ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਤਾਏ ਦੀ ਸਰਕਾਰ ਵਿਰੁੱਧ ਸਿਆਸੀ ਬਦਲਾਖੋਰੀ ਦਾ ਕੇਸ ਮਨਪ੍ਰੀਤ ਬਾਦਲ ਨੇ ਵਾਪਸ ਲਿਆ

 •  ਪੀਪਲਜ਼ ਪਾਰਟੀ ਆਫ  ਪੰਜਾਬ ਦੇ ਪ੍ਰਧਾਨ  ਮਨਪ੍ਰੀਤ ਬਾਦਲ ਨੂੰ ਅਕਾਲੀ –ਭਾਜਪਾ  ਸਰਕਾਰ  ਦੀ ਬਦਲੇਖੋਰੀ ਦੀ ਨੀਤੀ ਵਿੱਚ ਬਦਲਾਅ ਨਜ਼ਰ ਆਉਣ ਲੱਗਾ ਹੈ।   ਜਦਕਿ 27 ਜੂਨ 2011 ਨੂੰ  ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਮੁੱਖ ਮੰਤਰੀ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਖਿਲਾਫ਼  ਬਦਲਾ ਲਊ ਨੀਤੀ ਦਾ ਦੋਸ਼ ਲਾ ਕੇ  ਮਨੁੱਖੀ  ਅਧਿਕਾਰ ਕਮਿਸ਼ਨ ਕੋਲ  ਕੇਸ ਦਾਇਰ ਕੀਤਾ  ਸੀ । ਜੋ ਹੁਣ ਉਹਨਾਂ ਨੇ ਵਾਪਸ ਲੈ ਲਿਆ ਹੈ।
   ਬੇਸ਼ੱਕ ਇਹ ਕੇਸ  ਹੁਣ ਵਾਪਸ ਲੈ ਲਿਆ ਗਿਆ  ਹੈ ਪਰ   ਅਹਿਮ ਤੱਥ ਇਹ ਵੀ ਹੈ ਕੇਸ ਦਾਇਰ ਹੋਣ  ਤੋਂ ਲੈ ਕੇ ਹੁਣ ਤੱਕ ਇਸ  ਤੇ ਕੋਈ ਸੁਣਵਾਈ ਨਹੀਂ  ਹੋਈ ਸੀ ।
   ਉਦੋਂ ਮਨਪ੍ਰੀਤ ਬਾਦਲ ਨੇ ਦੋਸ਼ ਲਾਉਂਦੇ ਹੋਏ ਪੰਜਾਬ ਪੁਲੀਸ ਮੁਖੀਆਂ ਅਤੇ ਗ੍ਰਿਹ ਵਿਭਾਗ ਦੇ ਸਕੱਤਰ ਨੂੰ ਪਾਰਟੀ ਬਣਾਇਆ ਸੀ ਕਿ ਪੰਜਾਬ ਸਰਕਾਰ ਵੱਲੋਂ ਪੀਪੀਪੀ ਦੇ ਵਰਕਰਾਂ ਨੂੰ  ਪਾਰਟੀ  ਨਾਲੋਂ ਵੱਖ ਕਰਨ ਲਈ  ਡਰਾ ਧਮਕਾ ਕੇ ਝੂਠੇ ਕੇਸ ਪਾਏ ਜਾਂਦੇ ਹਨ ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤਲਵਾੜ ਜੋੜੇ ਖਿਲਾਫ਼ ਆਰੂਸੀ ਦੀ ਹੱਤਿਆ ਦੇ ਦੋਸ਼ ਤਹਿ

 • ਨਵੀਂ ਦਿੱਲੀ : ਆਰੂਸੀ ਹੱਤਿਆਕਾਂਡ  ਵਿੱਚ  ਨਾਮਜ਼ਦ  ਉਸਦੇ ਮਾਤਾ- ਪਿਤਾ ਨੂਪੁਰ  ਤਲਵਾੜ ਅਤੇ ਰਾਜੇਸ਼ ਤਲਵਾੜ ਦੇ ਖਿਲਾਫ਼  ਅਦਾਲਤ ਨੇ  ਦੋਸ਼ ਤਹਿ ਕਰ ਦਿੱਤੇ ਹਨ । ਡਾਕਟਰ  ਜੋੜੇ ਉਪਰ  ਹੱਤਿਆ ਅਤੇ ਸਬੂਤ ਮਿਟਾਉਣ ਦੇ  ਦੋਸ਼ ਲੱਗੇ ਹਨ ।  ਸੀਬੀਆਈ ਦੀ ਸਪੈਸ਼ਲ  ਅਦਾਲਤ ਨੇ ਸੋਮਵਾਰ  ਤੋਂ ਚੱਲ ਰਹੀ    ਬਹਿਸ  ਬੁੱਧਵਾਰ ਨੂੰ ਪੂਰੀ ਕਰ ਦਿੱਤੀ ਸੀ ।
   ਇਸ ਮਾਮਲੇ ਵਿੱਚ ਆਰੂਸੀ   ਦੇ ਪਿਤਾ  ਡਾਕਟਰ  ਰਾਜੇਸ ਤਲਵਾੜ ਉਪਰ ਝੂਠੀ ਜਾਣਕਾਰੀ ਦੇ ਕੇ ਗੁੰਮਰਾਹ ਕਰਨ ਦੇ ਦੋਸ਼  ਤਹਿ ਕੀਤੇ ਹਨ।  ਇਸ ਉਪਰ ਹੱਤਿਆ ਵਿੱਚ ਸ਼ਾਮਿਲ ਹੋਣ , ਸਬੂਤ ਮਿਟਾਉਣ  ਅਤੇ ਝੂਠੀ ਜਾਣਕਾਰੀ ਦੇਣ ਦਾ ਮੁਕੱਦਮਾ ਕੱਲ੍ਹ ਤੋਂ ਸ਼ੁਰੂ ਹੋਵੇਗਾ।
   ਜਿ਼ਕਰਯੋਗ ਹੈ ਕਿ  ਬੁੱਧਵਾਰ ਨੂੰ ਸੀਬੀਆਈ  ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ  ਆਰੂਸੀ ਦੇ ਮਾਪਿਆਂ ਨੇ  ਆਪਣੀ ਬੇਟੀ ਦੀ ਇਸ ਲਈ ਹੱਤਿਆ ਕੀਤੀ ਸੀ ਕਿਉਂਕਿ ਉਹਨਾਂ  ਆਰੂਸ਼ੀ ਅਤੇ ਹੇਮਰਾਜ ( ਉਹਨਾ ਦਾ ਨੌਕਰ ) ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ ਸੀ ।
  ਗੁੱਸੇ ਵਿੱਚ ਆਏ  ਰਾਜੇਸ਼ ਤਲਵਾੜ ਨੇ ਗੋਲਫ ਸਟਿੱਕ ਨਾਲ ਹੇਮਰਾਜ ਅਤੇ ਆਰੂਸ਼ੀ  ਉਪਰ ਕਈ ਵਾਰ ਕੀਤੇ  ਅਤੇ ਦੋਵਾਂ ਦੇ ਬੇਹੋਸ਼ ਹੋ ਜਾਣ ਮਗਰੋਂ ਗਲਾ ਕੱਟ  ਦਿੱਤਾ ।  
  ਬਚਾਅ ਪੱਖ ਦੇ ਵਕੀਲ   ਨੇ ਅਦਾਲਤ ਵਿੱਚ ਡਾ:  ਰਾਜੇਸ਼  ਤਲਵਾੜ ਦੀ ਗੋਲਫ਼ ਸਟਿੱਕ ਪੇਸ਼ ਕਰਕੇ ਦਾਅਵਾ ਕੀਤਾ ਕਿ ਹੇਮਰਾਜ ਦੇ ਸਿਰ ਦੇ ਪਿੱਛੇ   ਮਿਲਿਆ ਸੱਟ ਦਾ ਨਿਸ਼ਾਨ ਇਸ ਗੋਲਫ਼  ਸਟਿਕ ਦਾ ਨਹੀਂ ਸੀ ।  ਬਚਾਅ ਪੱਖ ਦੇ ਵਕੀਲ ਨੇ  ਕਿਹਾ ਸੀਬੀਆਈ ਦਾ  ਇਹ ਕਹਿਣਾ ਵੀ ਗਲਤ ਹੈ ਕਿ  ਆਰੂਸ਼ੀ ਅਤੇ ਹੇਮਰਾਜ ਦੀ ਹੱਤਿਆ  ਇੱਕ ਕਮਰੇ ਵਿੱਚ ਹੋਈ ਹੈ।
  ਇਸ ਤੋਂ ਪਹਿਲਾਂ  ਸੋਮਵਾਰ ਨੂੰ ਅਦਾਲਤ ਨੇ ਸੀਬੀਆਈ  ਵੱਲੋਂ ਤਲਵਾੜ  ਜੋੜੇ ਨੂੰ ਸੌਂਪੇ  ਦਸਤਾਵੇਜਾਂ ਦੇ ਅਧਿਐਨ ਲਈ  ਇੱਕ ਦਿਨ ਦਾ ਸਮਾਂ ਦਿੰਦੇ ਹੋਏ ਮੰਗਲਵਾਰ ਤੱਕ ਅਦਾਲਤ  ਦੀ ਕਾਰਵਾਈ ਟਾਲ ਦਿੱਤੀ ਸੀ ।
  ਬਚਾਅ ਪੱਖ ਦੇ ਵਕੀਲ ਨੇ   ਕਾਗਜਾਂ ਦੇ ਅਧਿਐਨ ਲਈ  15 ਦਿਨ ਦਾ ਸਮਾਂ ਮੰਗਿਆਂ ਸੀ ਜਿਸਨੂੰ ਅਦਾਲਤ ਨੇ ਨਾਮਨਜੂਰ ਕਰ  ਦਿੱਤਾ ।
   ਸੈ਼ਸ਼ਨ ਕੋਰਟ ਨੇ ਇਸ ਮਾਮਲੇ ਦੀ 11 ਮਈ  ਨੂੰ ਸ਼ੁਰੂ ਕੀਤੀ ਸੀ ।  ਆਰੂਸ਼ੀ (14)  ਦੀ ਮ੍ਰਿਤਕ ਦੇਹ  16 ਮਈ 2008 ਨੂੰ  ਨੋਇਡਾ ਨੇੜਲੇ ਉਹਨਾ ਦੇ ਘਰ  ਵਿੱਚ  ਮਿਲੀ ਸੀ ।   ਅਗਲੇ ਦਿਨ ਹੀ   ਤਲਵਾੜ  ਪਰਿਵਾਰ ਦੇ ਘਰੇਲੂ ਨੌਕਰ ਹੇਮਰਾਜ ਦੀ ਲਾਸ਼ ਵੀ  ਘਰ ਦੀ ਛੱਤ ਉੱਤੋਂ ਮਿਲੀ ਸੀ ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੈਟਰੋਲ ਕੀਮਤਾਂ ਖਿਲਾਫ਼ ਵਿਖਾਵੇ

