ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਖ਼ਬਰ ਜ਼ਰਾ ਹੱਟਕੇ

 • ਰਿਤਿਕ -ਕੰਗਨਾ ਦੀ ਲੜਾਈ ਚ ਰਿਤਿਕ ਖਾ ਸਕਦਾ ਹੈ ਜੇਲ ਦੀ ਹਵਾ |

 • ਅੱਜ ਕੱਲ ਫਿਲਮੀ ਅਦਾਕਾਰ ਹਰਿਤਿਕ ਅਤੇ ਅਦਾਕਾਰਾ ਕੰਗਨਾ ਆਪਣੀ ਲੜਾਈ ਕਾਰਣ ਸੁਰਖੀਆਂ ਚ ਹਨ| ਪਰ ਇਸ ਲੜਾਈ ਨੇ ਬਹੁਦ ਹੀ ਗੰਦਾ ਰੂਪ ਅਖਤਿਆਰ ਕਰ ਲਿਆ ਹੈ , ਜੋ ਫਿਲਮ ਇੰਡਸਟਰੀਜ਼ ਚ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ | ਸਪੌਟਬੋਏ ਡਾਟ ਕਾਮ ਚ ਛਪੀ ਇੱਕ ਰਿਪੋਰਟ ਦੇ ਮੁਤਾਬਿਕ ਅਜਿਹਾ ਲੱਗਦਾ ਹੈ ਕਿ ਰਿਤਿਕ ਨੂੰ ਇਸ ਮਾਮਲੇ ਚ ਮੁਸਿਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਇਸ ਰਿਪੋਰਟ ਚ ਕੰਗਨਾ ਦੇ ਵਕੀਲ ਰਿਜਵਾਨ ਸਦੀਕੀ ਨੇ ਦੱਸਿਆ ਕਿ ਕੰਗਨਾ ਆਈ ਪੀ ਸੀ ਦੀ ਧਾਰਾ 67 ਦੇ ਤਹਿਤ (ਕੁਝ ਅਜਿਹੀਆਂ ਜਾਣਕਾਰੀਆਂ ਛਾਪਣ ਦੇ ਮਾਮਲੇ ਚ ਜੋ ਅਸ਼ਲੀਲ ਮੰਨੀਆਂ ਜਾਂਦੀਆਂ ਹਨ) ਰਿਤਿਕ ਨੂੰ 10 ਸਾਲ ਦੀ ਸਜਾ ਦਿਵਾ ਸਕਦੀ ਹੈ|
  ਸਦੀਕੀ ਨੇ ਇਹ ਵੀ ਕਿਹਾ ਕਿ ਰਿਤਿਕ ਤੇ ਉਸਤੋਂ ਇਲਾਵਾ ਆਈ ਪੀ ਸੀ ਦੀ ਧਾਰਾ 499 ਅਤੇ 500 (ਮਾਨਹਾਨੀ ਦਾ ਦੋਸ਼ ਲਗਾਉਣ ਤੋਂ ਬਾਅਦ ਸਜਾ)  ਅਤੇ ਧਾਰਾ 506 (ਔਰਤ ਦੀ ਬਦਨਾਂਮੀ ਅਤੇ ਅਪਰਾਧਿਕ ਰੂਪ ਚ ਧਮਕਾਉਣ ਦੇ ਦੋਸ਼ ) ਵੀ ਲਗਾਇਆ ਜਾ ਸਕਦਾ ਹੈ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ - ਤਨਖਾਹ ਦੇ ਬਦਲੇ ਦਿੱਤੀ ਬਲਾਤਕਾਰ ਕਰਨ ਦੀ ਇਜਾਜਤ |

 • ਅਫਰੀਕੀ ਦੇਸ਼ ਸਾਉਥ ਸੁਡਾਨ ਦੀ ਗੌਰਮੈਂਟ ਨੇ ਆਪਣੇ ਸੈਨਿਕਾਂ ਨੂੰ ਤਨਖਾਹ ਦੇ ਬਦਲੇ ਔਰਤਾਂ ਨਾਲ ਬਲਾਤਕਾਰ ਦੀ ਇਜਾਜਤ ਦੇ ਦਿੱਤੀ, ਉਸਦੇ ਇਲਾਵਾ ਉਹ ਬੱਚਿਆਂ ਅਤੇ ਨਾਕਾਰਾ ਲੋਕਾਂ ਨੂੰ ਜਿੰਦਾ ਵੀ ਜਲਾ ਸਕਦੇ ਹਨ| ਮਨੁੱਖੀ ਅਧਿਕਾਰਾਂ ਤੇ ਯੂ ਐਨ ਦੀ ਨਵੀਂ ਰਿਪੋਰਟ ਚ ਕੁਝ ਅਜਿਹੇ ਹੀ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ| ਬੀਤੇ ਪੰਜ ਮਹੀਨਿਆਂ ਚ 1300 ਤੋ. ਜਿਆਦਾ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ| ਇਸ ਰਿਪੋਰਟ ਮੁਤਾਬਿਕ ਸਾਉਥ ਸੁਡਾਨ ਦੀ ਦੋ ਸਾਲ ਦੀ ਅੰਦਰੁਨੀ ਜੰਗ (ਸਿਵਲ ਵਾਰ) ਹਾਲਾਤਾਂ ਦਾ ਜਾਇਜਾ ਲਿਆ ਗਿਆ| ਇਸਦੇ ਮੁਤਾਬਿਕ ਸਰਕਾਰ ਦੇ ਵਿਰੋਧੀਆਂ ਨੂੰ ਸਹਾਇਤਾ ਕਰਨ ਵਾਲੇ ਸ਼ੱਕੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ| ਉਹਨਾਂ ਨੂੰ ਸ਼ਿੱਪਿੰਗ ਕਨਟੇਨਰ ਚ ਦਮ ਘੁਟਣ, ਦਰਖਤ ਤੇ ਲਟਕਾ ਕੇ ਜਾਂ ਟੁਕੜੇ ਕਰ ਕੇ ਮਾਰ ਦਿੱਤਾ ਜਾਂਦਾ ਹੈ| ਮਾਪਿਆਂ ਸਾਹਮਣੇ ਉਹਨਾਂ ਦੀਆਂ ਬੱਚੀਆਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਦੇਖਣ ਲਈ ਮਜਬੂਰ ਕੀਤਾ ਜਾਂਦਾ ਹੇ| ਆਰਮੀ ਦੇ ਸਹਾਇਕ ਫਾਇਟਰਜ਼ ਤਨਖਾਹ ਦੇ ਤੌਰ ਤੇ ਡੰਗਰਾਂ ਨੂੰ ਲੈ ਜਾਂਦੇ ਹਨ, ਨਿੱਜੀ ਜਾਇਦਾਦ ਚੁਰਾਉਂਦੇ ਹਨ, ਔਰਤਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ ਰੇਪ ਕਰਦੇ ਹਨ| 
  ਇੱਕ ਅਖਬਾਰ " ਦ ਗਾਰਜ਼ਿਅਨ" ਨੇ ਇੱਕ ਪੀੜਿਤ ਔਰਤ ਦਾ ਹਵਾਲਾ ਦੇ ਕੇ ਕਿਹਾ ਕਿ ਪੰਜ ਸੈਨਿਕਾਂ ਨੇ ਬੱਚਿਆਂ ਸਾਹਮਣੇ ਹੀ ਉਹਦਾ ਬਲਾਤਕਾਰ ਕੀਤਾ, ਦੂਜੇ ਪਾਸੇ 10 ਸੈਨਿਕਾਂ ਨੇ ਇੱਕ ਹੋਰ ਮਹਿਲਾ ਨੂੰ ਦਰਖਤ ਨਾਲ ਬੰਨ੍ਹ ਦਿੱਤਾ ਫਿਰ ਉਹਦੇ ਸਾਹਮਣੇ ਉਹਦੀ 15 ਸਾਲ ਦੀ ਕੁੜੀ ਨਾਲ ਬਲਾਤਕਾਰ ਕੀਤਾ, ਇੱਕ ਚਸ਼ਮਦੀਦ ਦੇ ਮੁਤਾਬਿਕ " ਜੇਕਰ ਕੋਈ ਖੁਬਸੂਰਤ ਅਤੇ ਜਵਾਨ ਹੈ ਤਾਂ 10 ਸੈਨਿਕ ਉਹਦਾ ਬਲਾਤਕਾਰ ਕਰਦੇ ਹਨ, ਜੇਕਰ ਬਿਰਧ ਮਹਿਲਾ ਹੈ ਤਾਂ ਵੀ 7-9 ਸੈਨਿਕ ਉਹਦੇ ਨਾਲ ਰੇਪ ਕਰਦੇ ਹਨ 
  ਯੂ ਐਨ ਹਿਯੁਮਨ ਰਾਇਟਸ ਚੀਫ ਜਾਏਦ ਰਾਦ ਅਲ-ਹੁਸੈਨ ਨੇ ਕਿਹਾ ਕਿ ਸਾਉਥ ਸੁਡਾਨ ਉਹਨਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਮਨੁੱਖ ਅਧਿਕਾਰਾਂ ਦਾ ਸੰਘਾਰ ਸਭ ਤੋਂ ਜਿਆਦਾ ਹੈ, ਚੀਫ ਨੇ ਕਿਹਾ ਕਿ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੇ ਨੰਬਰ ਸਿਰਫ ਇਕ ਰਿਪੋਰਟ ਦਾ ਹਿੱਸਾ ਭਰ ਹਨ| ਮਨੁੱਖੀ ਅਧਿਕਾਰਾਂ ਦੀ ਇਹ ਸਭ ਤੋਂ ਖਰਾਬ ਸਿਥਿਤੀ ਹੈ, ਦਹਿਸ਼ਤ ਅਤੇ ਹੱਥਿਆਰਾਂ ਦੀ ਲੜਾਈ ਲਈ ਬਲਾਤਕਾਰ ਦੀ ਵਰਤੋਂ ਹੀ ਰਹੀ ਹੈ | ਇਸ ਟੀਮ ਨੇ  ਇਹ ਰਿਪੋਰਟ ਸਾਉਥ ਸੁਡਾਨ ਚ ਅਕਤੂਬੁਰ ਤੋਂ ਜਨਵਰੀ ਤੱਕ ਰਹਿ ਕੇ ਤਿਆਰ ਕੀਤੀ ਹੈ, ਉਹਨਾਂ ਨੇ ਇਹਦੇ ਲਈ ਸਟੇਟ ਐਕਟਰਜ਼ ਨੂੰ ਜਿੱਮੇਵਾਰ ਮੰਨਿਆ ਹੈ| 
  ਯੂ ਐਨ ਦੇ ਇਸ ਸੀਨੀਅਰ ਅਫਸਰ ਨੇ ਦੱਸਿਆ ਕਿ ਇੱਥੇ ਬੀਤੇ ਦੋ ਸਾਲਾਂ ਚ ਸਿਵਲ ਵਾਰ ਚ ਹੁਣ ਤੱਕ 50 ਹਜਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਕਰਯੋਗ ਹੈ ਕਿ ਪ੍ਰੈਜੀਡੈਂਟ ਸਲਵਾ ਕੀਰ ਅਤੇ ਉਹਨਾਂ ਦੇ ਸਹਾਇਕ ਵਾਇਸ-ਪ੍ਰੈਜ਼ੀਡੈਂਟ ਰੀਕ ਮਾਰਚ ਨੇ 2013 ਚ ਰਾਜਨੀਤਿਕ ਵਿਵਾਦ ਸ਼ੁਰੂ ਹੋਇਆ ਸੀ, ਇਸ ਨਾਲ ਦੋਨਾਂ ਨੂੰ ਸਪੋਰਟ ਕਰਨ ਵਾਲੀਆਂ ਜਾਤੀਆਂ ਚ ਹਿੰਸਾ ਹੋਈ, ਇਸ ਹਿੰਸਾ ਦੌਰਾਨ 50000 ਲੋਕ ਮਾਰੇ ਗਏ ਅਤੇ 22 ਲੱਖ ਲੋਕ ਬੇਘਰ ਹੋ ਗਏ , ਨਾਲ ਹੀ ਸੋਕੇ ਦੀ ਮਾਰ ਕਾਰਣ ਅਕਾਲ ਵਾਲੀ ਸਥਿਤੀ ਪੈਦਾ ਹੋ ਗਈ| ਸਾਉਥ ਸੁਡਾਨ ਅਫਰੀਕੀ ਮਹਾਂਦੀਪ ਦੇ ਵਿਚਕਾਰ ਸਥਿਤ ਹੈ 6 ਦੇਸ਼ਾਂ ਦੀ ਸੀਮਾ ਲੱਗਦੀ ਹੈ, ਕੁਦਰਤੀ ਤੇਲ ਦੇ ਲਿਹਾਜ ਨਾਲ ਇੱਕ ਸੰਪੰਨ ਦੇਸ਼ ਹੈ| 2011 ਚ ਸੁਡਾਨ ਤੋਂ ਅੱਲਗ ਹੋਣ ਤੋਂ ਬਾਅਦ ਇੱਥੇ ਅੰਦਰੁਨੀ ਜੰਗ ਦੇ ਹਾਲਾਤ ਬਣੇ ਹੋਏ ਹਨ| ਇਹ ਦੁਨੀਆਂ ਦੇ ਸਭ ਤੋਂ ਘੱਟ ਵਿਕਸਿਤ ਇਲਾਕਿਆਂ ਵਿੱਚ ਸ਼ਾਮਿਲ ਹੈ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਸਿਡ ਅਟੈਕ ਪੀੜਿਤ ਔਰਤਾਂ ਦੇ ਸੰਘਰਸ਼ ਦੀ ਕਹਾਣੀ |

