ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਿਹਤ ਤੇ ਸੁੰਦਰਤਾ

 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ

 • ਕਾਲੀ ਮਿਰਚ ,ਸੁੰਢ , ਜਵੈਨ ,ਜ਼ੀਰਾ ,ਮਘ, ਹਿੰਗ ਵੱਡੀ ਲਾਚੀ , ਲੌਗ ,ਦਾਲਚੀਨੀ ,   ਜੈਫਲ , ਵੀਹ- ਵੀਹ ਗ੍ਰਾਮ ,  ਕਾਲਾ ਨਮਕ  10 ਗ੍ਰਾਮ
    ਖਾਣਾ ਖਾਣ ਤੋਂ ਪਹਿਲਾਂ 2 ਕੁ ਗ੍ਰਾਮ ਕੋਸੇ ਪਾਣੀ  ਨਾਲ   ਲਵੋ ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !

 • ਕੀ ਆਪਣੇ ਮੋਬਾਈਲ ਫੋਨ ਨਾਲ ਸੈਲਫੀ ਲੈਣਾ ਕਿਸੇ ਬਿਮਾਰੀ ਦਾ ਰੂਪ ਲੈ ਸਕਦੀ ਹੈ? ਇੱਕ ਖੋਜ਼ ਵਿੱਚ ਦੱਸਿਆ ਗਿਆ ਹੈ ਕਿ ਸਮਾਰਟਫੋਨਾਂ ’ਤੇ ਬਹੁਤੀਆਂ ਸੈਲਫ਼ੀਆਂ ਲੈਣਾ ਵੀ ਮਾਨਸਿਕ ਵਿਗਾੜ ਦੀ ਨਿਸ਼ਾਨੀ ਹੋ ਸਕਦਾ ਹੈ ਜਿਸ ਦਾ ਇਲਾਜ ਹੋਣਾ ਚਾਹੀਦਾ ਹੈ। ਭਾਰਤ ’ਚ ਹੋਏ ਅਧਿਐਨ ਦੌਰਾਨ ਇਸ ਦਾ ਖ਼ੁਲਾਸਾ ਹੋਇਆ ਹੈ।
  ਯੂਕੇ ਦੀ ਨੌਟਿੰਘਮ ਟਰੈਂਟ ਯੂਨੀਵਰਸਿਟੀ ਅਤੇ ਤਾਮਿਲ ਨਾਡੂ ਦੇ ਤਿਆਗਰਾਜਾਰ ਸਕੂਲ ਆਫ਼ ਮੈਨੇਜਮੈਂਟ ਨੇ ਮਿਲ ਕੇ 2014 ’ਚ ਮੀਡੀਆ ’ਚ ਆਈ ਉਸ ਰਿਪੋਰਟ ਮਗਰੋਂ ਅਧਿਐਨ ਸ਼ੁਰੂ ਕੀਤਾ ਸੀ, ਜਿਸ ਮੁਤਾਬਕ ਅਮਰੀਕੀ ਮਨੋਵਿਗਿਆਨ ਐਸੋਸੀਏਸ਼ਨ ਨੇ ਸੈਲਫ਼ੀਆਂ ਲੈਣ ਵਾਲਿਆਂ ਨੂੰ ਮਾਨਸਿਕ ਵਿਗਾੜ ਦੀ ਸ਼੍ਰੇਣੀ ’ਚ ਰੱਖਿਆ ਸੀ। ਉਨ੍ਹਾਂ ‘ਸੈਲਫ਼ੀਆਂ ਖਿੱਚਣ ਵਾਲਿਆਂ ਦੇ ਵਤੀਰੇ ਸਬੰਧੀ ਪੈਮਾਨਾ’ ਬਣਾਇਆ ਜਿਸ ਦੀ ਵਰਤੋਂ ਨਾਲ ਇਸ ਦੀ ਤੀਬਰਤਾ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਪੈਮਾਨੇ ਦੀ ਵਰਤੋਂ 400 ਪ੍ਰਤੀਭਾਗੀਆਂ ਦੇ ਸਰਵੇਖਣ ਮਗਰੋਂ ਕੀਤੀ ਗਈ। ਦਿਨ ’ਚ ਘੱਟੋ ਘੱਟ ਛੇ ਵਾਰ ਸੈਲਫ਼ੀਆਂ ਖਿੱਚ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਪਾਉਣਾ ਸਭ ਤੋਂ ਵੱਧ ਖ਼ਤਰਨਾਕ ਰੁਝਾਨ ਮੰਨਿਆ ਗਿਆ।
   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ

 • ਪਰਵਿੰਦਰ ਸਿੰਘ ਜੌੜਾ

  - ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪੈਸੇ ਦੇ ਲਾਲਚ ਖ਼ਾਤਰ ਖਾਣ-ਪੀਣ ਦੀਆਂ ਵਸਤਾਂ 'ਚ ਮਿਲਾਵਟ ਕਰਨਾ ਤਾਂ ਆਮ ਹੀ ਹੈ, ਪ੍ਰੰਤੂ ਹੱਦ ਤਾਂ ਉਦੋਂ ਹੋ ਗਈ ਜਦੋਂ ਅਣਭੋਲ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਵੀ ਖਿਲਵਾੜ ਕੀਤਾ ਜਾਣ ਲੱਗ ਪਿਆ | ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ, ਜਿਸ ਨੇ ਬਚਪਨ ਵਿਚ ਸੌਂਫ਼  ਉਤੇ ਖੰਡ ਚੜ੍ਹਾ ਕੇ ਬਣਾਈਆਂ ਗਈਆਂ ਰੰਗ-ਬਿਰੰਗੀਆਂ ਅਕਰਸ਼ਕ ਗੋਲੀਆਂ ਨਾ ਖਾਧੀਆਂ ਹੋਣ | ਇਹ ਗੋਲੀਆਂ ਏਨੀਆਂ ਆਕਰਸ਼ਕ ਹੁੰਦੀਆਂ ਹਨ ਕਿ ਕੀ ਬੱਚਾ ਅਤੇ ਕੀ ਸਿਆਣਾ, ਹਰ ਕੋਈ ਇਨ੍ਹਾਂ ਦਾ ਸੁਆਦ ਚੱਖਣਾ ਚਾਹੁੰਦਾ ਹੈ | ਢਾਬਿਆਂ ਤੋਂ ਲੈ ਕੇ ਵੱਡੇ-ਵੱਡੇ ਹੋਟਲਾਂ ਤੇ ਰੇਸਤਰਾਂ ਵਿਚ ਅਕਸਰ ਹੀ ਭੋਜਨ ਤੋਂ ਬਾਅਦ ਗਾਹਕਾਂ ਨੂੰ ਇਹ ਮਿੱਠੀਆਂ ਤੇ ਖੁਸ਼ਬੂਦਾਰ ਸੌਾਫ ਦੀਆਂ ਗੋਲੀਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ | ਆਯੁਰਵੈਦ ਵਿਚ ਸੌਾਫ ਨੂੰ ਹਾਜ਼ਮੇ ਲਈ ਦਰੁਸਤ ਮੰਨਿਆ ਗਿਆ ਹੈ, ਤੇ ਪੇਟ ਵਿਚ ਦਰਦ ਹੋਣ 'ਤੇ ਇਸ ਨੂੰ ਬੱਚਿਆਂ ਅਤੇ ਵੱਡਿਆਂ ਲਈ ਆਮ ਹੀ ਵਰਤਿਆ ਜਾਂਦਾ ਹੈ | ਸਿਤਮ ਜ਼ਰੀਫੀ ਇਹ ਹੈ ਕਿ ਇਨ੍ਹਾਂ ਸੌਾਫ ਦੀਆਂ ਗੋਲੀਆਂ ਵਿਚ ਵੀ ਹੁਣ ਮੁਰਗੇ ਤੇ ਸੂਰ ਦੀ ਚਰਬੀ ਪਾਈ ਜਾਣ ਲੱਗੀ ਹੈ | ਇਨਾਂ ਹੀ ਨਹੀਂ, ਸਗੋਂ ਇਨ੍ਹਾਂ ਗੋਲੀਆਂ ਦਾ ਸੁਆਦ ਬਦਲਣ ਲਈ ਉਨ੍ਹਾਂ ਉਤੇ ਧੂੰਏ ਦੀ ਪਰਤ ਵੀ ਚੜ੍ਹਾਈ ਜਾਂਦੀ ਹੈ, ਜੋ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਸਿੱਧਾ ਸੱਦਾ ਹੈ | ਆਮ ਤੌਰ 'ਤੇ ਇਹ ਗੋਲੀਆਂ ਪੁੜੀਆਂ, ਛੋਟੇ ਪੈਕਟਾਂ ਤੇ ਵੱਡੇ ਜਾਰਾਂ ਦੇ ਰੂਪ ਵਿਚ ਮਾਰਕਿਟ 'ਚ ਉਪਲੱਬਧ ਹਨ | 5-10 ਰੁਪਏ 'ਚ ਮਿਲਦੀਆਂ ਪੁੜੀਆਂ ਜਾਂ ਛੋਟੇ ਪੈਕਟਾਂ ਨੂੰ ਅਕਸਰ ਹੀ ਬੱਚੇ ਖਰੀਦਦੇ ਹਨ ਅਤੇ ਮਾਪਿਆਂ ਨੂੰ ਦਿਖਾਏ ਬਿਨਾਂ ਬੇਝਿਜਕ ਖਾ ਜਾਂਦੇ ਹਨ | ਇਨ੍ਹਾਂ ਪੁੜੀਆਂ ਜਾਂ ਪੈਕਟਾਂ ਉੱਪਰ ਕੀ ਲਿਖਿਆ ਹੈ, ਕੋਈ ਇਸ ਵੱਲ ਧਿਆਨ ਨਹੀਂ ਦਿੰਦਾ | ਇਥੇ ਸਿੱਖੀ ਸਰੂਪ ਵਾਲੇ ਤੇ ਸ਼ੁੱਧ ਵੈਸ਼ਨੂੰ ਪਰਿਵਾਰ ਦੇ ਤੀਜੀ ਜਮਾਤ ਵਿਚ ਪੜ੍ਹਦੇ 9 ਕੁ ਸਾਲਾਂ ਦੇ ਬੱਚੇ ਨੇ ਜਦੋਂ 10 ਰੁਪਏ 'ਚ ਸੌਾਫ ਦੀਆਂ ਮਿੱਠੀਆਂ ਗੋਲੀਆਂ ਦਾ ਪੈਕਟ ਖਰੀਦਿਆ, ਤਾਂ ਉਸ ਉੱਪਰ ਅੰਗਰੇਜੀ ਵਿਚ ਲਿਖੀ ਸ਼ਬਦਾਵਲੀ ਪੜ੍ਹ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ | ਆਪਣੇ ਮਾਪਿਆਂ ਨਾਲ 'ਅਜੀਤ' ਦੇ ਇਸ ਪ੍ਰਤੀਨਿਧ ਕੋਲ ਪਹੁੰਚ ਕੇ ਉਸ ਬੱਚੇ ਨੇ ਪੈਕਟ ਦਿਖਾਉਂਦਿਆਂ ਨਾ ਸਿਰਫ ਆਪਣੇ ਜ਼ਜਬਾਤੀ ਗੁੱਸੇ ਦਾ ਹੀ ਪ੍ਰਗਾਟਾਵਾ ਕੀਤਾ, ਸਗੋਂ ਇਸ ਨੂੰ ਬਣਾਉਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਸਰਪ੍ਰਸਤੀ ਦੇਣ ਵਾਲੀਆਂ ਤਾਕਤਾਂ ਖਿਲਾਫ਼ ਕਾਰਵਾਈ ਕਰਾਉਣ ਦੀ ਗੱਲ ਆਖੀ | ਸੀਲ ਬੰਦ ਇਸ ਪੈਕਟ 'ਤੇ ਅੰਗਰੇਜੀ ਵਿਚ ਸਾਫ ਲਿਖਿਆ ਹੋਇਆ ਹੈ ਕਿ 'ਮੇਡ ਵਿੱਦ ਚਿੱਕਨ, ਪੋਕ ਐਡਡ' ਭਾਵ ਇਨ੍ਹਾਂ ਗੋਲੀਆਂ ਨੂੰ ਮੁਰਗੇ ਤੇ ਸੂਰ ਦੀ ਚਰਬੀ ਨਾਲ ਬਣਾਇਆ ਗਿਆ ਹੈ | ਅਗਲੀ ਲਾਈਨ ਵਿਚ ਛੋਟੇ ਅੱਖਰਾਂ 'ਚ 'ਸਮੋਕ ਫਲੈਵਰਿੰਗ ਐਡਡ' ਲਿਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਸ ਉੱਤੇ ਧੂੰਏ ਦਾ ਸੁਆਦ ਚੜ੍ਹਾਇਆ ਗਿਆ ਹੈ |

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ

 • ਅੰਜੂਜੀਤ ਸ਼ਰਮਾ ਜਰਮਨੀ

  ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ ।ਜਿਸ ਨੂੰ ਅਸੀਂ ਬਿਮਾਰੀ ਦੀ ਹਾਲਤ ਵਿੱਚ ਠੀਕ ਕਰ ਸਕਦੇ ਹਾਂ।
  ਮੈਂ ਉਹਨਾਂ ਬਿਮਾਰੀਆਂ ਦੀ ਗੱਲ ਕਰਦੀ ਹਾਂ ਜਿਹੜੀਆਂ ਆਮ ਹਨ ਘਰੇਲੂ ਨੁਕਸਿਆਂ ਨਾਲ ਠੀਕ ਹੋ ਜਾਂਦੀਆਂ ਹਨ।ਜਿਵੇਂ ਖੰਘ,ਜਮਾਕ ਬੁਖਾਰ,ਸੁਸਤੀ,ਮਨ ਦੀ ਉਦਾਸੀ,ਸੋਚਾਂ ਵਿੱਚ ਗਿਰਾਵਟ,ਬੁਰੇ ਖਿਆਲ,ਗੁੱਸਾ,ਚਿੜਚਿੜਾ ਪਨ ਆਦਿ।ਜੇਕਰ ਅਸੀਂ ਦਿਨ ਰਾਤ ਇੰਨਾ ਬਿਮਾਰੀਆਂ ਨਾਲ ਜੰਗ ਕਰ ਰਹੇ ਹਾਂ ਜਾਂ ਬਿਮਾਰੀ ਸਾਡੇ ਤੇ ਹਮਲਾ ਕਰ ਰਹੀ ਹੈ ਤਾਂ ਬਿੰਨਾ ਸ਼ੱਕ ਅਸੀਂ ਬਿਮਾਰ ਅਤੇ ਕਮਜੌਰ ਮਹਿਸੂਸ ਕਰਾਂਗੇ।
  ਆਓ ਫਿਰ ਕਰੀਏ ਆਪਣੇ ਆਪ ਨੂੰ ਤੰਦਰੁਸਤ ।--- ਜੇਕਰ ਅਸੀਂ ਖੰਘ ਜੁਕਾਮ ਬੁਖਾਰ ਨਾਲ ਜੰਗ ਕਰ ਰਹੇ ਹਾਂ ਤਾਂ ਇੱਕ ਕੰਮ ਕਰੋ।ਆਪਣੀ ਰਸੋਈ ਵਿੱਚ ਜਾਓ 3-4 ਕੁ ਲੌਂਗ ਲਓ ਛੋਟੀ ਇਲਾਚੀ ਵੱਡੀ ਇਲਾਚੀ ਅਤੇ ਤੁਲਸੀ ਦੀ ਚਾਹ ਤਿਆਰ ਕਰੋ।ਉਸ ਵਿੱਚ ਇਹ ਸਭ ਕੁਝ ਪਾ ਕੇ ਦਸ਼ਾਦਾ ਜਿਹਾ ਬਣਾ ਕਿ ਪੀ ਪਵੋ।ਜੇਕਰ ਮਿੱਠਾ ਪਸੰਦ ਕਰਦੇ ਹੋ ਤਾਂ ਚੀਨੀ ਦੀ ਥਾਂ ਸ਼ਹਿਦ ਪਾ ਕਿ ਪੀ ਲਵੋ।ਨਤੀਜਾ ਤੁਹਾਨੂੰ ਪਤਾ ਲੱਗ ਜਾਵੇਗਾ। ਅਸਲੀ ਤੁਲਸੀ ਜਰਮਨੀ ਵਿੱਚ ਤਾਂ ਨਹੀਂ ਮਿਲਦੀ ਹੈ ਪਰ ਮੈਂ ਜਦ ਵੀ ਇੰਡੀਆ ਜਾਂਦੀ ਹਾਂ ਘਰ ਦੀ ਲੱਗੀ ਤੁਲਸੀ ਦੇ ਪੱਤੇ ਸੁਕਾ ਕੇ ਪਾਉਡਰ ਬਣਾ ਕੇ ਨਾਲ ਲੈ ਆਉਂਦੀ ਹਾਂ।ਇਹ ਤੁਲਸੀ ਦੀ ਚਾਹ ਮੈਨੂੰ ਦਿਨ ਭਰ ਉਰਜਾ ਦਿੰਦੀ ਹੈ।
  ਜੇਕਰ:------ਚਿੜਚਿੜਾ ਪਨ ਹੈ-ਗੁੱਸਾ ਹੈ-ਮਨ ਉਦਾਸ ਹੈ-ਸੋਚਾਂ ਵਿੱਚ ਗਿਰਾਵਟ ਜਾਣੀ ਢਹਿੰਦੀ ਕਲਾ ਵਾਲੀਆਂ ਸੋਚਾਂ ਨੇ।ਸਭ ਤੋਂ ਪਹਿਲਾਂ ਆਪਣੇ ਸੱਜਣ ਮਿੱਤਰਾਂ ਸਹੇਲੀਆਂ ਦੀ ਸੂਚੀ ਤਿਆਰ ਕਰੋ।ਦੇਖੋ ਉਸ ਵਿੱਚ ਕਿਹੜੇ ਐਸੇ ਸੱਜਣ ਮਿੱਤਰ ਸਹੇਲੀਆਂ ਹਨ।ਜਿੰਨਾ ਨੂੰ ਮਿਲਣ ਨਾਲ ਜਾਂ ਫੋਨ ਤੇ ਗੱਲ ਕਰਨ ਨਾਲ ਤੁਹਾਨੂੰ ਸਕੂਨ ਮਿਲਦਾ ਹੈ।ਸੋਚਾਂ ਵਿੱਚ ਨਿਖਾਰ ਆਉਂਦਾ ਹੈ-ਅਤੇ ਉਹ ਕਿਹੜੇ ਸੱਜਣ ਮਿੱਤਰ ਸਹੇਲੀਆਂ ਐਸੀਆਂ ਹਨ ਜਿੰਨਾ ਨੂੰ ਮਿਲ ਕੇ ਮਨ ਕਰੋਧ ਨਾਲ ਭਰ ਜਾਂਦਾ ਹੈ।ਮਨ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ।ਗੁੱਸਾ ਚੜ੍ਹਦਾ ਹੈ ਆਪਣੇ ਆਪ ਨਾਲ ਗੁੱਸੇ ਹੋਣ ਨੂੰ ਦਿਲ ਕਰਦਾ ਹੈ ਜਾਂ ਕਿਸੇ ਨੂੰ ਕੁਝ ਅਪਸ਼ਬਦ ਜਾਂ ਗੁੱਸੇ ਭਰੇ ਸ਼ਬਦ ਕਹਿਣ ਨੂੰ ਦਿਲ ਕਰਦਾ ਹੈ।ਜਾਂ ਕਈ ਦੋਸਤ ਮਿੱਤਰ ਸਹੇਲੀਆਂ ਜਦ ਵੀ ਮਿਲਦੇ ਹਨ।ਪੈਸਾ ਜਮੀਨ,ਕਾਰਾਂ ਕੋਠੀਆਂ ਦੀਆਂ ਗੱਲਾਂ ਕਰਨੋਂ ਬਾਜ ਨੀ ਆਉਂਦੇ।ਜਿਆਦਾ ਤਰ ਐਸੀਆਂ ਗੱਲਾਂ ਉਹ ਹੀ ਕਰਦੇ ਹਨ ਜਿੰਨਾ ਨੂੰ ਇਹਨਾਂ ਦੀ ਹਸਰਤ ਹੁੰਦੀ ਹੈ।ਉਹ ਫਿਰ ਖਿਆਲਾਂ ਦੇ ਕੜਾਹ ਜਿਆਦਾ ਬਣਾਉਂਦੇ ਹਨ।ਜਦੋਂ ਤੁਸੀਂ ਕੁਝ ਐਸਾ ਆਪਣੇ ਅੰਦਰ ਮਹਿਸੂਸ ਕਰੋ ਜਿਸ ਨਾਲ ਘੁਟਣ ਤੰਗੀ ਮਹਿਸੂਸ ਹੁੰਦੀ ਹੋਵੇ।ਜਿਹੜੇ ਦੋਸਤ ਮਿੱਤਰ ਸਿਰਫ ਚਿੰਤਾ ਅਸ਼ਾਂਤੀ ਦੇਣ ਵਾਲੇ ਹਨ ਬੇਮਤਲਬ ਦੀਆਂ ਗੱਲਾਂ ਕਰਨ ਵਾਲੇ ਹਨ।ਉਹਨਾਂ ਨਾਲ ਫੂਨ ਦਾ ਰਾਬਤਾ ਮਿਲਣ ਦਾ ਰਾਬਤਾ ਹੋਲੀ ਹੋਲੀ ਬੰਦ ਕਰਨਾ ਹੀ ਠੀਕ ਹੈ।
  ਕੋਸ਼ਿਸ ਕਰੋ ਬੇਹਤਰ ਮਹਿਸੂਸ ਕਰੋਂਗੇ।
