  ਮਨਪ੍ਰੀਤ ਸਿੰਘ ਕਹਿੰਦੇ ਹਨ ਕਿ ਪਹਿਲਾ  ਮੁੱਖ ਮੰਤਰੀ   ਗਿਦੜਬਹਾ ਹਲਕੇ ਵਿੱਚ ਨਹੀਂ ਗਏ  ਤਾਂ ਇਸਦਾ ਕਾਰਨ ਵੀ  ਮਨਪ੍ਰੀਤ ਸਿੰਘ ਬਾਦਲ ਹੀ ਸੀ । ਪਰ ਜਦੋਂ ਤੋਂ ਮਨਪ੍ਰੀਤ ਸਿੰਘ  ਬਾਦਲ  ਪਾਰਟੀ ਤੋਂ ਅਲੱਗ ਹੋਏ ਤਾਂ ਅਸੀਂ ਪੂਰੇ ਪੰਜਾਬ ਦੇ ਨਾਲ ਨਾਲ  ਗਿਦੜਬਹਾ ਨੂੰ ਵੀ ਸਮਾਂ ਦੇ ਰਹੇ ਹਾਂ ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਵਾਮੀ ਅਗਨੀਵੇਸ਼ ਨੇ ਅੰਨਾ ਨੂੰ ‘ ਪਾਗਲ ਹਾਥੀ ’ ਕਿਹਾ !

 •   ਟੀਮ ਅੰਨਾ ਵਿੱਚ ਸ਼ਾਮਿਲ ਰਹੇ  ਸਵਾਮੀ ਅਗਨੀਵੇਸ਼  ਦਾ ਬੀਤੇ ਦਿਨੀ  ਅੰਨਾ ਦੀ ਵਿਚਾਰ ਧਾਰਾ ਦੇ ਉਲਟ ਰੁੱਖ ਤਾਂ ਦਿਸ ਹੀ ਰਿਹਾ ਸੀ ਪਰ ਇਸ  ਵੀਡਿਓ ਨੇ ਹੋਰ ਹੰਗਾਮਾ ਖੜਾ ਕਰ ਦਿੱਤਾ ਹੈ।  ਜਦਕਿ ਕੁਝ ਲੋਕ ਇਸ ਵੀਡਿਓ ਨੂੰ ਫਰਜ਼ੀ ਦੱਸ ਰਹੇ । 

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅੰਨਾ ਦੀ ਜਾਨ ਨਾਲ ਖੇਡ ਰਹੀ ਹੈ ਬੇਦੀ ਐਂਡ ਕੰਪਨੀ

 •  
   ਕਿਰਨ ਬੇਦੀ ਅਤੇ ਉਸਦੇ ਸਾਥੀਆਂ ਦਾ ਸਰਕਾਰ ਨਾਲ ਨਿੱਜੀ ਵਿਵਾਦ ਹੈ  ਜਿਸਦੇ ਚੱਲਦੇ ਸੀ  ਉਹ ਅੰਨਾ ਹਜ਼ਾਰੇ ਦੀ ਜਾਨ ਨਾਲ ਖੇਡ ਰਹੇ ਹਨ ਇਹ ਸਤਰਾਂ  ‘ਸਾਮਣਾ’ ਅਖਬਾਰ ਦੀ ਸੰਪਾਦਕੀ ਵਿੱਚ  ਸਿ਼ਵਸੈਨਾ ਸੁਪਰੀਮੋ ਬਾਲ ਠਾਕਰੇ ਨੇ ਲਿਖੀਆਂ ਹਨ ।
  ਠਾਕਰੇ ਨੇ ਲਿਖਿਆ ਹੈ ਕਿ  ਕਿਰਨ ਬੇਦੀ ਲੰਬੇ ਸਮੇਂ ਤੋਂ ਪੁਲੀਸ ਵਿਭਾਗ ਸੀ , ਲੇਕਿਨ ਕਿਸੇ ਸਰਕਾਰ ਨੇ ਉਸਨੂੰ ਦਿੱਲੀ ਪੁਲੀਸ ਕਮਿਸ਼ਨਰ ਨਿਯੁਕਤ ਨਹੀਂ ਕੀਤਾ ਸੀ।
  ਬਾਲ  ਠਾਕਰੇ ਨੇ ਲਿਖਿਆ ਕਿ   ਹੁਣ ਅਰਵਿੰਦ ਕੇਜ਼ਰੀਵਾਲ , ਬੇਦੀ ਅਤੇ  ਮਨੀਸ਼ ਸਿਸੋਦੀਆ ਅਗਲੇ 10-12 ਦਿਨਾਂ ਲਈ ਭੁੱਖ ਹੜਤਾਲ ਕਰਨ ਤਾਂ ਇਹਨਾਂ ਨੂੰ ਪਤਾ ਲੱਗੇਗਾ ਕਿ   ਭੁੱਖਾ ਰਹਿਣਾ ਕਿੰਨਾ ਔਖਾ ਹੈ।  ਜੇ ਇਹ ਵਿਅਕਤੀ ਦਿਨ ਦਿਨ ਵਿੱਚ ਦੋ ਵਾਰ ਖਾਣਾ ਖਾਂਦੇ ਹਨ ਤਾਂ    ਚਾਰ ਵਾਰ ਸਨੈਕਸ ਵੀ ਲੈਂਦੇ ਹਨ ਫਿਰ ਵੀ ਅੰਨਾ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ  ਇੱਕ ਤਰ੍ਹਾਂ ਨਾਲ  ਅੰਨਾ ਦਾ  ਵਿਸ਼ਵਾਸ਼ਘਾਤ  ਹੈ।
  ਟੀਮ ਅੰਨਾ ਵਿੱਚੋਂ ਸੰਤੋਸ਼ ਹੇਗੜੇ ਅਤੇ ਸਵਾਮੀ ਅਗਨੀਵੇਸ਼  ਅੰਨਾ ਦੀ ਭੁੱਖ ਹੜਤਾਲ ਖਤਮ ਕਰਵਾਉਣ ਦੇ ਹੱਕ ਵਿੱਚ ਹਨ।  ਜਦਕਿ ਪ੍ਰਸ਼ਾਤ ਭੂਸ਼ਣ,  ਕਿਰਨ ਬੇਦੀ ਅਤੇ  ਕੇਜ਼ਰੀਵਾਲ ਆਦਿ ਕਾਰਕੁੰਨ ਹਾਲੇ ਵੀ  ਭੁੱਖ ਹੜਤਾਲ ਜਾਰੀ ਰੱਖਣ ਦੇ ਹੱਕ ਵਿੱਚ ਹਨ।
   ਅੰਨਾ ਦੀ ਸਿਹਤ ਦੀ ਹੁਣ ਨਾਜੁਕ ਦੌਰ ਵਿੱਚ   ਚਲੀ ਗਈ ਹੈ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰਕਾਰ ਨੇ ਅੰਨਾ ਦਾ 3 ਮੰਗਾਂ ਮੰਨੀਆਂ : ਪਰ ਕਸਮਕਸ਼ ਹਾਲੇ ਜਾਰੀ

 •  ਨਵੀਂ ਦਿੱਲੀ : ਸਰਕਾਰ ਅਤੇ ਟੀਮ ਅੰਨਾ ਵਿਚਕਾਰ  ਖਿੱਚੋਤਾਣ ਜਾਰੀ ਹੈ । ਅੱਜ ਉਸ ਦੂਰੀਆਂ ਹੋਰ ਵੱਧ ਗਈ ਜਦੋਂ  ਸਲਮਾਨ ਖੁਰਸ਼ੀਦ ਨੂੰ ਮਿਲਣ ਗਏ ਟੀਮ ਅੰਨਾ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਨੇ ਮੀਡੀਆ ਨੂੰ ਕਿਹਾ ਕਿ ਬਿੱਲ ਲਾਗੂ ਹੋਣ ਤੱਕ ਭੁੱਖ ਹੜਤਾਲ ਖਤਮ ਨਹੀਂ ਹੋਵੇਗੀ ।