 • 8 ਮਾਰਚ ਨੂੰ ਮਹਿਲਾ ਦਿਵਸ ਦੇ ਮੌਕਾ ਤੇ ਭੋਪਾਲ ਚ ਐਸਿਡ ਪੀੜਿਤ ਮਹਿਲਾਵਾਂ ਦਾ ਫੈਸ਼ਨ ਸ਼ੋਅ ਆਯੋਜਤ ਕੀਤਾ ਗਿਆ, ਇਸ ਫੈਸ਼ਨ ਸ਼ੋ ਚ ਸ਼ਾਮਿਲ ਪੀੜਿਤ ਔਰਤਾਂ ਆਪਣੇ ਹੌਸਲੇ ਅਤੇ ਜਿੱਦ ਦੀ ਵਜ੍ਹਹ ਕਰ ਕੇ ਸਮਾਜ ਚ ਬਦਲਾਉ ਲਿਆਉਣ ਲਈ ਜੱਦੋ ਜਹਿਦ ਕਰ ਰਹੀਆਂ ਹਨ, ਇਹਨਾਂ ਮਹਿਲਾਵਾਂ ਦੇ ਸੰਘਰਸ਼ ਦੀ ਕਹਾਣੀ ਕੁਝ ਇਸ ਤਰਾਂ ਹੈ| ਆਗਰਾ ਚ ਰਹਿਣ ਵਾਲੀ ਗੀਤਾ ਅਤੇ ਉਸ ਦੀਆਂ ਦੋ ਬੇਟੀਆਂ ਤੇ 22 ਸਾਲ ਪਹਿਲਾਂ ਉਸਦੇ ਪਤੀ ਨੇ ਹੀ ਐਸਿਡ ਅਟੈਕ ਕੀਤਾ ਸੀ, ਇਸ ਮਾਮਲੇ ਚ ਉਹਦੀ ਇੱਕ ਬੇਟੀ ਦੀ ਮੌਤ ਹੋ ਗਈ ਸੀ, ਦੂਜੀ ਨੀਲੂ ਬਚ ਗਈ ਲੇਕਿਨ ਉਹਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ| ਨੀਲੂ ਉਸ ਵਕਤ ਸਿਰਫ 3 ਸਾਲ ਦੀ ਸੀ, ਪਿਤਾ ਨੂੰ ਜੇਲ ਹੋ ਗਈ ਸੀ, ਅੱਜ ਗੀਤਾ ਅਤੇ ਉਸ ਦੀ ਬੇਟੀ ਆਗਰਾ ਚ ਪਿਛਲੇ ਕੁਝ ਮਹੀਨੇ ਤੋਂ ਹੈਂਗ ਆਉਟ ਕੈਫੇ ਚਲਾ ਰਹੀ ਹੈ, ਇਸ ਸਭ ਤੋਂ ਅਲਗ ਗੀਤਾ ਨੇ ਇੱਕ ਅਜਿਹਾ ਕੰਮ ਕੀਤਾ ਜਿਸ ਦਾ ਹੌਸਲਾ ਸਿਰਫ ਮਹਿਲਾਵਾ ਕੋਲ ਹੀ ਹੁੰਦਾ ਹੈ| ਗੀਤਾ ਨੇ ਆਪਣੇ ਪਤੀ ਨੂੰ ਮਾਫ ਕਰ ਰਾਜੀਨਾਮਾ ਕਰ ਲਿਆ ਅਤੇ ਉਹਦੀ ਸਜਾ ਮੁਆਫ ਕਰਵਾ ਦਿੱਤੀ, ਸਿਰਫ ਇੰਨਾਂ ਹੀ ਨਹੀਂ, ਉਹ ਹੁਣ  ਆਪਣੇ ਪਤੀ ਦੇ ਨਾਲ ਹੀ ਰਹਿ ਰਹੀ ਹੈ|
  ਗੀਤਾ ਮੁਤਾਬਿਕ ਉਸਦਾ ਪਤੀ ਅੱਜ ਵੀ ਸ਼ਰਾਬ ਪੀਂਦਾ ਹੈ ਅਤੇ ਉਹਦੀ ਆਦਤ ਦੇ ਕਾਰਣ ਅੱਜ ਵੀ ਘਰ ਚ ਝਗੜੇ ਹੁੰਦੇ ਹਨ, ਉਹ ਆਖਦੀ ਹੈ ਕਿ ਜੇਕਰ ਮੈਂ ਪਤੀ ਨਾਲ ਨਹੀਂ ਰਹੁੰਗੀ ਤਾਂ ਦੁਨੀਆ ਚ ਉਹਦੇ ਲਈ ਜੀਣਾ ਹੋਰ ਵੀ ਮੁਸ਼ਕਿਲ ਹੋਵੇਗਾ, ਉਸਨੂੰ ਕੌਣ ਸੰਭਾਲੇਗਾ, ਐਸਿਡ ਅਟੈਕ ਨੂੰ ਭੁੱਲ ਕੇ ਹੁਣ ਮੈਂ ਆਪਣੇ ਪਤੀ ਤੇ ਬੇਟੀ ਦਾ ਸਹਾਰਾ ਬਣਨਾਂ ਹੈ| ਗੀਤਾ ਦੀ ਬੇਟੀ ਨੀਲੂ ਵੀ ਕੈਫੇ ਸ਼ਾਪ ਚ ਉਹਦੀ ਸਹਾਇਤਾ ਕਰਦੀ ਹੈ, ਉਹ ਦੱਸਦੀ ਹੈ ਕਿ ਪਹਿਲਾਂ ਉਹ ਮੁੰਹ ਕੱਜ ਕੇ ਬਾਹਰ ਆਉਂਦੀ ਜਾਂਦੀ ਸੀ , ਪਰ ਹੁਣ ਬਿਨਾ ਮੂੰਹ ਢੱਕੇ ਹੀ ਰਹਿਣਾ ਪਸੰਦ ਕਰਦੀ ਹੈ, ਨੀਲੂ ਕੰਪਿਊਟਰ ਸਿੱਖਣਾ ਚਾਹੁੰਦੀ ਹੈ, ਅਤੇ ਉਸ ਵਰਗੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੀ ਹੈ|
  ਨੀਲੂ ਦੱਸਦੀ ਹੈ ਕਿ ਕਈ ਐਸਿਡ ਅਟੈਕ ਪੀੜਿਤ ਔਰਤਾਂ ਮਿਲਕੇ ਕਾਫੀ ਸ਼ਾਪ ਚਲਾ ਰਹੀਆਂ ਹਨ ਅਤੇ ਇਸ ਕਾਫੀ ਸ਼ਾਪ ਦੇ ਕਿਸੇ ਮੀਨੂ ਤੇ ਉਹਦੇ ਰੇਟ ਨਹੀਂ ਲਿਖੇ, ਜੋ ਵੀ ਕਸਟਮਰ ਆਉਂਦੇ ਹਨ| ਆਪਣੇ ਹਿਸਾਬ ਨਾਲ ਪੈਸੇ ਦੇ ਜਾਂਦੇ ਹਨ, ਉਹ ਕਹਿੰਦੀ ਹੈ ਕਿ ਕਾਫੀ ਸ਼ਾਪ ਅਸੀਂ ਬਿਜਨੈੱਸ ਲਈ ਨਹੀਂ ਖੋਲਿਆ, ਅਸੀਂ ਐਸਿਡ ਅਟੈਕ ਰੋਕਣ ਲਈ ਕੈਂਪੇਨ ਚਲਾ ਰਹੇ ਹਾਂ| ਅਸੀਂ ਚਾਹੁੰਦੀਆਂ ਹਾ ਕਿ ਸਾਡੀ ਅਵਾਜ ਹਰ ਕੋਈ ਸੁਣੇ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ | ਕਸਟਮਰ ਦੀ ਜੋ ਇੱਛਾ ਹੁੰਦੀ ਹੈ, ਉਨਾਂ ਪੈਸਾ ਉਹ ਸਾਨੂੰ ਦੇ ਜਾਂਦੇ ਹਨ| 8 ਮਾਰਚ ਨੂੰ ਇੱਕ ਅਜਿਹਾ ਹੀ ਰੈਸਟੋਰੈਂਟ ਲਖਨਊ ਚ ਵੀ ਖੋਲਿਆ ਜਾਵੇਗਾ | 