  ਫਿਰ ਕੋਸ਼ਿਸ ਕਰੋ ਉਹਨਾਂ ਦੋਸਤਾਂ ਮਿੱਤਰਾਂ ਸਹੇਲੀਆਂ ਨਾਲ ਸਬੰਧ ਪੈਦਾ ਕਰਨ ਦੇ ਜਿਹੜੇ ਤੁਹਾਡੀ ਸੋਚ ਵਾਲੇ ਹੋਣ ਜਾਂ ਤੁਸੀਂ ਉਹਨਾਂ ਦੀ ਗੱਲ ਅਤੇ ਉਹ ਤੁਹਾਡੀ ਗੱਲ ਸਮਝਦੇ ਹੋਣ।ਫਿਰ ਮਜਾ ਆਵੇਗਾ ਜਿੰਦਗੀ ਦਾ ਸਵਾਲ ਕੱਢੇ ਅਤੇ ਪਾਏ ਜਾਣ ਦਾ ਪਰ ਐਸੇ ਮਿੱਤਰ ਦੋਸਤ ਸਹੇਲੀਆਂ ਤੁਹਾਨੂੰ ਦੱਸਾਂ ਦੀ ਗਿਣਤੀ ਵਿੱਚੋਂ ਇੱਕ ਜਾਂ ਹੱਦ ਦੋ ਹੀ ਮਿਲਣਗੇ ਬਾਕੀ ਅੱਠਾਂ ਨੂੰ ਜਨਾਬ! ਮਨਫੀ ਕਰਨਾ ਪਵੇਗਾ।ਇਹ ਹੀ ਸਹੀ ਫਾਰਮੂਲਾ ਹੈ।
  ਮੈਂ ਇਸ ਬਾਰੇ ਇਸ ਕਰਕੇ ਦੱਸ ਰਹੀਂ ਹਾਂ ਕਿਉਂਕਿ ਮੇਰਾ ਬਹੁਤ ਚੰਗੀ ਤਰਾਂ ਦਾ ਤਜਰਬਾ ਰਿਹਾ ਹੈ।ਇਸ ਤਜਰਬੇ ਵਿੱਚਦੀ ਮੈਂ ਪਿਛਲੇ ਬਾਰਾਂ ਕੁ ਸਾਲਾਂ ਤੋਂ ਨਿਕਲ ਕੇ ਆਈ ਹਾਂ।ਜਾਣੀ ਇਸ ਸਮੱਸਿਆ ਦਾ ਹੱਲ ਮੈਂ ਬਾਰਾਂ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕੱਢਣਾ।ਜਦ ਮੇਰੀ ਟੈਲੀਫੋਨ ਦੀ ਡਾਇਰੀ (A 2 Z) ਦੇ ਨਾਵਾਂ ਦੇ ਨੰਬਰਾਂ ਨਾਲ ਭਰੀ ਹੁੰਦੀ ਸੀ ਅਤੇ ਘਰ ਵਿੱਚ ਟੈਲੀਫੋਨ ਦਾ ਸਿਲਸਿਲਾ ਮਿਲਣ ਮਿਲਾਣ ਦਾ ਸਿਲਸਿਲਾ ਹੁੰਦਾ ਸੀ।ਮਿਲਣਾ ਸੋਹਣਾ ਵੀ ਲੱਗਦਾ ਹੁੰਦਾ ਸੀ ਪਰ ਜਿਆਦਾ ਤਰ ਕੋਈ ਨਾ ਕੋਈ ਐਸੀ ਗੱਲ ਹੋ ਹੀ ਜਾਂਦੀ ਸੀ ਜਿਹੜੀ ਸਾਰੇ ਸਫਰ ਤੱਕ ਸਫਰ ਤੋਂ ਘਰ ਤੱਕ ਫਿਰ ਤੁਹਾਡੇ ਬਿਸਤਰ ਤੱਕ ਅਤੇ ਦੂਜੇ ਦਿਨ ਤਕ ਅਤੇ ਕਈ ਹਫਤੇ ਤਕ ਤੁਹਾਡੇ ਨਾਲ ਜਿੱਦੀ ਬਾਲਕ ਦੀ ਤਰਾਂ ਚੰਬੇੜੀ ਰਹਿੰਦੀ ਸੀ।ਮੈਂ ਉਸ ਤਨਾਓ ਨੂੰ ਦੂਰ ਕਰਨ ਲਈ ਆਪਣੇ ਆਪ ਨੂੰ ਬਦਲਿਆ।ਉਨਾਂ ਦਿਨਾਂ ਵਿੱਚ ਜਾਣੀ 2004 ਜਾਂ 2005 ਵਿੱਚ ਮੇਰੀ ਮੁਲਾਕਾਤ ਸਰਦਾਰ ਸੁੱਚਾ ਸਿੰਘ ਬਾਜਵਾ ਜੀ ਨਾਲ ਹੋਈ। ਉਹ ਮੇਰੀ ਜਿੰਦਗੀ ਦੇ ਪਹਿਲੇ ਮਰਦ ਸਨ ਜਿੰਨਾ ਨਾਲ ਮੈਂ ਇੱਕ ਸਹੇਲੀ ਦੀ ਤਰਾਂ ਦੋਸਤੀ ਕੀਤੀ।ਬਸ ਫਿਰ ਕੀ ਸੀ ਚੰਗਾ ਦੋਸਤ ਤੁਹਾਨੂੰ ਆਪਣੇ ਆਪ ਦੀ ਪਹਿਚਾਣ ਕਰਵਾ ਦਿੰਦਾ ਹੈ। ਜਦ ਉਹਨਾਂ ਨੇ ਮੈਨੂੰ ਪਹਿਲੀ ਬਾਰ ਇਹ ਕਿਹਾ ਕਿ ਅੰਜੂ ਤੂੰ ਪੰਜਾਬ ਰੇਡਿਓ ਲੰਡਨ ਤੇ ਬਹੁਤ ਸੋਹਣਾ ਬੋਲਦੀ ਹੈ।ਉਹਨਾਂ ਨੇ ਨਾਲ ਹੀ ਨਾਲ ਮੈਥੋਂ ਪੁੱਛਿਆ ਤੂੰ ਕੋਈ ਕਿਤਾਬਾਂ ਪੜਦੀ ਹੈਂ? ਮੈਂ ਕਿਹਾ ਨਹੀਂ ਮੈਂ ਨਹੀਂ ਪੜਦੀ।ਫਿਰ ਉਹਨਾਂ ਨੇ ਮੈਨੂੰ ਆਪਣੇ ਕੋਲੋ ਦੋ ਕੁ ਕਿਤਾਬਾਂ ਭੇਜੀਆਂ ਪੜਨ ਲਈ ।ਬਸ ਉਹਨਾਂ ਨੇ ਪੜਨ ਦੀ ਐਸੀ ਆਦਤ ਪਾਈ ਕਿ ਮੇਰੀਆਂ ਲਿਖਤਾਂ ਵਿੱਚ ਨਿਖਾਰ ਆਉਂਦਾ ਗਿਆ।ਹੋਲੀ ਹੋਲੀ ਐਸਾ ਦੌਰ ਆਇਆ ਮੈਂ ਜਿੰਨਾ ਸਹੇਲੀਆਂ ਦੇ ਨੰਬਰ ਸਾਂਭ ਸਾਂਭ ਰੱਖੇ ਸਨ ਜਾਂ ਅਕਸਰ ਘਰਾਂ ਵਿੱਚ ਮਿਲਣ ਦੇ ਪ੍ਰੋਗਰਾਮ ਬਣਦੇ ਸਨ।ਉਸ ਬਨਾਵਟੀ ਦੁਨੀਆਂ ਤੋਂ ਦੂਰ ਹੁੰਦੀ ਗਈ ਕਿਤਾਬਾਂ ਨਾਲ ਜੁੜਦੀ ਗਈ।ਮੈਂ ਆਪਣੇ 8 ਘੰਟੇ ਦੀ ਡਿਊਟੀ ਮਗਰੋਂ ਵਹਿਲੇ ਸਮੇਂ ਵਿੱਚ ਕਿਤਾਬਾਂ ਪੜਨ ਵੱਲ ਅਤੇ ਲਿਖਣ ਵੱਲ ਧਿਆਨ ਦਿੱਤਾ।
  ਹੋਲੀ ਹੋਲੀ ਮੇਰਾ ਖਿੱਚ ਧੂਹ ਵਾਲੇ ਮਹੌਲ ਨਾਲੋਂ ਰਾਬਤਾ ਘੱਟਦਾ ਗਿਆ।ਇਸ ਫਾਰਮੂਲੇ ਦਾ ਅਸਰ ਇਹ ਹੋਇਆ ਕਿ ਮੈਂ ਲਿਖਤਾਂ ਰਾਹੀਂ ਆਪਣੇ ਮਨ ਦੇ ਖਿਆਲ ਪ੍ਰਗਟ ਕਰਨ ਵਿੱਚ ਅਤੇ ਦੱਸਣ ਅਤੇ ਲਿਖਣ ਸਦਕਾ ਚੰਗੀ ਪਹਿਚਾਣ ਬਣਾ ਲਈ ਅਤੇ ਮੇਰੀਆਂ ਉਹ ਸਹੇਲੀਆਂ ਉਥੇ ਹੀ ਬੈਠੀਆਂ ਮੇਰੀਆਂ ਅੱਜ ਲਿਖੀਆਂ ਕਿਤਾਬਾਂ ਨੂੰ ਸੋਚਾਂ ਨੂੰ ਕਵਿਤਾਵਾਂ ਨੂੰ ਕਹਾਣੀਆਂ ਨੂੰ ਮੈਥੋਂ ਚੋਰੀ ਚੋਰੀ ਪੜ੍ਹਦੀਆਂ ਹਨ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ

 • ਫਲਾਂ ‘ਚ ਅੰਗੂਰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਅੰਗੂਰਾਂ  ਸਿਰਫ਼ ਖਾਣ ਲਈ ਜਾਂ ਸ਼ਰਾਬ ਬਣਾਉਣ ਲਈ ਨਹੀਂ ਵਰਤੇ ਜਾਂਦੇ , ਬਲਕਿ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਸੁੰਦਰਤਾ ਸੰਬੰਧੀ ਬਹੁਤ ਸਾਰੇ ਪ੍ਰਾਡੈਕਟਸ ‘ਚ ਵੀ ਕੀਤੀ ਜਾਂਦੀ ਹੈ। ਇਹ ਚਮਡ਼ੀ ਨੂੰ ਯੂ. ਵੀ. ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਨਾਲ ਹੀ ਸਨਬਰਨ ਨੂੰ ਵੀ ਠੀਕ ਕਰਦੇ ਹਨ।
  ਜੇਕਰ ਤੁਹਾਡੀ ਚਮਡ਼ੀ ਸੂਰਜ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ ਤਾਂ ਤੁਸੀਂ ਅੰਗੂਰਾਂ ਦਾ ਰਸ ਲਗਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੰਗੂਰਾਂ ਦਾ ਫੇਸਪੈਕ ਚਮਡ਼ੀ ਲਈ ਵੀ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ‘ਚ ਐਂਟੀ-ਆਕਸੀਡੈਂਟ ਵੀ ਵਧੇਰੇ ਮਾਤਰਾ ‘ਚ ਪਾਏ ਜਾਂਦੇ ਹਨ।
  1. ਇੱਕ ਬਰਤਨ ‘ਚ ਅੰਗੂਰ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਹ ਲਓ। ਇਨ੍ਹਾਂ ‘ਚ ਇੱਕ 1 ਵੱਡਾ ਚਮਚ ਜੈਤੂਨ ਦਾ ਤੇਲ, 1/2 ਚਮਚ ਦੁੱਧ, 1/2 ਚਮਚ ਖਾਣ ਵਾਲਾ ਸੋਡਾ ਮਿਲਾਓ ਅਤੇ ਇਨ੍ਹਾਂ ਦਾ ਗਾਡ਼੍ਹਾ ਪੇਸਟ ਬਣਾਓ। ਇਸ ਤੋਂ ਬਾਅਦ 15 ਮਿੰਟਾਂ ਲਈ ਇਸ ਮਿਸ਼ਰਣ ਨੂੰ ਚਿਹਰੇ ‘ਤੇ ਰਗਡ਼ੋ ਅਤੇ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਹ ਅੰਗੂਰਾਂ ਨਾਲ ਬਣਿਆ ਕੁਦਰਤੀ ਫੇਸ ਕਲੀਂਜਰ ਹੈ।
  2. ਇੱਕ ਚਮਚ ਅੰਗੂਰਾਂ ਦਾ ਰਸ ਲਓ ਅਤੇ ਇਸ ਨੂੰ ਆਪਣੇ ਚਿਹਰੇ ‘ਤੇ ਲਗਾ ਲਓ। ਫਿਰ ਇਸ ਨੂੰ 15 ਮਿੰਟਾਂ ਲਈ ਚਿਹਰੇ ‘ਤੇ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਗਰਮ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ‘ਤੇ ਨਮੀ ਆ ਜਾਵੇਗੀ।
  3.  ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਜਾਵੇਗੀ, ਚਮਡ਼ੀ ‘ਚ ਢਿੱਲਾਪਨ ਆਉਣ ਲੱਗਦਾ ਹੈ। ਨਾਲ ਹੀ ਖ਼ੁਸ਼ਕੀ ਵੀ ਵੱਧਦੀ ਹੈ ਅਤੇ ਕੁਦਰਤੀ ਗਲੋਅ ਘਟਣ ਲੱਗ ਪੈਂਦਾ ਹੈ। ਵੱਧਦੀ ਉਮਰ ਦੇ ਇਨ੍ਹਾਂ ਨਿਸ਼ਾਨਾਂ ਨੂੰ ਛੁਪਾਉਣ ਲਈ ਕਾਲੇ ਅੰਗੂਰਾਂ, ਐਵੋਕੇਡੋ ਪਲਪ, 2 ਚਮਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਲਾ ਕੇ ਫੇਸ ਪੈਕ ਬਣਾ ਲਓ। ਇਸ ਨੂੰ ਚਿਹਰੇ ‘ਤੇ 15 ਮਿੰਟ ਲਗਾ ਕੇ ਰੱਖੋ। ਜੇਕਰ ਤੁਹਾਡੇ ਕੋਲ ਐਵੋਕੇਡੋ ਨਹੀਂ ਹੈ ਤਾਂ ਤੁਸੀਂ ਇਸ ਦੀ ਥਾਂ ਕੇਲੇ ਦਾ ਪਲਪ ਵੀ ਲੈ ਸਕਦੇ ਹੋ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|

