ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਖ਼ਬਰ ਜ਼ਰਾ ਹੱਟਕੇ

 • ਫੋਨ ਦੇ ਸਾਫਟਵੇਅਰ ਨੂੰ ਇਸ ਤਰ੍ਹਾਂ ਕਰੋ ਤੇਜ


 • ਜੇ ਤੁਸੀ ਆਪਣੇ ਪੁਰਾਣਾ ਜਾਂ ਨਵੇਂ ਅੰਡਰਾਇਡ  ਫੋਨ ਦੀ ਪਰਫਾਰਮੈਂਸ  ਸੁਧਾਰਨਾ ਚਾਹੁੰਦੇ ਹੋ ਤਾਂ ਇਸਦਾ ਇੱਕ ਤਰੀਕਾ ਹੈ।

  ਇਹ ਕਰਨਾ ਵੀ ਬਹੁਤ ਆਸਾਨ ਹੈ ਤੇ ਇਹ ਤਰੀਕਾ ਸਿਰਫ ਉਹਨਾਂ ਨੂੰ ਪਤਾ ਹੈ ਜੋ ਫੋਨ ਸਾਫਟਵੇਅਰ ਡਿਵੈਲਪਰ ਹਨ।

  ਸਭ ਤੋਂ ਪਹਿਲਾਂ ਫੋਨ ਦੀਆਂ ਸੈਟਿੰਗਸ ਵਿੱਚ ਜਾਓ । ਉਸ ਤੋਂ ਬਾਅਦ ‘ਅਬਾਊਟ ਫੋਨ’ ਦਾ ਆਪਸ਼ਨ ਚੁਣੋ ।

  ਉਸ ਤੋਂ ਬਾਅਦ  ਫੋਨ ਦੇ ਬਿਲਡ ਨੰਬਰ ਨੂੰ ਵਾਰ-ਵਾਰ ਟੈਪ ਕਰੋ  । ਕਈ ਵਾਰ ਟੈਪ ਕਰਨ ਤੋਂ ਬਾਅਦ  ਫੋਨ ਤੁਹਾਨੂੰ ਦੱਸੇਗਾ ਕਿ ਤੁਸੀ ਡਿਵੈਲਪਰ ਹੋ ।

  ਇਸ ਤੋਂ ਬਾਅਦ ਵਾਪਸ ਸੈਟਿੰਗ ਮੈਨਿਊ ਵਿੱਚ ਜਾਓ। ਫਿਰ ਤੁਹਾਡੇ ਕੋਲ ਡਿਵੈਲਪਰ ਆਪਸ਼ਨ ਨਾਂਮ ਦਾ ਆਪਸ਼ਨ  ਆਵੇਗਾ । ਇੱਥੇ ਜਾ ਕੇ  ਚੇਂਜ ਸੈਟਿੰਗ ਲਈ ਹਾਂ ਕਰਨੀ ਹੈ।

  ਇੱਥੇ ਜਾ ਕੇ  ਤੁਸੀ ਮੈਨਿਊ ਆਪਸ਼ਨ ਵਿੱਚ ਤਿੰਨ ਬਦਲਾਅ ਕਰਨੇ ਹਨ। ਇਹਨਾਂ  ਤਿੰਨਾਂ ਵਿੰਡੋ ਐਨੀਮੇਸ਼ਨ ਸਕੇਲ , ਟ੍ਰਾਂਜਿ਼ਸ਼ਨ ਸਕੇਲ ਅਤੇ ਐਨੀਮੇਟਰ ਡਿਊਰੇਸ਼ਨ ਸਕੇਲ ।

  ਇਹ ਤਿੰਨਾਂ ਨੂੰ ਬਦਲ ਕੇ 1.0 ਤੋਂ  0.5 ਕਰ ਦਿਓ  । ਅਜਿਹਾ ਕਰਨ ਵਿੱਚ ਸਿਰਫ ਦੋ-ਚਾਰ ਮਿੰਟ ਲੱਗਦੇ ਹਨ।

  ਇਹ ਸਭ ਕਰਨੇ ਤੋਂ ਬਾਅਦ  ਫੋਨ ਨੂੰ ਰੀ-ਸਟਾਰਟ ਕਰ ਦਿਓ ਅਤੇ ਦੇਖੋ ਉਸਦੀ ਰਫ਼ਤਾਰ ਪਹਿਲਾਂ ਨਾਲੋਂ ਵਧੀਆ ਹੋ ਗਈ ਹੋਵੇਗੀ।ਾ

  ਤੁਸੀ ਆਪਣੇ ਫੋਨ ਦੀ ਚਿੰਤਾ ਨਾ ਕਰੋ , ਜੇ ਤੁਸੀ ਤੁਹਾਨੂੰ ਇਹ ਸੈਟਿੰਗ ਨਹੀਂ ਚਾਹੀਦੀ ਤਾਂ ਪੁਰਾਣੀ ਸੈਟਿੰਗ ਕਰ ਸਕਦੇ ਹੋ ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੇਰਲ ਦੇ ਬੱਸ ਸਟੈਂਡ ‘ਤੇ 30 ਮਿੰਟ ਚੱਲੀ ਬਲਿਊ ਫਿਲਮ

 • ਕੇਰਲਾ ‘ਚ  ਕਲਪੇਟਾ ਦੇ ਬੱਸ  ਸਟੈਂਡ ਦੇ ਲੱਗੇ ਮਸ਼ਹੂਰੀ ਪ੍ਰਚਾਰ ਵਾਸਤੇ ਟੈਲੀਵਿਜ਼ਨ ਸਕਰੀਨ ਉਪਰ  ਅਚਾਨਕ ਜਦੋਂ ਬਲਿਊ ਫਿਲਮ ਚੱਲਣ ਲੱਗੀ ਤਾਂ ਲੋਕਾਂ ਵਿੱਚ ਅਫਰਾਤਫਰੀ ਦਾ ਮਾਹੌਲ ਪੈਦਾ ਹੋ ਗਿਆ। ਦੋਵੇ ਟੀਵੀ ਸੈੱਟਾਂ ਉਪਰ  ਲਗਭਗ  30 ਮਿੰਟ ਬਲਿਊ ਫਿਲਮ ਚੱਲਦੀ ਰਹੀ ।