 • ਜਲੰਧਰ  :           ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ 25 ਮਈ ਨੂੰ ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਜਗਰਾਓਂ ਅਤੇ 26 ਮਈ ਨੂੰ ਲੁਧਿਆਣਾ, ਸਮਰਾਲਾ ਵਿਖੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਜਨਤਕ ਵਿਰੋਧ ਪ੍ਰਗਟ ਕੀਤਾ ਜਾਏਗਾ।
      ਲੋਕ ਮੋਰਚੇ ਦੇ ਜਨਰਲ ਸਕੱਤਰ ਅਮੋਲਕ ਸਿੰਘ, ਇਨਕਲਾਬੀ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਾਂਝੇ ਪ੍ਰੈਸ ਬਿਆਨ ’ਚ ਕਿਹਾ ਹੈ ਕਿ ਜਦੋਂ ਕੌਮਾਂਤਰੀ ਮੰਡੀ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਚੱਲ ਰਹੀਆਂ ਹਨ ਉਸ ਮੌਕੇ ਪੈਟਰੋਲ ਦੀਆਂ ਕੀਮਤਾਂ ਨੂੰ ‘ਅੱਗ’ ਲਗਾਕੇ ਅਜਾਰੇਦਾਰ ਤੇਲ ਕੰਪਨੀਆਂ ਨੂੰ ਮੋਟਾ ਮੁਨਾਫ਼ਾ ਕਰਾਇਆ ਜਾ ਰਿਹਾ ਹੈ।
  ਉਨ•ਾਂ ਪੰਜਾਬ ਸਰਕਾਰ ਉਪਰ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ‘ਰਾਜਨੀਤਕ ਚਤੁਰਾਈ’ ਕਰਦੇ ਹੋਏ ਪੰਜਾਬ ਸਰਕਾਰ ਇਸ ਅਥਾਹ ਵਾਧੇ ਲਈ ਇੱਕ ਬੰਨੇ ਕੇਂਦਰ ਸਰਕਾਰ ਉਪਰ ਉਂਗਲ ਧਰਕੇ ਆਪ ਬਰੀ ਹੋਣ ਦੀ ਖੇਡ ਖੇਡਦੀ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਹੱਥ ਲੱਗਾ ਸੁਨਹਿਰੀ ਮੌਕਾ ਸਮਝਕੇ ਪੰਜਾਬ ਸਰਕਾਰ ਨੇ ਐਨਾ ਵੈਟ ਵਧਾ ਦਿੱਤਾ ਜਿਸ ਸਦਕਾ ਪੰਜਾਬੀਆਂ ਉਪਰ ਪ੍ਰਤੀ ਮਹੀਨਾ 622 ਕਰੋੜ ਰੁਪਏ ਦਾ ਬੋਝ ਲੱਦ ਦਿੱਤਾ ਹੈ।  ਜਿਸ ਤੋਂ ਜੱਗ ਜ਼ਾਹਰ ਹੁੰਦਾ ਹੈ ਕਿ ਵੰਨ-ਸੁਵੰਨੇ ਹਾਕਮ ਧੜੇ ਜੋਕਾਂ ਨੇ ਹਿਮਾਇਤੀ ਅਤੇ ਲੋਕਾਂ ਖਿਲਾਫ਼ ਇੱਕ ਸੁਰ ਹਨ।
  ਦੋਵੇਂ ਜਨਰਲ ਸਕੱਤਰਾਂ ਨੇ ਪੰਜਾਬ ਦੀਆਂ ਸਮੂਹ ਲੋਕ-ਹਿਤੈਸ਼ੀ, ਜਮਹੂਰੀ, ਇਨਕਲਾਬੀ ਜੱਥੇਬੰਦੀਆਂ ਨੂੰ ਅਗਲੇ ਦਿਨਾਂ ’ਚ ਇਸ ਵਾਧੇ ਵਿਰੁੱਧ ਵਿਸ਼ਾਲ, ਸਾਂਝੇ ਸੰਘਰਸ਼ ਲਈ ਜੋਟੀ ਪਾਉਣ ਲਈ ਅੱਗੇ ਦੀ ਵੀ ਅਪੀਲ ਕੀਤੀ ਹੈ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੱਤਰਕਾਰੀ ਦੇ ਪੀਲੀਏ ਦੀ ਬੀਮਾਰੀ ਨੇ ਦਿਖਾਈ ਨਮੋਸੀ

 • ਬਠਿੰਡਾ/24 ਮਈ/ ਬੀ ਐਸ ਭੁੱਲਰ

          ਮੋਇਆਂ ਦੇ ਮਾਸ ਤੇ ਲਹੂ ਨਾਲ ਆਪਣੀ ਭੁੱਖ ਤੇਹ ਮਿਟਾਉਣ ਦੇ ਇੱਛੁਕ ਕੁਝ ‘ਭੱਦਰਪੁਰਸਾਂ’ ਨੇ ਆਪਣੀ ਢਿੰਬਰੀ ਹੀ ਟੈਟ ਨਹੀਂ ਕਰਵਾਈ, ਬਲਕਿ ਪੱਤਰਕਾਰੀ ਦੇ ਪੀਲੀਏ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਬੁਲਾਏ ਆਪਣੇ ਸਾਥੀ ਪੱਤਰਕਾਰਾਂ ਦੇ ਬੋਝੇ ਵੀ ਨਮੋਸੀ ਦਾ ਪ੍ਰਸਾਦਿ ਪਵਾਇਆ।
          ਕਹਾਣੀ ਇਸ ਤਰ੍ਹਾਂ ਹੈ ਕਿ 22 ਮਈ ਨੂੰ ਸਥਾਨਕ ਮੇਨ ਡਿਸਪੋਜਲ ਦੇ ਸੀਵਰੇਜ ਦੇ ਗੰਦੇ ਪਾਣੀ ਵਿੱਚ ਡੁੱਬਣ ਕਾਰਨ ਦੋ ਮਜਦੂਰਾਂ ਦੀ ਮੌਤ ਹੋ ਗਈ ਸੀ, ਜਿਹਨਾਂ ਦਾ 23 ਮਈ ਨੂੰ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਹੋਣਾ ਸੀ। ਮ੍ਰਿਤਕ ਮਜਦੂਰਾਂ ਦੇ ਵਾਰਸਾਂ ਦਾ ਸਬੰਧਤ ਕੰਪਨੀ ਨਾਲ ਰਾਜੀਨਾਮਾ ਹੋ ਗਿਆ, ਜਿਸ ਤਹਿਤ ਕੰਪਨੀ ਦੇ ਠੇਕੇਦਾਰ ਨੇ ਉਹਨਾਂ ਦੀ ਇੱਛਾ ਅਨੁਸਾਰ ਮੁਆਵਜਾ ਦੇਣ ਦਾ ਵਾਅਦਾ ਕਰ ਲਿਆ।
          ਮਜਦੂਰਾਂ ਦੇ ਵਾਰਸ ਅਤੇ ਕੰਪਨੀ ਦਾ ਠੇਕੇਦਾਰ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਉਣ ਲਈ ਪੁੱਜੇ ਤਾਂ ਉ¤ਥੇ ਦੋ ਨੌਜਵਾਨ ਕੈਮਰੇ ਲੈ ਕੇ ਪਹੁੰਚ ਗਏ, ਜੋ ਮਜਦੂਰਾਂ ਦੇ ਵਾਰਸਾਂ ਨੂੰ ਠੇਕੇਦਾਰ ਨਾਲ ਹੋਏ ਸਮਝੌਤੇ ਨੂੰ ਤੋੜਣ ਦੇ ਯਤਨ ਕਰਨ ਲੱਗੇ, ਜਦ ਕਿ ਮ੍ਰਿਤਕਾਂ ਦੇ ਵਾਰਸ ਉਹਨਾਂ ਨਾਲ ਸਹਿਮਤ ਨਹੀਂ ਹੋ ਰਹੇ ਸਨ। ਜਦ ਉਹ ਮ੍ਰਿਤਕ ਮਜਦੂਰ ਦੀ ਪਤਨੀ ਨੂੰ ਗੁੰਮਰਾਹ ਕਰਕੇ ਠੇਕੇਦਾਰ ਵਿਰੁੱਧ ਭੜਕਾ ਰਹੇ ਸਨ ਤਾਂ ਠੇਕੇਦਾਰ ਨੇ ਇਤਰਾਜ ਕੀਤਾ। ਇਸਤੇ ਉਹਨਾਂ ਕੈਮਰੇ ਚਾਲੂ ਕਰ ਲਏ ਅਤੇ ਕਹਿਣ ਲੱਗੇ ਕਿ ਉਹ ਪੱਤਰਕਾਰ ਹਨ ਤੇ ਬਹੁਤ ਕੁਝ ਕਰ ਸਕਦੇ ਹਨ।
    ਸਥਿਤੀ ਨੂੰ ਵਿਗੜਦੀ ਵੇਖ ਕੇ ਅਖੌਤੀ ਪੱਤਰਕਾਰਾਂ ਨੇ ਫੋਨ ਰਾਹੀਂ ਸੁਨੇਹੇ ਦੇਣੇ ਸੁਰੂ ਕਰ ਦਿੱਤੇ ਕਿ ਠੇਕੇਦਾਰ ਪੈਸੇ ਵੰਡ ਰਿਹਾ ਹੈ, ਤੁਸੀਂ ਹਸਪਤਾਲ ਪਹੁੰਚ ਜਾਓ। ਕੰਪਨੀ ਠੇਕੇਦਾਰ ਨੇ ਆਪਣੇ ਬਚਾਅ ਲਈ ਉਹਨਾਂ ਦਾ ਕੈਮਰਾ ਫੜ ਲਿਆ ਅਤੇ ਖਿੱਚ ਧੂਹ ਵੀ ਕੀਤੀ। ਇਸੇ ਦੌਰਾਨ ਕੁਝ ਹੋਰ ਪੱਤਰਕਾਰ ਵੀ ਪਹੁੰਚਣੇ ਸੁਰੂ ਹੋ ਗਏ, ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਠੇਕੇਦਾਰ ਨੇ ਉਕਤ ਦੋਵਾਂ ਅਖੌਤੀ ਪੱਤਰਕਾਰਾਂ ਨੂੰ ਪਾਸੇ ਕਰਦਿਆਂ ਪੁੱਛਿਆ ਕਿ ਉਹ ਕੀ ਚਾਹੁੰਦੇ ਹਨ? ਇਸੇ ਦੌਰਾਨ ਇੱਕ ਵਿਅਕਤੀ ਨੇ ਹੋਰ ਪੱਤਰਕਾਰਾਂ ਨੂੰ ਇਹ ਕਹਿੰਦਿਆਂ ਹਸਪਤਾਲ ਬੁਲਾ ਲਿਆ ਕਿ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ।
   ਕੁਝ ਸਮੇਂ ਬਾਅਦ ਕਈ ਹੋਰ ਪੱਤਰਕਾਰ ਵੀ ਹਸਪਤਾਲ ਪਹੁੰਚ ਗਏ, ਪਰੰਤੂ ਉਸ ਸਮੇਂ ਤੱਕ ਕੈਮਰੇ ਵਾਲੇ ਦੋਵਾਂ ਪੱਤਰਕਾਰਾਂ ਨਾਲ ਗੱਲਬਾਤ ਤਹਿ ਹੋ ਚੁੱਕੀ ਸੀ। ਬਾਅਦ ਵਿੱਚ ਮੱਦਦ ਲਈ ਪਹੁੰਚੇ ਪੱਤਰਕਾਰਾਂ ਨੂੰ ਇਸ ਕਰਕੇ ਨਮੋਸੀ ਝੱਲਣੀ ਪਈ ਕਿ ਜਿਸ ਮਾਮਲੇ ਸਬੰਧੀ ਉਹ ਪੁੱਜੇ ਸਨ, ਉਹ ਉਸ ਸਮੇਂ ਤੱਕ ਖਤਮ ਹੋ ਚੁੱਕਾ ਸੀ, ਪਰੰਤੂ ਠੇਕੇਦਾਰ ਦਾ ਇੱਕ ਸਹਿਯੋਗੀ ਇਹ ਕਹਿੰਦਾ ਸੁਣਿਆ ਗਿਆ ਕਿ ਫੋਟੋਗ੍ਰਾਫਰਾਂ ਨੇ ਤਾਂ ਪੰਜ ਪੰਜ ਸੌ ਲਏ ਹਨ ਪੱਤਰਕਾਰਾਂ ਦਾ ਪੰਜ ਹਜਾਰ ਰੱਖਿਆ ਹੈ, ਜਿਸਨੇ ਲੈਣਾ ਹੈ ਆ ਜਾਓ। ਪਰੰਤੂ ਲੋਕਾਂ ਸਾਹਮਣੇ ਕੀਤੇ ਇਸ ਐਲਾਨ ਸਦਕਾ ਹਾਜਰ ਪੱਤਰਕਾਰਾਂ ਚੋਂ ਕੋਈ ਵੀ ਅੱਗੇ ਨਾ ਵਧਿਆ।
   ਇਸ ਮਾਮਲੇ ਦਾ ਸੱਚ ਕੀ ਹੈ ਤੇ ਝੂਠ ਕੀ ਹੈ, ਇਹ ਤਾਂ ਅੱਲ੍ਹਾ ਹੀ ਜਾਣਦੈ, ਪਰੰਤੂ ਸਮੁੱਚੇ ਸ਼ਹਿਰ ਵਿੱਚ ਇਹ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਈ.ਪੀ.ਐਲ. ਦਾ ਖਾਨਾ ਖਰਾਬ !