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਈਸਾਂ ਦੇ ਅਜੀਬੋ-ਗਰੀਬ ਸ਼ੌਕ - 84 ਸਾਲ ਦੀ ਉਮਰ ਚ ਚੌਥਾ ਵਿਆਹ

 • ਅਮਰੀਕਾ ਦੇ ਮੰਨੇ ਪ੍ਰਮੰਨੇ ਮੀਡੀਆ ਕਾਰੋਬਾਰੀ ਰੁਪਰਟ ਮਡੋਰਕ ਨੇ ਅਭਿਨੇਤਰੀ ਅਤੇ ਮਾਡਲ ਜੈਰੀ ਹਾਲ ਨਾਲ ਲੰਡਨ ਚ ਵਿਆਹ ਕਰ ਲਿਆ| 84 ਸਾਲਾਂ ਦੇ ਮਡੋਰਕ ਦਾ ਇਹ ਚੌਥਾ ਵਿਆਹ ਹੈ, 59 ਸਾਲ ਦੀ ਜੈਰੀ ਹਾਲ ਨੇ ਸਾਲ 1992 ਚ ਬਾਲੀ ਚ ਸਰ ਕਿਮ ਜੇਗਰ ਨਾਲ ਵਿਆਹ ਕੀਤਾ ਸੀ ਜਿਸ ਨੂੰ ਬਾਅਦ ਚ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਮਿਲੀ| ਆਸਟ੍ਰੇਲੀਆ ਚ ਜਨਮੇ ਮਡੋਰਕ ਨੂੰ ਹੁਣ ਅਮਰੀਕੀ ਨਾਗਰਿਕਤਾ ਹਾਸਿਲ ਹੈ, ਟਵੀਟ ਰਾਹੀਂ ਉਹਨਾਂ ਨੇ ਕਿਹਾ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਭਾਗਸ਼ਾਲੀ ਅਤੇ ਖੁਸ਼ਹਾਲ ਵਿਅਕਤੀ ਹਾਂ| ਨਿਊਜ ਕਾਪਰਿਸ਼ਨ ਦੇ ਕੰਮਕਾਜੀ ਪ੍ਰਧਾਨ ਮਡੋਰਕ ਅਤੇ ਉਸਦੇ ਪਰੀਵਾਰ ਦੀ  ਬੀਤੇ ਸਾਲ ਤੱਕ ਦੀ ਕੁੱਲ ਸੰਪਤੀ 11. 2 ਅਰਬ ਡਾਲਰ ਸੀ | ਮਡੋਰਕ ਨੇ  ਇਸ ਤੋਂ ਪਹਿਲਾਂ ਪੈਟ੍ਰੀਸਿਆ ਬੁਕਰ, ਏਨਾਂ ਟੋਵਰ ਅਤੇ ਬੇਂਡੀ ਡੈਂਗ ਨਾਲ ਵਿਆਹ ਕੀਤਾ ਸੀ | 

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੰਨੀ ਲਿਓਨੇ ਬਣਾ ਸਕਦੀ ਹੈ ਭਾਰਤ ਨੂੰ ਨਰੇਂਦਰ ਮੋਦੀ ਤੋਂ ਜਿਆਦਾ ਐਡਵਾਂਸ - ਰਾਮ ਗੋਪਾਲ ਵਰਮਾ


