ਧੂਏਂ ਦੀ ਸਮੱਸਿਆ ਲਹਿੰਦੇ ਪੰਜਾਬ ‘ਚ ਵੀ : ਸਕੂਲ ਬੰਦ

316

ਪਾਕਿਸਤਾਨ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਸਮੌਗ ਕਾਰਨ ਸਕੂਲ ਬੰਦ ਕੀਤੇ ਹਨ ਤਾਂ ਕਿ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਏ। ਸੂਬੇ ‘ਚ ਵੱਖ-ਵੱਖ ਥਾਈਂ ਪਰਾਲੀ ਸਾੜਨ ਕਾਰਨ ਆਸਮਾਨ ਵਿਚ ਧੂੰਏਂ ਦੇ ਬੱਦਲ ਛਾ ਗਏ । ਲਹਿੰਦੇ ਪੰਜਾਬ ‘ਚ ਵੀ ਛੋਟੇ ਕਿਸਾਨ ਨਵੀਂ ਫ਼ਸਲ ਦੀ ਕਾਸ਼ਤ ਲਈ ਖੇਤਾਂ ਦੀ ਰਹਿੰਦ-ਖੂੰਹਦ ਨੂੰ ਸਾੜ ਦਿੰਦੇ ਹਨ ਜਿਸ ਕਾਰਨ ਹਰ ਸਾਲ ਆਸਮਾਨ ਧੂੰਏਂ ਨਾਲ ਭਰ ਜਾਂਦਾ ਹੈ। ਲਹਿੰਦਾ ਪੰਜਾਬ ਪੂਰੇ ਪਾਕਿਸਤਾਨ ਦਾ ਅੰਨ੍ਹ ਭੰਡਾਰ ਹੈ। ਪਰਾਲੀ ਸਾੜਨ ਤੋਂ ਇਲਾਵਾ ਭਾਰੀ ਟ੍ਰੈਫਿਕ ਅਤੇ ਦਰੱਖਤਾਂ ਦੀ ਭਾਰੀ ਗਿਣਤੀ ‘ਚ ਕਟਾਈ ਕਾਰਨ ਵੀ ਹਵਾ ਦੀ ਕੁਆਲਿਟੀ ‘ਤੇ ਅਸਰ ਪਿਆ ਹੈ। ਵੀਰਵਾਰ ਨੂੰ ਲਾਹੌਰ ਦਾ ਕੁਆਲਿਟੀ ਇੰਡੈਕਸ 114 ਸੀ ਜੋਕਿ ਬਹੁਤ ਜ਼ਿਆਦਾ ਹੈ ਤੇ ਇਸ ਨਾਲ ਬੱਚਿਆਂ ਨੂੰ ਸਾਹ ਲੈਣ ‘ਚ ਵੀ ਮੁਸ਼ਕਲ ਆਉਂਦੀ ਹੈ।

Real Estate