 • ਮਿੰਟੂ ਗੁਰੂਸਰੀਆ
  +91-95921-56307


  ਭਾਰਤ ਵਿਚ ਕ੍ਰਿਕਟ ਇੱਕ ਧਰਮ ਹੈ। ਇਥੋਂ ਦੇ ਲੋਕ ਕ੍ਰਿਕਟ ਪ੍ਰਤੀ ਜਨੂੰਨੀ ਹਨ। ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਇਸ ਖੇਡ ਦਾ ਕ੍ਰੇਜ਼ ਹੈ। ਇਸ ਖੇਡ ਦੀ ਦੀਵਾਨਗੀ ਦਾ ਆਲਮ ਇਹ ਹੈ ਕਿ ਜਦੋਂ ਕਿਸੇ ਸ਼ਹਿਰ 'ਚ ਅੰਤਰ-ਰਾਸ਼ਟਰੀ ਜਾਂ ਆਈ.ਪੀ.ਐਲ. ਦਾ ਕੋਈ ਮੈਚ ਹੁੰਦਾ ਹੈ ਤਾਂ ਲੋਕ ਕਈ-ਕਈ ਸੌ ਮੀਲ ਸਫ਼ਰ ਤੈਅ ਕਰਕੇ ਮੈਚ ਦਾ ਲੁਤਫ ਉਠਾਉਣ ਅਤੇ ਆਪਣੇ ਚਹੇਤੇ ਖਿਡਾਰੀਆਂ ਦੇ ਦਰਸ਼ਨ-ਦੀਦਾਰ ਕਰਨ ਪਹੁੰਚਦੇ ਹਨ। ਕਈ ਲੋਕ ਸੱਤ ਸਮੁੰਦਰਾਂ ਦਾ ਪੈਂਡਾ ਚੀਰ ਕੇ ਅਤੇ ਪੁਲਿਸ ਦੀਆਂ ਲਾਠੀਆਂ ਖਾ ਕੇ ਸਟੇਡੀਅਮ 'ਚ ਪਹੁੰਚਦੇ ਹਨ। ਕ੍ਰਿਕਟ ਪ੍ਰਤੀ ਲੋਕਾਂ ਦੀ ਇਸ ਦੀਵਾਨਗੀ ਦਾ ਹੀ ਨਤੀਜਾ ਹੈ ਕਿ ਅੱਜ ਕ੍ਰਿਕਟ ਦੀ ਖੇਡ ਇੱਕ ਖੇਡ ਨਾ ਹੋ ਕੇ 'ਰੰਗੀਨ ਬਿਜ਼ਨੈੱਸ' ਬਣ ਗਈ ਹੈ। ਭਾਰਤ ਵਿਚ ਕ੍ਰਿਕਟ ਦਾ ਸੰਚਾਲਨ ਕਰਨ ਵਾਲਾ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ.ਸੀ.ਸੀ.ਆਈ.) ਅੱਜ ਦੁਨੀਆ ਦਾ ਸਭ ਤੋਂ ਅਮੀਰ ਬੋਰਡ ਹੈ। ਕਿਸੇ ਹੋਰ ਦੇਸ਼ ਦਾ ਕ੍ਰਿਕਟ ਬੋਰਡ ਬੀ.ਸੀ.ਸੀ.ਆਈ.ਅੱਗੇ ਖੰਘਣ ਦੀ ਜ਼ੁਅਰੱਤ ਨਹੀ ਕਰਦਾ ਕਿਉਕਿ ਦੁਨੀਆ ਦੀ ਕ੍ਰਿਕਟ ਭਾਰਤ ਦੇ ਕ੍ਰਿਕਟ ਪ੍ਰੇਮੀ ਦੀ ਜੇਬ 'ਚੋਂ ਨਿਕਲੇ ਪੈਸੇ ਨਾਲ ਚੱਲਦੀ ਹੈ। ਭਾਰਤ ਦੀ ਕ੍ਰਿਕਟ ਟੀਮ 'ਨੋਟ ਛਾਪਣ ਵਾਲੀ ਮਸ਼ੀਨ' ਹੈ। ਮੋਜੂਦਾ ਸਮੇ 'ਚ ਭਾਰਤੀ ਕ੍ਰਿਕਟ ਟੀਮ ਤੋਂ ਬਿਨਾਂ ਕ੍ਰਿਕਟ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਇਸ ਚੀਜ ਦਾ ਬੀ.ਸੀ.ਸੀ.ਆਈ. ਖੂਬ ਲਾਹਾ ਵੀ ਲੈਂਦੀ ਹੈ। ਅੰਤਰ-ਰਾਸ਼ਟਰੀ ਕ੍ਰਿਕਟ ਕੋਂਸਲ (ਆਈ.ਸੀ.ਸੀ) ਵਿਚ ਬੀ.ਸੀ.ਸੀ.ਆਈ. ਦਾ ਦਬਦਬਾ ਹੈ, ਬੀ.ਸੀ.ਸੀ.ਆਈ. ਰੋਅਬ ਨਾਲ ਆਈ.ਸੀ.ਸੀ. ਤੋਂ ਆਪਣੇ ਪੱਖ 'ਚ ਫੈਂਸਲੇ ਕਰਵਾਉਂਦਾ ਹੈ। ਅੱਜ ਜੋ ਆਈ.ਪੀ.ਐਲ. ਦਾ ਤਮਾਸ਼ਾ ਹੋ ਰਿਹਾ ਹੈ ਉਹ ਬੀ.ਸੀ.ਸੀ.ਆਈ. ਦੀ ਤਾਕਤ 'ਚੋਂ ਹੀ ਉਪਜਿਆ ਹੈ।

