ਮੰਦੀ ਨੂੰ ਲੈ ਕੇ ਵਿੱਤ ਮੰਤਰੀ ਦੇ ਘਰਵਾਲੇ ਨੇ ਕਿਹਾ ਮਨਮੋਹਨ ਸਿੰਘ ਤੋਂ ਹੀ ਸਿੱਖ ਲਓ ਕੁਝ !

624

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਸਾਬਕਾ ਸੰਚਾਰ ਸਲਾਹਕਾਰ ਰਹੇ ਪਰਾਕਲਾ ਪ੍ਰਭਾਕਰ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਲੇਖ ਲਿਖ ਕੇ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਦੀ ਹਾਲਤ ਖ਼ਰਾਬ ਹੈ ਅਤੇ ਇਸ ਨੂੰ ਸੁਧਾਰਨ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਹੱਲ ਲਈ ਕੋਈ ਰੋਡਮੈਪ ਨਹੀਂ ਪੇਸ਼ ਕਰ ਸਕੀ ਹੈ। ਪ੍ਰਭਾਕਰ ਹੈਦਰਾਬਾਦ ਦੀ ਇਕ ਨਿੱਜੀ ਕੰਪਨੀ ਰਾਈਟ ਫੋਲਿਓ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ। ਉਹਨਾਂ ਨੇ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ। ਸਰਕਾਰ ਚਾਹੇ ਇਸ ਨੂੰ ਸਵੀਕਾਰ ਜਾ ਨਾ ਕਰੇ ਪਰ ਜੋਂ ਅੰਕੜੇ ਸਾਹਮਣੇ ਆ ਰਹੇ ਹਨ, ਉਹਨਾਂ ਤੋਂ ਪਤਾ ਚੱਲਦਾ ਹੈ ਕਿ ਇਕ-ਇਕ ਕਰਕੇ ਕਈ ਸੈਕਟਰ ਮੰਦੀ ਦੇ ਦੌਰ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੇ ਅਪਣੇ ਲੇਖ ਵਿਚ ਕਿਹਾ ਹੈ, ‘ਭਾਰਤੀ ਨਿੱਜੀ ਖਪਤ ਵਿਚ ਕਮੀ ਆਈ ਹੈ ਅਤੇ ਇਹ 18 ਮਹੀਨੇ ਦੇ ਹੇਠਲੇ ਪੱਧਰ 3।1 ਫੀਸਦੀ ਤੱਕ ਪਹੁੰਚ ਗਈ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ 6 ਸਾਲ ਦੇ ਹੇਠਲੇ ਪੱਧਰ ‘ਤੇ 5 ਫੀਸਦੀ ‘ਤੇ ਪਹੁੰਚ ਗਈ ਹੈ। ਬੇਰੁਜ਼ਗਾਰੀ ਦਰ 45 ਸਾਲ ਦੇ ਉਪਰੀ ਪੱਧਰ ਤੱਕ ਪਹੁੰਚ ਗਈ ਹੈ’।
ਉਹਨਾਂ ਨੇ ਅੱਗੇ ਲਿਖਿਆ, ‘ਇਸ ਬਾਰੇ ਬਹੁਤ ਘੱਟ ਉਮੀਦ ਹੈ ਕਿ ਸਰਕਾਰ ਕੋਲ ਇਹਨਾਂ ਚੁਣੌਤੀਆਂ ਤੋਂ ਨਜਿੱਠਣ ਦੀ ਸਿਆਸੀ ਰਣਨੀਤੀ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਸ਼ਾਇਦ ਇਸ ਗੱਲ ਤੋਂ ਜਾਣੂ ਸੀ, ਇਸੇ ਲਈ ਇਸ ਵਾਰ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਅਪਣੇ ਆਰਥਕ ਪ੍ਰਦਰਸ਼ਨ ਦੀ ਕੋਈ ਗੱਲ ਨਹੀਂ ਕੀਤੀ ਅਤੇ ਸਮਝਦਾਰੀ ਨਾਲ ਇਕ ਦ੍ਰਿੜ ਸਿਆਸੀ, ਰਾਸ਼ਟਰਵਾਦੀ, ਸੁਰੱਖਿਆ ਦਾ ਏਜੰਡਾ ਪੇਸ਼ ਕੀਤਾ’।
ਉਹਨਾਂ ਨੇ ਕਿਹਾ ਕਿ ਮੌਜੂਦਾ ਆਰਥਕ ਪਰੇਸ਼ਾਨੀ ਦਾ ਇਕ ਜਰੂਰੀ ਤੱਕ ਇਹ ਹੈ ਕਿ ਭਾਜਪਾ ਨਹਿਰੂਵਾਦੀ ਨੀਤੀਆਂ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਅਪਣਾਉਣਾ ਨਹੀਂ ਚਾਹੁੰਦੀ, ਜਿਸ ਦੀ ਉਹ ਅਲੋਚਨਾ ਕਰਦੀ ਰਹੀ ਹੈ। ਆਰਥਕ ਨੀਤੀ ਵਿਚ ਪਾਰਟੀ ਨੇ ‘ਇਹ ਨਹੀਂ ਇਹ ਨਹੀਂ’ ਨੂੰ ਅਪਣਾਇਆ ਹੈ ਅਤੇ ਇਹ ਨਹੀਂ ਦੱਸਦੀ ਕਿ ਉਸ ਦੀ ਅਪਣੀ ਯੋਜਨਾ ਕੀ ਹੈ।
ਉਹਨਾਂ ਕਿਹਾ ਕਿ ਭਾਜਪਾ ਕੋਈ ਆਰਜੀ ਨੀਤੀ ਪੇਸ਼ ਨਹੀਂ ਕਰ ਸਕੀ। ਭਾਜਪਾ ਨਹਿਰੂਵਾਦੀ ਢਾਂਚੇ ਦੀ ਅਲੋਚਨਾ ਕਰਦੀ ਰਹੀ ਪਰ ਉਹ ਇਸ ਦਾ ਵਿਕਲਪ ਪੇਸ਼ ਨਹੀਂ ਕਰ ਸਕੀ। ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀਆਂ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਵੱਲੋਂ ਤਿਆਰ ਢਾਂਚੇ ਨੂੰ ਵੀ ਭਾਜਪਾ ਦੂਰ ਨਹੀਂ ਕਰ ਸਕੀ ਹੈ। ਸਰਕਾਰ ਨੇ ਅਰਥ ਵਿਵਸਥਾ ਦੇ ਉਦਾਰੀਕਰਨ ਦਾ ਰਾਸਤਾ ਅਪਣਾਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸ ਢਾਂਚੇ ਨੂੰ ਭਾਜਪਾ ਪੂਰੀ ਤਰ੍ਹਾਂ ਅਪਣਾਏ ਤਾਂ ਮੌਜੂਦਾ ਆਰਥਕ ਸੰਕਟ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।

Real Estate