  ਭੂਸ਼ਣ ਨੇ ਮੀਡੀਆ ਨੂੰ ਕਿਹਾ ਕਿ  ਕੱਲ੍ਹ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਬਿੱਲ ਉਪਰ ਵੋਟਿੰਗ ਹੋਵੇਗੀ ਪਰ ਅੱਜ ਵੋਟਿੰਗ ਨਹੀਂ ਹੋ ਰਹੀ ।
  ਉਹਨਾ ਕਿਹਾ ਕਿ ਬਹਿਸ ਨਿਯਮ 193 ਤਹਿਤ ਹੋ ਰਹੀ ਜਿਸ ਕਾਰਨ ਬਿੱਲ ਪਾਸ ਨਹੀਂ ਹੋਵੇਗਾ।
  ਅੱਜ  ਬਿੱਲ ਉਪਰ ਵੋਟਿੰਗ ਨਾ ਕਰਾਉਣਾ ਬਿੱਲ ਦਾ ਅਨਾਦਰ ਹੈ।
   
  ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਧੋਖਾ ਕਰ ਰਹੀ ਹੈ।  ਚਾਰ ਦਿਨਾਂ ਵਿੱਚ ਤਿੰਨ ਵਾਰ ਸਰਕਾਰ ਨੇ  ਹਰ ਗੱਲ ਮੰਨੀ ਅਤੇ ਬਾਅਦ ਵਿੱਚ ਮੁੱਕਰ ਗਈ ।
  ਸਰਕਾਰ ਕਹਿ ਰਹੀ ਹੈ ਕਿ ਭਾਜਪਾ  ਬਿੱਲ ਦੇ ਖਿਲਾਫ਼ ਵੋਟ ਪਾਉਣਾ ਚਾਹੁੰਦੀ ਹੈ।
  ਰਾਮਲੀਲਾ ਗਰਾਊਂਡ ਵਿੱਚ  ਕਿਰਨ ਬੇਦੀ ਨੇ ਦੇਸ਼ ਦੇ ਲੋਕਾਂ ਨੂੰ ਜਿੱਤ ਵੀ ਵਧਾਈ ਵੀ ਦਿੱਤੀ ਹੈ । ਉਹਨਾ ਕਿਹਾ ਕਿ ਸੰਸਦ ਵਿੱਚ ਜਿ਼ਆਦਾਤਰ ਪਾਰਟੀਆਂ ਨੇ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ। ਕਾਂਗਰਸ ਨੇ ਵੀ ਬਿੱਲ ਦੇ ਪ੍ਰਸਤਾਵ ਦਾ ਕੁਝ ਸ਼ਰਤਾਂ ਸਮੇਤ ਸਮਰਥਨ ਕੀਤਾ ਹੈ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ਼੍ਰੋਮਣੀ ਕਮੇਟੀ ਚੋਣਾਂ ਬਨਾਮ ਇੱਛਾਧਾਰੀ ਸਿੱਖ

 •           
    ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਅੰਮ੍ਰਿਤਧਾਰੀ ਹੋਏ ਲੋਕ ਸਿੱਖੀ ਦਾ ਕੀ ਭਲਾ ਕਰਨਗੇ?


  ਜਗਸੀਰ ਸਿੰਘ ਸੰਧੂ, ਬਰਨਾਲਾ                                                                             98764-16009
    ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਮਹਿਜ ਹੀ ਕੁਝ ਦਿਨ ਬਾਕੀ ਹਨ, ਤਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈਣ ਵਾਲੇ ਵੋਟਰਾਂ ਬਾਰੇ ਭੰਬਲਭੂਸਾ ਅਜੇ ਵੀ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੋਟਰ ਬਣਾਉਣ ਸਬੰਧੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਵਿੱਚ ਵਿਚਾਰਅਧੀਨ ਹੈ। ਸਹਿਜਧਾਰੀ ਫੈਡਰੇਸ਼ਨ ਵੱਲੋਂ ਇਸ ਸਬੰਧੀ ਪਾਈ ਗਈ ਪਟੀਸ਼ਨ ਬਾਰੇ  ਮਾਨਯੋਗ ਅਦਾਲਤ ਵੱਲੋਂ ਸੁਣਵਾਈ ਵੀ ਕੀਤੀ ਜਾ ਰਹੀ ਹੈ ਅਤੇ ਨਾਲੋਂ ਨਾਲ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ 18 ਸਤੰਬਰ ਨੂੰ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਅਦਾਲਤ ਵੱਲੋਂ ਲਏ ਗਏ ਫੈਸਲੇ ਨਾਲ ਇਹ ਚੋਣਾਂ ਸਮੇਂ 'ਤੇ ਹੋ ਸਕਣਗੀਆਂ ਜਾਂ ਨਹੀਂ ਇਹ ਇੱਕ ਵਖਰਾ ਵਿਸ਼ਾ ਹੈ, ਪਰ ਜਿਸ ਹਾਲਾਤ ਵਿੱਚ ਮੌਜੂਦਾ ਐਲਾਨੇ ਪ੍ਰੋਗਰਾਮ ਤਹਿਤ ਇਹ ਚੋਣਾਂ ਹੋ ਰਹੀਆਂ ਹਨ, ਉਸ ਦੇ ਮੱਦੇਨਜਰ ਵੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈ ਰਹੇ ਉਮੀਦਵਾਰਾਂ ਅਤੇ ਵੋਟਰਾਂ ਬਾਰੇ ਕਈ ਤਰਾਂ• ਦੇ ਸਵਾਲ ਉਠ ਰਹੇ ਹਨ। ਪਿਛਲੇ ਸਮੇਂ ਦੌਰਾਨ ਅਦਾਲਤ ਵੱਲੋਂ ' ਸਹਿਜਧਾਰੀ ਅਤੇ ਪਤਿੱਤ ਸਿੱਖ ਦੀ ਪ੍ਰੀਭਾਸ਼ਾ' ਮੰਗੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾਲਤ ਵਿੱਚ ਦਿੱਤੇ ਗਏ ਨਵੇਂ ਹਲਫ਼ਨਾਮੇ 'ਚ ਕਿਹਾ ਗਿਆ ਸੀ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 2 ਅਨੁਸਾਰ 'ਜੋ ਵਿਅਕਤੀ ਕੇਸਧਾਰੀ ਹੈ, ਪਰ ਉਸਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ, ਉਹ ਸਹਿਜਧਾਰੀ ਹੈ ਅਤੇ ਜੋ ਜਿਸ ਵਿਅਕਤੀ ਨੇ ਅੰਮ੍ਰਿਤ ਛਕ ਕੇ ਭੰਗ ਕੀਤਾ ਹੈ, ਉਹ ਪਤਿੱਤ ਸਿੱਖ ਹੈ। ਇਸ ਪ੍ਰੀਭਾਸ਼ਾ ਨਾਲ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਤੋਂ ਇਸ ਨਵੇਂ ਹਲਫਨਾਮੇ ਨਾਲ ਪੱਲਾ ਤਾਂ ਛੁੜਵਾ ਲਿਆ ਸੀ, ਪਰ Àਸ ਸਮੇਂ ਸਿੱਖ ਕੌਮ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਿਲਕੁਲ ਹੀ ਨਹੀਂ ਸੋਚਿਆ ਕਿ 'ਸਹਿਜਧਾਰੀ ਸਿੱਖ' ਦੀ ਇਸ ਪ੍ਰੀਭਾਸ਼ਾ ਨਾਲ ਸਿੱਖ ਕੌਮ ਨੂੰ ਕਿਹੜੀਆਂ ਨਵੀਆਂ ਦਿੱਕਤਾਂ ਆ ਸਕਦੀਆਂ ਹਨ? ਇੱਕ ਪਾਸੇ ਤਾਂ ਇਸ ਵਾਰ ਦੀਆਂ ਚੋਣਾਂ ਲਈ ਗੁਰਦੁਆਰਾ ਚੋਣ ਕਮਿਸ਼ਨ ਇਥੋਂ ਤੱਕ ਕਹਿ ਦਿੱਤਾ ਹੈ ਕਿ ਪਤਿੱਤ ਸਿੱਖ ਵੋਟਰਾਂ ਦੀ ਵੋਟ ਪਾਉਣ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ• ਰਹੇ ਸਾਰੇ ਉਮੀਦਵਾਰ ਪਰਵਾਰਾਂ ਸਮੇਤ ਅੰਮ੍ਰਿਤਧਾਰੀ ਹੋ ਜਾਣ। ਗੁਰਦੁਆਰਾ ਚੋਣ ਕਮਿਸ਼ਨ ਦਾ ਇਹ ਫੈਸਲਾ  ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਜਿਥੇ ਵੱਡੇ ਕਲੇਸ਼ ਦਾ ਕਾਰਨ ਬਣੇਗਾ, ਉਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮੇ  ਨਾਲ ਦੁਨੀਆਂ ਸਾਹਮਣੇ ਸਿੱਖ ਕੌਮ ਦੀ ਜੱਗ ਹਸਾਈ ਵੱਖਰੀ ਹੋਵੇਗੀ, ਕਿਉਂਕਿ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇੱਛਾ ਨਾਲ ਅੰਮ੍ਰਿਤਧਾਰੀ ਹੋਣ ਵਾਲੇ ਉਮੀਦਵਾਰ ਸਿੱਖ ਕੌਮ ਦਾ ਕਿਹੋ ਜਿਹਾ ਭੱਵਿਖ ਸਿਰਜਣਗੇ, ਇਸ ਬਾਰੇ ਕੁਝ ਕਹਿਣ ਸੁਣਨ ਦੀ ਗੁਜ਼ਾਇਸ਼ ਹੀ ਨਹੀਂ ਬਚਦੀ। ਦੂਸਰੇ ਪਾਸੇ ਸਿਰਫ਼ ਕੇਸਧਾਰੀਆਂ ਨੂੰ ਵੋਟਰ ਮੰਨਣ ਨਾਲ ਕੇਸਾਧਾਰੀ ਹਿੰਦੂਆਂ ਦੇ ਨਾਲ ਨਾਲ ਡੇਰੇਵਾਦੀਆਂ ਨਾਲ ਜੁੜੇ ਕੇਸਾਧਾਰੀ ਲੋਕਾਂ ਨੂੰ ਵੀ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਦਖਲ ਅੰਦਾਜ਼ੀ ਕਰਨ ਦੀ ਇਜਾਜਤ ਮਿਲ ਜਾਵੇਗੀ। ਮਸਲਨ ਰਾਧਾ ਸੁਆਮੀਆਂ ਦੇ ਡੇਰੇ ਅਤੇ ਡੇਰਾ ਸਿਰਸਾ ਦੇ ਮੁੱਖੀਆਂ ਸਮੇਤ ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਵਿੱਚ ਤੀਹ ਫੀਸਦੀ ਤਦਾਦ ਕੇਸਾਧਾਰੀ ਲੋਕਾਂ ਦੀ ਹੈ। ਇਸੇ ਤਰਾਂ ਉਹ ਲੋਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਵੱਡੀ ਗਿਣਤੀ 'ਚ ਉਹ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਹਨਾਂ ਲੋਕਾਂ ਨੂੰ ਹੁਣ ਤੱਕ ਸ੍ਰੀ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਮ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਇਸੇ ਤਰ•ਾਂ ਯੋਗ-ਗੁਰੂ ਕਹੇ ਜਾਣ ਵਾਲੇ ਬਾਬਾ ਰਾਮਦੇਵ ਸਮੇਤ ਕਿੰਨੇ ਹੀ ਸਨਾਤਨ ਧਰਮ ਨੂੰ ਮੰਨਣ ਵਾਲੇ ਸਾਧੂ ਸੰਤ ਕੇਸਾਧਾਰੀ ਹਨ। ਇਸ ਤੋਂ ਇਲਾਵਾ ਔਰਤਾਂ ਤਾਂ ਕੁਝ ਕੁ ਛੱਡ ਕੇ ਸਾਰੀਆਂ ਹੀ ਕੇਸਾਧਾਰੀ ਹਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਵੋਟਰ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ । ਆਰ.ਐਸ.ਐਸ. ਦੁਆਰਾ ਸਿਰਜੀ ਗਈ ਜਥੇਬੰਦੀ 'ਰਾਸ਼ਟਰੀ ਸਿੱਖ ਸੰਗਤ' ਤਾਂ ਸਾਰੀ ਹੀ ਕੇਸਾਧਾਰੀ ਹੈ। ਇਸ ਤਰਾਂ• ਇਕ ਅਜਿਹਾ ਤਬਕਾ ਗੁਰਦੁਆਰਾ ਪ੍ਰਬੰਧਾਂ ਵਿਚ ਭਾਰੂ ਹੋਵੇਗਾ, ਜੋ ਅਸਲੋਂ ਸਿੱਖ ਧਰਮ ਦੀ ਬੁਨਿਆਦ ਨੂੰ ਖਤਮ ਕਰਕੇ, ਬਿਪਰਵਾਦ ਅਤੇ ਡੇਰਾਵਾਦ ਨੂੰ ਲਾਗੂ ਕਰਨਾ ਚਾਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬਉੱਚ ਮੰਨਣ ਦੀ ਥਾਂ ਦੇਹਧਾਰੀ ਗੁਰੂਆਂ ਨੂੰ ਮੰਨ ਰਿਹਾ ਹੈ ।
                   ਭਾਵੇਂ ਹੇਠ ਲਿਖੀ ਘਟਨਾ ਦਾ ਜ਼ਿਕਰ ਮੈ ਪਹਿਲਾਂ ਵੀ ਇੱਕ ਲੇਖ ਵਿੱਚ ਕਰ ਚੁਕਿਆ ਹਾਂ, ਪਰ ਹੁਣ 18 ਸਤੰਬਰ ਨੂੰ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 'ਚ ਤੁਰੰਤ ਅੰਮ੍ਰਿਤਧਾਰੀ ਹੋ ਕੇ ਚੋਣਾਂ ਲੜ•ਨ ਉਤਰੇ ਉਮੀਦਵਾਰਾਂ ਅਤੇ 'ਸਹਿਜਧਾਰੀ ਸਿੱਖਾਂ' ਦਾ ਮਾਮਲਾ ਲਟਕਦਾ ਹੋਣ ਦੇ ਮੱਦੇਨਜਰ, ਉਹ ਘਟਨਾ ਇੱਕ ਵਾਰ ਫੇਰ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ, ਜਿਸ ਨੇ ਸਿੱਖ ਕੌਮ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਨਗਰ ਕੌਂਸਲ ਦੀਆਂ ਚੋਣਾਂ ਨਾਲੋਂ ਵੀ ਨੀਵੇਂ ਪੱਧਰ ਦੀ ਚੋਣ ਸਾਬਤ ਕਰ ਦਿੱਤਾ ਸੀ। ਕਰੀਬ 15 ਸਾਲ ਪਹਿਲਾਂ 1996 'ਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਮੇਂ ਮੇਰੀਆਂ ਅੱਖਾਂ ਸਾਹਮਣੇ ਹੋਈ ਇਹ ਘਟਨਾ ਇੱਕ ਪੋਲਿੰਗ ਸਟੇਸ਼ਨ 'ਤੇ ਵਾਪਰੀ। ਹੋਇਆ ਇਹ ਕਿ ਇੱਕ ਤੇਜ਼ ਤਰਾਰ ਜਥੇਦਾਰ 'ਜੋ ਅੱਜਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸਰਗਰਮ ਹੈ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਟਿਕਟ 'ਤੇ ਚੋਣ ਲੜ ਰਿਹਾ ਸੀ। ਉਸ ਜਥੇਦਾਰ ਨੇ ਆਪਣਾ ਵੋਟ ਬੈਂਕ ਵਧਾਉਣ ਲਈ ਆਪਣੇ ਪੱਕੇ ਸਮਰਥਕ ਇਕ ਮੁਸਲਮਾਨ ਘਰਾਣੇ ਦੀਆਂ ਵੱਡੀ ਗਿਣਤੀ ਵਿਚ ਵੋਟਾਂ ਸਹਿਜਧਾਰੀ ਸਿੱਖਾਂ ਦੇ ਨਾਮ ਹੇਠ ਬਣਾਈਆਂ ਹੋਈਆਂ ਸਨ। ਇਸ ਘਰਾਣੇ ਦਾ ਮੁੱਖੀ ਸਥਾਨਿਕ ਪੱਧਰ 'ਤੇ ਮਾਲੀ ਯੂਨੀਅਨ ਦਾ ਪ੍ਰਧਾਨ ਵੀ ਸੀ, ਜਿਸ ਕਾਰਨ ਪੁਲਸ ਸਮੇਤ ਸਿਵਲ ਪ੍ਰਸ਼ਾਸਨ ਵਿਚ ਉਸਦੀ ਚੰਗੀ ਜਾਣ ਪਛਾਣ ਸੀ। ਚੋਣ ਲੜ• ਰਹੇ ਉਕਤ ਜਥੇਦਾਰ ਦੇ ਬੰਦਿਆਂ ਨੇ Àਸ ਮੁਸਲਮਾਨ ਘਰਾਣੇ ਨੂੰ ਪੂਰੀ ਤਰ•ਾਂ ਸਮਝਾਕੇ ਵੋਟ ਪਾਉਣ ਭੇਜਿਆ ਕਿ ਜੇਕਰ ਕਿਸੇ ਨੇ ਤੁਹਾਨੂੰ ਪੋਲਿੰਗ ਸਟੇਸ਼ਨ 'ਤੇ ਕੁਝ ਪੁੱਛਿਆ ਤਾਂ ਤੁਸੀਂ ਕਹਿ ਦੇਣਾ ਕਿ 'ਅਸੀਂ ਸਹਿਜਧਾਰੀ ਸਿੱਖ ਹਾਂ'। ਸਾਰੀ ਗੱਲ ਸਮਝਣ ਤੋਂ ਬਾਅਦ ਉਕਤ ਮਾਲੀ ਯੂਨੀਅਨ ਦੇ ਪ੍ਰਧਾਨ ਸਾਹਿਬ ਆਪਣੇ ਮੁਸਲਮਾਨ ਘਰਾਣੇ ਸਮੇਤ ਵੋਟ ਪਾਉਣ ਲਈ ਲਾਈਨ ਵਿਚ ਲੱਗ ਗਏ। ਉਥੇ ਤਾਇਨਾਤ ਪੁਲਸ ਦਾ ਇਕ ਛੋਟਾ ਥਾਣੇਦਾਰ ਉਸ ਮਾਲੀ ਯੂਨੀਅਨ ਦੇ ਪ੍ਰਧਾਨ ਨੂੰ ਥਾਣੇ ਦਰਬਾਰੇ ਆਉਂਦਾ ਹੋਣ ਕਰਕੇ ਜਾਣਦਾ ਸੀ। ਜਦੋਂ ਲਾਇਨ 'ਚ ਵੱਧਦਾ-ਵੱਧਦਾ ਉਕਤ ਮਾਲੀ ਯੂਨੀਅਨ ਦਾ ਪ੍ਰਧਾਨ ਸਾਬ• ਉਥੇ ਤਾਇਨਾਤ ਉਸ ਥਾਣੇਦਾਰ ਕੋਲ ਪਹੁੰਚਿਆ ਤਾਂ ਅੱਗੋਂ ਉਸ ਥਾਣੇਦਾਰ ਨੇ ਮਜ਼ਾਕੀਆ ਅੰਦਾਜ਼ ਵਿਚ ਪੁੱਛ ਲਿਆ ਕਿ '' ਓ ਹਮੀਦ! ਤੂੰ ਤਾਂ ਯਾਰ ਮੁਸਲਮਾਨ ਏ ਤੇ ਇਥੇ ਤਾਂ ਗੁਰਦੁਆਰਿਆਂ ਦੀਆਂ ਵੋਟਾਂ ਪੈ ਰਹੀਆਂ ਨੇ, ਉਏ, ਇਥੇ ਤੇਰਾ ਕੀ ਕੰਮ ਐ'' ਇਸ 'ਤੇ ਉਕਤ ਮਾਲੀ ਯੂਨੀਅਨ ਦੇ ਪ੍ਰਧਾਨ ਸਾਬ• ਸ਼ਾਇਦ ਸਹਿਜਧਾਰੀ ਸ਼ਬਦ ਪਹਿਲੀ ਵਾਰ ਸੁਣਿਆ ਹੋਣ ਕਰਕੇ ਭੁੱਲ ਗਏ ਅਤੇ ਤਪਾਕ ਦੇਣੇ ਕਹਿਣ ਲੱਗੇ  'ਓ ਜਨਾਬ! ਅਸੀਂ ਵੀ ਇੱਛਾਧਾਰੀ ਸਿੱਖ ਹੁੰਦੇ ਹਾਂ'' ਏਨਾ ਕਹਿਣ ਨਾਲ ਉਥੇ ਸਾਰੇ ਪਾਸੇ ਹਾਸੜ ਮੱਚ ਗਈ ਅਤੇ ਉਕਤ ਥਾਣੇਦਾਰ ਉਸ ਅਕਾਲੀ ਉਮੀਦਵਾਰ ਦੇ ਪੋਲਿੰਗ 'ਤੇ ਬੈਠੇ ਸੱਜਣਾਂ ਨੂੰ ਕਹਿ ਰਿਹਾ ਸੀ ਕਿ '' ਬੱਲੇ ਓ ਜਥੇਦਾਰੋ! ਇੱਛਾਧਾਰੀ ਸੱਪਾਂ ਵਾਰੇ ਤਾਂ ਬਹੁਤ ਵਾਰੀ ਸੁਣਿਆ ਹੈ, ਪਰ ਆਹ ਪਤੰਦਰੋ! ਤੁਸੀਂ ਤਾਂ ਇੱਛਾਧਾਰੀ ਸਿੱਖ ਵੀ ਪੈਦਾ ਕਰ ਦਿੱਤੇ '' ਪੋਲਿੰਗ 'ਤੇ ਬੈਠੇ ਉਕਤ ਜਥੇਦਾਰ ਦੇ ਸਮਰਥਕਾਂ ਨੂੰ ਥਾਣੇਦਾਰ ਦੇ ਇਸ ਸਵਾਲ ਦਾ ਜਵਾਬ ਨਹੀਂ ਸੁਝ ਰਿਹਾ ਸੀ।
        ਇਥੇ ਇਸ ਘਟਨਾ ਦਾ ਵੇਰਵਾ ਇਸ ਲਈ ਦੇ ਰਹੇ ਹਾਂ ਕਿ ਇਹ ਵਰਤਾਰਾ ਸਿਰਫ਼ ਤੇ ਸਿਰਫ਼ ਸਿੱਖ ਕੌਮ ਅੰਦਰ ਹੀ ਹੈ, ਜਦਕਿ ਦੁਨੀਆਂ ਦੇ ਕਿਸੇ ਵੀ ਹੋਰ ਧਰਮ ਵਿਚ ਇਸ ਤਰਾਂ ਦੇ ਸੈਮੀ ਧਰਮੀਆਂ ਦੀ ਜਮਾਤ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ। ਈਸਾਈ ਸਿਰਫ਼ ਈਸਾਈ ਹਨ, ਮੁਸਲਮਾਨ ਸਿਰਫ਼ ਮੁਸਲਮਾਨ ਹਨ ਅਤੇ ਹਿੰਦੂ ਸਿਰਫ਼ ਹਿੰਦੂ ਹਨ, ਕਿਸੇ ਵੀ ਹੋਰ ਧਰਮ ਵਿੱਚ ਇਹ ਦੂਸਰੀ ਜਾਂ ਤੀਸਰੀ ਕਤਾਰ ਭਾਵ ਸਹਿਜਧਾਰੀ ਜਾਂ ਪਤਿੱਤ ਦਾ ਜ਼ਿਕਰ ਨਹੀਂ ਹੈ।ਇਸੇ ਤਰ•ਾਂ ਮੁਸਲਮਾਨਾਂ, ਈਸਾਈਆਂ, ਯਹੂਦੀਆਂ,ਹਿੰਦੂਆਂ ਅਤੇ ਹੋਰ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਸਿਰਫ ਉਹੀ ਵਿਅਕਤੀ ਸ਼ਾਮਲ ਕੀਤੇ ਜਾਂਦੇ ਹਨ, ਜੋ ਆਪੋ ਆਪਣੇ ਧਰਮਾਂ ਵਿਚ ਪਰਪੱਕ ਹੰਦੇ ਹਨ, ਕਿਤੇ ਵੀ ਅਜਿਹਾ ਨਹੀਂ ਕਿ ਕਿਸੇ ਦੂਜੇ ਧਰਮ ਦੇ ਵਿਆਕਤੀਆਂ ਜਾਂ ਸਬੰਧਿਤ ਧਰਮ ਨਾਲ ਅੱਧ ਪਚੱਧੀ ਆਸਥਾ ਰੱਖਣ ਵਾਲੇ ਨੂੰ ਵਿਅਕਤੀਆਂ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਸੰਸਥਾਵਾਂ ਦੀ ਜਿੰਮੇਵਾਰੀ ਵਿਚ ਦਖਲ ਅੰਦਾਜ਼ੀ ਕਰਨ ਦੀ ਇਜਾਜ਼ਤ ਹੋਵੇ।