 • ਮੁੰਬਈ ਫਿਲਮਾਂ ਦੇ ਡਾਇਰੈਕਟਰ , ਪ੍ਰੋਡਿਊਸਰ ਰਾਮ ਗੋਪਾਲ ਵਰਮਾ ਦਾ ਕਹਿਣਾ ਹੈ ਕਿ ਭਾਰਤ ਚ ਨਰੇਂਦਰ ਮੋਦੀ ਤੋ ਜਿਆਤ ਐਡਵਾਂਸ ਸੰਨੀ ਲਿTਨੇ ਹੈ, ਬੁੱਧਵਾਰ ਨੂੰ ਸੰਨੀ ਲਿਓਨੇ ਨੂੰ ਲੈ ਕੇ ਉਹਨਾਂ ਕਈ ਟਵੀਟ ਕੀਤੇ , ਜਿਨਾਂ ਚ ਇੱਕ ਲਿਖਿਆ " ਸਹੇ/ਗਲਤ ਤੇ ਨਾ ਜਾਓ ਪਰ ਸੰਨੀ ਦੀ ਡਿਗਨਿਟੀ ਦੇਖ ਰਿਹਾ ਹਾਂ ਹੁਣ ਤਾਂ ਅਮੀਰ ਖਾਨ ਵੀ ਇੰਡੋਰਸ ਕਰ ਰਹੇ ਹਨ, ਮੈਨੂੰ ਸੱਚੀਂ ਲੱਗ ਰਿਹਾ ਹੈ ਕਿ ਸੰਨੀ ਨਰੇਂਦਰ ਮੋਦੀ ਤੋਂ ਜਿਆਦਾ ਐਡਵਾਂਸ ਭਾਰਤ ਬਣਾਵੇਗੀ| ਰਾਮ ਗੋਪਾਲ ਮੁਤਾਬਿਕ ਸੰਨੀ ਨਾਲ ਲੋਕ ਉਸੇ ਕਾਰਣ ਜੁੜ ਰਹੇ ਹਨ, ਜਿਸ ਕਾਰਣ ਅਮਰੀਕਨ ਬਿਜਨੈਸਮੈਨ ਡੋਨਾਲਡ ਟ੍ਰੰਪ ਨਾਲ ਜੁੜੇ ਹਨ| ਰਾਮ ਗੋਪਾਲ ਨੇ ਟਵੀਟ ਤੇ ਲੋਕਾਂ ਲਈ ਕੁਝ ਕਿਵਜ਼ ਛੱਡੀਆਂ, ਜਿਨਾਂ ਚ ਸਵਾਲ ਦੇ ਨਾਲ ਦੋ ਆਪਸ਼ਨਸ ਦਿੱਤੀਆਂ, ਸਵਾਲ ਕੁਝ ਇਸ ਤਰ੍ਹਾ ਸਨ " ਸਰਕਾਰ ਅਤੇ ਸੰਨੀ ਦੋਨੋਂ ਵਿਚੋ.ਕੌਣ ਭਾਰਤ ਦੋ ਲੋਕਾਂ ਨੂੰ ਖੁਸ਼ੀਆਂ ਦੇ ਸਕਦਾ ਹੇ? ਬਹੁਤ ਹੀ ਪ੍ਰਾਈਵੇਟ ਇੰਟਲੈਕਚੁਅਲ ਗੱਲਬਾਤ ਲਈ ਕਿਸ ਨੂੰ ਪਹਿਲ ਦਿੱਤੀ ਜਾਵੇਗੀ, ਸੰਨੀ ਲਿਓਨੇ ਜਾਂ ਦੀਪਿਕਾ ਪਾਦੁਕੋਣੇ ? ਕੀ ਤੁਹਾਨੂੰ ਨਹੀਂ ਲਗਦਾ ਕਿ ਭਾਰਤੀਆਂ ਨੂੰ ਇਮਾਨਦਾਰ ਬਣਾਉਣ ਅਤੇ ਪਾਖੰਡੀ ਇਮਾਨਦਾਰਾਂ ਤੋ ਨਿਜਾਤ ਦਿਵਾਉਣ ਲਈ ਨਰੇਂਦਰ ਮੋਦੀ ਨੂੰ ਸੰਨੀ ਲਿਓਨੇ ਨਾਲ ਡਿਬੇਟ ਕਰਨੀ ਚਾਹੀਦੀ ਹੈ?? ਕੀ ਨਰੇਂਦਰ ਮੋਦੀ ਨੂੰ ਭਾਰਤੀ ਭਾਵਨਾਵਾਂ ਚ ਬਦਲਾਅ ਲਈ ਸੰਨੀ ਲਿਓਨੇ ਨਾਲ ਸੀਰੀਅਸ ਡਿਸਕਸ਼ਨ ਕਰਨੀ ਚਾਹੀਦੀ ਹੈ ? ਉਹਨਾਂ ਆਪਣੇ ਟਵੀਟ ਚ ਨਰੇਂਦਰ ਮੋਦੀ ਦਾ ਪੂਰਾ ਨਾਮ ਲਿਖਣ ਦੀ ਬਜਾਏ ਐਨ ਐਮ ਦੀ ਵਰਤੋਂ ਕੀਤੀ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਗਲਾ ਜੀਵਨ ਗਾਂਧੀਗਿਰੀ ਤੇ ਚੱਲ ਕੇ ਗੁਜਾਰਨਾ ਚਾਹੀਦਾ -ਸੰਜੈ ਨੂੰ ਸ਼ਤਰੁ ਦਾ ਮਸ਼ਵਰਾ

 • ਆਪਣੇ ਦੋਸਤ ਸੰਜੈ ਦੱਤ ਦੀ ਰਿਹਾਈ ਤੇ ਸ਼ਤਰੁਘਨ ਸਿਨਹਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਉਹ ਸੰਜੈ , ਉਸ ਦੇ ਪਰੀਵਾਰ ਅਤੇ ਦੋਸਤਾਂ ਲਈ ਬਹੁਤ ਖੁਸ਼ ਹਨ ਅਤੇ ਨਾਲ ਹੀ ਸੰਜੈ ਨੂੰ ਸਲਾਹ ਵੀ ਦਿੱਤੀ ਕਿ ਆਉਣ ਵਾਲਾ ਜੀਵਣ ਗਾਂਧੀਗਿਰੀ ਤੇ ਚੱਲ ਕੇ ਗੁਜਾਰਨਾਂ ਚਾਹੀਦਾ ਹੈ| ਸ਼ਤਰੁਘਨ ਸਿਨਹਾ ਨੇ ਆਪਣੇ ਟਵੀਟ ਚ ਲਿਖਿਆ ਕਿ ਜਿਵੇਂ ਕਿ ਸੰਜੈ ਨੇ ਆਪਣੀ ਫਿਲਮ ਚ ਦਿਖਾਇਆ ਹੈ , ਉਸੇ ਤਰਾਂ ਉਸ ਨੂੰ ਗਾਂਧੀਗਿਰੀ ਅਪਣਾਉਣੀ ਚਾਹੀਦੀ ਹੈ| ਸਿਨਹਾ ਨੇ ਅੱਗੇ ਲਿਖਿਆ ਕਿ ਮੈਨੂੰ ਸੰਜੈ ਦੀ ਰਿਹਾਈ ਤੋਂ ਰਾਹਤ ਮਿਲੀ ਹੈ ਮੈ ਉਹਨਾ ਦੇ ਦਿਬੰਗਤ ਪਿਤਾ ਸੁਨੀਤ ਦੱਤ ਲਈ ਵੀ ਖੁਸ਼ ਹਾਂ, ਉਹ ਸੱਚੇ ਰਾਸ਼ਟਰਵਾਦੀ  ਅਤੇ ਭਾਰਤੀ ਸਨ| ਜਿਕਰਯੋਗ ਹੈ ਕਿ ਦੋਨੋਂ ਅਭਿਨੇਤਾਵਾਂ ਨੇ ਕਈ ਫਿਲਮਾਂ ਚ ਇੱਕਠਿਆਂ ਕੰਮ ਕੀਤਾ ਹੈ|

  ਧਿਆਨਯੋਗ ਹੈ ਕਿ ਸੰਜੈ ਨੂੰ 1993 ਦੇ ਮੁੰਬਈ ਬੰਬ ਧਮਾਕੇ ਦੇ ਮਾਮਲੇ ਚ ਨਾਜਾਇਜ ਹੱਥਿਆਰ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ| ਉਹ ਪੰਜ ਸਾਲ ਦੀ ਸਜਾ ਕੱਟ ਕੇ ਪਿਛਲੇ ਸਾਲ ਰਿਹਾ ਹੋਏ ਹਨ ਅਤੇ ਹੁਣ ਸੰਜੈ ਆਪਣੀਆਂ ਫਿਲਮਾਂ ਚ ਵਿਅਸਤ ਹੋ ਗਏ ਹਨ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪ੍ਰੀਤੀ ਜਿੰਟਾ ਨੇ ਅਮਰੀਕਨ ਨਾਲ ਵਿਆਹ ਕਰਵਾਇਆ|