  ਦੇਸ਼ ਨੂੰ ਦਾਗਦਾਰ ਕਰਨ ਵਾਲੇ  ਆਈ.ਪੀ.ਐਲ. ਦੀ ਚਰਚਾ ਅੱਜ ਸੱਤ ਸਮੁੰਦਰ ਪਾਰ ਵੀ ਚੱਲ ਰਹੀ ਹੈ ਕਿਉਕਿ ਦੂਜੇ ਦੇਸ਼ਾਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਆਈ.ਪੀ.ਐਲ. ਨਾਲ ਜੁੜ ਕੇ ਉਨਾਂ ਦੇ ਖਿਡਾਰੀ 'ਲਫੰਗੇ' ਬਣ ਰਹੇ ਹਨ। ਜੀ ਟੀ.ਵੀ. ਪ੍ਰੋਡਕਸ਼ਨ ਵਾਲੇ ਸੁਭਾਸ਼ ਚੰਦਰਾ ਦੀ ਬਾਗੀ ਕ੍ਰਿਕਟ ਲੀਗ ਨੂੰ 'ਖੁੱਡੇ ਲਾਈਨ' ਲਾਉਣ ਲਈ ਲਲਿਤ ਮੋਦੀ ਦੀ ਖੋਜ ਆਈ.ਪੀ.ਐਲ. ਵੈਸੇ ਤਾਂ ਸ਼ੁਰੂ ਤੋਂ ਹੀ ਵਿਵਾਦਾਂ 'ਚ ਹੈ ਪਰ ਇਸ ਵਾਰ ਦੀ ਆਈ.ਪੀ.ਐਲ-5 ਕੁਝ ਜਿਆਦਾ ਹੀ ਸੁਰਖੀਆਂ ਬਟੋਰ ਰਹੀ ਹੈ। ਕਿਸੇ ਨਿਊਜ਼ ਚੈਨਲ 'ਤੇ ਕੋਲਕਾਤਾ ਨਾਈਟ ਰਾਈਡਰ ਟੀਮ ਦਾ ਮਾਲਕ ਸ਼ਾਹਰੁਖ ਖਾਨ ਘਸੁੰਨ-ਮੁੱਕੀ ਹੁੰਦਾ ਦਿਖਾਇਆ ਜਾ ਰਿਹਾ ਹੈ ਤੇ ਕਿਸੇ ਚੈਨਲ 'ਤੇ ਰੇਵ (ਨਸ਼ੀਲੀ) ਪਾਰਟੀ 'ਚ ਪੁਲਿਸ ਦੇ ਹੱਥੇ ਚੜੇ ਖਿਡਾਰੀ ਦਿਖਾਏ ਜਾ ਰਹੇ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਨਿਊਜ਼ ਚੈਨਲ ਦੇ ਸਟਿੰਗ ਆਪ੍ਰੇਸ਼ਨ 'ਚ 5 ਆਈ.ਪੀ.ਐਲ. ਖਿਡਾਰੀ 'ਸਪਾਟ ਫਿਕਸਿੰਗ' ਕਰਦੇ ਪਾਏ ਗਏ। ਅਸਟਰੇਲੀਆ ਦਾ ਇੱਕ ਖਿਡਾਰੀ ਤਾਂ ਬੇਸ਼ਰਮੀ ਦੀਆਂ ਹੱਦਾਂ ਹੀ ਟੱਪ ਗਿਆ ਲਿਊਕ ਪੋਮਰਸਬੈਕ ਨਾਮੀ ਇਸ ਖਿਡਾਰੀ ਨੇ ਇੱਕ ਪਾਰਟੀ 'ਚ ਇੱਕ ਕੁੜੀ ਨੂੰ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ ਜਦੋਂ ਕੁੜੀ ਦੇ ਪ੍ਰੇਮੀ ਨੇ ਇਸ ਹਰਕਤ ਦਾ ਵਿਰੋਧ ਕਰਨਾ ਚਾਹਿਆ ਤਾਂ ਨਸ਼ੇ 'ਚ 'ਸ਼ੈਤਾਨ' ਬਣੇ ਲਿਊਕ ਨੇ ਉਸ ਦੇ 'ਹੱਢ ਸੇਕ' ਦਿੱਤੇ ਨਤੀਜੇ ਵੱਜੋ ਉਸ ਨੂੰ ਹਸਪਤਾਲ ਭਾਰਤੀ ਕਰਵਾਉਣਾ ਪਿਆ, ਇਸ ਘਟਨਾ ਤੋਂ ਬਾਅਦ ਲਿਊਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਬਾਅਦ 'ਚ ਜਮਾਨਤ 'ਤੇ ਰਿਹਾ ਹੋ ਗਿਆ। ਇੰਨਾਂ ਸਾਰੀਆਂ ਘਟਨਾਵਾਂ ਨੇ ਆਮ ਖੇਡ ਪ੍ਰੇਮੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਈ.ਪੀ.ਐਲ. ਨੂੰ ਇੱਕ ਖੇਡ ਕਿਹਾ ਜਾਵੇ ਜਾਂ ਤਮਾਸ਼ਾ, ਹਰ ਕੋਈ ਇਹ ਸਵਾਲ ਉਠਾ ਰਿਹਾ ਹੈ ਕਿ ਜਦੋਂ ਪੈਸਾ ਸਿਰਫ ਬੀ.ਸੀ.ਸੀ.ਆਈ. ਦੀ ਜੇਬ 'ਚ ਪੈਣਾ ਹੈ ਤਾਂ ਫਿਰ ਦੇਸ਼ ਦੀ ਸਾਖ 'ਤੇ ਵੱਟਾ ਕਿਉ ਲੱਗੇ ?  ਆਈ.ਪੀ.ਐਲ-5  'ਚ ਘਟੀਆਂ ਸ਼ਰਮਨਾਕ ਘਟਨਾਵਾਂ ਦੀ ਗੂੰਜ ਸੰਸਦ ਵਿਚ ਵੀ ਸੁਣਾਈ ਦਿੱਤੀ ਕੇਂਦਰੀ ਖੇਡ ਮੰਤਰੀ ਅਜੇ ਮਾਕਨ ਨੇ ਤਾਂ ਆਪਣੇ ਭਾਸ਼ਣ ਵਿਚ ਇਥੋਂ ਤੱਕ ਕਹਿ ਦਿੱਤਾ ਕਿ ਜਦੋਂ ਬੀ.ਸੀ.ਸੀ.ਆਈ. ਆਪਣੇ ਆਪ ਨੂੰ ਇੱਕ ਨਿੱਜੀ ਅਦਾਰਾ ਦਰਸਾਉਂਦਾ ਹੈ ਤਾਂ ਫਿਰ ਉਸ ਨੂੰ ਦੇਸ਼ ਦਾ ਝੰਡਾ ਵਰਤਣ ਦੀ ਇਜਾਜਤ ਨਹੀ ਦੇਣੀ ਚਾਹੀਦੀ।
  ਆਈ.ਪੀ.ਐਲ-5 ਇਸ ਮਈ ਦੇ ਅੰਤ ਵਿਚ ਸਮਾਪਤ ਹੋ ਜਾਵੇਗਾ ਪਰ ਇਹ ਜਾਣ ਲੱਗਿਆਂ ਐਸੇ ਸਵਾਲ ਦੇ ਗਿਆ ਹੈ ਜਿੰਨਾਂ ਦੇ ਜਵਾਬ ਖੁਦ ਬੀ.ਸੀ.ਸੀ.ਆਈ. ਨੂੰ ਵੀ ਨਹੀ ਸੁਝ ਰਹੇ। ਲੋਕ ਆਈ.ਪੀ.ਐਲ. ਦੀ ਪਾਰਦਰਸ਼ਤਾ 'ਤੇ ਸਵਾਲ ਖੜੇ ਕਰ ਰਹੇ ਹਨ। ਵੈਸੇ ਤਾਂ ਫਿਕਸਿੰਗ ਤੇ ਕ੍ਰਿਕਟ ਦਾ ਸਬੰਧ ਬਹੁਤ ਪੁਰਾਣਾ ਹੈ ਪਰ ਆਈ.ਪੀ.ਐਲ. ਸਟੋਰੀਆਂ ਨੂੰ ਕੁਝ ਜਿਆਦਾ ਹੀ ਰਾਸ ਆਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਆਈ.ਪੀ.ਐਲ. 'ਕ੍ਰਿਕਟ ਦੇ ਸ਼ੁਦਾਈ' ਦੇਸ਼ ਭਾਰਤ ਵਿਚ ਖੇਡਿਆ ਜਾਂਦਾ। ਲੋਕ ਕ੍ਰਿਕਟਰਾਂ ਨੂੰ ਰੱਬ ਦੇ ਤੁਲ ਮੰਨਦੇ ਹਨ ਇਥੋਂ ਤੱਕ ਕਿ ਪੁਲਿਸ ਵੀ ਖਿਡਾਰੀਆਂ ਦੇ ਆਟੋਗ੍ਰਾਫ ਲਈ ਤਰਸਦੀ ਹੈ। ਖਿਡਾਰੀਆਂ ਦੀ ਸ਼ਾਨ ਵਿਚ ਰੰਗੀਨ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇੰਨਾਂ ਪਾਰਟੀਆਂ 'ਚ ਹੀ ਦੇਸ਼ ਅਤੇ ਖੇਡ ਦਾ ਮਜਾਕ ਉੱਡਦਾ ਹੈ। ਪਾਰਟੀਆਂ 'ਚ ਸੱਟੇਬਾਜ਼ ਆਸਾਨੀ ਨਾਲ ਆਪਣਾ ਤੀਰ ਚਲਾ ਜਾਂਦੇ ਹਨ। ਖਿਡਾਰੀ ਸ਼ਰਾਬ ਤੇ ਸ਼ਬਾਬ 'ਚ ਮਸਤ ਹੋ ਕੇ ਆਪਣੇ ਦੇਸ਼ ਦਾ ਸੌਦਾ ਕਰਨ ਤੋਂ ਵੀ ਬਾਜ ਨਹੀ ਆਉਂਦੇ। ਆਈ.ਪੀ.ਐਲ-5 ਵਿਚ ਵੀ ਪਾਰਟੀਆਂ ਦਾ ਦੌਰ ਜਾਰੀ ਹੈ ਪਰ ਹੁਣ ਇਹ ਪਾਰਟੀਆਂ ਮੀਡੀਆ ਰਾਹੀ ਆਮ ਹਿੰਦੁਸਤਾਨੀ ਦੀ ਅੱਖ ਤੱਕ ਪਹੁੰਚ ਗਈਆਂ ਹਨ। ਲੋਕ ਆਈ.ਪੀ.ਐਲ. ਆਯੋਜਕਾਂ ਤੋਂ ਇਹ ਪੁੱਛ ਰਹੇ ਹਨ ਕਿ ਖੇਡ ਅਤੇ ਖਿਡਾਰੀ ਦਾ ਸ਼ਰਾਬ ਤੇ ਸ਼ਬਾਬ ਨਾਲ ਕੀ ਮੇਲ ਹੈ ਪਰ ਬੀ.ਸੀ.ਸੀ.ਆਈ. ਹੈ ਕਿ ਜੋ ਪੈਰਾਂ 'ਤੇ ਪਾਣੀ ਨਹੀ ਪੈਣ ਦਿੰਦੀ। ਬੀ.ਸੀ.ਸੀ.ਆਈ. ਅਧਿਕਾਰੀਆਂ ਦਾ ਕਹਿਣਾਂ ਹੈ ਕਿ ਇਹ ਪਾਰਟੀਆਂ ਖਿਡਾਰੀਆਂ ਨੂੰ ਖਰੀਦਣ ਵਾਲੀਆਂ ਨਿੱਜੀ ਫ੍ਰੈਚਾਂਇਜ਼ੀਆਂ ਆਯੋਜਿਤ ਕਰਦੀਆਂ ਹਨ ਪਰ ਬੀ.ਸੀ.ਸੀ.ਆਈ. ਕੋਲ ਇਸ ਗੱਲ ਦਾ ਕੋਈ ਜਵਾਬ ਨਹੀ ਹੈ ਕਿ ਪਾਰਟੀਆਂ 'ਚ ਜੋ ਸ਼ਰੀਰਾਂ ਅਤੇ ਖੇਡ ਦਾ ਸੌਦਾ ਹੁੰਦਾ ਹੈ ਉਸ ਨੂੰ ਕਿਉ ਨਹੀ ਰੋਕਿਆ ਜਾ ਰਿਹਾ। ਅਸਲ 'ਚ ਆਈ.ਪੀ.ਐਲ ਵਿਚ ਗਲੈਮਰ ਦੇ ਨਾਮ 'ਤੇ ਜੋ ਨੰਗੇਜ਼ ਪਰੋਸਿਆ ਜਾ ਰਿਹਾ ਹੈ ਉਹ ਆਈ.ਪੀ.ਐਲ. ਆਯੋਜਕਾਂ ਦੀ ਮਜਬੂਰੀ ਬਣ ਚੁੱਕਾ ਹੈ ਕਿਉਕਿ ਬਾਗੀ ਲੀਗ ਨੂੰ 'ਫੇਲ' ਕਰਨ ਲਈ ਜਦੋਂ ਆਈ.ਪੀ.ਐਲ. ਮੈਦਾਨ ਵਿਚ ਉਤਾਰੀ ਗਈ ਸੀ ਤਾਂ ਇਸ ਨੂੰ ਸਫਲ ਕਰਨ ਲਈ ਆਈ.ਪੀ.ਐਲ. ਆਯੋਜਨ ਕਮੇਟੀ 'ਤੇ ਭਾਰੀ ਦਬਾਅ ਸੀ, ਜਿਸ ਦੇ ਚਲਦਿਆਂ ਪ੍ਰਾਈਵੇਟ ਕੰਪਨੀਆਂ ਨੇ ਆਈ.ਪੀ.ਐਲ. ਵਿਚ ਆਪਣੇ 'ਮਨ-ਮਾਫਕ ਦੇ ਮਸਾਲੇ' ਪਵਾਏ ਜਿੰਨਾਂ ਵਿਚ ਪਾਰਟੀਆਂ ਦਾ ਆਯੋਜਨ ਅਤੇ ਚੀਅਰਲੀਡਰਜ਼ ਦਾ ਅਸ਼ਲੀਲ ਡਾਂਸ ਵੀ ਸ਼ਾਮਲ ਸੀ।