  ਕੁਝ ਹੀ ਪਲਾਂ ਵਿੱਚ ਇਹ  ਬੱਸ ਅੱਡਾ ਖਾਲੀ ਹੋ ਗਿਆ। ਲੋਕਾਂ ਨੇ ਟੈਲੀਵਿਜ਼ਨ ਬੰਦ ਕਰਨ ਦੀ ਕੋਸਿ਼ਸ਼ ਕੀਤੀ ਪਰ ਕਿਤੇ ਵੀ ਪਲੰਗ ਨਾ ਮਿਲਿਆ  ਤਾਂ ਕੇਬਲ  ਹੀ ਕੱਟ ਦਿੱਤੀ । ਇਸ ਦੌਰਾਨ ਪੁਲੀਸ ਨੇ ਧਾਰਾ 292 ਅਤੇ ਆਈ ਟੀ ਐਕਟ ਅਧੀਨ ਕੇਬਲ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਲਿਆ।

  ਉਸਨੇ ਮੰਨਿਆ ਕਿ ਉਸ ਕੋਲੋਂ ਗਲਤੀ ਨਾਲ ਦੂਜੀ ਪੈਨ ਡਰਾਈਵ ਲੱਗ ਗਈ ਜਿਸ ਵਿੱਚ  ਇਹ ਅਸ਼ਲੀਲ ਸਮੱਗਰੀ ਸੀ ਜਦਕਿ ਲਾਉਣੀ ਤਾਂ ਮਸ਼ਹੂਰੀ / ਪ੍ਰਚਾਰ ਵਾਲੀ ਪੈਨ ਡਰਾਈਵ ਚਾਹੀਦੀ ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੌਤ ਸਮੇਂ ਹੁੰਦੇ ਭੜਕਾਊ ਡਾਂਸ ‘ਤੇ ਪਾਬੰਦੀ ਲੱਗੀ


 •  ਚੀਨ ਦੇ ਪੇਂਡੂ  ਇਲਾਕਿਆਂ ਵਿੱਚ ਅੰਤਿਮ ਸੰਸਕਾਰ ਵਿੱਚ ਭੀੜ ਇਕੱਠੀ ਕਰਨ ਲਈ ਹੋਣ ਵਾਲੇ  ‘ ਘੱਟ ਕੱਪੜਿਆਂ ਵਾਲੇ ਨਾਚ’ ਦੀ ਪ੍ਰਥਾ ਉਪਰ  ਹੁਣ ਸਰਕਾਰ ਸਖਤੀ ਵਰਤੇਗੀ ।
  ਦੇਸ਼ ਦੇ ਸਭਿਆਚਾਰਕ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ  ਅੰਤਿਮ ਸੰਸਕਾਰ ਵਿੱਚ ਜਿ਼ਆਦਾਂ ਲੌਕਾਂ ਨੂੰ ਸ਼ਾਮਿਲ ਕਰਨ  ਦੇ ਮਕਸਦ ਨਾਲ ਕੀਤੇ ਜਾਣ ਵਾਲੇ ‘ਉਤੇਜਕ ਨਾਚ’ ਦੇ ਰਿਵਾਜ ਨੂੰ ‘ਅਸਭਿਅਕ’ ਕਿਹਾ ਹੈ।
  ਮੰਤਰਾਲੇ ਨੇ ਦੋ ਮਾਮਲਿਆਂ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ‘ਕੱਪੜੇ ਉਤਾਰ ਨੇ ਨੱਚਣ ਵਾਲੀਆਂ ‘ ਨੇ ਬੇਹੱਦ ਅਸ਼ਲੀਲ ਡਾਂਸ ਕੀਤਾ। ਮੰਤਰਾਲੇ ਦਾ ਕਹਿਣਾ ਹੈ ਇਸ ਨਾਲ ਮਨੋਰੰਜਨ ਉਦਯੋਗ ਦੇ ਸਭਿਆਚਾਰਕ ਦਾ ਪਤਨ ਹੋ ਰਿਹਾ ਹੈ।
  ਦੋਵੇ ਮਾਮਲਿਆਂ ਵਿੱਚ ਸਰਕਾਰ ਨੇ ਪ੍ਰਬੰਧਕਾਂ ਅਤੇ ਨੱਚਣ ਵਾਲਿਆਂ ਨੂੰ ਸਜ਼ਾ ਦਿੱਤੀ ਹੈ। ਮੰਤਰਾਲਾ ਪੁਲੀਸ  ਨਾਲ ਮਿਲ ਕੇ ਇਸ ਰਿਵਾਜ਼ ਨੂੰ ਖਤਮ ਕਰਨ ਦੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ।
  ਚੀਨ ਵਿੱਚ ਅੰਤਿਮ ਸੰਸਕਾਰ ਵਿੱਚ ਜੁੜੀ ਭੀੜ ਨੂੰ ਮ੍ਰਿਤਕ ਵਿਅਕਤੀ ਦੇ ਲਈ ਸਨਮਾਨ  ਦੀ ਗੱਲ ਮੰਨਿਆ ਜਾਂਦਾ ਹੈ । ਇਸ ਲਈ ਭੀੜ ਇਕੱਠੀ ਕਰਨ ਲਈ ਅਸ਼ਲੀਲ ਡਾਂਸ ਕਰਨ ਵਾਲੇ ਬੁਲਾਏ ਜਾਂਦੇ ਹਨ।
  ਸਰਕਾਰ ਨੇ ਇਸ ਤੋਂ ਪਹਿਲਾਂ ਵੀ ਇਸ ਪ੍ਰਥਾ ਨੂੰ ਖਤਮ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਸੀ ਪਰ ਕਾਮਯਾਬੀ ਨਹੀ ਮਿਲੀ।
   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਵਾਂ ਸੋਸ਼ਾ ! ਮੱਕਾ ਵਿੱਚ ਖੁੱਲ੍ਹੇਗੀ ‘ਹਲਾਲ’ ਸੈਕਸ ਟੁਆਇਜ ਦੀ ਦੁਕਾਨ

