ਸੁਰਜੀਤ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਪਾਰਲੇ ਪੁਲ਼‘ ਤੇ ਹੋਈ ਵਿਚਾਰ-ਗੋਸ਼ਟੀ – ਡਾ. ਕੁਲਜੀਤ ਸਿੰਘ ਜੰਜੂਆ

1837

ਲੰਘੇ ਐਤਵਾਰ, 30 ਜੂਨ, 2019 ਨੂੰ ‘ਗਲੋਬਲ ਪੰਜਾਬ ਫ਼ਾਊˆਡੇਸ਼ਨ‘ ਅਤੇ ‘ਦਾ ਲਿਟਰੇਰੀ ਰਿਫਲੈਕਸ਼ਨਜ਼‘ ਵਲੋˆ ਸਾਂਝੇ ਤੌਰ ਤੇ ਬਰੈਪਟਨ ਦੇ ਐਫ਼ ਬੀ ਆਈ ਸਕੂਲ ਵਿਖੇ ਸੁਰਜੀਤ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਪਾਰਲੇ ਪੁਲ਼‘ ‘ਤੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ਦੇਸ਼-ਵਿਦੇਸ਼ ਦੇ ਬੁੱਧੀਜੀਵੀਆˆ ਨੇ ਸ਼ਿਰਕਤ ਕੀਤੀ। ਇਸ ਗੋਸ਼ਟੀ ਸਮੇˆ ਬਹੁਤ ਹੀ ਸਾਰਥਕ ਅਤੇ ਮੁੱਲਵਾਨ ਵਿਚਾਰਾˆ ਹੋਈਆˆ। ਪ੍ਰਧਾਨਗੀ ਮੰਡਲ ਵਿਚ ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ( ਦਿੱਲੀ), ਡਾ। ਭੀਮਇੰਦਰ ਸਿੰਘ (ਪਟਿਆਲਾ), ਡਾ। ਕੰਵਰ ਜਸਮਿੰਦਰ ਸਿੰਘ (ਪਟਿਆਲਾ), ਡਾ. ਦਵਿੰਦਰ ਬੋਹਾ (ਚੰਡੀਗੜ੍ਹ), ਦਰਸ਼ਨ ਹਰਵਿੰਦਰ (ਦਿੱਲੀ), ਗਜ਼ਲਗੋ ਗੁਰਦਿਆਲ ਰੌਸ਼ਨ ਅਤੇ ਸੁਰਜੀਤ ਬਿਰਾਜਮਾਨ ਸਨ। ਕਹਾਣੀ ਤੇ ਵਿਚਾਰ ਪੇਸ਼ ਕਰਨ ਵਾਲਿਆˆ ਵਿਚ ਡਾ. ਪ੍ਰਿਥਵੀ ਰਾਜ ਥਾਪਰ (ਦਿੱਲੀ), ਡਾ. ਦਵਿੰਦਰ ਬੋਹਾ, ਡਾ. ਕੰਵਰ ਜਸਮਿੰਦਰ ਪਾਲ ਸਿੰਘ (ਪਟਿਆਲਾ), ਡਾ. ਕੰਵਲਜੀਤ ਕੌਰ ਢਿੱਲੋˆ ਅਤੇ ਕਹਾਣੀਕਾਰਾ ਗੁਰਮੀਤ ਪਨਾਗ ਸ਼ਾਮਲ ਸਨ। ਡਾ. ਭੀਮਇੰਦਰ ਹੋਰਾˆ ਸੁਰਜੀਤ ਦੀ ਕਹਾਣੀ ਦਾ ਮੁਲਾˆਕਣ ਵਿਸ਼ਵੀਕਰਨ ਦੇ ਹਵਾਲੇ ਨਾਲ ਕੀਤਾ। ਇੰਗਲੈˆਡ ਤੋˆ ਕਵਿੱਤਰੀ ਦਲਵੀਰ ਕੌਰ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਆਏ । ਪ੍ਰੋ. ਜਗੀਰ ਸਿੰਘ ਕਾਹਲੋˆ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਬਹੁਤ ਸਾਰੇ ਹੋਰ ਬੁਲਾਰਿਆˆ ਨੇ ਵੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਵਰਿਆਮ ਸੰਧੂ ਨੇ ਸੁਰਜੀਤ ਦੀ ਕਹਾਣੀ ਨੂੰ ਸਹਿ-ਸੁਭਾਵਕ ਦਿਲੋˆ ਨਿਕਲੀ ਹੂਕ ਕਿਹਾ ਜਿਸ ਵਿਚ ਉਚੇਚ ਨਾਲ ਭਰਤੀ ਨਹੀˆ ਕੀਤੀ ਗਈ ਅਤੇ ਨਾ ਹੀ ਕਹਾਣੀ ਕਿਸੇ ਖੋਜ ਵਿਚੋˆ ਉਗਮੀ ਹੈ, ਇਹ ਮਨੁੱਖੀ ਰਿਸ਼ਤਿਆˆ ਦੀ ਕਥਾ ਹੈ ਜਿਸ ਵਿਚ ਨਾ ਕੇਵਲ ਮਨੁੱਖ ਨਾਲ ਮਨੁੱਖ ਦੇ ਰਿਸ਼ਤੇ, ਮੁਹੱਬਤ ਦੀ ਬਾਤ ਪਾਈ ਗਈ ਹੈ ਸਗੋˆ ਕਹਾਣੀਕਾਰਾ ਨੇ ਕੁਦਰਤ ਨਾ ਲ ਪਸ਼ੂ-ਪੰਛੀਆˆ ਅਤੇ ਬਿਰਖਾˆ ਨਾਲ ਵੀ ਰਿਸ਼ਤੇ ਦੀ ਗੱਲ ਕੀਤੀ ਹੈ । ਇਸਦੇ ਨਾਲ ਸੁਰਜੀਤ ਦੀ ਕਹਾਣੀ ਵਿਚ ਵਿਸ਼ਵੀਕਰਣ ਦੇ ਵਰਤਾਰੇ ਅਤੇ ਯੁਗ ਬੋਧ ਵੀ ਵਿਦਮਾਨ ਹਨ। ਕੁਲ ਮਿਲਾ ਕੇ ਸਾਰੇ ਬੁਲਾਰੇ ਇਸ ਗੱਲ ਨਾਲ ਸਹਿਮਤ ਸਨ ਕਿ ਸੁਰਜੀਤ ਦਾ ਕਹਾਣੀ-ਸੰਗ੍ਰਿਹ ‘ਪਾਰਲੇ ਪੁਲ‘ ਪਰਵਾਸੀ ਪੰਜਾਬੀ ਕਹਾਣੀ ਵਿਚ ਤਾਜ਼ਗੀ ਦਾ ਅਹਿਸਾਸ ਦਿੰਦਾ ਹੈ। ਹੁਣ ਤੱਕ ਪਰਵਾਸੀ ਕਹਾਣੀ ਹੇਰਵੇ, ਸਭਿਆਚਾਰਕ ਟਕਰਾਓ-ਤਣਾਓ ਤੇ ਪੀੜ੍ਹੀ ਪਾੜੇ ਦੁਆਲੇ ਹੀ ਬੁਣੀ ਜਾˆਦੀ ਰਹੀ ਤੇ ਇਸਦਾ ਕੇˆਦਰ-ਬਿੰਦੂ ਪੰਜਾਬੀ ਜੀਵਨ ਹੀ ਰਿਹਾ ਪਰ ਸੁਰਜੀਤ ਦੀ ਕਹਾਣੀ ਇਸ ਤੋˆ ਅਲੱਗ ਹੈ। ਗਿਆਨ ਸਿੰਘ ਕੰਗ, ਸੁਖਿੰਦਰ, ਹਰਮੋਹਨ ਛਿੱਬੜ, ਲਵੀਨ ਕੌਰ ਗਿੱਲ, ਸਰਬਜੀਤ ਕੌਰ ਕਾਹਲੋˆ, ਫਤਿਹਜੀਤ
ਸਿੰਘ, ਪਿਆਰਾ ਸਿੰਘ ਕੁੱਦੋਵਾਲ, ਸੋਨੀਆ ਸ਼ਰਮਾ, ਸਤਿੰਦਰ ਕਾਹਲੋˆ, ਬਲਜੀਤ ਧਾਲੀਵਾਲ, ਬਲਰਾਜ ਸਿੰਘ ਧਾਲੀਵਾਲ, ਰਾਜਵੰਤ ਕੌਰ ਸੰਧੂ, ਡਾ. ਬਲਵੰਤ ਸਿੰਘ, ਡਾ. ਕੁਲਜੀਤ ਸਿੰਘ ਜੰਜੂਆ, ਕਮਲਜੀਤ ਨੱਤ, ਭੁਪਿੰਦਰ ਡੋਡ, ਸੁਰਿੰਦਰ ਗਿੱਲ, ਭੁਪਿੰਦਰ ਦੂਲੇ, ਪਰਮਜੀਤ ਢਿੱਲੋˆ, ਪ੍ਰਤੀਕ ਆਰਟਿਸਟ, ਪਰਸ਼ਿੰਦਰ ਧਾਲੀਵਾਲ, ਰਿੰਟੂ ਭਾਟੀਆ, ਡਾ. ਅਰਵਿੰਦਰ ਕੌਰ, ਹਰਦਿਆਲ ਝੀਤਾ, ਰਛਪਾਲ ਕੌਰ ਗਿੱਲ, ਚਮਕੌਰ ਮਾਛੀਕੇ ਅਤੇ ਉਨ੍ਹਾˆ ਦੀ ਪਤਨੀ, ਗੁਰਦਿਆਲ ਬੱਲ, ਗੁਰਦੇਵ ਚੌਹਾਨ, ਪੁਸ਼ਪਿੰਦਰ ਜੋਸਨ, ਸੁਖਵਿੰਦਰ ਕੌਰ ਸਿੱਧੂ ਅਤੇ ਹੋਰ ਕਈ ਦੋਸਤਾˆ ਇਸ ਸਮਾਗਮ ਵਿਚ ਹਾਜ਼ਰੀ ਲਗਵਾਈ ਅਤੇ ਕਥਾਕਾਰਾ ਨੂੰ ਵਧਾਈ ਦਿੱਤੀ । ਇਹ ਸਮਾਗਮ ਤਕਰੀਬਨ ਛੇ ਵਜੇ ਤੱਕ ਚੱਲਿਆ।

Real Estate