  ਆਈ.ਪੀ.ਐਲ. 2007 ਵਿਚ ਸ਼ੁਰੂ ਕੀਤੀ ਗਈ ਸੀ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਸੁਭਾਸ਼ ਚੰਦਰਾ ਦੀ ਬਾਗੀ ਕ੍ਰਿਕਟ ਲੀਗ ਆਈ.ਸੀ.ਐਲ. ਨੂੰ ਫਲਾਪ ਕਰਨਾ ਸੀ ਕਿਉਕਿ ਬੀ.ਸੀ.ਸੀ.ਆਈ. ਨੂੰ ਪਤਾ ਸੀ ਕੀ ਜੇਕਰ ਇਹ ਬਾਗੀ ਲੀਗ ਕਾਮਯਾਬ ਹੋ ਗਈ ਤਾਂ ਬੀ.ਸੀ.ਸੀ.ਆਈ. ਨਾਲ ਜੁੜੇ ਲੋਕ ਸੜਕ 'ਤੇ ਆ ਜਾਣਗੇ। ਆਈ.ਪੀ.ਐਲ. ਨੇ ਬਾਗੀ ਲੀਗ ਨੂੰ ਦਰੜ ਦਿੱਤਾ ਜਿਸ ਦੇ ਨਤੀਜੇ ਵੱਜੋਂ ਸੁਭਾਸ਼ ਚੰਦਰਾ ਨੂੰ ਆਪਣੀ ਆਈ.ਸੀ.ਐਲ. ਬੰਦ ਕਰਨੀ ਪਈ ਪਰ ਬੀ.ਸੀ.ਸੀ.ਆਈ. ਦਾ ਮਜਬੂਰੀ 'ਚ ਚੱਲਿਆ ਦਾਅ ਰਾਸ ਆ ਗਿਆ। ਬੀ.ਸੀ.ਸੀ.ਆਈ. ਨੂੰ ਪਤਾ ਚਲ ਗਿਆ ਕਿ ਟੈਸਟ ਤੇ ਵਨ ਡੇ ਕ੍ਰਿਕਟ ਤੋਂ ਅੱਕ ਚੁੱਕੀ ਹਿੰਦੁਸਤਾਨ ਦੀ ਜਨਤਾ ਨੂੰ ਟਵੰਟੀ-ਟਵੰਟੀ ਕ੍ਰਿਕਟ ਰਾਹੀ ਲੁਭਾਇਆ ਜਾ ਸਕਦਾ ਹੈ, ਲਿਹਾਜਾ ਬੀ.ਸੀ.ਸੀ.ਆਈ. ਨੇ ਆਈ.ਪੀ.ਐਲ. ਨੂੰ ਆਪਣਾ ਹਥਿਆਰ ਬਣਾ ਲਿਆ। ਖਿਡਾਰੀਆਂ ਨੂੰ ਵੀ ਇਹ ਆਈ.ਪੀ.ਐਲ. ਖੂਬ ਰਾਸ ਆਈ, ਖਿਡਾਰੀ ਨਾਲੇ ਤਾਂ ਨੋਟ ਕੁੱਟਦੇ ਹਨ ਤੇ ਨਾਲੇ ਹੁਸਨ ਦਾ ਨਜਾਰੇ ਲੁੱਟਦੇ ਹਨ। ਖਿਡਾਰੀਆਂ ਅਤੇ ਆਈ.ਪੀ.ਐਲ. ਨਾਲ ਜੁੜੇ ਅਧਿਕਾਰੀਆਂ ਨੂੰ ਤਾਂ ਆਈ.ਪੀ.ਐਲ. ਖੂਬ ਫਲ ਦੇ ਰਹੀ ਪਰ ਜੇ ਦੇਸ਼ ਦੀ  ਪ੍ਰਤਿਸ਼ਠਾ 'ਤੇ ਇਸ ਦੇ ਪਏ ਮਾੜੇ ਪ੍ਰਭਾਵ ਦੀ ਗੱਲ ਕਰੀਏ ਤਾਂ ਆਈ.ਪੀ.ਐਲ. ਹੁਣ ਇੱਕ ਕਲੰਕ ਬਣ ਕੇ ਰਹਿ ਗਈ ਹੈ। ਅੱਜ ਹਰ ਕੋਈ ਇਸ ਦੀ ਪਾਰਦਰਸ਼ਤਾ 'ਤੇ ਉਂਗਲ ਉਠਾ ਰਿਹਾ ਹੈ। ਦੂਜੀਆਂ ਖੇਡਾਂ ਨਾਲ ਜੁੜੇ ਖਿਡਾਰੀ ਅਤੇ ਅਧਿਕਾਰੀ ਵੀ ਆਈ.ਪੀ.ਐਲ. ਨੂੰ ਨਿਸ਼ਾਨੇ 'ਤੇ ਲੈ ਰਹੇ ਹਨ। ਉਨਾਂ ਲੋਕਾਂ ਦਾ ਕਹਿਣਾਂ ਹੈ ਕਿ ਆਈ.ਪੀ.ਐਲ. ਦੂਜੀਆਂ ਖੇਡਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਕੁਝ ਦੂਜੀਆਂ ਖੇਡਾਂ ਨਾਲ ਜੁੜੇ ਖਿਡਰੀਆਂ ਨੇ ਤਾਂ ਆਈ.ਪੀ.ਐਲ. ਨੂੰ ਜੂਏ ਅਤੇ ਅਯਾਸ਼ੀ ਦਾ ਅੱਡਾ ਕਰਾਰ ਦੇ ਦਿੱਤਾ। ਮਸ਼ੂਹਰ ਸਾਬਕਾ ਕ੍ਰਿਕਟਰ ਅਤੇ ਨੇਤਾ ਕੀਰਤੀ ਅਜਾਦ ਨੇ ਤਾਂ ਆਈ.ਪੀ.ਐਲ. ਦੇ ਖਿਲਾਫ਼ ਮਰਨ ਵਰਤ 'ਤੇ ਬੈਠਣ ਤੱਕ ਦੀ ਚੇਤਾਵਨੀ ਦੇ ਦਿੱਤੀ।
  ਖੇਡਾਂ ਸਮਾਜ ਨੂੰ ਸੇਧ ਦੇਣ ਲਈ ਹੁੰਦੀਆਂ ਹਨ। ਖੇਡਾਂ ਦੇ ਜਰੀਏ ਸ਼ਾਂਤੀ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾਂਦਾ ਹੈ ਪਰ ਆਈ.ਪੀ.ਐਲ. ਇਸ ਟੀਚੇ ਤੋਂ ਭਟਕ ਗਈ ਲੱਗਦੀ ਹੈ ਕਿਉਕਿ ਆਈ.ਪੀ.ਐਲ. ਇਕ ਖੇਡ ਈਵੈਂਟ ਦੀ ਜਗਾ ਪੈਸਾ ਕਮਾਉਣ ਦੀ ਹੋੜ ਬਣ ਗਈ ਹੈ। ਇਸ ਨਾਲ ਜੁੜੇ ਲੋਕ ਪੈਸੇ ਦੇ ਨਸ਼ੇ ਵਿਚ ਇਹ ਵੀ ਭੁੱਲ ਗਏ ਹਨ ਕਿ ਖੇਡ ਦੇ ਮੈਦਾਨ ਨੂੰ ਪੂਜਿਆ ਜਾਂਦਾ ਹੈ ਨਾ ਕਿ ਇਸ ਵਿਚ ਨੰਗੇਜ ਪਰੋਸਿਆ ਜਾਂਦਾ ਹੈ। ਆਈ.ਪੀ.ਐਲ-5 ਦੇ ਇੱਕ ਮੈਚ ਵਿਚ ਸ਼ਾਹਰੁਖ ਖਾਨ ਟੀ.ਵੀ. ਕੈਮਰੇ ਦੇ ਸਾਹਮਣੇ ਸਿਗਰੇਟ ਦੇ ਧੂਏਂ ਦੇ ਛੱਲੇ ਬਣਾ ਕੇ ਉਡਾਉਂਦਾ ਦੇਖਿਆ ਗਿਆ। ਸਾਡੇ ਦੇਸ਼ ਦਾ ਕਨੂੰਨ ਜਨਤਕ ਥਾਵਾਂ 'ਤੇ ਸਿਗਰੇਟਨੋਸ਼ੀ ਦੀ ਇਜਾਜਤ ਨਹੀ ਦਿੰਦਾ ਪਰ ਬਾਦਸ਼ਾਹ ਖਾਨ ਨੇ  ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਇਹ ਕੋਈ ਪਹਿਲਾ ਮੋਕਾ ਨਹੀ ਸੀ ਜਦੋਂ ਆਈ.ਪੀ.ਐਲ. ਕਨੂੰਨ 'ਤੇ ਵੀ ਭਾਰੀ ਪਈ ਹੋਵੇ ਇਸ ਤੋਂ ਪਹਿਲਾਂ ਸ਼ੇਨ ਵਾਰਨ ਵੀ ਗਰਾਊਂਡ ਵਿਚ ਸ਼ਰਾਬ ਤੇ ਸਿਗਰੇਟ ਪੀਂਦਾ ਦੇਖਿਆ ਗਿਆ ਸੀ। ਖਿਡਾਰੀ ਅਤੇ ਐਕਟਰ ਕਰੋੜਾਂ ਲੋਕਾਂ ਦੇ ਆਦਰਸ਼ ਹੁੰਦੇ ਹਨ ਪਰ ਜੇਕਰ ਆਈ.ਪੀ.ਐਲ. ਵਰਗੇ ਮੰਚ 'ਤੇ ਉਹ ਲੋਕ ਸ਼ੈਤਾਨ ਬਣਕੇ ਪੇਸ਼ ਹੋਣਗੇ ਤਾਂ ਜਾਹਿਰ ਹੈ ਕਿ ਇਸ ਦਾ ਅਸਰ ਉਨਾਂ ਲੋਕਾਂ ਦੀ ਮਾਨਸਿਕਤਾ 'ਤੇ ਵੀ ਪਵੇਗਾ ਜੋ ਲੋਕ ਉਸ ਖੇਡ ਜਾਂ ਉਸ ਖੇਡ ਦੇ ਖਿਡਾਰੀ ਨਾਲ ਜੁੜੇ ਹਨ।
  ਆਈ.ਪੀ.ਐਲ-5 ਧੜਾਧੜ ਵਿਵਾਦਾਂ ਦੇ ਘੇਰੇ ਵਿਚ ਆ ਰਿਹਾ ਹੈ। ਆਈ.ਪੀ.ਐਲ. ਆਯੋਜਕ ਅਤੇ ਬੀ.ਸੀ.ਸੀ.ਆਈ. ਅਧਿਕਾਰੀ ਦੇਸ਼ ਦੀ ਸ਼ਾਨ ਨੂੰ ਲਾਂਭੇ ਕਰਕੇ ਨੋਟ ਕਮਾਉਣ ਵਿਚ ਮਸਰੂਫ ਹਨ। ਕੁਝ ਸਿਆਸੀ ਲੋਕ ਆਈ.ਪੀ.ਐਲ. 'ਤੇ ਨਿਸ਼ਾਨਾ ਜਰੂਰ ਵਿੰਨ ਰਹੇ ਹਨ ਪਰ ਉਨਾਂ ਦੀਆਂ ਗੱਲਾਂ ਨੂੰ ਆਮ ਖੇਡ ਪ੍ਰੇਮੀ ਤਵੱਜੋ ਨਹੀ ਦੇ ਰਿਹਾ ਕਿਉਕਿ ਰਾਜਨੀਤੀ ਵਿਚ ਆਪਣੇ ਨਿੱਜੀ ਹਿੱਤ ਹੀ ਵੇਖੇ ਜਾਂਦੇ ਹਨ। ਕੁਝ ਲੋਕ ਆਈ.ਪੀ.ਐਲ. ਨੂੰ ਬੰਦ ਕਰਨ ਦੀ ਵਕਾਲਤ ਕਰ ਹਨ ਪਰ ਆਈ.ਪੀ.ਐਲ. ਨੂੰ ਬੰਦ ਕਰਨਾ ਉਨਾਂ ਲਾਜਮੀ ਨਹੀ ਹੈ ਜਿਨਾਂ ਜਰੂਰੀ ਇਸ ਦੇ ਸਵਰੂਪ ਨੂੰ ਸੁਧਾਰਨਾ ਹੈ। ਜੇਕਰ ਆਈ.ਪੀ.ਐਲ. ਵਿਚੋਂ ਨੰਗੇਜ ਅਤੇ ਫਿਕਸਿੰਗ ਦੇ ਫੰਦੇ ਨੂੰ ਕੱਢ ਦਈਏ ਤਾਂ ਇਹ 'ਗੁਣਾਂ ਦੀ ਗੁਥਲੀ' ਹੈ ਪਰ ਫਿਲਹਾਲ ਤਾਂ ਆਈ.ਪੀ.ਐਲ. ਇੱਕ ਖਲਨਾਇਕ ਦੇ ਅਕਸ 'ਚ ਦਿੱਸ ਰਹੀ ਹੈ।
  ਬੀ.ਸੀ.ਸੀ.ਆਈ. ਨੂੰ ਚਾਹੀਦਾ ਹੈ ਕਿ ਉਹ ਆਈ.ਪੀ.ਐਲ. ਦੇ ਮੋਜੂਦਾ ਸਵਰੂਪ ਵਿਚ ਵੱਡੀ ਤਬਦੀਲੀ ਲਿਆਵੇ। ਖੇਡ ਨੂੰ ਵਾਪਸ ਉਸ ਦਾ ਪਾਕ ਰੁਤਬਾ ਦਿਵਾਇਆ ਜਾਵੇ। ਜੇਕਰ ਅਜਿਹਾ ਨਹੀ ਹੁੰਦਾ ਤਾਂ ਆਈ.ਪੀ.ਐਲ.ਤਾਂ ਕੀ ਕ੍ਰਿਕਟ ਹੀ ਲੋਕਾਂ ਦੇ ਮਨੋ ਲਹਿ ਜਾਵੇਗੀ। ਆਈ.ਪੀ.ਐਲ. ਆਯੋਜਕ ਇੱਕ ਗੱਲ ਯਾਦ ਰੱਖ ਲੈਣ, ਕਿਸੇ ਵੀ ਚੀਜ਼ ਦੀ ਚੜਾਈ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਲੋਕ ਉਸ ਨੂੰ ਪਸੰਦ ਕਰਦੇ ਹਨ, ਜਿਸ ਦਿਨ ਲੋਕ ਕਿਨਾਰਾ ਕਰ ਗਏ ਉਸ ਦਿਨ ਆਈ.ਪੀ.ਐਲ. ਇਤਿਹਾਸ ਬਣ ਜਾਵੇਗੀ। ਇਸ ਲਈ ਬੀ.ਸੀ.ਸੀ.ਆਈ. ਨੂੰ ਪੈਸੇ ਦੀ ਖੁਮਾਰੀ 'ਚੋਂ ਬਾਹਰ ਨਿਕਲ ਕੇ ਸੋਚਣਾ ਚਾਹੀਦਾ ਹੈ ਕਿ ਜਿਸ ਖੇਡ ਨੇ ਉਨਾਂ ਨੂੰ ਇੰਨਾਂ ਕੁਝ ਦਿੱਤਾ ਹੈ ਉਸ ਨਾਲ ਬਲਾਤਕਾਰ ਕਰਨਾ  ਉਨਾਂ ਨੂੰ ਸ਼ੋਭਾ ਨਹੀ ਦਿੰਦਾ। ਆਈ.ਪੀ.ਐਲ. ਆਯੋਜਕ ਪਾਰਟੀਆਂ ਬੰਦ ਕਰਵਾ ਕੇ ਖਿਡਾਰੀਆਂ 'ਤੇ ਸਖਤੀ ਕਰ ਸਕਦੇ ਹਨ। ਟੀਮਾਂ ਦੇ ਮਾਲਕ ਸਾਰੇ ਭਾਰਤੀ ਲੋਕ ਹਨ, ਉਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡਾ ਦੇਸ਼ ਮਹਾਨ ਵਿਰਾਸਤ ਦਾ ਮਾਲਕ ਹੈ, ਇਸ ਵਿਰਾਸਤ ਨੂੰ ਆਪਣੀ ਠਰਕ ਅਤੇ ਪੈਸੇ ਦੇ ਭੇਟ ਚਾੜ ਦੇਣਾ ਕੋਈ ਅਕਲਮੰਦੀ ਨਹੀ ਹੈ। ਆਈ.ਪੀ.ਐਲ. 'ਚ ਸੁਧਾਰ ਨਾ ਹੋਇਆ ਤਾਂ ਸਾਡੇ ਨਾਲ ਸਾੜਾ ਰੱਖਣ ਵਾਲੇ ਦੇਸ਼ਾਂ ਨੂੰ ਸਾਨੂੰ ਭੰਡਣ ਦਾ ਇੱਕ ਹੋਰ ਬਾਹਾਨਾ ਮਿਲ ਜਾਵੇਗਾ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਜਦੂਰਾਂ ਦੀਆਂ 300 ਝੁੱਗੀਆਂ ਸੜ ਕੇ ਸੁਆਹ