 • ਮੌਸਮ ਬਦਲ ਚੁੱਕਾ ਹੈ ਅਤੇ ਇਸ ਦੇ ਨਾਲ ਗਰਮੀ ਦੀ ਸ਼ੁਰੂਆਤ ਹੋ ਗਈ ਹੈ| ਇਸ ਮੌਸਮ 'ਚ ਖਾਣ-ਪੀਣ ਦਾ ਬਹੁਤ ਧਿਆਨ ਰੱਖਦਾ ਪੈਂਦਾ ਹੈ| ਇਸ ਮੌਸਮ 'ਚ ਡਾਕਟਰ ਵੀ ਜ਼ਿਆਦਾ ਪਾਣੀ ਪੀਣ ਅਤੇ ਰਸੀਲੇ ਫਲ ਖਾਣ ਦੀ ਸਲਾਹ ਦਿੰਦੇ ਹਨ| ਤਰਬੂਜ਼ ਦਾ ਜੂਸ ਪੀਣ ਨਾਲ ਗਰਮੀ ਦੇ ਮੌਸਮ 'ਚ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ| ਹੈਲਥ ਮਾਹਰਾਂ ਦੀ ਮੰਨੀਏ ਤਾਂ ਗਰਮੀਆਂ ਦੇ ਮੌਸਮ 'ਚ ਹਰ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਗਿਲਾਸ ਤਰਬੂਜ਼ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ| ਜਿਸ ਨੂੰ ਕਿਡਨੀ ਦੀ ਸਮੱਸਿਆ ਹੈ ਉਹ ਤਰਬੂਜ਼ ਦਾ ਜੂਸ ਜ਼ਰੂਰ ਪੀਏ| ਖਾਲੀ ਪੇਟ ਤਰਬੂਜ਼ ਦਾ ਜੂਸ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲਣ ਜਾਂਦੇ ਹਨ| ਪਰ ਕੀ ਤੁਹਾਨੂੰ ਪਤਾ ਹੈ ਕਿ ਤਰਬੂਜ਼ ਦੇ ਜੂਸ 'ਚ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਣ ਨਾਲ ਹੋਰ ਕੀ-ਕੀ ਲਾਭ ਹੁੰਦੇ ਹਨ| 
  1. ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ ਤਾਂ ਤਰਬੂਜ਼ ਦਾ ਜੂਸ ਜ਼ਰੂਰ ਪੀਓ| ਇਸ ਨਾਲ ਸਰੀਰ 'ਚ ਕਮਜ਼ੋਰੀ ਨਹੀਂ ਆਵੇਗੀ ਅਤੇ ਫਾਲਤੂ ਫੈਟ ਵੀ ਘੱਟ ਹੋ ਜਾਵੇਗੀ| 
  2. ਗਰਮੀਆਂ ਚ ਲੂ ਆਦਿ ਲੱਗਣ ਦਾ ਡਰ ਰਹਿੰਦਾ ਹੈ, ਤਰਬੂਜ਼ ਦੇ ਜੂਸ ਪੀਣ ਨਾਲ ਲੂ ਤੋਂ ਬਚਾਅ ਰਹਿੰਦਾ ਹੈ| 
  3. ਤਰਬੂਜ਼ ਦੇ ਜੂਸ ਅਤੇ ਕਾਲੀ ਮਿਰਚ ਪਾਊਡਰ ਨੂੰ ਮਿਲਾ ਕੇ ਪੀਣ ਨਾਲ ਕੈਂਸਰ ਕੋਸ਼ਿਕਾਵਾਂ ਨਸ਼ਟ ਕਰਨ 'ਚ ਮਦਦ ਮਿਲਦੀ ਹੈ| 
  4. ਤਰਬੂਜ਼ 'ਚ ਉੱਚ ਮਾਤਰਾ 'ਚ ਫੋਲੇਟ ਹੁੰਦਾ ਹੈ ਜੋ ਸਰੀਰ 'ਚ ਖੂਨ ਦੇ ਸੰਚਾਰ ਨੂੰ ਉੱਚਿਤ ਬਣਾਏ ਰੱਖਦਾ ਹੈ ਜਿਸ ਨਾਲ ਅਟੈਕ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ| 
  5. ਤਰਬੂਜ਼ ਦਾ ਜੂਸ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ| ਮਹਿਲਾਵਾਂ ਨੂੰ ਵਿਸ਼ੇਸ਼ ਰੂਪ ਨਾਲ ਮਾਸਿਕ ਧਰਮ ਦੇ ਦੌਰਾਨ ਜੂਸ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਜ਼ਰੂਰ ਪੀਣਾ ਚਾਹੀਦਾ ਹੈ| 
  6. ਕੋਈ ਲੋਕਾਂ ਨੂੰ ਲੱਗਦਾ ਹੈ ਕਿ ਅਸਥਮਾ 'ਚ ਤਰਬੂਜ਼ ਦਾ ਠੰਡਾ ਜੂਸ ਨੁਕਸਾਨ ਪਹੁੰਚਾ ਸਕਦਾ ਹੈ ਪਰ ਅਜਿਹਾ ਨਹੀਂ ਹੈ, ਸਗੋਂ ਇਸ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਪੀਣਾ ਨਾਲ ਫਾਇਦਾ ਹੁੰਦਾ ਹੈ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ

 • ਬਾਜਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ ਕੇ ਵਰਤੇ ਜਾਂਦੇ ਹਨ, ਜਿਨਾਂ ਦਾ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ| ਪਰ ਜੇਕਰ ਘਰ ਵਿੱਚ ਹੀ ਪ੍ਰਾਕ੍ਰਿਤਕ ਤਰੀਕੇ ਨਾਲ ਮੱਛਰਾਂ ਤੋਂ ਛੁਟਕਾਰੇ ਦਾ ਸਸਤਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਵਧੀਆ ਇਲਾਜ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ| ਹੁਣ ਤੁਹਾਨੂੰ ਬਜਾਰ ਤੋਂ ਸਿਰਫ ਦੋ ਚੀਜਾਂ ਲਿਆਉਣੀਆਂ ਪੈਣਗੀਆਂ - ਨਿੰਮ ਦਾ ਤੇਲ ਅਤੇ ਕਪੂਰ -ਆਲ ਆਉਟ ਦੀ ਕੈਮੀਕਲ ਵਾਲੀ ਸੀਸੀ ਤੁਹਾਨੂੰ ਘਰ ਵਿੱਚ ਹੀ ਮਿਲ ਜਾਵੇਗੀ |  ਖਾਲੀ ਰਿਫਿਲ ਚ ਨਿੱਮ ਦਾ ਤੇਲ ਅਤੇ ਥੋੜਾ ਕਪੂਰ ਪਾ ਦਿਉ ਅਤੇ ਰਿਫਿਲ ਨੂੰ ਮਸ਼ੀਨ ਤੇ ਲਾ ਦਿਉ, ਪੂਰੀ ਰਾਤ ਮੱਛਰ ਨਹੀਂ ਆਏਗਾ|
  ਜਦੋਂ ਪ੍ਰਾਕ੍ਰਿਤਕ ਚੀਜਾਂ ਨਾਲ ਮੱਛਰ ਤੋਂ ਛੁਟਕਾਰਾ ਮਿਲ ਜਾਵੇ ਤਾਂ ਪੈਸਟੀਸਾਇਡ ਦੀ ਵਰਤੋਂ ਕਿਉਂ ? ਜੋ ਸਾਡੀ ਜਿੰਦਗੀ ਚ ਜਹਿਰ ਦਾ ਕੰਮ ਕਰਦੀ ਹੈ| ਕੀ ਤੁਸੀ ਜਾਣਦੇ ਹੋ ਕਿ ਮੱਛਰ ਭਜਾਉਣ ਵਾਲੀ ਇੱਕ ਕਵਾਇਲ 100 ਸਿਗਰਟ ਦੇ ਬਰਾਬਰ ਨੁਕਸਾਨ ਕਰਦੀ ਹੈ| ਤਾਂ ਮੱਛਰ ਭਜਾਉਣ ਦਾ ਸਭ ਤੋਂ ਉੱਤਮ ਆਸਾਨ ਅਤੇ ਸਸਤਾ ਅਤੇ ਦੇਸੀ ਤਰੀਕਾ ਕਿਉਂ ਨਾ ਅਪਣਾਇਆ ਜਾਵੇ, ਜਿਸ ਨਾਲ ਬੱਚਤ ਵੀ ਹੁੰਦੀ ਹੈ | ਨਿੰਮ ਦਾ ਤੇਲ 250 ਰੁਪਏ ਲਿਟਰ ਅਤੇ 100 ਗ੍ਰਾਮ ਅਸਲੀ ਕਪੂਰ ਲੱਗਭੱਗ 100 ਰੁਪਏ ਦੀ ਮਿਲ ਜਾਂਦੀ ਹੈ| 350 ਰੁਪਏ ਖਰਚ ਕੇ ਗੁੱਡ ਨਾਈਟ ਵਾਲੀਆਂ 25 ਵਾਰ ਸ਼ੀਸ਼ੀ ਭਰ ਜਾਂਦੀ ਹੈ ਯਾਨੀਕਿ ਸਾਨੂੰ ਇੱਕ ਸ਼ੀਸ਼ੀ ਦੀ ਕੀਮਤ ਲੱਗਭੱਗ 14-15 ਰੁਪਏ ਦੀ ਨੁਕਸਾਨ ਰਹਿਤ ਇੱਕ ਗੁੱਡ ਨਾਈਟ ਪਵੇਗੀ |  ਫਿਰ ਕਿਉਂ ਨਾ ਅੱਜ ਤੋਂ ਹੀ ਘਰੇਲੂ ਪ੍ਰਾਕ੍ਰਿਤਿਕ ਮੱਛਰ ਭਜਾਉਣ ਵਾਲੀ ਆਲ ਆਉਟ ਵਰਤੀ ਜਾਵੇ |
  ਨੋਟ - ਜੇਕਰ ਮੱਛਰ ਜਿਆਦਾ ਹਨ ਤਾਂ ਸਾਉਣ ਤੋਂ ਪਹਿਲਾਂ ਨਿੱਮ ਦੇ ਤੇਲ ਦਾ ਦੀਵਾ ਬਣਾ ਕੇ ਜਲਾ ਲਵੋ , ਮੱਛਰ ਨੇੜੇ ਨਹੀਂ ਫੱਟਕਣਗੇ |

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੋਟਾਪਾ ਘਟਾਉਣ ਦਾ ਦੇਸੀ ਸਸਤਾ ਅਤੇ ਸਰਲ ਤਰੀਕਾ