 • ਆਮ ਤੌਰ ‘ਤੇ ਮੱਕਾ  ਸ਼ਬਦ ਬੋਲਣ ਸਾਰ ਹੀ ਮੁਸਲਮਾਨਾਂ ਦੀ ਪਵਿੱਤਰ  ਤੀਰਥ ਨਗਰੀ ਦਾ ਧਿਆਨ ਆਉਂਦਾ ਹੈ।  ਇਸੇ ਤਰ੍ਹਾਂ ਇਸਲਾਮ ਨੂੰ ਖੁੱਲ੍ਹੀ ਜੀਵਨ ਸ਼ੈਲੀ ਦੇ ਖਿਲਾਫ਼ ਦੇਖਿਆ ਜਾਂਦਾ ਹੈ। ਪਰ ਇਹਨਾਂ ਦੋਵਾਂ ਧਾਰਨਾਵਾਂ  ਦੇ ਉਲਟ ਮੱਕਾ ਵਿੱਚ ਕਾਮ ਉਕਸਾਊ ਖਿਡੌਣਿਆਂ ਦੀ  ਦੁਕਾਨ ਖੁੱਲਣ ਜਾ ਰਹੀ ਹੈ। ਜਿੱਥੇ ‘ਹਲਾਲ’ ਸੈਕਸ ਟੁਆਇਜ਼ ਮਿਲਣਗੇ।
  ਹਲਾਲ ਉਹ ਸਮੱਗਰੀ ਹੁੰਦੀ ਹੈ ਜਿਸਨੂੰ ਇਸਲਾਮਿਕ ਕਾਨੂੰਨ ਸ਼ਰੀਆ ਦੇ ਮੁਤਾਬਿਕ  ਅਨੁਮਤੀ ਮਿਲੀ ਹੋਵੇ।    
  ਇੰਟਰਨੈਸ਼ਨਲ ਬਿਜਨੇਸ਼ ਟਾਈਮਜ਼ ਨੇ ਸਥਾਨਕ ਨਿਊਜ਼ ਪੋਰਟਲ ‘ਅਲਯੌਮ 24’ ਦੇ ਹਵਾਲੇ ਨਾਲ ਲਿਖਿਆ ਕਿ ਇਹ ਦੁਕਾਨ ਮੁਸਲਿਮ ਦੁਕਾਨਾਂ ਨੂੰ ਸਹੂਲਤਾ ਮੁਹੱਈਆ ਕਰਾਏਗੀ।
  ਈਆਈ ਏਸਿ਼ਰਾ ਨਾਂਮ ਦੀ ਸੈਕਸ ਸ਼ਾਪ ਦੇ ਮਾਲਿਕ ਅਬਦੇਲਾਜੀਜ  ਔਰਾਗ ਪਹਿਲਾਂ  ਵੀ  ਇੱਕ ਹੋਰ ਸੈਕਸ ਟੁਆਇਜ਼ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਮੱਕਾ ਵਿੱਚ  ਵੀ ਇੱਕ ਦੁਕਾਨ ਖੋਲ੍ਹਣਗੇ।
  ਔਰਾਗ ਨੇ ਮੀਡੀਆ ਨੂੰ ਦੱਸਿਆ ਕਿ ਇਸ ਸ਼ਾਪ ਦੇ ਖੋਲਣ ਨੂੰ ਲੈ ਕੇ  ਖੇਤਰੀ ਧਾਰਮਿਕ ਨੇਤਾਵਾਂ ਦਾ ਮੰਨਣਾ ਸੀ ਕਿ  ਹਲਾਲ ਸੈਕਸ  ਦੁਕਾਨ ਖੁੱਲਣ ਨਾਲ ਪਤੀ –ਪਤਨੀ ਵਿੱਚ ਯੋਨ ਸਬੰਧਾਂ ਵਿੱਚ ਸੁਧਾਰ ਆਵੇਗਾ।
  ਜਰਮਨੀ ਦੀ ਇੱਕ ਕੰਪਨੀ  ਵੀ ਮੱਕਾ ਵਿੱਚ ਸੈਕਸ ਦੁਕਾਨ ਦੇ ਲਈ  ਈਆਈ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ  ਇਸ ਜਰਮਨ ਕੰਪਨੀ ਦੇ ਕੋਲ ਪਹਿਲਾਂ ਹੀ  ਅਜਿਹੇ 18 ਸੈਕਸ ਉਤਪਾਦ  ਮੌਜੂਦ ਹਨ ਜਿੰਨ੍ਹਾਂ ਨੂੰ ਇਸਲਾਮ ਤੋਂ ਮਾਨਤਾ ਪ੍ਰਾਪਤ ਹੈ। ਜਿ਼ਕਰਯੋਗ ਹੈ ਕਿ ਇਹ ਕੰਪਨੀ ਯੁਰੋਪ ਵਿੱਚ ਸੈਕਸ ਸਮੱਗਰੀ  ਮੁਹੱਈਆ ਕਰਵਾਉਣ ਵਾਲੀ ਵੱਡੀ ਕੰਪਨੀ ਹੈ।
  ਹਾਲਾਂਕਿ ਇਹ ਕੰਪਨੀ  ਵਾਈਵ੍ਰੇਟਰ  ਨਹੀਂ ਵੇਚਦੀ ਕਿਉਂਕਿ  ਇਸਨੂੰ ਇਸਲਾਮ  ਤੋਂ ਮਾਨਤਾ ਨਹੀਂ ਮਿਲੀ ਹੋਈ । ਔਰਾਗ ਨੇ ਕਿਹਾ ਕਿ  ਉਹ ਆਪਣੀ ਦੁਕਾਨ ‘ਤੇ ਅਜਿਹੀਆਂ ਚੀਜਾਂ ਹੀ ਵੇਚ  ਪਾਉਣਗੇ  ਜਿੰਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਵਿੱਚ ਮੱਦਦ ਮਿਲਦੀ ਹੋਵੇ  ਜਾਂ  ਸੈਕਸ   ਦੇ ਲਈ ਜਰੂਰੀ  ਮਾਹੌਲ ਬਣਦਾ ਹੈ।
   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਤਰਾਜ਼ਯੋਗ ਤਰੀਕੇ ਨਾਲ ਬਾਈਕ ਚਲਾਉਣ ਦੇ ਮਾਮਲੇ ਵਿੱਚ ਗੋਆ ਪੁਲੀਸ ਨੇ ਚਲਾਨ ਕੱਟਿਆ


 •  ਸੋਸ਼ਲ ਮੀਡੀਆ ਉਪਰ ਅਜਿਹੀ ਤਸਵੀਰ ਵਾਇਰਲ ਹੋਈ ਹੈ , ਜਿਸ ਦੇਖ ਕੇ ਹਰ ਕੋਈ ਚੌਂਕ ਜਾਵੇ। ਇਸ ਵਿੱਚ ਇੱਕ ਵਿਅਕਤੀ ਬਿਨਾ ਪੈਂਟ ਪਹਿਨੇ ਬਾਈਕ ਚਲਾ ਰਿਹਾ ਹੈ ਅਤੇ ਬਾਈਕ ਦੀ ਟੈਂਕੀ ਉਪਰ ਇੱਕ ਲੜਕੀ  ਸ਼ਾਰਟ ਡਰੈਸ ਪਹਿਨ ਕੇ  ਲੇਟੀ  ਹੋਈ ਹੈ। ਇਹ ਘਟਨਾ  ਗੋਆ ਦੀ ਹੈ ਕਿਸੇ ਬਾਹਰੇ ਦੇਸ਼ ਦੀ ਨਹੀਂ । ਦੋਵਾਂ ਦੀ ਇਸ ਤਸਵੀਰ ਨੂੰ ‘ਇਤਰਾਜ਼ਯੋਗ’  ਦੱਸਦੇ ਹੋਏ ਸੋਸ਼ਲ  ਮੀਡੀਆ ਉਪਰ ਚਟਕਾਰੇ ਲਏ ਜਾ ਰਹੇ ਹਨ।
   ਗੋਆ ਪੁਲੀਸ ਨੇ ਮੱਧ ਪ੍ਰਦੇਸ਼ ਦੇ ਇਸ ਜੋੜੇ ਦਾ  ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਲਈ 1000 ਰੁਪਏ ਦਾ ਚਾਲਾਨ ਕੱਟਿਆ ਹੈ।  ਇਹ ਕਾਰਵਾਈ ਸੋਸ਼ਲ ਮੀਡੀਆ  ਉਪਰ ਛਾਈ ਤਸਵੀਰ ਦੇ ਆਧਾਰ  ‘ਤੇ ਕੀਤੀ ਗਈ ਹੈ।
  ਬਾਈਕ ਸਵਾਰ ਜੋੜਾ ਨਾ ਸਿਰਫ  ਬਿਨਾ ਹੈਲਮੈਟ ਦੇ ਹੈ , ਬਲਕਿ ਉਸਦੀ ਪੋਜੀਸ਼ਨ ਵੀ ਕਾਫੀ ‘ਇਤਰਾਜ਼ਯੋਗ’ ਹੈ । ਲੜਕੇ ਨੇ ਸਿਰਫ ਟੀਸ਼ਰਟ ਪਹਿਨੀ ਹੈ ।  ਉਸਦੀ ਪੈਂਟ ਗਾਇਬ ਹੈ।  ਲੜਕੀ  ਟੈਂਕੀ ਉਪਰ ਲੇਟੀ ਹੋਈ ਅਤੇ ਉਸਨੇ ਆਪਣੀਆਂ ਟੰਗਾਂ ਨਾਲ ਬਾਈਕ ਸਵਾਰ ਨੂੰ ਜਕੜਿਆ ਹੋਇਆ ਹੈ। ਇਹਨਾਂ ਦੇ ਅੱਗੇ –ਪਿੱਛੇ ਗੱਡੀਆਂ ਵੀ ਚੱਲ ਰਹੀਆਂ ਸਨ ।


   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • `ਵਾਹ ਰੇ ਲੂਨਾ-ਤੇਰੇ ਬਿਨਾਂ ਵੀ ਕਿਆ ਜੀਨਾ`` : ਨਿਊਜ਼ੀਲੈਂਡ ਤੋਂ ਭਾਰਤ ਗਏ ਇਕ ਗੋਰੇ ਨੂੰ ਕਾਇਨੈਕਟ ਲੂਨਾ ਮੋਪਿਡ- 500 ਡਾਲਰ ਦੀ ਖ੍ਰੀਦ ਕੇ ਲਿਆਂਦੀ ਘਰ


