ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਘੱਟ ਗਿਣਤੀ ਕਮਿਸ਼ਨ ਤੇ ਮੰਤਰਾਲੇ ਨੂੰ ਖ਼ਤਮ ਕਰਨ ਦੀ VHP ਨੇ ਕੀਤੀ ਮੰਗ

 • ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਘੱਟ ਗਿਣਤੀ ਕਮਿਸ਼ਨ ਅਤੇ ਘੱਟ ਗਿਣਤੀ ਮੰਤਰਾਲੇ ਦੀ ਹੋਂਦ ਹੀ ਖ਼ਤਮ ਕਰ ਦਿਤੀ ਜਾਵੇ।

  ਘੱਟ ਗਿਣਤੀ ਕਮਿਸ਼ਨ ਦੇ ਮੁਖੀ ਸਈਅਦ ਗਯਾਰੁਲ ਹਸਨ ਰਿਜ਼ਵੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਮੁਸਲਮਾਨਾਂ ਨਾਲ ਜੇ ਕੋਈ ਵਧੀਕੀ ਹੁੰਦੀ ਹੈ ਤਾਂ ਉਹ ਹੈਲਪਲਾਈਨ 'ਤੇ ਫ਼ੋਨ ਕਰ ਸਕਦੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਸਕੱਤਰ ਸੁਰਿੰਦਰ ਜੈਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਇਹ ਸੁਨੇਹਾ ਜਾਵੇਗਾ ਕਿ ਘੱਟ ਗਿਣਤੀ ਮੁਸਲਮਾਨਾਂ ਵਿਰੁਧ ਜ਼ੁਲਮ ਇਸ ਪੱਧਰ ਤਕ ਪਹੁੰਚ ਗਏ ਹਨ ਕਿ ਹੈਲਪਲਾਈਨ ਸਥਾਪਤ ਕਰਨ ਦੀ ਨੌਬਤ ਆ ਗਈ।

  ਸੁਰਿੰਦਰ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕਮਿਸ਼ਨ ਦੇ ਇਸ ਕਦਮ ਨਾਲ ਮੁਸਲਮਾਨ ਅਤੇ ਈਸਾਈ  ਕੱਟੜਪੰਥੀਆਂ ਵਿਚਾਲੇ ਵੱਖਵਾਦ ਦੀ ਭਾਵਨਾ ਵਧੇਗੀ।

  ਗਊ ਰਖਿਆ ਦੇ ਨਾਮ 'ਤੇ ਹੋ ਰਹੀ ਹਿੰਸਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਅੱਜ-ਕਲ ਗਊ ਰਖਿਅਕਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਗਊ ਰਖਿਆ ਲਈ ਉਨ੍ਹਾਂ ਨੂੰ ਅਪਮਾਨਤ ਵੀ ਕੀਤਾ ਜਾ ਰਿਹੈ। ਉਹ ਬਦਮਾਸ਼ ਨਹੀਂ ਹਨ ਸਗੋਂ ਕਾਨੂੰਨ ਦੇ ਰਾਖੇ ਹਨ। ਉਹ ਜੋ ਕਰ ਰਹੇ ਹਨ, ਉਸ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਦੇਸ਼ ਭਰ ਵਿਚ ਗਊ ਹਤਿਆ 'ਤੇ ਰੋਕ ਲਗਾਉਣ ਲਈ ਕਾਨੂੰਨ ਚਾਹੁੰਦੀ ਹੈ।

  -ਪੀਟੀਆਈ

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦਸਤਾਰ ਬੇਅਦਬੀ ਮਾਮਲਾ: ਕਾਂਗਰਸੀਆਂ ਦੇ ਨਾਲ ਅਕਾਲੀਆਂ ਖਿ਼ਲਾਫ ਵੀ ਕਾਰਵਾਈ ਦੀ ਮੰਗ

 • ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ 22 ਜੂਨ ਨੂੰ ਵਿਧਾਨ ਸਭਾ ਵਿੱਚ ਵਿਧਾਇਕਾਂ ਦੀਆਂ ਦਸਤਾਰਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

  ਇਸ ਦੇ ਨਾਲ ਹੀ 9 ਮਈ 2016 ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਦਸਤਾਰ ਦੀ ਕੀਤੀ ਬੇਅਦਬੀ ਦੇ ਮਾਮਲੇ ਨੂੰ ਵਿਚਾਰਿਆ ਜਾਵੇ।

