RSS ਤੇ ਲੱਗਣੀ ਚਾਹੀਦੀ ਹੈ ਰੋਕ – ਜਥੇਦਾਰ

714

ਦੁਸਹਿਰੇ ਸਮੇਂ ਸਮਾਗਮ ਦੌਰਾਨ ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਿੰਦੂ ਕਹਿਣ ‘ਤੇ ਰੋਸ ਜਾਰੀ ਹੈ।ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਰਐਸਐਸ ਨੂੰ ਇਕੱਲੇ ਸਿੱਖਾਂ ਲਈ ਹੀ ਨਹੀਂ ਬਲਕਿ ਭਾਰਤ ਅੰਦਰ ਘੱਟ ਗਿਣਤੀ ’ਚ ਰਹਿ ਰਹੇ ਸਮੂਹ ਭਾਈਚਾਰਿਆਂ ਦੇ ਲੋਕਾਂ ਲਈ ਵੱਡਾ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਭਾਰਤ ਲਈ ਬਹੁਤ ਘਾਤਕ ਸਿੱਧ ਹੋਵੇਗਾ। ਜਥੇਦਾਰ ਨੇ ਕਿਹਾ ਕਿ ਆਰਐਸਐਸ ਵਰਗੀ ਜਥੇਬੰਦੀ ਉੱਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਉਸ ਦੇਸ਼ ਜਿੱਥੇ ਬਹੁਤ ਸਾਰੀਆਂ ਬੋਲੀਆਂ, ਬਹੁਤ ਸਾਰੇ ਅਕੀਦੇ, ਬਹੁਤ ਸਾਰੇ ਵਿਸ਼ਵਾਸ ਹੋਣ, ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਬਹੁਤ ਜ਼ਿਆਦਾ ਮੰਦਭਾਗਾ ਤੇ ਘਾਤਕ ਸਿੱਧ ਹੋਵੇਗਾ।

Real Estate