 • -'ਵਾਰੰਟ ਆਫ ਫਿੱਟਨੈਸ' ਨਹੀਂ ਲਗਦਾ
  ਆਕਲੈਂਡ 26  ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਸਾਲ 1972 ਦੇ ਵਿਚ ਜਦੋਂ ਕਾਇਨੈਟਿਕ ਲੂਨਾ ਨਾਂਅ ਦੀ ਮੋਪਿਡ ਭਾਰਤ ਦੇ ਵਿਚ ਆਈ ਸੀ ਤਾਂ ਇਸ ਨੇ ਲਗਪਗ ਦੋ ਦਹਾਕਿਆਂ ਤੱਕ ਵੱਡੇ ਸਕੂਟਰਾਂ ਨੂੰ ਮਾਤ ਦਿੰਦਿਆ ਬਹੁਤ ਸਾਰੇ ਘਰਾਂ ਦੇ ਵਿਚ ਆਪਣੇ ਲਈ ਥਾਂ ਬਣਾਈ ਤੇ ਸੜਕਾਂ ਤੇ ਰਾਜ ਕੀਤਾ। ਬਹੁਤੀਆਂ ਇਸਤਰੀਆਂ ਨੇ ਸੜਕ ਡ੍ਰਾਈਵਿੰਗ ਦਾ ਅਭਿਆਸ ਇਨ੍ਹਾਂ ਮੋਪਿਡਾਂ ਉਤੇ ਹੀ ਕੀਤਾ ਸੀ। ਪਰ ਸਮੇਂ ਨੇ ਅੰਗੜਾਈ ਲਈ ਲੂਨਾ ਦੀ ਨਕਲ ਮਾਰਦਿਆਂ ਕਈ ਵੱਡੀਆਂ ਕੰਪਨੀਆਂ ਨੇ ਇਸ ਨੂੰ ਢਾਅ ਲਾਈ ਤੇ ਹੌਲੀ-ਹੌਲੀ ਨਿਗਲ ਲਿਆ। ਪਰ ਇਸ ਦੀ ਹਰਮਨ ਪਿਆਰਤਾ ਦਾ ਗ੍ਰਾਫ ਅਜੇ ਵੀ ਕਿਤੇ ਨਾ ਕਿਤੇ ਉਪਰ ਜੰਪ ਮਾਰ ਹੀ ਜਾਂਦਾ ਹੈ। ਸ੍ਰੀ ਲੰਕਾ ਦੇ ਵਿਚ ਅਤੇ ਅਮਰੀਕਾ ਦੇ ਵਿਚ ਲੂਨਾ ਕੰਪਨੀ ਵੱਲੋਂ ਕਈ ਦੂਜੇ ਮਾਡਲ ਭੇਜੇ ਗਏ ਅਤੇ ਪਸੰਦ ਕੀਤੇ ਗਏ। ਹੁਣ ਨਿਊਜ਼ੀਲੈਂਡ ਦੇ ਵਿਚ ਵੀ ਪਹਿਲੀ ਵਾਰ ਲੂਨਾ ਮੋਪਿਡ ਪਹੁੰਚੀ ਹੈ। ਬੀਤੇ ਦਸੰਬਰ ਇਕ ਗੋਰਾ ਜਿਸ ਦਾ ਨਾਂਅ ਮਿਸਟਰ ਪੀਟਰ ਉਮਰ 56 ਸਾਲ (ਪਾਪਾਕੁਰਾ) ਹੈ, ਇੰਡੀਆ ਘੁੰਮਣ ਫਿਰਨ ਗਿਆ। ਉਸਨੂੰ ਕਾਇਨੈਟਿਕ ਲੂਨਾ ਜਾਂਦੀ ਦਿਸੀ। ਉਸਨੇ ਪੁੱਛ-ਪੁੱਛਾ ਕੇ ਉਸ ਲੂਨਾ ਦਾ ਸ਼ੋਅ ਰੂਮ ਲੱਭ ਲਿਆ ਤੇ 500 ਡਾਲਰ ਖਰਚ ਕੇ ਨਵੀਂ ਲੂਨਾ ਖ੍ਰੀਦ ਲਈ। ਇਸ ਮੋਪਿਡ ਨੂੰ ਤਿੰਨ ਹਿਸਿਆਂ ਦੇ ਵਿਚ ਖੋਲ੍ਹ ਕੇ ਫਿਰ ਕਾਰਗੋ ਦੇ ਰਾਹੀਂ ਉਸਨੇ 'ਮੇਡ ਇਨ ਇੰਡੀਆਂ' ਦੇ ਲੱਗੇ ਸਟਿੱਕਰ ਵਾਲੀ 49 ਸੀ.ਸੀ. ਮੋਪਿਡ (ਮਾਡਲ ਟੀ.ਐਫ. ਆਰ.) ਨਿਊਜ਼ੀਲੈਂਡ ਪਹੁੰਚਾ ਲਈ।  ਦਿੱਤੇ ਗਏ ਮੈਨੁਅਲ ਦੇ ਹਿਸਾਬ ਨਾਲ ਇਸ ਨੂੰ ਫਿੱਟ ਕਰ ਲਿਆ ਗਿਆ। ਨਿਊਜ਼ੀਲੈਂਡ ਟ੍ਰਾਂਸਪੋਰਟ ਵਿਭਾਗ ਤੋਂ ਉਸ ਨੇ 500 ਡਾਲਰ ਹੋਰ ਖਰਚ ਕੇ ਰਜ੍ਰਿਸਟ੍ਰੇਸ਼ਨ ਵੀ ਕਰਵਾ ਲਈ ਅਤੇ ਲੱਗਿਆਂ ਸੜਕਾਂ 'ਤੇ ਦੜਾਉਣ। ਆਪਣਾ ਸ਼ੌਕ ਪੂਰਾ ਕਰਕੇ ਇਹ ਲੂਨਾ ਉਸਨੇ ਹੁਣ ਆਪਣੇ ਦੋਸਤ ਨੂੰ ਇਕ ਤਰ੍ਹਾਂ ਥੋੜੇ ਪੈਸਿਆਂ ਦੇ ਵਿਚ ਗਿਫਟ ਕਰ ਦਿੱਤੀ ਹੈ। ਇਸ ਲੂਨਾ ਦੇ ਦੂਜੇ ਮਾਲਕ ਦਾ ਨਾਂਅ ਮਿਸਟਰ ਇਲਿਅਟ ਕੋਮੀਨੋ (47) ਹੈ। ਲੂਨਾ ਚਲਾ ਕੇ ਖੁਸ਼ੀ ਵਿਚ ਖੀਵੇ ਹੋਏ ਇਸ ਸਖਸ਼ ਨੇ ਦੱਸਿਆ ਕਿ ਉਹ ਲਗਪਗ 4 ਡਾਲਰ ਦਾ ਤੇਲ ਪਵਾ ਕੇ ਆਕਲੈਂਡ ਸਿਟੀ, ਹੈਂਡਰਸਨ ਅਤੇ ਥ੍ਰੀ ਕਿੰਗ (80-90 ਕਿਲੋਮੀਟਰ) ਤੱਕ ਜਾ ਆਂਦਾ ਹੈ। 50 ਸੀ.ਸੀ. ਤੋਂ ਘੱਟ ਹੋਣ ਕਰਕੇ ਉਹ ਇਸਨੂੰ 100 ਦੀ ਸਪੀਡ ਵਾਲੇ ਮੋਟਰਵੇਅ ਉਤੇ ਨਹੀਂ ਚਲਾ ਸਕਦਾ। ਪਾਪਾਕੁਰਾ ਰਹਿੰਦੇ ਇਕ ਪੰਜਾਬੀ ਨੌਜਵਾਨ ਨਰਿੰਦਰਪਾਲ ਸਿੰਘ ਘੁੰਮਣ ਨੇ ਉਸਨੂੰ ਖ੍ਰੀਦਣ ਦੀ ਖੁੱਲ੍ਹੀ ਆਫਰ ਪਾਈ ਤਾਂ ਉਸਨੇ ਕੋਰਾ ਚਿੱਟਾ ਜਵਾਬ ਦੇ ਮਾਰਿਆ। ਇਕ ਹੋਰ ਨੌਜਵਾਨ ਹਰਨੀਤ ਸਿੰਘ ਨੇ ਲੂਨਾ 'ਤੇ ਗੇੜਾ ਲਾ ਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾਂ ਕੀਤੀਆਂ। ਭਾਰਤੀ ਲੂਨਾ ਨੂੰ ਚਲਾ ਕੇ ਜਿੱਥੇ ਉਹ ਬਹੁਤ ਬੱਚਤ ਵਾਲੀ ਮੋਟਰਸਾਈਕਲ ਸਮਝ ਰਿਹਾ ਹੈ ਉਥੇ ਇਸ ਦੇ ਵਾਸਤੇ ਉਸਨੂੰ ਮੋਟਰਸਾਈਕਲ ਵਾਲੇ ਲਾਇਸੰਸ ਦੀ ਵੀ ਜਰੂਰਤ ਨਹੀਂ ਹੈ।  ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਕੋਈ 'ਵਾਰੰਟ ਆਫ ਫਿੱਟਨੈਸ' ਨਹੀਂ ਲਗਦਾ। ਛੇ ਮਹੀਨੇ ਵਾਸਤੇ ਰੋਡ ਟੈਕਸ ਵੀ ਸਿਰਫ 30 ਕੁ ਡਾਲਰ ਹੈ। ਇਸ ਲੂਨਾ ਨੂੰ ਪ੍ਰਾਪਤ ਕਰਕੇ ਸ਼ਾਇਦ ਇਸਦਾ ਤਾਜ਼ਾ ਮਾਲਕ ਇਹ ਹੀ ਕਹਿ ਰਿਹਾ ਹੋਵੇ ''ਵਾਹ ਰੇ ਲੂਨਾ-ਤੇਰੇ ਬਿਨਾਂ ਵੀ ਕਿਆ ਜੀਨਾ''

