ਕਰਤਾਪੁਰ ਲਾਂਘੇ ਦਾ ਕੰਮ ਇੱਕ ਵਾਰ ਰੁਕਣ ਦੀਆਂ ਖ਼ਬਰਾਂ

536

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਕਾਰਨ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਰੁਕਦਾ ਨਜ਼ਰ ਆ ਰਿਹਾ ਹੈ । ਕਰਤਾਰਪੁਰ ਲਾਂਘੇ ਦਾ ਕੰਮ ਜੋ ਪਾਕਿਸਤਾਨ ਵੱਲੋਂ ਜੰਗੀ ਪੱਧਰ ‘ਤੇ ਜਾਰੀ ਸੀ ਪਰ ਹੁਣ ਇਸ ਨੂੰ ਬ੍ਰੇਕ ਲੱਗੀ ਹੈ। ਬੇਸ਼ੱਕ ਪਾਕਿਸਤਾਨ ਨੇ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ ਪਰ ਖ਼ਬਰਾਂ ਅਨੁਸਾਰ ਲਾਂਘੇ ਦਾ ਕੰਮ ਰੋਕ ਦਿੱਤਾ ਗਿਆ ਹੈ। ਕਰਤਾਰਪੁਰ ਲਾਂਘੇ ਦੀ ਪਹਿਲ ਪਾਕਿਸਤਾਨ ਨੇ ਹੀ ਕੀਤੀ ਸੀ ਜਿਸ ਨਾਲ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਸੀ। ਪੁਲਾਵਾਮਾ ਤੇ ਬਾਲਾਕੋਟ ਹਮਲਿਆਂ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗਾ ਮਾਹੌਲ ਬਣ ਗਿਆ ਪਰ ਪਾਕਿਸਤਾਨ ਨੇ ਲਾਂਘੇ ਦੀ ਕੰਮ ਨੂੰ ਨਹੀਂ ਰੋਕਿਆ। ਇਸ ਲਈ ਲਾਂਘੇ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਾਲੇ ਪਾਸੇ ਨਿਰਮਾਣ ਦਾ ਕੰਮ ਠੱਪ ਹੋਇਆ ਹੋਵੇ। ਤਾਜ਼ਾ ਰਿਪੋਰਟਾਂ ਅਨੁਸਾਰ ਪਾਕਿਸਤਾਨ ਵੱਲੋਂ ਧੁੱਸੀ ਬੰਨ੍ਹ ‘ਤੇ ਬਣਾਏ ਜਾ ਰਹੇ ਟਰਮੀਨਲ ਦੀ ਸਾਈਟ ‘ਤੇ ਕੋਈ ਮੁਲਾਜ਼ਮ ਨਜ਼ਰ ਨਹੀਂ ਆ ਰਿਹਾ ਤੇ ਨਾ ਮਸ਼ੀਨਾਂ ਚੱਲੀ ਰਹੀਆਂ ਹਨ। ਪਾਕਿਸਤਾਨ ਵੱਲੋਂ ਐਤਵਾਰ ਤੋਂ ਹੀ ਕੰਮ ਬੰਦ ਹੈ ਪਰ ਉਸ ਦਿਨ ਮੁਲਾਜ਼ਮ ਦਿਖਾਈ ਦੇ ਰਹੇ ਸਨ। ਸੋਮਵਾਰ ਮਗਰੋਂ ਉੱਥੇ ਨਾ ਤਾਂ ਕੰਮ ‘ਚ ਲੱਗੀਆਂ ਗੱਡੀਆਂ ਤੇ ਮਸ਼ੀਨਾਂ ਚੱਲੀਆਂ ਨਾ ਕੋਈ ਮੁਲਾਜ਼ਮ ਨਿਰਮਾਣ ਸਥਾਨ ‘ਤੇ ਦਿੱਸਿਆ। ਇਹ ਵੀ ਹੋ ਸਕਦਾ ਹੈ ਕਿ ਛੁੱਟੀਆਂ ਕਰਕੇ ਕੁਝ ਦਿਨ ਕੰਮ ਰੁਕਿਆ ਹੋਵੇ।

Real Estate