  ਉਨ੍ਹਾਂ ਆਖਿਆ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਪੀੜਤਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ, ਜੋ ਕਿ ਸ਼ਲਾਘਾਯੋਗ ਹੈ ਪਰ ਇਸ ਤੋਂ ਪਹਿਲਾਂ 9 ਮਈ 2016 ਨੂੰ ਅਕਾਲੀ ਆਗੂਆਂ ਵੱਲੋਂ ਹੀ ਬੈਂਸ ਭਰਾਵਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਸੀ। ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਸੱਤਾ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰ ਜਿਹੜਾ ਦੋਸ਼ੀ ਹੈ, ਉਸ ਖ਼ਿਲਾਫ਼ ਇਕੋ ਜਿਹੀ ਕਾਰਵਾਈ ਹੋਵੇ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਟਲੀ ਵਿੱਚ ਸਿੱਖਾਂ ਨੂੰ ਵਿਸ਼ੇਸ਼ ਕਿਸਮ ਦੀ ਕਿਰਪਾਨ ਪਾਉਣ ਦੀ ਮਿਲੀ ਮਨਜੂਰੀ

 • ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਕਾਰ ਵਜੋਂ ਵਿਸ਼ੇਸ਼ ਕਿਸਮ ਦੀ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਉਥੇ ਰਹਿੰਦੇ ਸਿੱਖਾਂ ਦੀ ਕਿਰਪਾਨ ਪਹਿਨਣ ਸਬੰਧੀ ਸਮੱਸਿਆ ਹੱਲ ਹੋ ਗਈ ਹੈ।

  ਇਸ ਸਬੰਧ ਵਿਚ ਸਿੱਖ ਆਗੂ ਸੁਖਦੇਵ ਸਿੰਘ ਕੰਗ ਅਤੇ ਕੁਝ ਹੋਰ ਇਤਾਲਵੀ ਨਾਗਰਿਕਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਇਟਲੀ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਇਨ੍ਹਾਂ ਕਿਰਪਾਨਾਂ ਦੇ ਮਾਡਲ ਉਨ੍ਹਾਂ ਨੂੰ ਭੇਟ ਕੀਤੇ ਹਨ।
  ਇਟਲੀ ਵਾਸੀ ਸੁਖਦੇਵ ਸਿੰਘ ਕੰਗ, ਜੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਆਪਣੇ ਕਕਾਰ ਵਜੋਂ ਕਿਰਪਾਨ ਪਹਿਨਣ ਦੀ ਮੁਸ਼ਕਲ ਪੇਸ਼ ਆ ਰਹੀ ਸੀ।

  ਸਿੱਖ ਭਾਈਚਾਰੇ ਵੱਲੋਂ ਇਟਲੀ ਸਰਕਾਰ, ਉਥੋਂ ਦੀ ਪੁਲੀਸ ਅਤੇ ਸੁਰੱਖਿਆ ਵਿਭਾਗ ਨੂੰ ਇਸ ਸਬੰਧੀ ਜਾਣੂੰ ਕਰਾਇਆ ਗਿਆ ਸੀ। ਲੰਮੀ ਜੱਦੋ ਜਹਿਦ ਮਗਰੋਂ ਇਟਲੀ ਦੇ ਰੱਖਿਆ ਵਿਭਾਗ ਨੇ ਨਵੀਂ ਕਿਰਪਾਨ ਨੂੰ ਧਾਰਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

  ਇਸ ਕਿਰਪਾਨ ਨੂੰ ਉਥੋਂ ਦੀ ਕਿਰਪਾਨ ਲੀਗਲ ਵਰਲਡ ਵਾਈਡ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਕਿਰਪਾਨ ਵੱਖ ਵੱਖ ਆਕਾਰਾਂ ਵਿੱਚ ਤਿਆਰ ਕੀਤੀ ਗਈ ਹੈ। ਇਹ ਭਾਵੇਂ ਲੋਹੇ ਦੀ ਹੈ, ਪਰ ਨੁਕਸਾਨਦੇਹ ਨਹੀਂ ਹੈ। ਇਸ ਦਾ ਬਲੇਡ ਤਿੱਖਾ ਨਹੀਂ ਹੈ ਅਤੇ ਇਹ ਜਾਨਲੇਵਾ ਵੀ ਨਹੀਂ ਹੈ।

  ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਵਾਨਗੀ ਮਗਰੋਂ ਇਸ ਕਿਰਪਾਨ ਨੂੰ ਗੁਰਦੁਆਰਿਆਂ ਵਿੱਚ ਸਿੱਖਾਂ ਨੂੰ ਵੰਡਿਆ ਗਿਆ ਹੈ। ਛੋਟੇ ਅਕਾਰ ਦੀ ਕਿਰਪਾਨ ਬੱਚੇ ਸਕੂਲ ਵਿਚ ਵੀ ਪਹਿਨ ਸਕਦੇ ਹਨ। ਇਸੇ ਤਰ੍ਹਾਂ ਗੁਰਦੁਆਰੇ ਜਾਣ ਸਮੇਂ ਕੁਝ ਵੱਡੇ ਅਕਾਰ ਦੀ ਕਿਰਪਾਨ ਤਿਆਰ ਕੀਤੀ ਗਈ ਹੈ। ਇਸ ਨੂੰ ਪਹਿਨਣ ਵਾਲੇ ਨੂੰ ਇਕ ਪ੍ਰਵਾਨਗੀ ਕਾਰਡ ਵੀ ਦਿੱਤਾ ਗਿਆ ਹੈ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਜਧਾਨੀ ਦਿੱਲੀ ‘ਚ ਅਖੌਤੀ ਦੇਸ਼ ਭਗਤਾਂ ਦਾ ਕਾਰਨਾਮਾਂ

 • ਵੀਰਵਾਰ ਰਾਤ ਲੋਕਲ ਰੇਲ ਵਿੱਚ ਦਿੱਲੀ ਤੋਂ ਵੱਲਭਗੜ੍ਹ ਜਾ ਰਹੇ 16 ਸਾਲ ਦੇ ਮੁਸਲਮਾਨ ਮੁੰਡੇ ਜੁਨੈਦ ਹਾਫਿਜ਼ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਜੁਨੈਦ ਨਾਲ ਉਸ ਦੇ ਭਰਾ ਹਾਸ਼ਿਮ, ਸ਼ਾਕਿਰ ਤੇ ਗੁਆਂਢ ਵਿੱਚ ਰਹਿਣ ਵਾਲਾ ਦੋਸਤ ਮੋਹਸਿਨ ਵੀ ਸੀ। ਹਾਸ਼ਿਮ ਨੇ ਦੱਸਿਆ ਉਹ ਚਾਰੇ ਸਦਰ ਤੋਂ ਚੜ੍ਹੇ ਸਨ ਓਖਲਾ ਪਹੁੰਚਦੇ ਟ੍ਰੇਨ ਭਰ ਗਈ 20-25 ਲੋਕ ਚੜ੍ਹੇ ਸੀ ਲੋਕਾਂ ਦੀ ਧੱਕਾਮੁੱਕੀ ਵਿੱਚ ਜੁਨੈਦ ਨੂੰ ਧੱਕਾ ਵੱਜਿਆ ਤੇ ਉਹ ਡਿੱਗ ਪਿਆ।ਹਾਸ਼ਿਮ ਨੇ ਦੱਸਿਆ, “ਮੈਂ ਤੇ ਮੇਰੇ ਭਰਾ ਜੁਨੈਦ ਨੇ ਪਲਟ ਕੇ ਕਿਹਾ ਧੱਕਾ ਕਿਉਂ ਮਾਰ ਰਹੇ ਹੋ।
  ਭੀੜ ਵਿੱਚੋਂ ਉਸ ਨੇ ਮੇਰੇ ਸਿਰ ‘ਤੇ ਟੋਪੀ ਦੇਖਕੇ ਕਿਹਾ, ਤੁਸੀਂ ਮੁਸਲਮਾਨ ਹੋ, ਦੇਸ਼ਧ੍ਰੋਹੀ ਹੋ, ਤੁਸੀਂ ਪਾਕਿਸਤਾਨੀ ਹੋ, ਮੀਟ-ਮਾਸ ਖਾਣ ਵਾਲੇ ਹੋ। ਉਹ 10-15 ਲੋਕ ਸੀ ਤੇ ਉਨ੍ਹਾਂ ਨੇ ਸਾਨੂੰ ਚਾਰਾਂ ਨੂੰ ਮਾਰਿਆ। ਹਾਸ਼ਿਮ ਨੇ ਦੱਸਿਆ, “ਉੱਥੋਂ ਮੈਂ ਆਪਣੇ ਭਰਾ ਨੂੰ ਫੋਨ ਕਰਕੇ ਮਦਦ ਲਈ ਬੁਲਾਇਆ ਤੇ ਮੇਰਾ ਵੱਡਾ ਭਰਾ ਵੱਲਭਗੜ੍ਹ ਸਟੇਸ਼ਨ ‘ਤੇ ਪਹੁੰਚ ਗਿਆ ਪਰ ਉਨ੍ਹਾਂ ਸਾਨੂੰ ਵੱਲਭਗੜ੍ਹ ਵੀ ਉਤਰਨ ਨਾ ਦਿੱਤਾ। ਉਹ ਸਾਨੂੰ ਥੱਲੇ ਸੁੱਟ ਸਾਡੇ ਉੱਤੇ ਖੜ੍ਹੇ ਹੋਏ ਸਨ।
  ਹਾਸ਼ਿਮ ਅਨੁਸਾਰ ਉਨ੍ਹਾਂ ਲੋਕਾਂ ਨੇ ਚਾਕੂ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਅਗਲੇ ਸਟੇਸ਼ਨ ਅਸਵਾਟੀ ‘ਤੇ ਥੱਲੇ ਸੁੱਟ ਦਿੱਤਾ, ਘਟਨਾ ਦੌਰਾਨ ਪੂਰੇ ਡੱਬੇ ਵਿੱਚ ਗੈਰ ਮੁਸਲਿਮ ਲੋਕ ਸਨ ਤੇ ਕਿਸੇ ਨੇ ਵੀ ਸਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਰੇ ਸਾਨੂੰ ਦੇਸ਼ਧ੍ਰੋਹੀ ਕਹਿ ਰਹੇ ਸਨ।
  ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬ ‘ਚ ਇੱਕ ਹੋਰ ਨਵਾਂ ਜਿਲ੍ਹਾ