ਇਥੇ ਇਹ ਵੀ ਵਿਚਾਰਨਯੋਗ ਹੈ ਕਿ ਸਿੱਖ ਇਤਿਹਾਸ ਵਿਚ ਜੇਕਰ ਕਿਤੇ ਸਹਿਜਧਾਰੀ ਸਿੱਖਾਂ ਦਾ ਵਰਨਣ ਆਉਂਦਾ ਹੈ ਤਾਂ ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਨੀਤੀ ਤਹਿਤ ਹੀ ਅਜਿਹੀ ਕੋਈ ਢਿੱਲ ਦਿੱਤੀ ਹੋਵੇਗੀ। ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿਚ 'ਮੰਜੀਆਂ, ਮਸੰਦਾਂ, ਮਹੰਤਾਂ ਆਦਿ ਕਿੰਨੀਆਂ ਹੀ ਪ੍ਰਥਾਵਾਂ ਚੱਲੀਆਂ ਅਤੇ ਸਮੇਂ ਦੇ ਬੀਤਣ 'ਤੇ ਖਤਮ ਵੀ ਹੁੰਦੀਆਂ ਰਹੀਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਹਰ ਸਿੱਖ ਲਈ ਪੰਜ ਕਕਾਰ ਅਤੇ ਰਹਿਤਾਂ, ਕੁਰਹਿਤਾਂ ਵਾਰੇ ਸ਼ਖਤੀ ਨਾਲ ਹੁਕਮ ਜਾਰੀ ਕਰ ਦਿੱਤੇ ਅਤੇ ਇਹਨਾਂ ਨੂੰ ਤੋੜਨ

  ਵਾਲੇ ਨੂੰ  ਪਤਿੱਤ ਸਿੱਖ ਦਾ ਨਾਮ ਦਿੱਤਾ ਗਿਆ। ਆਪਣੀ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾ ਕੇ, ਗ੍ਰੰਥ ਅਤੇ ਪੰਥ ਦੀ ਸਾਰੀ ਸੇਵਾ ਸੰਭਾਲ ਖਾਲਸੇ ਨੂੰ ਸੌਂਪ ਦਿੱਤੀ ਤਾਂ ਉਥੇ ਉਹਨਾਂ ਕਿਤੇ ਵੀ ਸਹਿਜਧਾਰੀ ਸਿੱਖਾਂ ਲਈ ਕੋਈ ਵੱਖਰੀ ਜਿੰਮੇਵਾਰੀ ਨਹੀਂ ਰੱਖੀ। ਗੁਰੂ ਗ੍ਰੰਥ ਸਾਹਿਬ ਵਿਚ ਨਿਹਚਾ ਰੱਖਣ ਵਾਲੇ ਦੂਸਰੇ ਧਰਮਾਂ ਦੇ ਲੋਕਾਂ ਲਈ ਅਤੇ ਪੂਰੀ ਤਰਾਂ ਰਹਿਤ ਮਰਿਯਾਦਾ ਵਿਚ ਨਾ ਰਹਿਣ ਵਾਲੇ ਸਿੱਖਾਂ ਲਈ ਗੁਰੂਘਰਾਂ 'ਚ ਗੁਰਬਾਣੀ ਸੁਨਣ, ਕੀਰਤਨ ਸੁਨਣ ਅਤੇ ਗੁਰੂਘਰਾਂ 'ਚ ਸੇਵਾ ਕਰਨ ਲਈ ਕਿਤੇ ਵੀ ਕੋਈ ਬੰਦਸ ਨਹੀਂ ਹੋਣੀ ਚਾਹੀਦੀ, ਪਰ ਗੁਰੂਘਰਾਂ ਦੀ ਸੇਵਾ ਸੰਭਾਲ ਦਾ ਜਿੰਮਾਂ ਦਾ ਗੁਰੂ ਸਾਹਿਬਾਨ ਵੱਲੋਂ ਪ੍ਰਮਾਣਿਤ ਕੀਤੇ ਗਏ ਅੰਮ੍ਰਿਤਧਾਰੀ ਸਿੱਖਾਂ ਦਾ ਹੀ ਹੋਣਾ ਚਾਹੀਦਾ ਹੈ । ਜੇਕਰ ਅਸੀਂ ਮੰਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ 'ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ' ਤਾਂ ਇਥੇ ਕੋਈ ਗੁਜਾਇਸ਼ ਨਹੀਂ ਬਚਦੀ ਕਿ ਗੁਰੂਘਰਾਂ ਦੇ ਪ੍ਰਬੰਧਾਂ ਵਿਚ ਰਹਿਤ ਮਰਿਯਾਦਾ ਤੋਂ ਬਾਹਰਲੇ ਵਿਅਕਤੀਆਂ ਨੂੰ ਦਖਲ ਅੰਦਾਜੀ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੋਵੇ।
                     ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ• ਰਹੇ ਸਾਰੇ ਉਮੀਦਵਾਰ ਪਰਵਾਰਾਂ ਸਮੇਤ ਅੰਮ੍ਰਿਤਧਾਰੀ ਹੋ ਜਾਣ। ਹੁਣ ਵੀ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਅਤੇ ਜਿੱਤ ਕੇ ਗੁਰੂਘਰਾਂ 'ਤੇ ਕਬਜ਼ਾ ਕਰਨ ਦੀ ਮਨਸ਼ਾ ਲੈ ਕੇ ਮੈਦਾਨ 'ਚ ਉਤਰੇ ਉਮੀਦਵਾਰ ਵੀ ਚੋਣਾਂ ਲੜਨ ਦੀ ਇੱਛਾ ਨਾਲ ਹੀ ਅੰਮ੍ਰਿਤਧਾਰੀ ਹੋਣਗੇ ਅਤੇ  ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਆਪਣੀ ਇੱਛਾ ਪੂਰਤੀ ਲਈ ਹੀ ਮੰਨਣਗੇ। ਇਸੇ ਹੁਕਮਨਾਮੇ ਦੇ ਮੱਦੇਨਜਰ ਸ਼੍ਰੋਮਣੀ ਕਮੇਟੀ ਦੇ ਸਿਟਿੰਗ ਮੈਂਬਰ ਅਤੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੀ ਧਰਮਪਤਨੀ ਨੂੰ ਤਖਤ ਸ਼ੀ ਕੇਸ਼ਗੜ• ਸਾਹਿਬ ਵਿਖੇ ਲਿਜਾ ਕੇ ਅੰਮ੍ਰਿਤਪਾਨ ਕਰਵਾਇਆ ਗਿਆ ਹੈ। ਹੁਣ  ਇਥੇ ਇਹ ਵਰਨਣਯੋਗ ਹੈ ਕਿ ਪਿਛਲੀ ਸ਼੍ਰੋਮਣੀ ਕਮੇਟੀ 'ਚ ਮੈਂਬਰ ਰਹਿਣ ਸਮੇਂ ਜੋ ਲੰਗਾਹ ਸਾਬ• ਆਪਣੀ ਧਰਮ ਪਤਨੀ ਨੂੰ ਵੀ ਪ੍ਰੇਰਕੇ ਅੰਮ੍ਰਿਤਧਾਰੀ ਨਹੀਂ ਕਰ ਸਕੇ, ਉਹਨਾਂ ਨੇ ਸਿੱਖੀ ਦੇ ਪਸਾਰ ਪ੍ਰਚਾਰ ਲਈ ਕਿਹੋ ਜਿਹਾ ਯੋਗਦਾਨ ਪਾਇਆ ਹੋਵੇਗਾ, ਇਹ ਸਮਝਣਾ ਕਿਸੇ ਲਈ ਵੀ ਬਹੁਤਾ ਔਖਾ ਨਹੀਂ ਹੈ। ਹੁਣ ਇਹੋ ਜਿਹੇ ਉਮੀਦਵਾਰ ਜਿੱਤਣ ਲਈ ਪਤਿੱਤ ਸਿੱਖਾਂ ਦੀਆਂ ਵੋਟਾਂ ਲੈਣ ਲਈ ਤਾਂ ਤਰਲੋਮੱਛੀ ਹੋਣਗੇ ਹੀ, ਸਗੋਂ ਉਪਰ ਦਿੱਤੇ ਵਾਂਗ ਇੱਛਾਧਾਰੀ ਸਿੱਖ ਵੀ ਪੈਦਾ ਕਰਨ 'ਚ ਢਿੱਲ ਨਹੀਂ ਕਰਨਗੇ। ਇਸ ਵਰਤਾਰੇ ਨਾਲ ਜਿਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਹੋਣ ਲਈ ਪਤਿੱਤ ਤਾਂ ਕੀ ਹਰ ਕਿਸਮ ਦੇ ਲੋਕਾਂ ਦੀਆਂ ਵੋਟਾਂ ਲੈਣ ਲਈ ਰਾਜਨੀਤਕ ਲੋਕ ਹਰ ਤਰ•ਾਂ ਦੇ ਹਥਕੰਡੇ ਵਰਤਣ ਤੋਂ ਗੁਰੇਜ ਨਹੀਂ ਕਰਨਗੇ, ਉਥੇ ਇਹ ਗੱਲ ਵੀ ਸਾਫ਼ ਹੋ ਰਹੀ ਹੈ ਕਿ ਵੋਟਾਂ ਸਮੇਂ ਅਜਿਹੇ ਇੱਛਾਧਾਰੀ ਵੋਟਰਾਂ ਲਈ ਨਸ਼ਿਆਂ ਦਾ ਦੌਰ ਵੀ ਚਲਾਉਣਾ ਚੋਣਾਂ ਲੜਨ ਵਾਲਿਆਂ ਦੀ ਹਰ ਹਾਲਤ ਵਿੱਚ ਮਜ਼ਬੂਰੀ ਬਣੇਗਾ। ਸਿੱਖ ਕੌਮ ਵਿਚ ਵੱਖ-ਵੱਖ ਮਰਿਯਾਦਾ ਵਾਲੀਆਂ ਪਹਿਲਾਂ ਹੀ ਅਨੇਕਾਂ ਸੰਪਰਦਾਵਾਂ ਬਣੀਆਂ ਹੋਈਆਂ ਹਨ, ਹੁਣ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਪ੍ਰਬੰਧਾਂ ਅਤੇ ਸਿੱਖੀ ਦੇ ਪ੍ਰਚਾਰ ਦੀ ਜਿੰਮੇਵਾਰੀ ਨਿਭਾਉਣ ਲਈ ਠੰਡੇ ਮਨ ਨਾਲ ਅਤੇ ਗੁਰੂ ਤੋਂ ਸੇਧ ਲੈ ਕੇ ਸੋਚਣ ਦੀ ਲੋੜ ਹੈ। ਵੱਧ ਰਹੇ ਪਤਿੱਤਪੁਣੇ ਨੂੰ ਰੋਕਣ ਅਤੇ ਨਵੀਂ ਪੀੜੀ ਨੂੰ ਗੁਰੂ ਨਾਲ ਜੋੜਨ ਲਈ ਇਹ ਸੋਚਣਾ ਅਤਿ ਜਰੂਰੀ ਹੋ ਗਿਆ ਹੈ ਕਿ ਗੁਰੂਘਰਾਂ ਦਾ ਪ੍ਰਬੰਧ ਸੌਂਪਣ ਵੇਲੇ ਸਾਰੀ ਕੌਮ ਨਿੱਕੀ ਮੋਟੀ ਧੜੇਬੰਦੀ ਅਤੇ ਘਟੀਆ ਰਾਜਨੀਤੀ ਤੋਂ ਉਪਰ ਉਠ ਕੇ 18 ਸਤੰਬਰ ਨੂੰ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਪੂਰੀ ਤਰ•ਾਂ ਸੁਚੇਤ ਹੋ ਕੇ ਪਹਿਰਾ ਦੇਵੇ ਅਤੇ ਇੱਛਾਧਾਰੀ ਵੋਟਰਾਂ ਨੂੰ ਹਰ ਹਾਲਤ ਵਿੱਚ ਪੋਲਿੰਗ ਸਟੇਸ਼ਨਾਂ ਤੋਂ ਦੂਰ ਰੱਖੇ ਤਾਂ ਕਿ ਸਹੀ ਪੰਥਕ ਨੁਮਾਇੰਦਿਆਂ ਦੇ ਹੱਥਾਂ ਵਿੱਚ ਗੁਰੂਘਰਾਂ ਦਾ ਪ੍ਰਬੰਧ ਸਂੌਪਿਆ ਜਾ ਸਕੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਢਿੱਲ ਦਾ ਫਾਇਦਾ ਉਠਾ ਕੇ ਚਿਰਾਂ ਤੋਂ ਸਿੱਖੀ ਦੀਆਂ ਜੜ•ਾਂ ਕੁਤਰਨ ਵਾਲੇ ਬਿਪਰਵਾਦੀ ਤਬਕੇ ਦਾ ਸਾਡੇ ਗੁਰੂਘਰਾਂ 'ਤੇ ਵੀ ਮੁਕੰਮਲ ਕਬਜ਼ਾ ਹੋ ਜਾਵੇਗਾ ਅਤੇ ਸਿੱਖੀ ਨੂੰ ਸਿੱਖੀ ਦੇ ਕਾਤਲਾਂ ਹਵਾਲੇ ਕਰਨ ਵਿੱਚ ਸਿੱਖਾਂ ਦਾ ਆਪਣਾ ਹੀ ਵੱਡਾ ਰੋਲ ਹੋਵੇਗਾ ਅਤੇ ਕੌਮ ਆਪਣੇ ਗੁਰੂਘਰ ਇਹਨਾਂ ਇੱਛਾਧਾਰੀ ਸਿੱਖਾਂ ਦੇ ਹਵਾਲੇ ਕਰ ਬੈਠੇਗੀ।

                                                                    

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਾਡੇ ਤੋਂ ਗੁਆਂਢੀ ਚੰਗੇ : ਹਰਿਆਣਾ ਵਿੱਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਂਵਾਂ ਦੀਆਂ ਤਖਤੀਆਂ ਪੰਜਾਬੀ ਵਿੱਚ ਵੀ