 • ਕੰਵਲਪ੍ਰੀਤ ਕੌੜਾ/  ਹੁਸੈਨਪੁਰ
  :  ਅੱਜ ਰੇਲ ਕੋਚ ਫੈਕਟਰੀ ਦੇ ਬਾਹਰ ਵੱਸੀਆਂ ਪ੍ਰਵਾਸੀ ਮਜਦੂਰਾਂ ਦੀਆਂ 300 ਦੇ ਕਰੀਬ ਝੁੱਗੀਆਂ ਅਚਾਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ  । ਮੌਕੇ ਤੇ ਮਿਲੀ ਜਾਣਕਾਰੀ ਮੁਤਾਬਿਕ ਜਾਣਕੀ ਦੇਵੀ, ਰਾਜ ਕੁਮਾਰ, ਲਲਿਤਾ ਦੇਵੀ, ਸ਼ਾਨਤੀ ਦੇਵੀ, ਸੱਭਿਆ ਦੇਵੀ, ਪੱਪੂ ਮਹੇਸ਼, ਸੰਜੇ, ਪੰਕਜ ਕੁਮਾਰ, ਦੀਪਕ ਮੁੰਨਾ, ਪ੍ਰੋਮਿਲਾ ਦੇਵੀ, ਕਾਨਤਾ ਦੇਵੀ, ਅਰੁਣ ਦੇਵ, ਰੀਨਾ, ਸੁਨੀਤਾ, ਸੁਨੀਲ, ਵਿਜੇ, ਆਸ਼ਾ ਦੇਵੀ ਆਦਿ ਨੇ ਦੱਸਿਆ ਕਿ ਅੱਜ 3:10 ਵਜੇ ਤੇ ਝੁੱਗੀਆਂ ਨੇੜੇ ਬਣੇ ਸਾਇਕਲਾਂ ਦੀ ਦੁਕਾਨ (ਖੋਖੇ) ਦੇ ਨਜ਼ਦੀਕ ਅਚਾਨਕ ਅੱਗ ਦੀਆਂ ਤੇਜ ਲਪਟਾਂ ਨਿਕਲੀਆਂ, ਜਿਨਾਂ ਨੇ ਦੇਖਦਿਆਂ ਦੇਖਦਿਆਂ ਹੀ ਕਰੀਬ 5 ਕੁ ਮਿੰਟ ਦਰਮਿਆਨ 300 ਦੇ ਕਰੂਬ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਜਿਸ ਨਾਲ ਗਰੀਬ ਮਜਦੂਰਾਂ ਦਾ ਝੁੱਗੀਆਂ ਵਿੱਚ ਪਿਆ ਰੋਜਮਰਾ ਦੀ ਵਰਤੋਂ ਦਾ ਸਮਾਨ, ਨਕਦੀ ਅਤੇ ਸਾਇਕਲਾ, ਰਿਕਸ਼ੇ, ਕੱਪੜੇ  ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ । ਇਸ ਦੀ ਸੂਚਨਾ ਮਿਲਦਿਆਂ ਸਾਰ ਹੀ ਡੀ.ਐਸ.ਪੀ. ਮਨਦੀਪ ਸਿੰਘ ਸੁਲਤਾਨਪੁਰ ਲੋਧੀ, ਐਸ.ਐਚ.ਓ. ਬਰਜਿੰਦਰ ਸਿੰਘ ਤਲਵੰਡੀ ਚੌਧਰੀਆਂ. ਏ.ਐਸ.ਆਈ. ਲਖਵਿੰਦਰ ਸਿੰਘ ਚੌਂਕੀ ਇੰਨਚਾਰਜ ਹੁਸੈਨਪੁਰ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਜਿਨਾਂ ਅੱਗ ਤੇ ਕਾਬੂ ਪਾਉਣ ਲਈ ਯਤਨ ਕੀਤੇ । ਇਸੇ ਦੌਰਾਨ ਪੁਲਿਸ ਦੀ ਸੂਚਨਾ ਅਨੁਸਾਰ ਫਾਇਰ ਬ੍ਰਿਗੇਡ ਕਪੂਰਥਲਾ ਅਤੇ ਰੇਲ ਕੋਚ ਫੈਕਟਰੀ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਲੰਬੀ ਜੱਦੋ ਜਹਿਦ ਮਗਰੋਂ 1 ਘੰਟੇ ਦੋਰਾਨ ਅੱਗ ਤੇ ਕਾਬੂ ਪਾਇਆ ਪਰ ਤਦ ਤੱਕ ਗਰੀਬ ਪਰਿਵਾਰਾਂ ਦੀਆਂ ਰੈਣ ਬਸੇਰਾ ਕਰਨ ਵਾਲੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ । ਮੌਕੇ ‘ਤੇ ਸੁਖਦੇਵ ਪੱਪੂ ਸਾਇਕਲਾਂ ਵਾਲੇ ਨੇ ਦੱਸਿਆ ਕਿ ਅਜੇ ਕੱਲ ਹੀ 30 ਹਜਾਰ ਰੁਪਏ ਦੇ ਕਰੀਬ ਦਾ ਸਮਾਨ ਦੁਕਾਨ ਵਿੱਚ ਪਾਇਆ ਸੀ ਅਤੇ ਲਗਭਗ 60 ਹਜਾਰ ਦੇ ਕਰੀਬ ਨੁਕਸਾਨ ਹੋਇਆ । ਜਿਕਰਯੋਗ ਹੈ ਕਿ ਬੀਤੇ ਸਾਲ 2011 ਵਿੱਚ ਵਿੱਚ ਅਜਿਹੀ ਭਿਆਨਕ ਅੱਗ ਨੇ ਇਸੇ ਜਗਾ ਤੇ 200 ਦੇ ਕੀਬ ਬਣੀਆਂ ਮਜਦੂਰਾਂ ਦੀਆਂ ਝੁੱਗੀਆਂ ਨੂੰ ਸਾੜ ਕੇ ਸੁਆਹ ਕੀਤਾ ਸੀ । ਇਸ ਮੌਕੇ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ, ਸ੍ਰੀ ਗੁਰੂ ਰਵਿਦਾਸ ਸਭਾ ਆਰ.ਸੀ.ਐਫ. ਵੱਲੋਂ ਬੇਘਰ ਹੋਏ ਪ੍ਰਵਾਸੀ ਮਜਦੂਰਾਂ ਦੀ ਸਹਾਇਤਾ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ । ਇਸ ਵਾਪਰੀ ਦਰਦ ਨਾਕ ਘਟਨਾ ਦਾ ਜਾਇਜਾ ਲੈਣ ਲਈ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਰਜਿੰਦਰ  ਉਬਰਾਏ ਤਹਿਸੀਲਦਾਰ ਕਪੂਰਥਲਾ ਅਤੇ ਬਨਾਰਸੀ ਸਿੰਘ ਪਟਵਾਰੀ  ਮੌਕੇ ਤੇ ਪਹੁੰਚੇ ਅਤੇ ਹੋਏ ਨੁਕਸਾਨ ਦਾ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ । ਜਿਕਰਯੋਗ ਹੈ ਕਿ ਅੱਗ ਲੱਗਣ ਵਾਲੀ ਜਗਾਂ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਹੀ ਰੇਲ ਕੋਚ ਫੈਕਟਰੀ ਦੀ ਗੈਸ ਏਜੰਸੀ ਦਾ ਗੋਦਾਮ ਸਥਿਤ ਹੈ, ਜਿਸ ਦੇ ਨਜਦੀਕ ਅੱਗ ਪਹੁੰਚ ਚੁੱਕੀ ਤੇ ਆਰ.ਸੀ.ਐਫ. ਫਾਇਰ ਬ੍ਰਿਗੇਡ ਦੀ ਹੁਸ਼ਿਆਰੀ ਨਾਲ ਅੱਗ ਤੇ ਕਾਬੂ ਪਾਇਆ ਗਿਆ ਤੇ ਵੱਡਾ ਹਾਦਸਾ ਹੋਣੋ ਟਲਿਆ । ਆਰ.ਸੀ.ਐਫ. ਗੈਸ ਏਜੰਸੀ ਦੇ ਪ੍ਰਧਾਨ ਨੇ ਸਿਵਲ ਪ੍ਰਸ਼ਾਸਨ ਤੇ ਆਰ.ਸੀ.ਐਫ. ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਵਾਰ ਹੋਏ ਇਸ ਹਾਦਸੇ ਤੋਂ ਸਬਕ ਲੈਂਦਿਆਂ ਦੁਬਾਰਾ ਇਸ ਸਥਾਨ ਤੇ ਝੁੱਗੀਆਂ ਨਾ ਬਣਾਈਆਂ ਜਾਣ ਤੇ ਪ੍ਰਵਾਸੀ ਮਜਦੂਰਾਂ ਦੀਆਂ ਝੁੱਗੀਆਂ ਕਿਸੇ ਹੋਰ ਸੁਰਖਿਅਤ ਸਥਾਨ ਤੇ ਬਣਾਈਆਂ ਜਾਣ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਯੂਪੀ ਵਿੱਚ ਧਮਾਕੇ ਕਾਰਨ 6 ਮੌਤਾਂ 15 ਜ਼ਖਮੀ