 • ਪੰਜਾਬ ਦੇ ਖ਼ਜ਼ਾਨੇ ਮੰਤਰੀ ਮਨਪ੍ਰੀਤ ਬਾਦਲ ਨੇ ਈਦ ਮੌਕੇ  ਮਾਲੇਰਕੋਟਲਾ ਨੂੰ ਜਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਾਲੇਰਕੋਟਲਾ ‘ਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ।
  ਕਾਂਗਰਸ ਦੇ ਚੋਣ ਪ੍ਰਚਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਜਾ ਕੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣੀ ਤਾਂ ਮਾਲੇਰਕੋਟਲਾ ਨੂੰ ਜਿਲ੍ਹਾ ਬਣਾਇਆ ਜਾਵੇਗਾ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੁੱਤੇ ਸਿੰਘ ਨੂੰ ਅੱਤਵਾਦੀ ਦੱਸ ਕਿ ਸੋਸ਼ਲ ਮੀਡੀਆਂ ਤੇ ਗੋਰੇ ਨੇ ਪਾਈ ਫ਼ੋਟੋ

 • ਅਮਰੀਕਾ ਦੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਸਿਮਰਨਜੀਤ ਸਿੰਘ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਜਦੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਸਵੀਰ ਚਰਚਿਤ ਹੋ ਗਈ ਜਿਸ ਵਿਚ ਉਨ੍ਹਾਂ ਨੂੰ ਅੱਤਵਾਦੀ ਦੱਸਿਆ  ਗਿਆ ਸੀ।
  ਹਵਾਈ ਸਫ਼ਰ ਦੌਰਾਨ ਸਿਮਰਨਜੀਤ ਸਿੰਘ ਸੌਂ ਗਿਆ ਅਤੇ ਇਸੇ ਦੌਰਾਨ ਇਕ ਯਾਤਰੀ ਨੇ ਉਨ੍ਹਾਂ ਦੀ ਤਸਵੀਰ ਖਿੱਚ ਕੇ ਸਨੈਪਚੈਟ 'ਤੇ ਅਪਲੋਡ ਕਰ ਦਿਤੀ ਅਤੇ ਨਾਲ ਟਿਪਣੀ ਕੀਤੀ, '' ਅੱਤਵਾਦੀ ਨਾਲ ਸਫ਼ਰ ਕਰ ਰਿਹਾ ਹੋਣ ਦੇ ਬਾਵਜੂਦ ਮੈਂ ਹਾਲੇ ਵੀ ਜ਼ਿੰਦਾ ਹਾਂ।''
  ਸੋਸ਼ਲ ਮੀਡੀਆ 'ਤੇ ਤਸਵੀਰਾਂ ਜਾਰੀ ਕਰਨ ਵਾਲੇ ਦਾ ਨਾਮ ਪਤਾ ਨਹੀਂ ਲੱਗ ਸਕਿਆ ਪਰ ਇਸ ਦੀ ਕਰਤੂਤ ਦੇ ਵਿਰੋਧ ਵਿਚ 6800 ਟਵੀਟ ਆਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਟਿਪਣੀਆਂ ਕੀਤੀਆਂ।