 • ਪੰਜਾਬ ਵਿੱਚ ਪੰਜਾਬੀ  ਮਾਂ ਬੋਲੀ ਦੇ ਨਾਂਮ ਤੇ ਸਿਆਸਤ ਜਿ਼ਆਦਾ ਹੋ ਰਹੀ ਹੈ ਜਦਕਿ ਅਮਲੀ ਕੰਮ ਘੱਟ ਹੋ ਰਿਹਾ । ਪਰ  ਹਰਿਆਣਾ ਵਿੱਚ ਅਮਲੀ ਕੰਮ ਜਿ਼ਆਦਾ ਹੈ  ।  ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਪਹਿਲੀ ਸਰਕਾਰ ਸਮੇਂ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬੀ ਵਿੱਚ ਸਹੁੰ ਚੁੱਕੀ ਸੀ ਜਦਕਿ ਪੰਜਾਬ  ਵਿੱਚ ਦੋ ਵਾਰ ਮੰਤਰੀ ਵਜੋਂ ਸਹੁੰ ਚੁੱਕਣ ਵਾਲੀ ਬੀਬੀ  ਲਕਸ਼ਮੀ ਕਾਂਤਾ    ਰਾਜ ਵਿੱਚ ਪੰਜਾਬੀ ਲਾਗੂ ਹੋਣ ਦੇ ਬਾਵਜੂਦ ਵੀ ਹਿੰਦੀ ਵਿੱਚ ਸਹੁੰ ਚੁੱਕੀ ।

   ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ  ਵਿੱਤ ਮੰਤਰੀ  ਹਰਿਮਹਿੰਦਰ ਸਿੰਘ ਚੱਠਾ ਨੇ ਆਪਣੇ ਨਾਵਾਂ ਦੀਆਂ ਦੀਆਂ ਤਖਤੀਆਂ ਪਹਿਲਾਂ  ਹੀ ਪੰਜਾਬੀ ਵਿੱਚ ਲਵਾ ਲਈਆਂ ਸਨ  ਅਤੇ ਹੁਣ ਚੰਡੀਗੜ੍ਹ ਅਤੇ ਪੰਚਕੂਲਾ ਸਥਿਤ ਹਰਿਆਣਾ ਦੇ ਸਾਰੇ ਅਫਸਰਾਂ   ਦੇ ਨਾਵਾਂ ਦੀਆਂ ਤਖਤੀਆਂ ਤੇ ਅੰਗਰੇਜ਼ੀ  ਅਤੇ ਹਿੰਦੀ ਤੋਂ ਇਲਾਵਾ  ਪੰਜਾਬੀ ਵਿੱਚ ਕਰਨ ਦੇ ਹੁਕਮ  ਦਿੱਤੇ ਹਨ।  ਇਹਨਾਂ ਦਾ  ਹੁਕਮਾਂ ਨੂੰ ਲਾਗੂ ਕਰਨ ਵੀ ਪਹਿਲਾਂ ਮੁੱਖ ਮੰਤਰੀ  ਭੁਪਿੰਦਰ ਸਿੰਘ  ਹੁੱਡਾ ਆਪਣੇ ਦਫ਼ਤਰ ਵਿੱਚ ਲਾਗੂ  ਕੀਤਾ ।
  ਹਰਮਹਿੰਦਰ ਸਿੰਘ  ਚੱਠਾ ਦੱਸਦੇ ਹਨ ਕਿ  ਮੈਂ ਆਪਣਾ ਪਹਿਲਾ ਭਾਸ਼ਣ ਵੀ ਪੰਜਾਬੀ ਵਿੱਚ  ਦਿੱਤਾ ਸੀ ।
  2004 ਵਿੱਚ ਸ੍ਰੀ ਚੱਠਾ  ਹਰਿਆਣਾ ਵਿਧਾਨ ਸਭਾ ਵਿੱਚ ਸਪੀਕਰ ਸਨ ਤਾਂ ਉਹਨਾ ਨੇ ਪੰਜਾਬੀ  ਲਿਖਣ ਦੀ ਪ੍ਰਿਤ ਪਾਈ ਸੀ ।
  ਹਰਿਆਣਾ ਸਰਕਾਰ ਵੱਲੋਂ  ਪੰਜਾਬੀ  ਨੂੰ ਰਾਜ ਵਿੱਚ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਸੀ ।
   ਹੁੱਡਾ ਸਰਕਾਰ ਨੇ ਹੀ  ਪੰਜਾਬੀ ਸਾਹਿਤ ਅਕਾਦਮੀ ਦੇ ਵਿੱਤੀ ਫੰਡ ਵਿੱਚ ਵੱਡਾ ਵਾਧਾ ਕੀਤਾ ਸੀ ।


  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1049 1050 1051 [1052] 1053 1054 1055  >>    Last >>
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
 • ਜਥੇਦਾਰਾਂ ਦਾ ਸੰਦੇਸ਼ ਬਣਿਆ ਰਸਮੀ ਕਾਰਵਾਈ :- ਭਾਈ ਰਾਜੋਆਣਾ
 • ਇਰਾਕ ‘ਚ ਲਾਪਤਾ 39 ਭਾਰਤੀਆਂ ਦਾ ਪਤਾ ਲਗਾਉਣ ਲਈ ਡੀ ਐੱਨ ਏ ਦਾ ਸਹਾਰਾ ਲਵੇਗੀ ਸਰਕਾਰ
 • ਝੂਠੇ ਕੇਸਾਂ ਦੀ ਜਾਂਚ ਕਰ ਰਹੇ ਕਮਿਸ਼ਨ ਵੱਲੋਂ ਸਿਮਰਜੀਤ ਬੈਂਸ ਦਾ ਕੇਸ ਰੱਦ ਕਰਨ ਦੀ ਸਿਫ਼ਾਰਿਸ਼
 • ਹਾਈ ਪ੍ਰੋਫਾਈਲ ਕਤਲਾਂ ਤੇ ਡੀ ਜੀ ਪੀ ਦਾ ਬਿਆਨ - (ਪੜ੍ਹੋ ਪੂਰੀ ਖ਼ਬਰ)
 • ਤਾਜ ਮਹਿਲ ਤੋਂ ਤੋ ਬਾਅਦ ਬੀਜੇਪੀ ਦੇ ਮੰਤਰੀ ਹੁਣ ਟੀਪੂ ਸੁਲਤਾਨ ਦੇ ਦੁਆਲੇ ਹੋਏ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।


 • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!