 • ਅਸੀਂ ਭਲੀਭਾਂਤ ਜਾਣਦੇ ਹਾਂ ਕਿ ਮੋਟਾਪਾ ਜਿੱਥੇ ਸਰੀਰਕ ਸੁੰਦਰਤਾ ਤੇ ਬੁਰਾ ਪ੍ਹਭਾਵ ਪਾਉਂਦਾ ਹੈ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਣ ਵੀ ਬਣਦਾ ਹੈ ਇਸ ਤੋਂ ਬਚਣ ਦਾ ਉਪਾਅ ਵਕਤ ਵਕਤ ਤੇ ਸਹੀ ਖੁਰਾਕ ਖਾਣਾ ਅਤੇ ਸਰੀਰਕ ਕਸਰਤ, ਸਖਤ ਸਰੀਰਕ ਮਿਹਨਤ  ਕਰਨਾ ਹੈ ਪਰ ਸਾਡੀ ਖੁਰਾਕ ਅਤੇ ਕੰਮ ਕਾਰ ਦੇ ਤੌਰ ਤਰੀਕੇ ਬਦਲਣ ਕਾਰਣ ਮੋਟਾਪਾ ਆਮ ਹੋ ਗਿਆ ਹੈ, ਫਿਰ ਅਸੀਂ ਇਸ ਵੱਧੀ ਹੋਈ ਚਰਬੀ ਨੂੰ ਘਟਾਉਣ ਲਈ ਕਿੰਨਾ ਕੁਝ ਕਰਦੇ ਹਾਂ| ਕਈ ਤਰ੍ਹਾਂ ਦੇ ਆਹਾਰ ਲੈਂਦੇ ਹਾਂ ਤੇ ਜਿੰਮ ਜਾਂਦੇ ਹਾਂ ਆT ਸਾਂਝਾ ਕਰਦੇ ਹਾਂ ਇੱਕਦਮ ਦੇਸੀ ਨੁਸਖ਼ਾ,  ਜਿਸ ਨਾਲ ਤੁਹਾਨੂੰ ਇਹ ਸਭ ਕੁਝ ਕਰਨ ਦੀ ਜ਼ਰੂਰਤ ਨਹੀਂ ਤੇ ਚਰਬੀ ਵੀ ਘਟਾ ਸਕਦੇ ਹੋ ਅਤੇ ਇਹ ਨੁਸਖਾ ਜਿਆਦਾ ਖਰਚੀਲਾ ਵੀ ਨਹੀਂ | ਇਹ ਅਜਿਹਾ ਨੁਸਖ਼ਾ ਹੈ ਜਿਸ ਦਾ ਸਿਹਤ ਤੇ ਕੋਈ ਬੁਰਾ ਪ੍ਰਭਾਵ ਵੀ ਨਹੀਂ ਅਤੇ ਤੁਹਾਨੂੰ ਇੱਕ ਮਹੀਨੇ ਵਿੱਚ ਹੀ ਫਰਕ ਪਤਾ ਲੱਗ ਜਾਵੇਗਾ
  ਇਸ ਨੁਸਖ਼ੇ ਨਾਲ ਬਣਾਏ ਘੋਲ ਨੂੰ ਪੀਣ ਨਾਲ ਤੁਸੀਂ ਰੋਜ਼ਾਨਾ ਇੱਕ ਸੈਂਟੀਮੀਟਰ ਚਰਬੀ ਘਟਾ ਸਕਦੇ ਹੋ|  ਇਸ ਨੁਸਖ਼ੇ ਨੂੰ ਬਣਾਉਣ ਦਾ ਤਰੀਕਾ ਬੜਾ ਅਸਾਨ ਅਤੇ ਸਰਲ ਹੈ ਜੋ ਇਸ ਤਰਾਂ ਹੈ| ਸਭ ਤੋਂ ਪਹਿਲਾਂ ਦੋ ਅਦਰਕ ਤੇ ਚਾਰ ਨਿੰਬੂ ਲਵੋ| ਅਦਰਕ ਤੇ ਨਿੰਬੂ ਨੂੰ ਚੰਗੀ ਤਰ੍ਹਾਂ ਧੋ ਲਵੋ|
  ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ| ਇਸ ਨੂੰ ਗਰਮ ਪਾਣੀ ਵਿੱਚ 20 ਮਿੰਟ ਤੱਕ ਭਿਉਂ ਲਵੋ| ਯਾਦ ਰੱਖੋ ਇਸ ਨੂੰ ਉਭਾਲਣਾ ਨਹੀਂ|ਅਦਰਕ ਪਾਣੀ ਸੋਖ ਲੈਣ ਨਾਲ ਇਸ ਵਿੱਚ ਔਸ਼ਧੀ ਗੁਣ ਪੈਦਾ ਹੁੰਦੇ ਹਨ| ਇਸ ਅਦਰਕ ਵਾਲੇ ਪਾਣੀ ਨੂੰ ਜੱਗ ਵਿੱਚ ਪਾ ਲਵੋ ਤੇ ਕੁਝ ਤਾਜ਼ਾ ਪਾਣੀ ਵੀ ਮਿਲਾ ਲਵੋ|
  ਹੁਣ ਨਿੰਬੂ ਨੂੰ ਸਲਾਈਸ ਦੀ ਤਰ੍ਹਾਂ ਕੱਟ ਕੇ ਇਸ ਜੱਗ ਵਿੱਚ ਪਾ ਲਵੋ| ਇਸ ਵਿੱਚ ਬਰਫ਼ ਦੇ ਟੁਕੜੇ ਪਾ ਕੇ ਇਸ ਨੂੰ ਦੋ ਘੰਟੇ ਫ਼ਰਿਜ ਵਿੱਚ ਰੱਖੋ ਅਤੇ ਰੋਜ਼ਾਨਾ ਇੱਕ ਕੱਪ ਇਸ ਘੋਲ ਨੂੰ ਪੀਵੋ ਫਿਰ ਦੇਖੋ ਨਤੀਜਾ| ਇਸ ਘੋਲ ਨੂੰ ਕੁਝ ਦਿਨਾਂ ਤੱਕ ਵਰਤ ਸਕਦੇ ਹੋ|

