ਹਾਫਿਜ਼ ਸਈਦ ਪਾਕਿਸਤਾਨ ਵਿੱਚ ਕੀਤਾ ਗਿਆ ਗ੍ਰਿਫ਼ਤਾਰ

3220

ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅੱਤਵਾਦੀ ਤੇ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਜ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਿ਼ਫ਼ਤਾਰ ਤੋਂ ਬਾਅਦ ਹਾਫਿਜ਼ ਨੂੰ ਜੁਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਤੇ ਤਿੰਨ ਹੋਰ ਨੂੰ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਯਾਨੀ ਏਟੀਸੀ ਨੇ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ। ਏਟੀਸੀ ਨੇ ਹਾਫਿਜ਼ ਸਣੇ ਤਿੰਨ ਹੋਰ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ। ਇੱਕ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਹਾਫਿਜ਼ ਨੂੰ ਲਾਹੌਰ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀ ਅੱਤਵਾਦੀਆਂ ਨੂੰ ਫੰਡਿੰਗ ਕਰਨ ਦੇ ਮਾਮਲੇ ‘ਚ ਕੀਤੀ ਗਈ, ਕਿਉਂਕਿ ਯੂਐਨ ਨੇ ਹਾਫਿਜ਼ ਸਾਈਦ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੋਇਆ। ਪਾਕਿਸਤਾਨ ਸਰਕਾਰ ਨੂੰ ਹਾਫਿਜ਼ ਸਾਈਦ ‘ਤੇ ਕਾਰਵਾਈ ਕਰਨ ਤੇ ਅੱਤਵਾਦੀਆਂ ਨੂੰ ਫੰਡਿੰਗ ਰੋਕਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਕਦਮ ਚੁੱਕੇ।

Real Estate