  ਸਿਮਰਨਜੀਤ ਸਿੰਘ ਨੇ ਕਿਹਾ,''ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਮੇਰੇ ਅੱਗੇ ਵਾਲੀ ਸੀਟ 'ਤੇ ਬੈਠਾ ਵਿਅਕਤੀ ਅਜਿਹੀ ਮਾਨਸਕਤਾ ਵਾਲਾ ਹੋਵੇਗਾ। ਮੈਂ ਯੂਨੀਵਰਸਿਟੀ ਵਿਚ ਸਿੱਖ ਧਰਮ ਬਾਰੇ ਪੜ੍ਹਾਉਂਦਾ ਹਾਂ ਅਤੇ ਹਰ ਥਾਂ 'ਤੇ ਲੋਕਾਂ ਨੂੰ ਦੁਨੀਆਂ ਦੇ ਇਸ ਆਧੁਨਿਕ ਧਰਮਾਂ ਦੀਆਂ ਚੰਗਿਆਈਆਂ ਦੱਸਣ ਤੋਂ ਨਹੀਂ ਖੁੰਝਦਾ।''
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ੍ਰੋਮਣੀ ਕਮੇਟੀ ਪ੍ਰਧਾਨ ਵੱਲੋ ਜਾਖੜ ਨੂੰ ਕਮੇਟੀ ਵਿੱਚ ਦਖ਼ਲ ਨਾ ਦੇਣ ਦੀ ਸਲਾਹ

 • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਹੋਣ ਨਾਤੇ ਕਾਂਗਰਸ ਨੂੰ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਬਜਟ ਸੈਸ਼ਨ ਦੌਰਾਨ ਦਸਤਾਰਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

  ਬਡੂੰਗਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਸੀਹਤ ਦਿੱਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਨਾ ਕਰਨ ਅਤੇ ਨਾਲ ਹੀ ਆਪਣੀ ਪਾਰਟੀ ਦੇ ਕਾਰਕੁਨਾਂ ਤੇ ਸਪੀਕਰ ਰਾਣਾ ਕੇ ਪੀ  ਸਿੰਘ ਨੂੰ ਵਰਜਣ ਕਿ ਉਹ ਸਿੱਖ ਮਾਮਲਿਆਂ ਵਿੱਚ ਦਖ਼ਲ ਨਾ ਦੇਣ।

  ਬਡੂੰਗਰ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਸਿੱਖ ਵਿਰਾਸਤ ਤੇ ਸਭਿਆਚਾਰ ਬਾਰੇ ਜਾਣਕਾਰੀ ਨਹੀਂ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬੀਜੇਪੀ ਉਮੀਦਵਾਰ ਦਾ ਰਾਸ਼ਟਰਪਤੀ ਬਣਨਾ ਲਗਭਗ ਤੈਅ

 • ਰਾਸ਼ਟਰਪਤੀ ਦੀ ਚੋਣ ਵਿੱਚ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਆਸਾਨ ਜਿੱਤ ਵੱਲ ਵਧ ਰਹੇ ਹਨ। ਰਾਮ ਨਾਥ ਕੋਵਿੰਦ ਨੂੰ 62 ਫ਼ੀਸਦ ਤੋਂ ਵੱਧ ਵੋਟਾਂ ਮਿਲ ਸਕਦੀਆਂ ।

  ਦਲਿਤ ਬਨਾਮ ਦਲਿਤ ਰਾਸ਼ਟਰਪਤੀ ਚੋਣ ਵਿੱਚ ਕੋਵਿੰਦ ਨੂੰ ਤਕਰੀਬਨ ਸੱਤ ਲੱਖ ਵੋਟਾਂ ਮਿਲਣਗੀਆਂ ਜੋ ਕੁੱਲ 1098903 ਵੋਟਾਂ ਦਾ ਤਕਰੀਬਨ ਦੋ ਤਿਹਾਈ ਬਣਦਾ ਹੈ ।

