ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਹਾਲਤ ਗੰਭੀਰ

635

ਐੱਸਏਐੱਸ ਨਗਰ (ਮੁਹਾਲੀ) ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਬ੍ਰਹਮ ਮਹਿੰਦਰਾ ਦੀ ਹਾਲਤ ਗੰਭੀਰ ਹੈ। ਉਹ ਆਈਸੀਯੂ ਵਿੱਚ ਵੈਂਟੀਲੇਟਰ ’ਤੇ ਹਨ। ਬੁੱਧਵਾਰ ਨੂੰ ਕੈਬਨਿਟ ਮੰਤਰੀ ਦੀ ਬਾਇਪਾਸ ਸਰਜਰੀ ਅਤੇ ਪੇਟ ਦੀ ਅੰਤੜੀ ਦਾ ਅਪਰੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀ ਹਾਲਤ ਬਿਹੱਤਰ ਦੱਸੀ ਜਾ ਰਹੀ ਸੀ ਪਰ ਖ਼ਬਰਾਂ ਅਨੁਸਾਰ ਮੰਤਰੀ ਦੀ ਹਾਲਤ ਵਿੱਚ ਬਹੁਤਾ ਸੁਧਾਰ ਨਹੀਂ ਹੈ। ਮੈਡੀਕਲ ਟੀਮ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਘਬਰਾਉਣ ਵਾਲੀ ਗੱਲ ਨਹੀਂ ਹੈ।ਬੀਤੀ ਦੇਰ ਸ਼ਾਮ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਵੀ ਫੋਰਟਿਸ ਹਸਪਤਾਲ ਦਾ ਦੌਰਾ ਕਰਕੇ ਬ੍ਰਹਮ ਮਹਿੰਦਰਾ ਦੀ ਖ਼ਬਰ-ਸਾਰ ਲਈ।

Real Estate