ਰਾਵਣ ਰੇਲਵੇ ਲਾਈਨਾਂ ਕੋਲੋਂ ਚੱਕ ਲਿਆ ਪੁਲਿਸ ਨੇ

712

ਲੁਧਿਆਣਾ ਵਿਚ ਪੁਲਿਸ ਵੱਲੋਂ ਰਾਵਣ ਨੂੰ ਚੱਕ ਕੇ ਲੈ ਗਈ, ਅਸਲ ਵਿੱਚ ਇਹ ਰਾਵਣ ਧੂਰੀ ਰੇਲਵੇ ਲਾਈਨਾਂ ਦੇ ਨੇੜੇ ਸਾੜਿਆ ਜਾਣਾ ਸੀ ਪਰ ਪਿਛਲੇ ਸਾਲ ਦੁਸ਼ਹਿਰੇ ਮੌਕੇ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਰੇਲਵੇ ਲਾਈਨਾਂ ਦੇ ਨੇੜੇ ਦੁਸ਼ਹਿਰਾ ਮਨਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਜਦੋਂ ਪੁਲਿਸ ਨੂੰ ਧੂਰੀ ਰੇਲਵੇ ਲਾਈਨ ਦੇ ਨੇੜੇ ਰਾਵਣ ਸਾੜਨ ਦੇ ਪ੍ਰੋਗਰਾਮ ਦੀ ਖਬਰ ਮਿਲੀ ਤਾਂ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਮੌਕੇ ‘ਤੇ ਪੁੱਜ ਕੇ ਉਸਨੇ ਰਾਵਣ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਵੱਲੋਂ ਰਾਵਣ ਨੂੰ ਲਿਜਾਏ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਿਚ ਦੋ ਪੁਲਿਸ ਵਾਲੇ ਰਾਵਣ ਨੂੰ ਲਿਜਾਂਦੇ ਹੋਏ ਦਿੱਸ ਰਹੇ ਹਨ।

Real Estate