  ਰਾਸ਼ਟਰੀ ਜਨਤਾ ਦਲ, ਐਸਪੀ, ਬਸਪਾ, ਟੀਮਐਮਸੀ ਅਤੇ ਸੀਪੀਆਈ-ਐਮ ਵਰਗੀਆਂ ਕਈ ਖੇਤਰੀ ਪਾਰਟੀਆਂ ਦੇ ਸਮਰਥਨ ਦੇ ਬਾਵਜੂਦ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮੀਰਾ ਕੁਮਾਰ ਨੂੰ ਤਕਰੀਬਨ ਚਾਰ ਲੱਖ ਵੋਟਾਂ ਮਿਲਣ ਦੀ ਸੰਭਾਵਨਾ ਹੈ।

  ਰਾਸ਼ਟਰਪਤੀ ਚੋਣ ਕੋਲਿਜੀਅਮ ’ਚ ਕੁੱਲ 776 ਸੰਸਦ ਮੈਂਬਰ ਹਨ। ਕੋਵਿੰਦ ਨੂੰ 524 ਐਮਪੀਜ਼ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ’ਚੋਂ 337 ਭਾਜਪਾ ਦੇ ਹਨ। ਮੀਰਾ ਕੁਮਾਰ ਕੋਲ 235 ਸੰਸਦ ਮੈਂਬਰਾਂ ਦਾ ਸਮਰਥਨ ਹੈ।

  ਇਕ ਐਮਪੀ ਦੀ ਵੋਟ 708 ਵੋਟਾਂ ਦੇ ਬਰਾਬਰ ਹੈ। ਐਨਡੀਏ ਉਮੀਦਵਾਰ ਨੂੰ 370992 ਐਮਪੀ ਅਤੇ 311685 ਵੋਟਾਂ ਵਿਧਾਇਕਾਂ ਦੀਆਂ ਮਿਲਣੀਆਂ ਹਨ। ਜਦੋਂ ਕਿ ਮੀਰਾ ਕੁਮਾਰ ਨੂੰ 166380 ਵੋਟਾਂ ਐਮਪੀ ਅਤੇ 209881 ਵੋਟਾਂ ਵਿਧਾਇਕਾਂ ਤੋਂ ਮਿਲਣੀਆਂ ਹਨ।           -ਪੀਟੀਆਈ

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤੇਲ ਇਕੱਠਾ ਕਰਨ ਦੇ ਲਾਲਚ ਨੇ ਲਈਆਂ 150 ਤੋ ਵੱਧ ਜਾਨਾਂ

 • ਪਾਕਿਸਤਾਨ ਦੇ ਬਹਾਵਲਪੁਰ ਨੇੜੇ ਪਲਟੇ ਤੇਲ ਟੈਂਕਰ ਹਾਦਸੇ ਦਾ ਸਿ਼ਕਾਰ ਹੋ ਗਿਆ।ਇਸ ਤੋ ਬਾਅਦ ਲੋਕਾਂ ਨੇ ਤੇਲ ਇਕੱਠਾ ਕਰਨਾਂ ਸ਼ੁਰੂ ਕਰ ਦਿੱਤਾ ਅਚਾਨਕ ਟੈਂਕਰ ਵਿਚੋਂ ਰਿਸ ਰਹੇ ਤੇਲ ਕਾਰਨ ਟੈਂਕਰ ਵਿਚ ਵੱਡਾ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਹੁਣ ਤੱਕ ਲਗਭਗ 150ਤੋ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰਕਾਰ ਦੀ ਕਰਜ਼ਾ ਮੁਆਫੀ: ਪਰ ਕਿਸਾਨਾਂ ਵੱਲੋ ਖੁਦਕੁਸ਼ੀਆਂ ਜਾਰੀ