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵੈਲੇਨਟਾਇਨ ਸਪੈਸ਼ਲ

 • ਪਿਆਰ ਦੇ ਸੁਖਦ ਅਹਿਸਾਸ ਨੂੰ ਹੋਰ ਵੀ ਪਿਆਰਾ ਬਣਾਉਣ ਲਈ ਕਿਉਂ ਨਾ ਅੱਜ ਤੋਂ ਹੀ ਕੁਝ ਬਦਲਾਵ ਕੀਤੇ ਜਾਣ| ਤੁਸੀਂ ਆਪਣੇ ਲਈ ਨਵੇਂ ਕਪੜੇ ਤਾਂ ਖਰੀਦ ਲਏ ਪਰ ਜਦੋਂ ਚਿਹਰੇ ਦੀ ਸਜਾਵਟ ਦੀ ਗੱਲ ਆਉਂਦੀ ਤਾਂ ਤੁਸੀਂ ਉਦਾਸ ਹੋ ਜਾਂਦੇ ਹੋ| ਅਸਲ ਚ ਤੁਹਾਨੂੰ ਮੇਕ-ਅਪ ਬਾਰੇ ਜਿਆਦਾ ਜਾਣਕਾਰੀ ਨਹੇ, ਪਰ ਘਬਰਾਉਣ ਦੀ ਜਰੂਰਤ ਨਹੀਂ| ਸੋਹਣੀ ਪੋਸ਼ਾਕ ਦੇ ਨਾਲ ਨਾਲ ਪ੍ਰਫੈਕਟ ਸੋਹਣੀ ਦਿੱਖ ਪਾਉਂਣਾ ਮੁਸ਼ਕਿਲ ਨਹੀਂ| ਆT ਜਾਣੀਏ ਥੋੜੀ ਮਿਹਨਤ ਨਾਲ ਕਿਵੇਂ ਦਿਲ ਲੁਭਾਵਣੀ ਦਿੱਖ ਪਾਈ ਜਾ ਸਕਦੀ ਹੈ|
  ਦਿਨ ਚ ਅੱਲਗ ਤਰ੍ਹਾ ਸਜੋ ਅਤੇ ਸ਼ਾਮ ਨੂੰ ਅਲਗ ਤਰਾਂ ਸੁਹੱਪਣ ਦਾ ਅਹਿਸਾਸ ਲਵੋ| ਦਿਨ ਚ ਆਪਣੇ ਚਿਹਰੇ ਤੇ ਆਈ ਸ਼ੈਡੋ, ਬਲੱਸ਼ ਅਤੇ ਲਿੱਪ ਕਲਰ ਲਈ ਤਾਜਾ ਟੋਂਸ ਦਾ ਇਸਤੇਮਾਲ ਕਰੋ, ਜੋ ਚਿਹਰੇ ਦੀ ਬਣਾਵਟ ਨੂੰ ਹੋਰ ਵੀ ਨਿਖਾਰਦੇ ਹਨ ਅਤੇ ਤਾਜਾ ਦਿੱਖ ਪ੍ਰਦਾਨ ਕਰਦੇ ਹਨ| ਅੱਖ ਦੀ ਲਿਡ ਤੇ ਬ੍ਰੋਜ ਆਈ ਸ਼ੈਡੋ ਲਗਾਓ ਤੇ ਕ੍ਰੀਜ ਲਾਈਨ ਉਪਰ ਵੱਲ ਨੂੰ ਮਿਲਾਉ, ਅੰਦਰਲੇ ਕੋਣੇ ਤੇ ਬਨੀਲਾ ਟੋਨ ਦਾ ਆਈ ਸ਼ੇਡੋ ਲਗਾਓ, ਜੋ ਅੱਖ ਨੂੰ ਬਰਾਈਟ ਲੁੱਕ ਪ੍ਰਦਾਨ ਕਰਦਾ ਹੈ| ਪੈਨਸਿਲ ਦਾ ਇਸਤੇਮਾਲ ਕਰ ਕੇ ਲਿੱਡ ਤੇ ਬਰੀਕ ਲਾਈਨ ਲਗਾT ਅਤੇ ਪੈਨਸਿਲ ਨਾਲ ਹੀ ਹੇਠਲੀ ਰਿਮ ਪਰ ਲਾਇਨ ਲਗਾਓ, ਤੇ ਥੋੜਾ ਬਰਸ਼ ਨਾਲ ਸਮਜ ਕਰੋ| ਲੈਸ਼ੇਜ ਕਲਰ ਕਰ ਕੇ ਉਪੱਰ ਥੱਲੇ ਥੋੜਾ ਮਸਕਾਰਾ ਲਗਾਓ| ਫਾਇਨਲ ਟੱਚ ਲਈ ਬ੍ਰੋਜ ਤੇ ਬਰਸ਼ ਨਾਂਲ ਥੋੜਾ ਡਾਰਕ ਬਰਾਉਨ ਆਈ ਸ਼ੈਡੋ ਲਗਾਓ| ਹੁਣ ਚਿਹਰੇ ਤੇ ਲਾਲ-ਗੁਲਾਬੀ ਬਲੱਸ਼ ਲਗਾਓ, ਦਿਨ ਚ ਮੈਟ ਸ਼ੇਡ ਸਹੀ ਰਹਿੰਦਾ ਹੈ| ਆਪਣੀ ਪੋਸ਼ਾਕ ਨਾਲ ਮਿਲਦਾ ਜੁਲਦਾ ਨਿਉਟ੍ਰਰਲ ਲਿਪ ਪੈਨਸਿਲ ਲਗਾਓ, ਬੁੱਲ੍ਹੀਆ ਨੂੰ ਭਰਨ ਲਈ ਲਾਇਨਰ ਦੀ ਵਰਤੋਂ ਕਰੋ, ਹੁਣ ਲਿੱਪ ਬਾਮ ਜਾਂ ਲਿੱਪ ਗਲਾਸ ਦੀ ਵਰਤੋਂ ਕਰ ਕੇ ਲੁੱਕ ਫਿਨਿਸ਼ ਕਰ ਲਵੋ|
  ਨਿਉਟ੍ਰਲ ਸਕਿਲ ਟੋਨ ਆਈ ਸ਼ੈਡੋ ਨੂੰ ਕ੍ਰੀਜ ਤੱਕ ਆਈ ਲਿੜ ਪਰ ਲਗਾT| ਬ੍ਰੋਜ ਦੇ ਠੀਕ ਹੇਠਲੇ ਹਿੱਸੇ ਤੇ ਹਾਈ ਲਾਇਟਰ ਲਗਾਉ ਅਤੇ ਸਹੀ ਤਰਾਂ ਮਿਲਾ ਲਵੋ| ਕ੍ਰਿਸਪ ਲਾਇਨਰ ਲਈ ਲੀਕਿਉਡ ਜਾਂ ਜੈਲ  ਲਾਇਨਰ ਦੀ ਵਰਤੋਂ ਕਰੋ, ਅਤੇ ਥੋੜਾ ਮੋਟਾ ਰੱਖੋ| ਪੈਨਸਿਲ ਬਰਸ਼ ਦਾ ਇਸਤੇਮਾਲ ਕਰ ਹਲਕਾ ਬਰਾਊਨ ਆਈ ਸ਼ੈਡੋ ਲਗਾਓ| ਲੈਸ਼ੇਜ ਕਲਰ ਕਰੋ ਅਤੇ ਖੂਬ ਸਾਰਾ ਮਸਕਾਰਾ ਲਗਾਓ|ਲੈਸ਼ੇਜ ਗਰੂਮ ਕਰ ਬ੍ਰੋਜ ਤੇ ਪੈਨਸਿਲ ਲਗਾਓ| ਹੁਣ ਗੱਲ੍ਹਾਂ ਤੇ ਹਲਕਾ ਬਰੋਜਰ ਲਗਾਓ| ਧਿਆਨ ਰਹੇ ਕਿ ਸਿਮਰ ਬ੍ਰੋਜਰ ਦੀ ਬਜਾਏ ਮੈਟ ਬਰੋਜਰ ਸਹੀ ਰਹੇਗਾ| ਇਸ ਦੇ ਨਾਲ ਗੁਹੜੇ ਲਿੱਪ ਕਲਰ ਸਹੀ ਲੱਗਣਗੇ| ਕਾਲੀ ਡਰੈੱਸ ਨਾਲ ਰੈਂਡ ਲਿਪ ਕਲਰ ਜੱਚਦਾ ਹੈ ਅਤੇ ਪੀਲੇ ਨਾਲ ਗੁਲਾਬੀ|
  ਦਿਨ ਚ ਆਪਣੀ ਸਕਿਨ ਨੂੰ ਵਧੀਆ ਦਿੱਖ ਦੇਣ ਲਈ ਲਾਇਟ ਲੀਕਿਉਡ ਫਾਉਂਡੇਸ਼ਨ ਵਾਲੀ ਬੀਬੀ ਕ੍ਰੀਮ ਸਹੀ ਰਹੇਗੀ ਬੇਸ ਸੈੱਟ ਕਰਨ ਲਈ ਹਲਕਾ ਪਾਉਡਰ ਲਗਾਓ, ਧੁੱਪ ਚ ਨਿਕਲਣ ਤੋਂ ਪਹਿਲਾ ਸਨ- ਬਲਾਕ ਲਗਾਉਣਾ ਨਾ ਭੁੱਲੋ| ਕਸਰਤ ਜਰੂਰ ਕਰੋ| ਵਾਲਾਂ ਨੂੰ ਸਮੂਦ ਕਰਵਾ ਸਕਦੇ ਹੋ ਅਤੇ ਬਾਉਂਸੀ ਕਲਰ ਲੁੱਕ ਵੀ ਦੇ ਸਕਦੇ ਹੋ| ਜੇਕਰ ਵਾਲ ਲੰਬੇ ਹਨ ਤਾਂ ਕਲਰ ਸੋਹਣੇ ਲੱਗਦੇ ਹਨ| ਪਰ ਗਲੈਮਰ ਡੱਰੈਸ ਨਾਲ ਪੋਨੀ ਸੋਹਣੀ ਲੱਗਦੀ ਹੈ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਧੇ ਹੋਏ ਪੇਟ ਨੂੰ ਕੁਝ ਹੀ ਦਿਨਾਂ ‘ਚ ਅੰਦਰ ਕਰੋ