 •   ਇਲਾਹਾਬਾਦ : ਉੱਤਰ ਪ੍ਰਦੇਸ਼  ਦੇ  ਇਲਾਹਾਬਾਦ ਦੇ ਕਰੇਲੀ ਇਲਾਕੇ ਵਿੱਚ  ਹੋਏ ਧਮਾਕੇ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ।   ਮਰਨ ਵਾਲਿਆਂ ਵਿੱਚ   ਚਾਰ ਬੱਚੇ  ਅਤੇ ਦੋ ਔਰਤਾਂ ਸ਼ਾਮਿਲ ਹਨ । ਧਮਾਕੇ ਵਿੱਚ   ਲਗਭਗ 16 ਵਿਅਕਤੀ ਜ਼ਖ਼ਮੀ ਹੋਏ ਹਨ । ਧਮਾਕੇ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹੋ  ਸਕੇ ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੈਟਰੋਲ 7.50 ਰੁਪਏ ਮਹਿੰਗਾ

 •   ਭਾਰਤ ਸਰਕਾਰ ਨੇ   ਪੈਟਰੋਲ ਦੀ ਕੀਮਤਾਂ ਵਿੱਚ ਅੱਜ ਭਾਰੀ ਵਾਧਾ ਕਰ ਦਿੱਤਾ ਹੈ। 

  ਹੁਣ   ਖਪਤਕਾਰਾਂ ਨੂੰ ਪ੍ਰਤੀ ਲਿਟਰ  7.50 ਰੁਪਏ ਹੋਰ ਵੱਧ  ਦੇਣੇ ਪੈਣਗੇ  ।

  ਬੀਤੇ ਵਰ੍ਹਿਆਂ ਵਿੱਚ ਇਹ  ਪਹਿਲੀ ਵਾਰ ਹੈ ਜਦੋਂ  ਪੈਟਰੋਲ  ਦੀਆਂ ਕੀਮਤਾਂ   ਇੱਕੋ ਸਮੇਂ ਐਨਾ ਵਾਧਾ ਹੋਇਆ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 4 ਪਤਨੀਆਂ ਦੇ ਪਤੀ ਨੇ 25 ਔਰਤਾਂ ਦੀਆਂ ਬਲਿਊ ਫਿਲਮ ਬਣਾਈਆਂ