 • 41 ਸਾਲਾਂ ਦੀ ਹੋ ਚੁੱਕੀ ਬਾਲੀਵੁੱਡ ਐਕਟਰੈਸ ਪ੍ਰੀਤੀ ਜ਼ਿੰਟਾ ਨੇ 28 ਫਰਵਰੀ ਨੂੰ ਵਿਆਹ ਕਰਵਾ ਲਿਆ ਹੈ| ਪ੍ਰੀਤੀ ਨੇ ਲਾਸ ਏਂਜਲਸ 'ਚ ਆਪਣੇ ਬੁਆਇਫਰੈਂਡ ਜੇਨ ਗੁਡਏਨਫ ਨਾਲ ਵਿਆਹ ਕਰਵਾ ਲਿਆ ਹੈ| ਜੇਨ ਅਮਰੀਕਾ 'ਚ ਆਪਣਾ ਬਿਜ਼ਨਸ ਕਰਦਾ ਹੈਅਤੇ ਉਹ ਉਮਰ 'ਚ ਪ੍ਰੀਤੀ ਜਿੰਟਾ ਤੋਂ 10 ਸਾਲ ਛੋਟਾ ਹੈ| ਸੂਤਰਾਂ ਮੁਤਾਬਿਕ ਪ੍ਰੀਤੀ ਇੱਕ ਸਾਲ ਤੋ ਅਮਰੀਕਾ ਦੇ ਜੀਨ ਗੁਡਏਨਫ ਨਾਲ ਡੇਟ ਕਰ ਰਹੀ ਹੈ  ਅਤੇ ਕੁਝ ਸਾਲ ਪਹਿਲਾਂ ਅਮਰੀਕਾ ਦੀ ਇੱਕ ਟ੍ਰਿਪ ਦੌਰਾਨ ਇਹਨਾਂ ਦੀ ਮੁਲਾਕਾਤ ਹੋਈ ਸੀ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਮ ਪੀ ਚ ਇੰਟਰਕਾਰਸਟ ਵਿਆਹ ਕਰਵਾT 2 ਲੱਖ ਦੀ ਰਾਸ਼ੀ ਪਾਉ

 • ਐਮ ਪੀ ਸਰਕਾਰ ਨੇ  ਸ਼ੁਕਰਵਾਰ ਨੂੰ 2016-17 ਆਮ ਬਜਟ ਪੇਸ਼ ਕੀਤਾ, ਇਸ ਬਜਟ ਦੌਰਾਨ ਉਂਝ ਤਾ ਕਈ ਵੱਡੀਆਂ ਯੋਜਨਾਵਾਂ ਦੀ ਘੋਸ਼ਣਾ ਕੀਤੀ ਗਈ ਪਰ ਆਨਲਾਇਨ ਸ਼ਾਪਿੰਗ ਮਹਿੰਗੀ ਕਰ ਦਿੱਤੀ ਅਤੇ ਇੰਟਰਕਾਸਟ ਵਿਆਹ ਕਰਨ ਵਾਲਿਆਂ ਲਈ ਇੱਕ ਵਂਡਾ ਤੋਹਫਾ ਦਿੱਤਾ, ਜੇਕਰ ਕੋਈ ਜਨਰਲ ਜਾਂ ਓ ਬੀ ਸੀ ਕੈਟਾਗਰੀ ਦਾ ਵਿਆਕਤੀ ਅਨੁਸੂਚਿਤ ਜਾਤੀ ਜਾਂ ਜਨਜਾਤੀ ਵਰਗ ਚ ਵਿਆਹ ਕਰੇਗਾ ਉਹਨੂੰ ਸਰਕਾਰ ਨੇ ਇਸ ਬਜਟ ਚ 50000 ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ| ਜਿਸ ਨਾਲ ਇੰਟਰਕਾਸਟ ਵਿਆਹਾਂ ਨੂੰ ਉਤਸ਼ਾਹ ਮਿਲੇਗਾ ਅਤੇ ਸੰਮਾਨਤਾ ਦਾ ਵਿਕਾਸ ਹੋਵੇਗਾ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇੱਕ ਸਾਥੀ ਨਾਲ ਜਿੰਦਗੀ ਬਿਤਾਉਣ ਦਾ ਇਰਾਦਾ ਅਸਲ ਚ ਮਹਿਜ ਇੱਕ ਆਦਰਸ਼ ਹੈ ਕੁਦਰਤ ਦਾ ਨਿਯਮ ਨਹੀਂ