 •  

  ਅੱਜਕੱਲ੍ਹ ਹਰ ਕੋਈ ਆਪਣੇ  ਵੱਧਦੇ ਭਾਰ ਤੋਂ  ਪ੍ਰੇਸ਼ਾਨ ਹੈ।  ਇੱਥੋਂ ਤੱਕ  ਅੱਜ ਦੀ ਨੌਜਵਾਨ ਪੀੜੀ   ਫਿੱਟ ਰਹਿਣ ਦੀ ਹਰ ਸੰਭਵ ਕੋਸਿ਼ਸ਼ ਕਰਦੀ ਹੈ,  ਉੱਥੇ ਇਹ ਸਮੱਸਿਆ ਉਦੋਂ ਹੋਣ ਲੱਗਦੀ ਜਦੋਂ ਜਲਿਟ  ਜੀਵਨਸੈ਼ਲੀ  ਦੀ ਵਜਾਅ ਨਾਲ ਉਹ ਅਜਿਹਾ ਕਰਨ ਤੋਂ  ਅਸਮਰੱਥ ਹੋਣ  ਲੱਗਦੇ। ਪਰ ਬੇਫਿਕਰ  ਰਹੋ  ਕੋਈ ਗੱਲ ਨਹੀਂ ਕਿਉਂਕਿ  ਅੱਜ  ਅਜਿਹਾ ਫਾਰਮੂਲਾ ਦੱਸਾਂਗੇ ਕਿ ਤੁਹਾਡੀ ਵੱਧਦੀ ਕਮਰ ਅਤੇ  ਫਾਲਤੂ ਭਾਰ ਨੂੰ ਚਮਤਕਾਰੀ ਤਰੀਕੇ ਨਾਲ ਘਟੇਗਾ।
  ਤਰੀਕਾ : ਪੁਦੀਨੇ ਦੀ ਚਟਨੀ ਬਣਾ ਕੇ ਰੱਖ ਲਵੋ ਅਤੇ ਰੋਜ਼ਾਨਾ  ਇਸ ਚਟਨੀ ਨੂੰ ਰੋਟੀ ਨਾਲ ਖਾਓ। ਇਸ ਇਲਾਵਾ ਪੁਦੀਨੇ ਦੀ ਚਾਹ ਪੀਣ ਨਾਲ ਵੀ ਵਜ਼ਨ ਘੱਟਦਾ ਹੈ।
  ਗਾਜਰ:  ਭੋਜਨ ਖਾਣ ਤੋਂ ਪਹਿਲਾਂ ਗਾਜਰ ਖਾਓ।  ਗਾਜਰ ਦਾ ਜੂਸ ਵੀ  ਵਜ਼ਨ ਘੱਟ ਕਰਨ ਲਈ ਸਹਾਇਕ ਹੁੰਦਾ ਹੇ। ਇਹ  ਘਰੇਲੂ ਨੁਸਖਾ  ਅੱਜ ਵਿਗਿਆਨਕ ਤੌਰ ‘ਤੇ ਵੀ ਪ੍ਰਵਾਨਿਤ ਹੈ।
  ਸੌਂਫ ਦਾ ਕਮਾਲ :  ਅੱਧਾ ਚਮਚ  ਸੌਂਫ ਨੂੰ ਇੱਕ ਕੱਪ ਪਾਣੀ ਵਿੱਚ ਉਬਾਲੋ ਅਤੇ ਫਿਰ ਕਰੀਬ 10 ਤੱਕ   ਇਸ ਨੂੰ ਢੱਕ ਕੇ ਰੱਖ ਦਿਓ ।  ਇਸ ਤੋਂ ਬਾਅਦ ਪਾਣੀ ਪੀਓ । ਲਗਾਤਾਰ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਡਾ ਵਜ਼ਨ ਯਕੀਨਨ ਘਟੇਗਾ।
  ਪਪੀਤਾ:  ਪਪੀਤੇ ਦਾ ਸੇਵਨ ਕਰਨ ਨਾਲ ਵੀ ਵਜ਼ਨ ਘੱਟਦਾ ਹੈ। ਇਹ ਹਰ ਮੌਸਮ ਵਿੱਚ ਮਿਲਦਾ ਹੈ ਅਤੇ ਰੇਟ ਵੀ ਘੱਟ ਹੁੰਦਾ ਹੈ। ਲੰਬੇ ਸਮੇਂ ਤੱਕ ਪਪੀਤੇ ਦਾ ਸੇਵਨ ਪੇਟ ਦੀ ਚਰਬੀ ਘੱਟ ਕਰਦਾ ਹੈ।
  ਦਹੀ :  ਸਵੇਰ ਵੇਲੇ  ਖਾਣੇ ਨਾਲ ਦਹੀ / ਲੱਸੀ ਵੀ ਭਾਰ ਘਟਾਉਣ ਵਿੱਚ ਉਪਯੋਗੀ ਹੈ।
  ਫਲ ਅਤੇ ਸਬਜ਼ੀਆਂ :  ਫਲ ਅਤੇ ਸਬਜ਼ੀਆਂ ਵਿੱਚ ਕੈਲੋਰੀ ਬਹੁਤ ਘੱਟ ਮਾਤਰਾ ‘ਚ ਹੁੰਦੀ ਹੈ।  ਇਸਦਾ ਜਿੰਨ੍ਹਾਂ ਸੇਵਨ ਕਰੋਗੇ ਉਹਨਾਂ ਹੀ ਫਾਇਦਾ ਹੋਣਾ । ਪਰ ਅੰਬ, ਚੀਕੂ ਅਤੇ ਕੇਲੇ ਤੋਂ ਪ੍ਰਹੇਜ਼ ਕਰੋ।
  ਕਾਰਬੋਹਾਈਡੇਟ :  ਭੋਜਨ ਵਿੱਚ ਕਾਰਬੋਹਾਈਡੇਟ ਦੀ ਮਾਤਰਾ ਘੱਟ ਕਰੋ,  ਇਹ ਭਾਰ ਵਧਾਉਂਦੀ ਹੈ।  ਸ਼ੱਕਰ, ਚਾਵਲ ਅਤੇ ਆਲੂ  ਖਾਣ ਤੋਂ ਬਚੋ ।
  ਆਂਵਲਾ  ਤੇ ਹਲਦੀ ਨੂੰ ਬਰਾਬਰ ਮਾਤਰਾ ‘ਚ ਪੀਸ ਕੇ  ਇਸਦਾ ਚੂਰਨ ਬਣਾ ਲਵੋ ਅਤੇ ਇਸ ਰੋਜ਼ਾਨ ਲੱਸੀ ਨਾਲ ਪੀਓ । ਪੇਟ  ਦੀ ਚਰਬੀ ਘੱਟ ਹੋਣ ਲੱਗੇਗੀ ।
  ਹਰੀ ਮਿਰਚ:   ਵਿਗਿਆਨ ਖੋਜਾਂ ਮੁਤਾਬਿਕ ਹਰੀ ਮਿਰਚ ਦਾ ਸੇਵਨ ਵੀ ਭਾਰ ਘੱਟ ਕਰਦਾ ਹੇ। ਜੋ ਲੋਕ ਤਿੱਖਾ  ਖਾਣ ਤੋਂ ਨਹੀਂ ਘਬਰਾਉਂਦੇ ਉਹਨਾ ਨੂੰ ਆਪਣੇ ਭੋਜਨ ਵਿੱਚ  ਕੱਚੀ ਹਰੀ ਮਿਰਚ ਜਰੂਰ ਸ਼ਾਮਿਲ ਕਰਨੀ ਚਾਹੀਦੀ ।
  ਮੂਲੀ ਦਾ ਰਸ ਸ਼ਹਿਦ ਵਿੱਚ ਮਿਲਾ ਕੇ ਪੀਣ ਨਾਲ  ਇੱਕ ਮਹੀਨੇ ‘ਚ ਭਾਰ ਘੱਟ ਹੋ ਜਾਵੇਗਾ।  ਦੋਵੇ ਬਰਾਬਰ ਮਾਤਰਾ ‘ਚ ਹੋਣ ।
  ਟਮਾਟਰ ਅਤੇ ਪਿਆਜ਼   : ਖਾਣੇ ਵਿੱਚ ਟਮਾਟਰ ਨਾਲ ਪਿਆਜ਼  ਜਰੂਰ ਖਾਓ।  ਕਾਲੀ ਮਿਰਚ ਅਤੇ ਨਮਕ ਪਾ ਕੇ  ਖਾਣ ਨਾਲ ਮੋਟਾਪਾ  ਘੱਟਦਾ ਹੈ।
  ਸ਼ਹਿਦ : ਰੋਜ਼ਾਨਾ ਸ਼ਹਿਦ ਨੂੰ  ਪਾਣੀ ਵਿੱਚ ਪਾ ਕੇ ਪੀਣ ਨਾਲ ਭਾਰ ਘੱਟਦਾ ਹੈ।
  ਕਰੇਲੇ ਦੀ ਸਬਜ਼ੀ ਵੀ ਭਾਰ ਘਟਾਉਣ ਵਿੱਚ ਸਹਾਈ ਹੁੰਦੀ । ਕਰੇਲਿਆਂ ਨੂੰ ਘੱਟ ਤੇਲ ਵਿੱਚ ਤਲ ਕੇ ਸਬਜ਼ੀ ਬਣਾ ਕੇ ਖਾਓ । ਗਰੀਨ ਟੀ  : ਦੁੱਧ ਅਤੇ  ਖੰਡ ਵਾਲੀ   ਚਾਹ ਦੇ ਸਥਾਨ  ‘ਤੇ  ਗਰੀਨ ਟੀ ਦਾ ਸੇਵਨ ਕਰੋ । ਇਸ  ਵਿੱਚ ਮੌਜੂਦ ਐਂਟੀ ਆਕਸੀਡੈਂਟਸ   ਚਿਹਰੇ ਦੀ ਝੁਰੜੀਆਂ ਨੂੰ ਵੀ ਹਟਾਉਂਦੇ ਹਨ ਅਤੇ ਨਾਲ ਹੀ ਵਜ਼ਨ ਦਾ ਵੀ ਵੱਧਣ ਨਹੀਂ ਦਿੰਦੇ।
  ਕੱਦੂ ਦਾ ਜੂਸ  ਵੀ   ਭਾਰ ਘਟਾਉਣ ਲਈ  ਲਾਹੇਵੰਦ ਹੈ। ਇਸ ਨਾਲ ਪੇਟ ਵੀ ਭਰਿਆ ਰਹਿੰਦਾ ਅਤੇ  ਫਾਈਬਰ ਵੀ ਸ਼ਰੀਰ ਨੂੰ ਫਿੱਟ ਰੱਖਦੇ ਹਨ।
  ਐਪਲ ਵਿਨੇਗਰ ਦਾ ਸੇਵਨ ਵੀ ਭਾਰ ਘਟਾਉਂਦਾ ਹੈ।  ਪਾਣੀ ਜਾਂ ਜੂਸ ਦੇ ਨਾਲ ਇਸ ਨੂੰ ਪੀਤਾ ਜਾ ਸਕਦਾ।
  ਹਰੇ ਧਨੀਏ ਦਾ ਜੂਸ ਵੀ ਮੋਟਾਪਾ ਕਾਬੂ ਰੱਖਦਾ ਅਤੇ ਕਿਡਨੀ ਵੀ ਸਾਫ ਰੱਖਦਾ ਹੈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     [1] 2 3 4  >>    Last >>
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਅੱਜ-ਕੱਲ੍ਹ ਇੱਕ ਦੂਜੇ ਦੀਆਂ ਧੌਣਾਂ ਦੇ ਕਿੱਲੇ ਕੱਢ ਰਹੇ ਹਨ ਸਿੱਧੂ ਤੇ ਮਜੀਠੀਆ
 • ਭਾਰਤੀ ਵਿਦਿਆਰਥੀਆਂ ਨਾਲ ਰੁੱਸ ਗਈ ਨਿਊਜੀਲੈਂਡ ਇਮੀਗ੍ਰੇਸ਼ਨ
 • ਜ਼ੀਨਤ ਅਮਾਨ ਵੱਲੋਂ ਬਲਾਤਕਾਰ ਦੀ ਸ਼ਿਕਾਇਤ ’ਤੇ ਇੱਕ ਕਾਰੋਬਾਰੀ ਗ੍ਰਿਫ਼ਤਾਰ
 • ਅੰਨਾ ਹਜ਼ਾਰੇ ਫਿਰ ਤੋਂ ਭੁੱਖ ਹੜਤਾਲ ਤੇ
 • ਆਪ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ


 • Facebook Activity

  Widgetize!