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨੇਤਾ ਜੀ ਨੇ ਸੈਕਸ ਚੈਟ ਤੇ ਖਰਚ ਕੀਤੇ 2.5 ਲੱਖ

 • ਇੰਗਲੈਂਡ ਦੇ  ਗ੍ਰੇਟਰ  ਮਾਨਚੈਸਟਰ  ਵਿਗਾਨ ਇਲਾਕੇ ਤੋਂ ਪ੍ਰਤੀਨਿਧ ਰਾਬਰਟ ਬਲੀਕਲੇ  ਨੇ ਪਿਛਲੇ ਪੰਜ ਮਹੀਨਿਆਂ ਤੋਂ ਇੱਕ ਵੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ   ਪਰ  ਜੇ ਕਦੇ ਮੀਟਿੰਗ ਵਿੱਚ ਜਾਂਦੇ ਤਾਂ ਉੱਥੇ ਵੀ ਪੋਰਨ ਫਿਲਮਾਂ ਹੀ ਦੇਖਦੇ ਸਨ ।
  ਇੱਕ ਮੈਸੇਜ ਨੇ ਰਾਬਰਟ ਦੇ ਕਾਰਨਾਮੇ ਦੀ ਪੋਲ ਖੋਲ੍ਹ ਦਿੱਤੀ  ਜਿਸ ਵਿੱਚ ਉਸਨੇ   ਇੱਕ  ਪੋਰਨ  ਫਿਲਮ ਦਾ ਜਿ਼ਕਰ ਕਰਦੇ ਹੋਏ ਅਸ਼ਲੀਲ ਕੂਮੈਂਟ ਕੀਤਾ ਸੀ।
  ਡੇਲੀ ਮੇਲ ਦੇ ਮੁਤਾਬਿਕ  ਇੱਕ ਮੈਸੇਜ ਵਿੱਚ  ਰਾਬਰਟ ਨੇ ਇੱਕ ਸਾਬਕਾ ਨੇਤਾ ਅਤੇ ਉਸਦੀ ਪਤਨੀ ਸਬੰਧੀ  ਵੀ  ਮਜ਼ਾਕ ਉਠਾਇਆ ਸੀ।
  ਦੋਸ਼ਾਂ ਵਿੱਚ ਘਿਰੇ ਨੇਤਾ ਨੇ ਪੰਜ ਮਹੀਨੇ ਬਾਅਦ ਇੱਕ ਮੀਟਿੰਗ ਵਿੱਚ ਜਾ ਕੇ ਆਪਣੀ ਸੀਟ ਬਚਾ ਲਈ ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪ੍ਰਿਥਵੀ ਨਾਲੋਂ ਵੱਡੇ ਤਾਰੇ ਦਾ ਪਤਾ ਚੱਲਿਆ

 • ਨਾਸਾ ਦੇ ਕੇਪਲਰ ਪੁਲਾੜ ਟੈਲੀ ਸਕੋਪ ਨੇ ਇੱਕ ਅਜਿਹੇ ਤਾਰੇ ਦੀ ਖੋਜ ਕੀਤੀ ਹੈ, ਜਿਸ ਨਾਲ ਤਿੰਨ ਗ੍ਰਹਿ ਹਨ ਅਤੇ ਇਸ ਦਾ ਸਾਈਜ਼ ਪ੍ਰਿਥਵੀ ਦੇ ਸਾਈਜ਼ ਨਾਲੋਂ ਵੀ ਵੱਡਾ ਹੈ। ਈ ਪੀ ਆਈ ਸੀ 201367065 ਨਾਮੀ ਤਾਰਾ ਇੱਕ ਠੰਡਾ ਰੈਡ ਐਮ ਡਵਾਰਫ਼ ਹੈ, ਜਿਸ ਦਾ ਸਾਈਜ਼ ਸੂਰਜ ਨਾਲੋਂ ਅੱਧਾ ਹੈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਜ਼ੀਲੈਂਡ `ਚ ਗਾਂ ਨੂੰ ਪੂਛ ਤੋਂ ਫੜਕੇ ਹੇਠਾਂ ਸੁੱਟਣ ਦੇ ਦੋਸ਼ ਵਿਚ 21 ਸਾਲਾ ਵਿਅਕਤੀ ਨੂੰ ਹੋਵੇਗੀ ਸਜ਼ਾ