 • ਬਹੁਤ ਲੋਕਾਂ ਲਈ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਆਪਣੀ ਪਸੰਦ ਦੇ ਕਿਸੇ ਖਾਸ ਇਨਸਾਨ ਨਾਲ ਜਿੰਦਗੀ ਗੁਜਾਰਨ ਦੇ ਫੈਸਲੇ ਨੂੰ ਕਾਨੂੰਨ ਅਤੇ ਸਮਾਜਿਕ ਮਾਨਤਾ ਦਿਵਾਉਂਦਾ ਹੈ ਅਤੇ ਦੁਨੀਆਂ ਦੇ ਹਰ ਖੇਤਰ ਚ ਵਿਆਹ ਦੇ ਬੰਧਨ ਨੂੰ ਪਵਿੱਤਰ ਤੇ ਅਹਿਮ ਮੰਨਿਆ ਗਿਆ ਹੈ| ਸਿਰਫ ਇਨਸਾਨਾਂ ਚ ਹੀ ਨਹੀਂ ਜਾਨਵਰ, ਪਸ਼ੂ ਪੰਛੀਆਂ ਚ ਵੀ ਇੱਕੋ ਸਾਥੀ ਨਾਲ ਰਿਸ਼ਤਾ ਨਿਭਾਇਆ ਜਾਂਦਾ ਹੈ| ਸੋਚਣ ਚ ਹੈਰਾਨ ਕਰ ਦੇਣ ਵਾਲਾ ਇਹ ਸੱਚ 2013 ਚ ਕੈਂਬ੍ਰਿਜ ਯੂਨਿਵਰਸਿਟੀ ਦੇ ਵਿਗਿਆਨਕਾਂ ਦੀ ਇੱਕ ਰਿਸਰਚ ਚ ਸਾਹਮਣੇ ਆਇਆ| ਇੱਕ ਸੱਚ ਇਹ ਵੀ ਹੈ ਕਿ ਇੱਕ ਸਾਥੀ ਨਾਲ ਜਿੰਦਗੀ ਬਿਤਾਉਣ ਦਾ ਇਰਾਦਾ ਅਸਲ ਚ ਮਹਿਜ ਇੱਕ ਆਦਰਸ਼ ਹੈ ਉਂਝ ਕੁਦਰਤ ਚ ਬੇਵਫਾਈ ਆਮ ਜਿਹੀ ਹੈ| ਕੁਝ ਜਾਨਵਰ ਜਰੂਰ ਅਜਿਹੇ ਹਨ ਜੋ ਪੂਰੀ ਜਿੰਦਗੀ ਇੱਕ ਸਾਥੀ ਨਾਲ ਗੁਜਾਰਦੇ ਹਨ, ਪਰ ਉਹਦਾ ਕਾਰਣ ਰੁਮਾਨੀਅਤ ਜਾਂ ਪਿਆਰ ਤਾਂ ਬਿਲਕੁੱਲ ਨਹੀਂ,| ਜਾਨਵਰਾਂ ਦੇ ਇਹਨਾਂ ਰਿਸ਼ਤਿਆਂ ਦੀ ਕਾਮਯਾਬੀ ਜਾਂ ਨਾਂਕਾਮੀ ਨੂੰ ਸਮਝ ਕੇ ਅਸੀਂ ਇਨਸਾਨੀ ਰਿਸ਼ਤਿਆਂ ਚ ਵਫਾ ਜਾਂ ਬੇ ਵਫਾਈ ਦੇ ਕਾਰਣ ਸਮਝ ਸਕਦੇ ਹਾਂ| 
  ਕੁਦਰਤ ਚ ਆਪਣੀ ਨਸਲ ਨੂੰ ਅੱਗੇ ਵਧਾਉਣ ਲਈ ਬੱਚੇ ਪੈਦਾ ਕਰਨਾ ਹੀ ਇੱਕ ਬੁਨਿਆਦੀ ਨਿਯਮ ਹੈ, ਹਰ ਜਾਨਵਰ ਆਪਣੇ ਜੀਨਸ ਬੱਚਿਆਂ ਦੇ ਜਰੀਏ ਅੱਗੇ ਵਧਾਉਣ ਦੀ ਜੁਗਤ ਚ ਰਹਿੰਦਾ ਹੈ, ਜਿਸ ਕਾਰਣ ਨਵੇ ਨਵੇ ਢੰਗ ਅਪਣਾਉਂਦਾ ਹੈ ਜੋ ਇੱਕ ਹੀ ਸਾਥੀ ਨਾਲ ਸੰਭਵ ਨਹੀਂ, ਯਾਨਿ ਕੁਦਰਤ ਦਾ ਪਹਿਲਾ ਅਸੂਲ ਹੀ ਮੋਨੋਗੈਸੀ ਜਾਂ ਇਕੈਹਰੇ ਰਿਸ਼ਤੇ ਦੇ ਖਿਲਾਫ ਹੈ, ਵਜ੍ਹਹ ਸਾਫ ਹੈ ਕਿ ਜੇਕਰ ਮਾਦਾ ਕਈ ਨਰਾਂ ਨਾਲ ਰਿਸ਼ਤਾ ਬਣਾਉਂਦੀ ਹੈ ਤਾਂ ਅਗਲੀ ਨਸਲ ਚ ਕਈ ਲੋਕਾਂ ਦੇ ਗੁਣ ਆਉਣਗੇ ਕੁਦਰਤੀ ਤੌਰ ਤੇ ਉਹਨਾਂ ਦੇ ਬਚਣ ਅਤੇ ਜਿੰਦਗੀ ਚ ਕਾਮਯਾਬ ਹੋਣ ਦਾ ਵੱਧ ਸੰਭਵਨਾਂ ਹੋਵੇਗੀ|  ਵਿਗਿਆਨੀਆਂ ਮੁਤਾਬਿਕ ਜੇਕਰ ਇੱਕ ਨਸਲ ਦੇ ਨਰ ਅਤੇ ਮਾਦਾ ਇੱਕ ਦੂਸਰੇ ਤੋਂ ਕਾਫੀ ਦੂਰ ਪਾਏ ਜਾਂਦੇ ਹੋਣ, ਉਹਨਾਂ ਚ ਮੋਨੋਗੈਸੀ ਦੀ ਉਮੀਦ ਜਿਆਦਾ ਹੁੰਦੀ ਹੈ, ਕਿਉੱਕਿ ਸਾਥੀ ਲੱਭਣਾ ਮੁਸ਼ਕਿਲ ਹੁੰਦਾ ਹੈ|  ਪਰ ਜਿੱਥੇ ਵਿਕਲਪ ਜਿਆਦਾ ਹੋਣ ਉਥੇ ਮਾਦਾ ਆਪਣੇ ਬੱਚਿਆਂ ਚ ਗੁਣਾਂ ਦੀ ਬਹੁਤਾਤ ਲਈ ਅਤੇ ਨਰ ਇਸ ਆਪਣੀ ਤਾਕਤ ਦੀ ਨੁਮਾਇਸ਼ ਮਰਦ ਹਉਮੈ ਦੀ ਸੰਤੁਸ਼ਟੀ ਦਾ ਮੌਕਾ ਲੱਭਦੇ ਹਨ|
  ਜਾਨਵਰਾਂ ਚ ਸਭ ਤੋਂ ਜਰੂਰੀ ਹੈ ਕਿ ਉਹ ਆਪਣੀ ਨਸਲ ਨੂੰ ਬਚਾਈ ਰੱਖਣ ਲਈ ਚੰਗੀ ਪਰਵਰਿਸ਼ ਦੇ ਸਕੇ ਜੋ ਕਿ ਚੁਣੌਤੀ ਵਾਲਾ ਕੰਮ ਹੈ ਇਸੇ ਕਾਰਣ ਜਾਨਵਰ ਇੱਕ ਸਾਥੀ ਨਾਲ ਜਿੰਦਗੀ ਗੁਜਾਰਦੇ ਹਨ| ਜਿਸਦਾ ਉਧਹਾਰਣ ਅਮਰੀਕਾ ਚ ਪਾਇਆ ਜਾਣ ਵਾਲਾ ਜਹਰੀਲਾ ਡੱਡੂ ਹੈ| ਬੇਹੱਦ ਮੁਸ਼ਕਿਲ ਚੁਣੌਤੀਆਂ ਚ ਜੀਣ ਵਾਲਾ ਇਹ ਜੀਵ, ਜਿਸਨੂੰ ਆਪਣੀ ਜੀਵਣ ਸਾਥਣ ਚੁਣਦਾ ਹੈ, ਉਸੇ ਨਾਲ ਜਿੰਦਗੀ ਬਿਤਾ ਦਿੰਦਾ ਹੈ, ਕਾਰਣ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਦੋਨਾਂ ਦੇ ਸਹਿਯੋਗ ਦੀ ਜਰੂਰਤ ਹੈ|
  ਕਿਹਾ ਜਾਂਦਾ ਹੈ ਕਿ ਜੇਕਰ ਇਨਸਾਨ ਨੂੰ ਜੀਵਨਸਾਥੀ ਨਾਲ ਜਿੰਦਗੀ ਗੁਜਾਰਨ ਦਾ ਹੁਨਰ ਸਿੱਖਣਾ ਹੋਵੇ ਤਾਂ ਪਰਿੰਦਿਆਂ ਤੋਂ ਸਿੱਖੇ| ਮੰਨਿਆ ਜਾਂਦਾ ਹੈ ਕਿ ਪਰਿੰਦਿਆਂ ਦੀਆਂ 90 ਫੀਸਦੀ ਪ੍ਰਜਾਤੀਆਂ ਚ ਇੱਕ ਸਾਥੀ ਨਾਲ ਜਿੰਦਗੀ ਜੀਣ ਦਾ ਚਲਨ ਹੈ, ਪਰਿੰਦੇ ਆਸ਼ਿਕ ਵੀ ਹਰਜਾਈ ਵੀ ਅਤੇ ਨਾਜਾਇਜ ਔਲਾਦ ਵੀ ਪੈਦਾ ਕਰਦੇ ਹਨ| ਇਨਾਂ ਚ ਦੋ ਤਰ੍ਹਾਂ ਦੀ ਮੋਨੋਗੈਸੀ ਦੇਖੀ ਜਾਂਦੀ ਹੈ ਇੱਕ ਸੋਸ਼ਲ ਮੋਨੋਗੈਸੀ ਜੋ ਦਿਖਾਵੇ ਲਈ ਆਪਣੇ ਬੱਚਿਆਂ ਦੀ ਪ੍ਰਵਰਿਸ਼ ਕਰਨ ਲਈ ਜੋੜੇ ਇੱਕਠੇ ਰਹਿੰਦੇ ਹਨ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਹਰੀ ਸੰਬੰਧ ਨਹੀਂ ਬਣਾਉਂਦੇ, ਉਹਨਾਂ ਦੇ ਬਾਹਰੀ ਸੰਬੰਧ ਅਸਥਾਈ ਹੁੰਦੇ ਹਨ, ਪਰਦੇ ਚ ਹੁੰਦੇ ਹਨ| ਇਸ ਮਾਮਲੇ ਚ ਇਨਸਾਨ ਤੇ ਪਰਿੰਦਿਆਂ ਨੂੰ ਇੱਕੋ ਤਰਾਜੂ ਚ ਰੱਖਿਆ ਜਾ ਸਕਦਾ ਹੈ|
