ਭਾਰਤ ਵਾਲੇ ਪਾਸੇ 31 ਅਕਤੂਬਰ ਤੱਕ ਲਾਂਘੇ ਦਾ ਕੰਮ ਹੋ ਜਾਵੇਗਾ ਪੂਰਾ

492

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਪੁੱਜੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਭਾਰਤ ਵਾਲੇ ਨਿਰਮਾਣ ਕੰਮ ਹਰ ਹੀਲੇ 31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਸਿੰਗਲਾ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਜ਼ੀਰੋ ਲਾਈਨ ਉਪਰ ਚੱਲ ਰਹੇ ਕੰਮ ਸਮੇਤ ਸੜਕਾਂ, ਪੁੱਲਾਂ, ਇੰਟਗਰੇਟਿਡ ਚੈਕ ਪੋਸਟ (ਆਈ।ਸੀ।ਪੀ।) ਆਦਿ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ 15 ਤੋਂ 31 ਅਕਤੂਬਰ ਵਿਚਾਲੇ ਸਾਰੇ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਅੱਜ ਦੀ ਜ਼ਮੀਨੀ ਪੱਧਰ ‘ਤੇ ਦੇਖਣ ਉਪਰੰਤ ਤਸੱਲੀ ਹਾਸਲ ਹੋਈ। ਸਿੰਗਲਾ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਉਤੇ ਪਾਕਿਸਤਾਨ ਨਾਲ ਭਾਰਤ ਨੂੰ ਜੋੜਦਾ ਪੁੱਲ ਭਾਰਤ ਵਾਲੇ ਪਾਸੇ ਉਤੇ ਤਾਂ ਬਣ ਗਿਆ ਹੈ ਪਰ ਹਾਲੇ ਪਾਕਿਸਤਾਨ ਵਾਲਾ ਪੁੱਲ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਦੋਵੇਂ ਪੁੱਲ ਆਪਸ ਵਿਚ ਨਹੀਂ ਜੋੜਦੇ ਉਦੋਂ ਤਕ ਭਾਰਤ ਵਾਲਾ ਪੁੱਲ ਬੰਦ ਰਹੇਗਾ ਅਤੇ ਬਦਲਵੇਂ ਪ੍ਰਬੰਧ ਵਜੋਂ ਰਾਸਤਾ ਰੱਖਿਆ ਗਿਆ ਹੈ ਜਿਸ ਰਾਹੀਂ ਸ਼ਰਧਾਲੂ ਨੂੰ ਕੌਮਾਂਤਰੀ ਸਰਹੱਦ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਡੇਰਾ ਬਾਬਾ ਨਾਨਕ ਵਿਖੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਵੇਖਦਿਆਂ ਇਸ ਇਤਿਹਾਸਕ ਕਸਬੇ ਨੂੰ ਜੋੜਦੀਆਂ ਸੜਕਾਂ ਦੀ ਅਪਗ੍ਰਡੇਸ਼ਨ ਦਾ ਕੰਮ ਵੀ ਤੈਅ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇ।

Real Estate