ਮੁੱਖ ਮੰਤਰੀ ਮਗਰੋਂ ਰਾਜਪਾਲ ਨੇ ਵੀ ਕੀਤਾ ਸਿੱਧੂ ਦਾ ਅਸਤੀਫ਼ਾ ਕੀਤਾ ਰਸਮੀ ਤੌਰ ਤੇ ਮਨਜ਼ੂਰ

767

ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋੱ ਸਿੰਘ ਸਿੱਧੂ ਦਾ ਅਸਤੀਫ਼ਾ ਅੱਜ ਪ੍ਰਵਾਨ ਕਰ ਉਸ ਨੂੰ ਰਸਮੀ ਪ੍ਰਵਾਨਗੀ ਲਈ ਰਾਜਪਾਲ ਵੀ।ਪੀ।ਐੱਸ। ਬਦਨੌਰ ਕੋਲ ਭੇਜ ਦਿੱਤਾ ਸੀ ਜਿਸ ਨੂੰ ਪੰਜਾਬ ਦੇ ਰਾਜਪਾਲ ਵੀ।ਪੀ। ਸਿੰਘ ਬਦਨੌਰ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਗਿਆ ਹੈ।
ਖ਼ਬਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਅਸਤੀਫ਼ਾ ਅੱਜ ਸਵੇਰੇ ਹੀ ਵੇਖਿਆ ਦੀ ਤੇ ਅੱਜ ਹੀ ਉਸ ਨੂੰ ਰਸਮੀ ਪ੍ਰਵਾਨਗੀ ਲਈ ਰਾਜਪਾਲ ਵੀ।ਪੀ।ਐੱਸ। ਬਦਨੌਰ ਕੋਲ ਭੇਜ ਦਿੱਤਾ ਹੈ।
ਸਿੱਧੂ ਨੇ ਜਦੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਭੇਜਿਆ ਸੀ ਉਸ ਕੈਪਟਨ ਅਮਰਿੰਦਰ ਸਿੰਘ ਉੱਥੇ ਮੌਜੂਦ ਨਹੀਂ ਸਨ।

Real Estate