  ਪਹਿਲਾਂ ਵਿਗਿਆਨੀ ਇਹੋ ਮੰਨਦੇ ਸੀ ਕਿ ਪ੍ਰਜਣਨ ਸੀਜਨ ਦੇ ਰਿਸ਼ਤੇ ਸਥਾਈ ਹੁੰਦੇ ਹਨ, ਪਰ ਖੋਜ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਕਿ ਜਿੱਥੇ ਨਰ ਮਾਦਾ ਸਾਥੀ ਤੋਂ ਲੁਕ ਕੇ ਮਾਸ਼ੂਕਾ ਨਾਲ ਵਕਤ ਗੁਜਾਰਦਾ ਹੈ ਉਥੇ ਮਾਦਾ ਵੀ ਨਰ ਸਾਥੀ ਦੀ ਪਿੱਠ ਪਿੱਛੇ ਕਿਸੇ ਹੋਰ ਨਰ ਨਾਲ ਮਸਤ ਸੀ| ਵਿਗਿਆਨੀਆਂ ਦਾ ਮੰਨਣਾ ਹੈ ਕਿ 75% ਬੱਚੇ ਅਜਿਹੇ ਨਾਜਾਇਜ ਰਿਸ਼ਤਿਆਂ ਤੋਂ ਹੁੰਦੇ ਹਨ| ਹੁਣ ਸਵਾਲ ਉੱਠਦਾ ਹੇ ਕਿ ਇਸ ਕਦਰ ਬੇਵਫਾਈ ਤੋਂ ਬਾਅਦ ਵੀ ਪਰਿੰਦੇ ਆਪਣੇ ਜੀਵਨ ਸਾਥੀ ਨਾਲ ਕਿਵੇਂ ਰਹਿੰਦੇ ਹਨ, ਉਹਦਾ ਜਵਾਬ ਹੈ ਕਿ ਆਪਣੇ ਕਮਜੋਰ ਬੱਚਿਆਂ ਦੀ ਪ੍ਰਵਰਿਸ਼ ਲਈ, ਉਹਨਾਂ ਨੂੰ ਜਿੰਦਾ ਰੱਖਣ ਲਈ, ਖਾਣਾ ਜੁਟਾਉਣ ਲਈ, ਮਾਂ ਬਾਪ ਦੋਨਾਂ ਦੇ ਸਾਥ ਦੀ ਜਰੂਰਤ ਹੁੰਦੀ ਹੈ, ਜਿਸ ਕਾਰਣ ਬੇ ਵਫਾਈ ਦੇ ਬਾਵਜੂਦ ਵੀ ਉਹ ਆਪਣਾ ਫਰਜ ਮਿਲਕੇ ਨਿਭਾਉਂਦੇ ਹਨ|
  ਪਰ ਸਤਨਧਾਰੀ ਦੇ ਮਾਮਲੇ ਚ ਪਰਿੰਦੇ ਵਫਾਦਾਰ ਹੁੰਦੇ ਹਨ, ਜੋ ਮਿਲ ਕੇ ਫਰਜ ਨਿਭਾਉਂਦੇ ਹਨ, ਪਰ ਇਨਸਾਨੀ ਰਿਸ਼ਤਿਆਂ ਚ ਜਿੰਮੇਵਾਰੀ ਮਾਂ ਦੇ ਮੋਢਿਆਂ ਤੇ ਹੁੰਦੀ ਹੈ ਜਿਸ ਕਾਰਣ ਮਰਦਾਂ ਨੂੰ ਅਯਾਸ਼ ਅਤੇ ਆਸ਼ਿਕ ਮਿਜਾਜ ਹੋਣ ਦਾ ਮੌਕਾ ਮਿਲ ਜਾਂਦਾ ਹੈ| ਫਿਰ ਵੀ ਵਿਗਿਆਨੀਆਂ ਮੁਤਾਬਿਕ ਸਤਨਧਾਰੀ ਜੀਵਾਂ ਚ 3 ਤੋਂ 5 ਫੀਸਦੀ ਅਜਿਹੇ ਹੁੰਦੇ ਹਨ ਜੋ ਸਾਥੀ ਪ੍ਰਤੀ ਵਫਾਦਾਰ ਹੁੰਦੇ ਹਨ| ਜਿਨਾਂ ਚ ਚਮਗਿੱਦੜ, ਭੇੜੀਆ ਅਤੇ ਉਦਬਿਲਾਵ ਸ਼ਾਮਿਲ ਹਨ ਜੋ ਆਪਣੀ ਰਿਹਾਇਸ਼ ਦੀ ਪੂਰੀ ਰਖਵਾਲੀ ਕਰਦੇ ਹਨ ਅਤੇ ਖਾਣਾ ਆਦਿ ਜੁਟਾਉਂਣਾ, ਬੱਚਿਆਂ ਨੂੰ ਪਾਲਣ ਚ ਸਾਥੀ ਦੀ ਮਦਦ ਕਰਨਾ, ਮਤਲਬ ਕਿ ਆਪਦੇ ਸਾਥੀ ਨਾਲ ਜਿੰਦਗੀ ਭਰ ਦਾ ਰਿਸ਼ਤਾ ਜੋੜ ਕੇ ਰੱਖਦੇ ਹਨ| ਇੱਕ ਡਿੱਕ ਡਿੱਕ ਨਾਮ ਦੀ ਹਿਰਨੀ ਦੀ ਪ੍ਰਜਾਤੀ ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਕਿਉੰਕਿ ਇਹ ਸਤਨਧਾਰੀ ਹੋਣ ਦੇ ਬਾਵਜੂਦ ਇੱਕੋ ਸਾਥੀ ਨਾਂਲ ਜਿੰਦਗੀ ਗੁਜਾਰਦੇ ਹਨ ਅਤੇ ਇਸ ਦੀ ਵਜ੍ਹਹ ਵੀ ਬੱਚਿਆਂ ਦੀ ਪ੍ਰਵਰਿਸ਼ ਦੀ ਜਿੰਮੇਵਾਰੀ ਨਹੀਂੇ| ਜਿੱਥੇ ਇਹ ਮੋਨੋਗੈਸੀ ਹੁੰਦੇ ਹਨ| ਉਥੇ ਚਿੰਪੈਂਜੀ ਬੜੇ ਆਸ਼ਿਕ ਮਿਜਾਜ ਹੁੰਦੇ ਹਨ| ਪਲੇਅ ਬਾਏ ਦੀ ਤਰਾਂ ਇਹ ਆਪਣੇ ਸਮਾਜ ਚ ਵਿਚਰਦੇ ਹਨ ਅਤੇ ਮਾਦਾਵਾਂ ਨੂੰ ਰਖੇਲ ਬਣਾ ਕੇ ਰੱਖਦੇ ਹਨ| ਵਿਗਿਆਨੀ  ਇਹਦਾ ਕਾਰਣ ਦੋਨਾਂ ਦੀ ਸਰੀਰ ਬਣਾਵਟ ਦੇ ਫਰਕ ਨੂੰ ਮੰਨਦੇ ਹਨ, ਜਿਨਾਂ ਨਰ ਜਾਂ ਮਾਦਾ ਦੀ ਸਰੀਰਕ ਬਣਤਰ ਚ ਫਰਕ ਹੋਵੇਗਾ ਓਨੀ ਹੀ ਜਿਆਦਾ ਬੇਵਫਾਈ ਹੋਵੇਗੀ| ਇਹਨਾਂ ਹਾਲਤਾਂ ਚ ਮਾਦਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਨਰ ਨੂੰ ਜਿਆਦਾ ਮਿਹਨਤ ਕਰਨੀ ਪਵੇਗੀ ਅਤੇ ਸਰੀਰਕ ਬਦਲਾਓ ਆਉਦਾ ਜਾਵੇਗਾ | ਇੱਕ ਹੋਰ ਗੱਲ ਸਾਹਮਣੇ ਆਈ ਉਹ ਨਰ ਦੇ ਅੰਡਕੋਸ਼ ਦਾ ਟੈਸਟੀਕਲ ਦਾ ਆਕਾਰ, ਸਾਥੀਆਂ ਨਾਲ ਸੰਬੰਧ ਬਣਾਉਣ ਦੇ ਹਿਸਾਬ ਨਾਲ ਵੱਡਾ ਜਾਂ ਛੋਟਾਂ ਹੁੰਦਾ ਹੈ, ਜੋ ਕੁਦਰਤੀ ਵਜ੍ਹਹ ਹੈ|
  ਇਸ ਆਧਾਰ ਤੇ ਵਿਆਿਨੀਆਂ ਦਾ ਕਹਿਣਾ ਹੇ ਕਿ ਇੰਨਸਾਨ ਵੀ ਸ਼ੁਰੂ ਚ ਚਿਪੈਂਜੀ ਜਿਹਾ  ਝੁਕਾਅ ਰੱਖਦਾ ਸੀ, ਪਰ ਇਨਸਾਨੀ ਤਰੱਕੀ ਦੇ ਨਾਲ ਸਮਾਜਿਕ ਦਬਾਅ ਦੇ ਚੱਲਦੇ ਉਸਦੀ ਕਈ ਔਰਤਾਂ ਨਾਲ ਸੰਬੰਧ ਰੱਖਣ ਦੀ ਕੁਦਰਤੀ ਖਾਹਿਸ਼ ਦੱਬਦੀ ਗਈ| ਇਹ ਸਭ ਜਾਣਨ ਤੋਂ ਬਾਅਦ ਕਈ ਸੋਚਦੇ ਹੋਣਗੇ ਕਿ ਇੱਕ ਸਾਥੀ ਨਾਲ ਜਿੰਦਗੀ ਗੁਜਾਰ ਕੇ ਕੁਦਰਤ ਦੇ ਨਿਯਮ ਖਿਲਾਫ ਕਿਉ ਜਾਂਈਏ, ਪਰ ਕੀ ਕੁਦਰਤ ਦਾ ਹਵਾਲਾ ਦੇ ਕੇ ਕੀ ਤੁਸੀਂ ਉਸ ਨੂੰ ਛੱਡ ਸਕਦੇ ਹੋ ਜਿਸਨੂੰ ਸ਼ਿੱਦਤ ਨਾਲ ਪਿਆਰ ਕਰਦੇ ਹੋ , ਜਿੰਦਗੀ ਭਰ ਨਾਲ ਰਹਿਣਾ ਚਾਹੁੰਦੇ ਹੋ, ਕੁਦਰਤ ਦੇ ਨਿਯਮ ਤੇ ਨਾ ਜਾ ਕੇ ਦਿਲ ਦੀ ਆਵਾਜ ਜਰੁਰ ਸੁਣੋ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਧਾਰਮਿਕ ਚੋਰ ਨੇ ਚੋਰੀਆਂ ਕਰ ਕੇ ਮੰਦਿਰ ਬਣਵਾਏ