 • ਜੀ ਹਾਂ ਜਾਨਵਰਾਂ ਨੂੰ ਵੀ ਦੁੱਖ ਲਗਦੈ
  ਆਕਲੈਂਡ 15 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਸ਼ਹਿਰ ਤੋਂ ਲਗਪਗ 1000 ਕਿਲੋਮੀਟਰ ਦੂਰ ਸ਼ਹਿਰ ਰੀਫਟਨ ਵਿਖੇ ਇਕ ਗਾਵਾਂ ਦੇ ਫਾਰਮ ਵਿਚ 21 ਸਾਲਾ ਕਾਮੇ ਨੂੰ ਗਾਂ ਦੇ ਨਾਲ ਕਰੂਰਤਾ ਭਰਿਆ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਮੇ ਨੇ ਗਾਂ ਨੂੰ ਪੂਛ ਤੋਂ ਐਨੀ ਜ਼ੋਰ ਨਾਲ ਫੜ ਕੇ ਘੁੰਮਾਇਆ ਕਿ ਉਹ ਥੱਲੇ ਡਿੱਗ ਪਈ ਸੀ। ਐਨਾ ਹੀ ਨਹੀਂ ਉਸਨੇ ਘਸੁੰਨ ਮੁੱਕੇ ਅਤੇ ਠੁੱਡਾ ਵੀ ਮਾਰੀਆਂ ਸਨ। ਇਸ ਵਿਅਕਤੀ ਅਤੇ ਇਸਦੇ ਮੈਨੇਜਰ ਨੇ ਇਸ ਗਾਂ ਦੀ ਲੱਤ ਦੇ ਵਿਚ ਗੋਲੀ ਮਾਰਨ ਦਾ ਕਰੂਰਤਾ ਭਰਿਆ ਕੰਮ ਵੀ ਕੀਤਾ ਸੀ ਤਾਂ ਕਿ ਗਾਂ ਨੂੰ ਜ਼ਖਮੀ ਕੀਤਾ ਜਾ ਸਕੇ। ਜਾਨਵਰਾਂ ਦੇ ਨਾਲ 'ਭੈੜਾ ਵਰਤਾਅ' ਕਰਨ ਦੇ ਦੋਸ਼ ਵਿਚ ਇਸ 21 ਸਾਲਾ ਵਿਅਕਤੀ ਨੂੰ ਵੈਸਟਪੋਰਟ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਪਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਜ਼ਾ ਸੁਣਾਈ ਜਾਵੇਗੀ।
  ਇਸ ਸਾਰੀ ਘਟਨਾ ਤੋਂ ਮਾਣਯੋਗ ਅਦਾਲਤ ਨੇ ਇਹ ਸਿੱਧ ਕੀਤਾ ਹੈ ਕਿ ਜਾਨਵਰਾਂ ਨੂੰ ਵੀ ਦੁੱਖ ਲਗਦੈ ਉਨ੍ਹਾਂ ਦੇ ਨਾਲ ਵੀ ਚੰਗਾ ਵਤੀਰਾ ਹੋਣਾ ਚਾਹੀਦਾ ਹੈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭੇਦ ਉਜਾਗਰ : ਸਕਾਟਲੈਂਡ ਵਿੱਚ ਹੋਇਆ ਸੀ ‘ ਪਹਿਲੀ ਵਾਰ ਸੈਕਸ’


