ਰਾਜਾ ਵੜਿੰਗ ਨੇ ਕਾਂਗਰਸੀ ਆਗੂ ਖ਼ਿਲਾਫ਼ ਹੀ ਕਰਵਾਇਆ ਕੇਸ ਦਰਜ

684

ਨਵੇਂ ਬਣੇ ਮੁੱਖ ਮੰਤਰੀ ਦੇ ਸਲਾਹਕਾਰ ਤੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ‘ਤੇ ਮੁਕਤਸਰ ਤੋਂ ਕਾਂਗਰਸੀ ਆਗੂ ਸ਼ਰਨਜੀਤ ਸਿੰਘ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਪ੍ਰਧਾਨ ਰਹੇ ਸ਼ਰਨਜੀਤ ਸਿੰਘ ਕਾਂਗਰਸ ਦੇ ਕਿਸਾਨ ਮਜ਼ਦੂਰ ਸੈੱਲ ਦੇ ਆਗੂ ਵੀ ਰਹੇ ਹਨ। ਰਾਜਾ ਵੜਿੰਗ ਦਾ ਦੋਸ਼ ਹੈ ਕਿ ਸ਼ਰਨਜੀਤ ਨੇ ਉਨ੍ਹਾਂ ਸਬੰਧੀ ਫੇਸਬੁੱਕ ‘ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਰਨਜੀਤ ਸਿੰਘ ‘ਤੇ 499, 120ਬੀ, 500, 469, 67ਏ ਆਈ।ਟੀ। ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਰਾਜਾ ਵੜਿੰਗ ਮੁਤਾਬਿਕ ਸ਼ਰਨਜੀਤ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਬਲਾਕ ਸੰਮਤੀ ਚੇਅਰਮੈਨੀ ਲਈ ਦਾਅਵੇਦਾਰ ਸੀ ਪਰ ਬਲਾਕ ਸੰਮਤੀ ਮੈਂਬਰਾਂ ਨੇ ਸ਼ਰਨਜੀਤ ਸਿੰਘ ਦੀ ਪਤਨੀ ਦੀ ਜਗ੍ਹਾ ਜਸਵਿੰਦਰ ਕੌਰ ਪਤਨੀ ਬੋਹੜ ਸਿੰਘ ਨੂੰ ਚੇਅਰਪਰਸਨ ਚੁਣ ਲਿਆ ਅਤੇ ਇਸ ਲਈ ਸ਼ਰਨਜੀਤ ਸਿੰਘ ਉਸ ਨੂੰ ਜ਼ਿੰਮੇਵਾਰ ਮੰਨਦਾ ਹੈ ਜਦਕਿ ਇਸ ਚੋਣ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ।

Real Estate