ਭਾਜਪਾਈ ਮੰਤਰੀ ਦਾ ਕਹਿਣਾ “ਦੇਸ਼ ‘ਚ ਨੌਕਰੀ ਦੀ ਕੋਈ ਕਮੀ ਨਹੀਂ ਹੈ ਸਗੋਂ ਉੱਤਰ ਭਾਰਤ ਦੇ ਨੌਜਵਾਨਾਂ ‘ਚ ਕਾਬਲੀਅਤ ਹੀ ਨਹੀਂ” !

596

ਕੇਂਦਰ ਮੰਤਰੀ ਅਤੇ ਭਾਜਪਾ ਆਗੂ ਸੰਤੋਸ਼ ਗੰਗਵਾਰ ਨੇ ਬਰੇਲੀ ‘ਚ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ “ਅੱਜ ਦੇਸ਼ ‘ਚ ਨੌਕਰੀ ਦੀ ਕੋਈ ਕਮੀ ਨਹੀਂ ਹੈ ਸਗੋਂ ਉੱਤਰ ਭਾਰਤ ਦੇ ਨੌਜਵਾਨਾਂ ‘ਚ ਉਹ ਕਾਬਲੀਅਤ ਹੀ ਨਹੀਂ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਇਸ ਲਈ ਮੇਰੀ ਜਾਣਕਾਰੀ ਮੁਤਾਬਕ ਦੇਸ਼ ‘ਚ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ। ਰੁਜ਼ਗਾਰ ਬਹੁਤ ਹੈ। ਰੁਜ਼ਗਾਰ ਦਫ਼ਤਰ ਤੋਂ ਇਲਾਵਾ ਸਾਡਾ ਮੰਤਰਾਲਾ ਵੀ ਇਸ ਦੀ ਮੋਨੀਟਰਿੰਗ ਕਰ ਰਿਹਾ ਹੈ। ਜਿਹੜੀਆਂ ਕੰਪਨੀਆਂ ਰੁਜ਼ਗਾਰ ਦੇਣ ਆਉਂਦੀਆਂ ਹਨ, ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਇਨ੍ਹਾਂ ਨੌਜਵਾਨਾਂ ‘ਚ ਉਹ ਯੋਗਤਾ ਨਹੀਂ ਹੈ।” ਗੰਗਵਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਜਿਹੜੀ ਕੰਪਨੀਆਂ ਰਿਕਰੂਟਮੈਂਟ ਲਈ ਆਉਂਦੀਆਂ ਹਨ, ਉਹ ਸਵਾਲ ਕਰਦੀਆਂ ਹਨ ਕਿ ਜਿਹੜੇ ਅਹੁਦੇ ਲਈ ਅਸੀ ਭਰਤੀ ਕਰਨੀ ਹੈ, ਉਸ ਕੁਆਲਟੀ ਦਾ ਵਿਅਕਤੀ ਸਾਨੂੰ ਨਹੀਂ ਮਿਲ ਰਿਹਾ। ਕਮੀ ਹੈ ਤਾਂ ਯੋਗ ਲੋਕਾਂ ਦੀ। ਭਾਜਪਾ ਆਗੂ ਨੇ ਕਿਹਾ ਕਿ ਦੇਸ਼ ‘ਚ ਮੰਦੀ ਦੀ ਗੱਲ ਸਮਝ ਆ ਰਹੀ ਹੈ ਪਰ ਰੁਜ਼ਗਾਰ ਦੀ ਕਮੀ ਨਹੀਂ ਹੈ। ਗੰਗਵਾਰ ਦੇ ਇਸ ਬਿਆਨ ਤੋਂ ਬਾਅਦ ਦੇਸ਼ ‘ਚ ਬਵਾਲ ਮੱਚ ਗਿਆ ਹੈ।

Real Estate