 •  ਰੇਬੇਕਾ ਮੋਰੇਲੀ  ਵਿਗਿਆਨ ਪ੍ਰਤੀਨਿਧ / ਬੀਬੀਸੀ ਵਰਲਡ ਸਰਵਿਸ
  ਖੋਜੀਆਂ ਦੇ ਇੱਕ ਅੰਤਰਰਾਸ਼ਟਰੀ  ਦਲ ਦਾ ਕਹਿਣਾ ਹੈ ਕਿ ਮਾਇਕਰੋਬ੍ਰਸਿ਼ਅਸ ਡਿਕੀ ਨਾਂਮ ਦੀ ਇੱਕ ਮੱਛੀ  ਉਹ ਪਹਿਲੀ ਜੰਤੂ ਹੈ ਜਿਸਨੇ ਅੰਡੇ ਦੇਣੇ ਬੰਦ ਕਰਕੇ  ਸੈਕਸ ਦੇ ਜ਼ਰੀਏ ਵੰਸ਼-ਵਾਧਾ ਸੁਰੂ ਕੀਤਾ ।
  ਕਰੀਬ 8 ਸੈਟੀਮੀਟਰ ਲੰਬੀ ਇਹ ਆਦਿਮ ਵਰਗੀ ਪਤਲੀ ਜਿਹੀ ਮੱਛੀ  3850 ਲੱਖ ਸਾਲ ਪਹਿਲਾਂ  ਪ੍ਰਾਚੀਨ ਝੀਲਾਂ ਵਿੱਚ ਰਹਿੰਦੀ ਸੀ  ਜੋ ਹੁਣ ਸਕਾਟਲੈਂਡ ਵਿੱਚ ਹਨ ।
   ਇਹ ਖੋਜ ਸਬੰਧੀ ਲੇਖ ‘ਨੇਚਰ’ ਜਰਨਲ ਵਿੱਚ  ਛਪਿਆ ਹੈ।
  ਖੋਜ ਲੇਖ ਦੇ ਮੁੱਖ ਲੇਖਕ, ਆਸਟਰੇਲੀਆ ਦੇ ਫਿ਼ਲੰਡਸ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਹਨ  ਲੌਗ ਕਹਿੰਦੇ ਹਨ, ‘ ਅਸੀਂ ਵਿਕਾਸ ਕ੍ਰਮ ਦੇ ਉਸ ਬਿੰਦੂ ਨੂੰ ਦਿਖਾ ਦਿੱਤਾ ਹੈ ਜਿੱਥੋਂ  ਸਾਰੇ ਜੰਤੂਆਂ ਦੇ ਨਿਵੇਸ ਦੀ ਪ੍ਰਕਿਰਿਆ ਸੁਰੂ ਹੋਈ ।’
  ਪ੍ਰੋਫੈਸਰ ਲੌਗ ਦੇ ਮੁਤਾਬਿਕ ਇੱਕ ਦਿਨ ਉਹ ਪ੍ਰਾਚੀਨ ਮੱਛੀਆਂ ਦੇ ਜੀਵਾਸ਼ਮਾਂ  ਦੇ ਬਕਸੇ ਨੂੰ ਦੇਖ ਰਹੇ ਸਨ ਕਿ  ਉਸਦਾ ਧਿਆਨ  ਐਮ ਡਿਕੀ ਮੱਛੀ ਦੇ ‘ਐਲ’ ਅਕਾਰ ਦੇ  ਇੱਕ ਉਪ-ਅੰਗ ਵੱਲ ਗਿਆ।ਬਾਅਦ ਵਿੱਚ ਖੋਜ ਦੌਰਾਨ ਪਤਾ ਲੱਗਿਆ ਕਿ  ਨਰ ਮੱਛੀ ਦਾ ਜਨਣਅੰਗ  ਸੀ ।
  ਦੂਸਰੀ  ਅਤੇ ਮਾਦਾ ਮੱਛੀ ਦੇ ਸਰੀਰ  ਦੇ ਪਿੱਛੇ ਇੱਕ  ਛੋਟਾ ਜਿਹਾ  ਹੱਡੀ ਦਾ ਢਾਂਚਾ ਸੀ ਜਿਸ ਵਿੱਚ ਨਰ  ਮੱਛੀ ਦਾ ਗੁਪਤ ਅੰਗ ਅਟਕ ਜਾਂਦਾ ਸੀ ।
  ਉਸਦੀ ਸ਼ਰੀਰ ਰਚਨਾ ਦੇ ਹਿਸਾਬ ਨਾਲ ਸੰਭਾਵਿਤ ਇਹਨਾਂ ਮੱਛੀਆਂ ਨੂੰ  ਨੇੜੇ- ਤੇੜੇ ਰਹਿਣਾ ਸੰਭੋਗ ਕਰਨਾ ਲਈ ਹੀ ਹੋਣਾ ਸੀ।
  ਖੋਜੀਆਂ ਮੁਤਾਬਿਕ ਸੰਭੋਗ ਦੌਰਾਨ  ਛੋਟੇ ਹੱਥਾਂ ਵਰਗੇ ਖੰਭ ਉਹਨਾਂ ਦੀ ਇਸ ਕਾਰਜ ਲਈ ਮੱਦਦ ਕਰਦੇ ਹੋਣਗੇ।
   ਹੈਰਾਨੀਜਨਕ ਗੱਲ ਇਹ ਹੈ ਕਿ ਖੋਜੀਆਂ ਨੇ ਮੰਨਿਆ ਦੇ ਅੰਦਰੂਨੀ ਪ੍ਰਕਿਰਿਆ ਦੀ ਇਹ ਪਹਿਲੀ ਕੋਸਿ਼ਸ਼ ਬਹੁਤੀ ਦੇਰ ਤੱਕ ਨਹੀਂ ਚੱਲ ਸਕੀ ।
  ਜਿਵੇਂ –ਜਿਵੇਂ ਮੱਛੀਆਂ ਦਾ ਵਿਕਾਸ ਹੋਇਆ ਉਹ ਫਿਰ  ਅੰਡਿਆਂ ਤੋਂ  ਪ੍ਰਜਣਨ ਵੱਲ  ਮੁੜ ਗਈਆਂ।
   ਸੈਕਸ ਨੂੰ ਵਾਪਸ ਆਉਣ ਵਿੱਚ ਫਿਰ ਕਈ ਲੱਖ ਸਾਲ ਲੱਗ ਗਏ , ਜੋ ਫਿਰ ਸ਼ਾਰਕ  ਅਤੇ ਰੇ ਮੱਛੀਆਂ ਦੇ ਪੂਰਵਜਾਂ ਨੇ ਦਿਸਿਆ।
  ਬ੍ਰਿਟੇਨ ਦੀ ਆਕਸਫੋਰਡ  ਯੂਨੀਵਰਸਿਟੀ  ਦੇ ਡਾਕਟਰ ਮੈਟ ਫਰੀਡਮੈਨ  ਨੇ ਇਸ ਖੋਜ ਨੂੰ ਲੈ ਕੇ ਕਿਹਾ, ‘ ਪਲੇਕਾਡਮ ਸਮੂਹ (ਜਿਸ ਵਿੱਚ ਮਾਈਕਰੋਬ੍ਰਸਿ਼ਅਸ ਮੱਛੀ ਆਉਂਦੀ ਹੈ)  ਇੱਕ  ਦੁਨੀਆ ਵਿੱਚੋਂ ਸਕਾਟਲੈਂਡ ਵਿੱਚੋਂ ਹੀ ਮਿਲਿਆ ਹੈ ।’ 
  ਅਜੀਬ ਗੱਲ  ਹੈ ਕਿ ਹਾਲੇ ਤੱਕ ਇਸ ਵੱਲ ਸਾਡਾ ਧਿਆਨ ਹੀਂ ਨਹੀਂ ਗਿਆ।
   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 3 [4] 5 6 7  >>    Last >>
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ISIS ਵੱਲੋ ਸਪੇਨ ‘ਚ ਅੱਤਵਾਦੀ ਹਮਲਾ
 • ਡੇਰਾ ਮੁਖੀ ਮਾਮਲੇ ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ:ਅਗਲੀ ਪੇਸ਼ੀ 25 ਅਗਸਤ ਨੂੰ
 • ਸਿੱਖ ਪ੍ਰਚਾਰਕ ਤੇ ਟੀਵੀ ਪ੍ਰਜੈਂਟਰ ਤੇ ਹਮਲਾ
 • ਕਿਸਾਨ ਖੁਦਕੁਸ਼ੀਆਂ ਲਈ ਅਕਾਲੀਆਂ ਦਾ ਗੁਮਰਾਹ ਕਰਨ ਵਾਲਾ ਪ੍ਰਚਾਰ ਜਿੰਮੇਵਾਰ:-ਕੈਪਟਨ
 • ਚੰਡੀਗੜ੍ਹ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਸ਼ੱਕੀ ਵਿਆਕਤੀ ਦਾ ਸਕੈੱਚ ਕੀਤਾ ਜਾਰੀ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 • ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ
 • ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ


 • Facebook Activity

  Widgetize!