 •   ਧਰਮਸ਼ਾਲਾ :   ਇੱਥੋ ਗ੍ਰਿਫ਼ਤਾਰ ਕੀਤੇ  ਬੀਐਸਐਨਐਲ ਦੇ ਸੀਨੀਅਰ ਐਸਡੀਈ ਆਰ ਸ਼ਰਮਾ ਉਰਫ ਪ੍ਰਸ਼ਾਂਤ ਯੋਗੀ   ਨੇ ਹੁਣ 25 ਔਰਤਾਂ ਦੀਆਂ ਅਸ਼ਲੀਲ ਫਿਲਮਾਂ ਬਣਾਈਆਂ ਹਨ । ਯੋਗੀ  ਨੇ ਜੈਸ੍ਰੀ  ਨਾਲ ਸ਼ਾਦੀ  ਰਚਾਉਣ  ਵਿੱਚ ਪਹਿਲਾਂ  ਤਿੰਨ ਪਹਿਲਾਂ  ਸ਼ਾਦੀਆਂ ਕੀਤੀਆਂ ਸਨ।  ਇਹਨਾਂ ਤੋਂ ਉਹ  ਤਲਾਕ  ਲੈ ਚੁੱਕਾ ਹੈ। ਉਸਨੇ ਪਤਨੀ  ਉਪਰ ਕਈ  ਮੁਕੱਦਮੇ ਚਲਾ ਰਹੇ ਰੱਖੇ ਹਨ ਜੋ   ਧਰਮਸ਼ਾਲਾ ਅਦਾਲਤ ਵਿੱਚਵਿਚਾਰ ਅਧੀਨ ਹਨ । ਇਹਨਾਂ ਵਿੱਚ  ਇੱਕ ਚੋਰੀ ਦਾ ਮਾਮਲਾ ਅਤੇ ਦੂਸਰਾ 10 ਸਾਲ  ਦੇ   ਬੱਚੇ ਦੇ  ਕਸਟੱਡੀ  ਵਿੱਚ ਲੈਣ ਸਬੰਧੀ ਹੈ।
  ਬੈਂਗਲਰ  ਤੋਂ  ਆਈ  ਮੈਡੀਟੇਸ਼ਨ ਸੈਂਟਰ ਵਿੱਚ ਠਹਿਰੀਆਂ  ਔਰਤਾਂ ਟੂਰਿਸਟ ਦੀ ਸਿ਼ਕਾਇਤ ਉਪਰ ਪੁਲੀਸ ਨੇ  ਯੋਗੀ ਨੂੰ  ਗ੍ਰਿਫ਼ਤਾਰ ਕੀਤਾ ।  ਮੈਡੀਟੇਸ਼ਨ  ਸੈਂਟਰ   ਵਿੱਚ ਪੁਲੀਸ ਨੇ  ਏਅਰ  ਪਿਸਟਲ , ਟੁੱਟਿਆ ਹੋਇਆ  ਸੀਪੀਯੂ ਅਤੇ 22 ਸੀਡੀ  ਬਰਾਮਦ ਕੀਤੀਆਂ ।  ਸੋਮਵਾਰ ਨੂੰ ਚ ਧਰਮਸ਼ਾਲਾ  ਅਦਾਲਤ ਵਿੱਚ ਯੋਗੀ  ਨੂੰ  ਤਿੰਨ ਦਿਨ ਲਈ  ਪੁਲੀਸ ਕਸਟੱਡੀ  ਵਿੱਚ ਭੇਜ ਦਿੱਤਾ ਹੈ।    ਉਸਨੂੰ   ਸਰਵਿਸ ਰੂਲ ਐਕਟ  ਦੇ ਤਹਿਤ  ਬੀਐਸਐਨਐਲ  ਨੇ 24 ਘਮਟੇ   ਤੋਂ ਵੱਧ ਪੁਲੀਸ ਕਸਟੱਡੀ ਵਿੱਚ ਰਹਿਣ ਕਾਰਨ ਨੌਕਰੀ  ਤੋਂ ਸਸਪੈਂਡ ਕਰ ਦਿੱਤਾ ਹੈ।
    ਆਰ ਕੇ ਸ਼ਰਮਾ ਦੀ ਨਿੱਜੀ  ਰਿਹਾਇਸ਼ ਤੇ ਸੰਚਾਲਿਤ ਕੀਤੇ ਜਾ  ਰਹੇ ਯਥਾਰਥ  ਮੈਡੀਟੇਸ਼ਨ  ਇੰਟਰਨੈਸ਼ਨਲ ਸੈਂਟਰ  ਵਿੱਚ ਬਾਹਰਲੇ ਰਾਜਾਂ ਦੀਆਂ ਔਰਤਾਂ ਨੂੰ ਆਕਰਸਿ਼ਤ ਕਰਕੇ ਬੁਲਾਇਆ ਜਾਂਦਾ ਸੀ । ਇਸਦੇ ਲਈ  ਉਸਨੇ    ਕਈ ਵੈੱਬਸਾਈਟਸ ਅਤੇ ਬਲਾਗ ਬਣਾਏ ਸੀ । ਮੈਡੀਟੇਸ਼ਨ ਦੇ ਨਾਂਮ ਤੇ  ਔਰਤਾਂ   ਪ੍ਰਸ਼ਾਂਤ ਯੋਗ ਕੋਲ ਯੋਗ ਸਿੱਖਣ ਆਉਂਦੀਆਂ ਸਨ ।
  ਉਸਨੇ ਬਾਥਰੂਮ ਵਿੱਚ ਗੁਪਤ ਕੈਮਰੇ ਲਗਾ ਕੇ ਉਹਨਾਂ ਦੀਆਂ ਅਸ਼ਲੀਲ ਵੀਡਿਓ ਬਣਾ ਲੈਂਦਾ ਸੀ । ਇਹੀ ਨਹੀਂ ਉਹ ਸਥਾਨਕ   ਔਰਤਾਂ ਅਤੇ ਲੜਕੀਆਂ ਤੇ ਵੀ ਬੁਰੀ ਨਜ਼ਰ ਰੱਖਦਾ ਸੀ । ਇਸ ਮਨਸੂਬੇ ਨਾਲ ਉਸਨੇ  ਆਧੁਨਿਕ  ਸੁਵਿਧਾਵਾਂ ਨਾਲ ਲੈੱਸ ਬਾਥਰੂਮ  ਬਣਾਏ ਹੋਏ ਸਨ  ਅਤੇ ਉਹ ਔਰਤਾਂ ਨੂੰ  ਨਹਾਉਣ ਲਈ ਪ੍ਰੇਰਿਤ ਕਰਦਾ ਸੀ ।
   ਧਰਮਸ਼ਾਲ ਬੀਸੀਐਨਐਲ  ਜੀ ਐਮ  ਦਫਤਰ ਵਿੱਚ ਡਬਲਿਊ ਐਲ  ਐਲ  ਵਿੰਗ ਵਿੱਚ ਕਰਨਾਟਕ ਤੋਂ  ਤਬਦੀਲ ਹੋ ਕੇ ਕੇ ਸ਼ਰਮਾ ਨੇ ਇੱਥੇ ਯਥਾਰਥ  ਮੀਡੀਏਸ਼ਨ  ਇੰਟਰਨੈਸ਼ਨਲ ਸੈਂਟਰ ਸੁਰੂ ਕੀਤਾ ਸੀ ।  ਯੋਗੀ  ਧਰਮਸ਼ਾਲਾ ਵਿੱਚ ਇੱਕ ਵੱਡਾ ਫੈਸ਼ਨ ਸ਼ੋਅ ਕਰਵਾਉਣ ਦੀ ਤਿਆਰੀ ਵਿੱਚ ਸੀ । ਉਹ ਉਤਰ ਪ੍ਰਦੇਸ਼  ਦੇ  ਬੁਲੰਦਸ਼ਹਿਰ ਦਾ ਵਸਨੀਕ  ਸੀ । 
  2009 ਵਿੱਚ ਉਸਨੇ ਖੁਦ ਨੂੰ  ਓਸੋ਼ ਦਾ ਭਗਤ   ਦੱਸ ਕੇ ਮੈਡੀਟੇਸ਼ਨ ਸਿਖਾਉਣ ਦਾ ਕੰਮ  ਸ਼ੁਰੂ ਕੀਤਾ ਸੀ ।
  ਉਸਨੇ   ਆਪਣੇ ਸੈਂਟਰ ਦੇ  ਬਾਥਰੂਮ ਵਿੱਚ  ਸਵਿੱਚ ਦੇ ਪਿੱਛੇ  ਗੁਪਤ ਕੈਮਰਾ ਫਿੱਟ ਕੀਤਾ ਸੀ । ਇਸ ਕੂਨੇਕੂਸ਼ਨ ਉਸਦੇ  ਬੈੱਡਰੂਮ ਵਿੱਚ ਜੁੜੇ ਕੰਪਿਊਟਰ ਨਾਲ  ਸੀ ।  ਯੋਗੀ  ਦੀ ਬੜੌਦਾ ਰਹਿ  ਰਹੀ ਪਤਨੀ ਨੇ   ਪਤਨੀ ਜਯ ਸ੍ਰੀ ਨੇ ਦੋਸ਼ ਲਾਇਆ ਕਿ  ਉਸਦੀਆਂ ਗਲਤ ਆਦਤਾਂ ਕਾਰਨ ਹੀ ਉਹ  ਹੀ  ਆਪਣੇ  ਬੱਚੇ  ਸਮੇਤ  2010 ਤੋਂ ਆਪਣੇ ਪੇਕੇ ਰਹਿ  ਰਹੀ ਹੈ।
  ਉਹ ਆਪਣਾ ਮਾਇਆਜਾਲ ਫੈਲਾਉਣ ਲਈ   ਕਈ  ਨਾਮੀ ਅਖਬਾਰਾਂ  ਅਤੇ ਰਸਾਲਿਆਂ ਵਿੱਚ ਮੈਡੀਟੇਸ਼ਨ ਸਬੰਧੀ  ਲੇਖ ਵੀ ਲਿਖਦਾ ਸੀ ।  ਇਸ ਤੋਂ ਪ੍ਰੇਰਿਤ ਹੋ ਕੇ ਕਈ  ਨਾਮਵਰ ਪਰਿਵਾਰਾਂ ਦੀ ਔਰਤਾਂ  ਉਸਦੀ  ਭਗਤ  ਬਣ ਗਈਆਂ ਸਨ ।
  ਵਿਦੇਸ਼ੀ ਟੂਰਿਸਟਾਂ ਨੂੰ  ਜਾਲ ਵਿੱਚ ਫਸਾਉਣ ਲਈ ਨੱਢੀ ਅਤੇ  ਧਰਮਕੋਟ ਵਿੱਚ ਵੀ ਮੈਡੀਟੇਸ਼ਨ ਕੇਂਦਰ ਸਥਾਪਿਤ ਕੀਤੇ  ਸਨ । ਜਿੱਥੇ ਉਹ  ਵਿਦੇਸ਼ੀ  ਔਰਤਾਂ ਨੂੰ  ਮੈਡੀਟੇਸ਼ਨ ਦੀਆਂ ਵਿਧੀਆਂ ਸਿਖਾਉਂਦਾ ਸੀ ।
   ਬੈਂਗਲੌਰ  ਤੋਂ  ਧਰਮਸ਼ਾਲਾ ਵਿੱਚ ਆਈਪੀਐਲ ਮੈਚ  ਦੇਖਣ ਆਏ  ਅਰੁਣ  ਭੱਟ  ਆਪਣੇ ਪਰਿਵਾਰ ਸਮੇਤ ਪ੍ਰਸ਼ਾਂਤ ਯੋਗੀ ਦੇ ਆਸ਼ਰਮ ਵਿੱਚ   ਠਹਿਰੇ ਸਨ । ਇਸ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਨੇ ਗੁਪਤ ਕੈਮਰੇ ਦੀ ਸਿ਼ਕਾਇਤ ਕੀਤੀ ਸੀ ।
   ਜਿਸ ਮਗਰੋਂ ਪੁਲੀਸ ਨੇ ਕਾਰਵਾਈ ਕੀਤੀ

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1018 1019 1020 [1021] 1022 1023 1024  >>    Last >>
 • ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ `ਚੰਨ ਪ੍ਰਦੇਸੀ` ਦੀ 6ਵੀਂ ਵਰੇਗੰਢ `ਤੇ ਕਰਵਾਇਆ ਸੈਮੀਨਾਰ
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!