 • ਸਰਕਾਰ ਦੇ ਕਰਜ਼ਾ ਮੁਆਫੀ  ਦੇ ਐਲਾਨ ਤੋ ਬਾਅਦ ਅਜੇ ਤੱਕ ਕਿਸਾਨਾਂ ਵੱਲੋ ਖੁਦਕੁਸ਼ੀਆਂ ਕਰਨ ਦਾ ਦੌਰ ਜਾਰੀ ਹੈ।ਇਸੇ ਤਹਿਤ ਬਰਨਾਲਾ ਦੇ ਸੰਘੇੜਾ ਪਿੰਡ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਭੋਲਾ ਸਿੰਘ (53) ਪੁੱਤਰ ਬਾਬੂ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਦੋ ਕਿੱਲਿਆਂ ਸਮੇਤ ਹੋਰ ਕੁਝ ਏਕੜ ਜ਼ਮੀਨ ਠੇਕੇ ਉੱਪਰ ਲੈ ਕੇ ਖੇਤੀ ਕਰਦਾ ਸੀ। ਖੇਤੀ ਲਈ ਉਸ ਨੇ ਵੱਖ-ਵੱਖ ਬੈਂਕਾਂ, ਆੜਤੀਆਂ ਅਤੇ ਸੁਸਾਇਟੀ ਤੋਂ 15-16 ਲੱਖ ਦੇ ਕਰੀਬ ਕਰਜ਼ਾ ਚੁੱਕਿਆ ਹੋਇਆ ਸੀ, ਜਿਸ ਨੂੰ ਵਾਪਸ ਨਾ ਮੋੜ ਸਕਣ ਦੇ ਚੱਲਦਿਆਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੰਤ ਖੁਦਕੁਸ਼ੀ ਕਰ ਲਈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     [1] 2 3 4  >>    Last >>
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਧੁਰ ਅੰਦਰੋਂ ਹਲੂਣਿਆ
 • `ਕੰਧਾਂ ਰੇਤ ਦੀਆਂ` ਸਫ਼ਲ ਪੇਸ਼ਕਾਰੀ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ਘੱਟ ਗਿਣਤੀ ਕਮਿਸ਼ਨ ਤੇ ਮੰਤਰਾਲੇ ਨੂੰ ਖ਼ਤਮ ਕਰਨ ਦੀ VHP ਨੇ ਕੀਤੀ ਮੰਗ
 • ਦਸਤਾਰ ਬੇਅਦਬੀ ਮਾਮਲਾ: ਕਾਂਗਰਸੀਆਂ ਦੇ ਨਾਲ ਅਕਾਲੀਆਂ ਖਿ਼ਲਾਫ ਵੀ ਕਾਰਵਾਈ ਦੀ ਮੰਗ
 • ਇਟਲੀ ਵਿੱਚ ਸਿੱਖਾਂ ਨੂੰ ਵਿਸ਼ੇਸ਼ ਕਿਸਮ ਦੀ ਕਿਰਪਾਨ ਪਾਉਣ ਦੀ ਮਿਲੀ ਮਨਜੂਰੀ
 • ਰਾਜਧਾਨੀ ਦਿੱਲੀ ‘ਚ ਅਖੌਤੀ ਦੇਸ਼ ਭਗਤਾਂ ਦਾ ਕਾਰਨਾਮਾਂ
 • ਪੰਜਾਬ ‘ਚ ਇੱਕ ਹੋਰ ਨਵਾਂ ਜਿਲ੍ਹਾ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਉਮਰਾਂ `ਚ ਕੀ ਰੱਖਿਆ : 82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ `ਚ ਰੌਣਕ ਲਿਆਂਦੀ
 • ਅਮਰੀਕਾ `ਚ ਭਾਰਤੀ ਕਾਮਿਆਂ ਲਈ ਬੁਰੀ ਖ਼ਬਰ
 • ਕੈਲੀਫੋਰਨੀਆ ਦੇ ਸਕੂਲ ’ਚ ਗੋਲੀ ਚੱਲੀ, ਤਿੰਨ ਹਲਾਕ
 • ਨਿਊਜ਼ੀਲੈਂਡ `ਚ ਪੰਜਾਬੀ ਕੁੜੀ ਸੈਂਡੀ ਸੇਖੋਂ ਨੇ 15000 ਫੁੱਟ ਤੋਂ ਲਾਇਆ `ਸਕਾਈ ਜੰਪ`
 • ਕੈਨੇਡਾ ‘ਚ ਦੋ ਪੰਜਾਬੀ ਗ੍ਰਿਫਤਾਰ
 • ਪਤਨੀ ਦਾ ਕਤਲ ਕਾਰਨ ਵਾਲਾ ਪੰਜਾਬੀ ਗ੍ਰਿਫ਼ਤਾਰ
 • ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਤੂਫ਼ਾਨ


 • Facebook Activity

  Widgetize!