 • ਮਦਰਾਸ ਦੇ ਅੰਨਾਂ ਨਗਰ ਤੋਂ ਪੁਲਿਸ ਨੇ ਗੱਡੀਆਂ ਦੀ ਤਲਾਸ਼ੀ ਲੈਂਦੇ ਹੋਏ ਇੱਕ ਚੋਰ ਫੜਿਆ ਪਰ ਇਹ ਕੋਈ ਸਧਾਰਨ ਚੋਰ ਨਹੀਂ ਬਲਕਿ ਇੱਕ ਬਹੁਤ ਹੀ ਦਿਲਚਸਪ ਧਾਰਮਿਕ ਚੋਰ ਹੈ| ਅਸਲ ਚ 47 ਸਾਲ ਦੇ ਇਸ ਚੋਰ ਵੀ. ਕਮਲਕੰਨ ਨੇ ਪਿਛਲੇ 25 ਸਾਲ ਚ 100 ਤੋਂ ਵੱਧ ਚੋਰੀਆਂ ਨਾਲ ਹੀ ਇੱਕ ਮੰਦਿਰ ਬਣਾ ਲਿਆ| ਹਰ ਚੋਰੀ ਤੋਂ ਪਹਿਲਾਂ ਉਹ ਮੰਦਿਰ ਚ ਸਥਾਪਿਤ ਮੂਰਤੀ ਦੀ ਪੂਜਾ ਕਰਦਾ ਸੀ| ਗ੍ਰਿਫਤਾਰੀ ਦੇ ਸਮੇਂ ਵੀ ਉਹ ਚੋਰ ਇੱਕ ਆਟੋ ਚ ਸੀ ਜੋ ਕਿ ਉਸਨੇ ਚੇਂਗਲਪੇਟ ਤੋਂ ਚੋਰੀ ਕੀਤਾ ਸੇ| ਕਮਲਕੰਨ ਦਾ ਪਿਤਾ ਇੱਕ ਰਿਟਾਇਰਡ ਕਾਂਸਟੇਬਲ ਹੈ ਅਤੇ ਉਹਨੇ ਪੁਲਿਸ ਕੋਲ ਹੀ ਹੁਣ ਕੀਤੀਆਂ 3 ਚੋਰੀਆਂ ਚ ਸ਼ਾਮਿਲ ਹੋਣ ਬਾਰੇ ਮੰਨਿਆ, ਜਿਨ੍ਹਾਂ ਚ ਇੱਕ ਕੋਇੰਬਟੂਰ ਦੇ ਸਪੇਅਰਪਾਰਟ ਦੇ ਇੱਕ  ਸ਼ੋ-ਰੂਮ ਚ ਹੋਈ ਸੀ| ਚੋਰ ਕੋਲੋਂ 16 ਸੋਨੇ ਦੀਆਂ ਮੂਰਤੀਆਂ ਅਤੇ 50000 ਰੁਪਏ ਨਕਦੀ ਬਰਾਮਦ ਕੀਤੀ|
  ਕਮਲਕੰਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਚੋਰੀਆਂ ਕਰ ਰਿਹਾ ਹੈ , ਉਸਨੇ ਤਿਰੁਪਤੀ ਅਤੇ ਕਲਾਹਸਤੀ ਜਿਹੇ ਮੰਦਿਰ ਪ੍ਰਧਾਨ ਸ਼ਹਿਰਾਂ ਚ ਵੀ ਚੋਰੀਆਂ ਕੀਤੀਆਂ| ਪੁਲਿਸ ਮੁਤਾਬਿਕ ਕਮਲ ਇੱਕਲਾ ਹੀ ਵਾਰਦਾਤਾਂ ਨੂੰ ਅੰਜਾਮ ਦੇਂਦਾ ਸੀ ਅਤੇ ਸਿਰਫ ਬੰਦ ਗੁਦਾਮਾਂ ਜਾਂ ਸ਼ੋਰੂਮਾਂ ਚ ਹੀ ਚੋਰੀ ਕਰਦਾ ਜੇ ਕਿਤੇ ਕੋਈ ਆ ਜਾਂਦਾ ਤਾਂ ਖੁਦ ਨੂੰ ਪੁਲਿਸ ਵਾਲਾ ਜਾਂ ਟੀ ਐਨ ਆਈ ਬੀ ਦਾ ਕਰਮਚਾਰੀ ਦੱਸ ਕੇ ਬੱਚ ਜਾਂਦਾ| ਉਹ ਕਈ ਬਾਰ ਜੇਲ ਵੀ ਜਾ ਚੁੱਕਾ| ਕਮਲਕੰਨ ਨੂੰ ਗੁੰਡਾ ਐਕਟ ਦੇ ਤਹਿਤ ਲੱਗਭੱਗ 16 ਬਾਰ ਹਿਰਾਸਤ ਚ ਲਿਆ ਗਿਆ| ਪੁੱਛਗਿੱਛ ਦੌਰਾਨ ਧਾਰਮਿਕ ਸੁਭਾਅ ਦੇ ਕਮਲ ਨੇ ਦੱਸਿਆ ਕਿ ਕਈ ਬਾਰ ਫੜੇ ਜਾਣ ਤੋਂ ਬਾਅਦ ਕੰਨਾਗੀ ਨਗਰ ਚ ਚ ਆਪਣੇ ਕਲੋਨੀ ਚ ਆਪਣੇ ਘਰ ਸਾਹਮਣੇ ਨਾਗਥਮਨ ਮੰਦਿਰ ਬਣਵਾਇਆ, ਜਿਸ ਦੀ ਦੇਖਰੇਖ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਕਰਦਾ ਹੈ| ਉਸ ਦੇ ਪਰਿਵਾਰ ਚ ਉਸਦੀ ਪਤਨੀ ਤੇ ਦੋ ਬੱਚੇ ਵੀ ਹਨ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਧੁਰ ਅੰਦਰੋਂ ਹਲੂਣਿਆ
 • `ਕੰਧਾਂ ਰੇਤ ਦੀਆਂ` ਸਫ਼ਲ ਪੇਸ਼ਕਾਰੀ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ਘੱਟ ਗਿਣਤੀ ਕਮਿਸ਼ਨ ਤੇ ਮੰਤਰਾਲੇ ਨੂੰ ਖ਼ਤਮ ਕਰਨ ਦੀ VHP ਨੇ ਕੀਤੀ ਮੰਗ
 • ਦਸਤਾਰ ਬੇਅਦਬੀ ਮਾਮਲਾ: ਕਾਂਗਰਸੀਆਂ ਦੇ ਨਾਲ ਅਕਾਲੀਆਂ ਖਿ਼ਲਾਫ ਵੀ ਕਾਰਵਾਈ ਦੀ ਮੰਗ
 • ਇਟਲੀ ਵਿੱਚ ਸਿੱਖਾਂ ਨੂੰ ਵਿਸ਼ੇਸ਼ ਕਿਸਮ ਦੀ ਕਿਰਪਾਨ ਪਾਉਣ ਦੀ ਮਿਲੀ ਮਨਜੂਰੀ
 • ਰਾਜਧਾਨੀ ਦਿੱਲੀ ‘ਚ ਅਖੌਤੀ ਦੇਸ਼ ਭਗਤਾਂ ਦਾ ਕਾਰਨਾਮਾਂ
 • ਪੰਜਾਬ ‘ਚ ਇੱਕ ਹੋਰ ਨਵਾਂ ਜਿਲ੍ਹਾ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਉਮਰਾਂ `ਚ ਕੀ ਰੱਖਿਆ : 82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ `ਚ ਰੌਣਕ ਲਿਆਂਦੀ
 • ਅਮਰੀਕਾ `ਚ ਭਾਰਤੀ ਕਾਮਿਆਂ ਲਈ ਬੁਰੀ ਖ਼ਬਰ
 • ਕੈਲੀਫੋਰਨੀਆ ਦੇ ਸਕੂਲ ’ਚ ਗੋਲੀ ਚੱਲੀ, ਤਿੰਨ ਹਲਾਕ
 • ਨਿਊਜ਼ੀਲੈਂਡ `ਚ ਪੰਜਾਬੀ ਕੁੜੀ ਸੈਂਡੀ ਸੇਖੋਂ ਨੇ 15000 ਫੁੱਟ ਤੋਂ ਲਾਇਆ `ਸਕਾਈ ਜੰਪ`
 • ਕੈਨੇਡਾ ‘ਚ ਦੋ ਪੰਜਾਬੀ ਗ੍ਰਿਫਤਾਰ
 • ਪਤਨੀ ਦਾ ਕਤਲ ਕਾਰਨ ਵਾਲਾ ਪੰਜਾਬੀ ਗ੍ਰਿਫ਼ਤਾਰ
 • ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਤੂਫ਼ਾਨ


 • Facebook Activity

  Widgetize!