ਇਕ ਅਨੋਖੀ ਯਾਤਰਾ ਕਰੂਜ (ਸਮੁੰਦਰੀ ਜਹਾਜ਼) ਦੀ

1064

ਦਲਜੀਤ ਸਿੰਘ ਇੰਡਿਆਨਾ
ਬੇਸ਼ਕ ਮੈਨੂੰ ਘੁਮਣ ਦਾ ਬਹੁਤ ਸ਼ੌਕ ਹੈ ਹਰ ਸਾਲ ਕਿਸੇ ਨਵੇ ਦੇਸ਼ ਵਿਚ ਕਿਸੇ ਨਵੀ ਥਾਂ ਤੇ ਜਾਣਾ ਵਧੀਆ ਲਗਦਾ ਹੈ । ਕਿਓਂ ਕਿ ਇਥੇ ਬੰਦਾ ਮਸ਼ੀਨ ਦੀ ਤਰਾਂ ਕੰਮ ਕਰਦਾ ਹੈ ਫੇਰ ਸਰੀਰ ਅਤੇ ਦਿਮਾਗ ਨੂੰ ਤਰੋ ਤਾਜ਼ਾ ਕਰਨ ਵਾਸਤੇ ਬਾਹਰ ਕਿਤੇ ਨਵੀ ਥਾਂ ਤੇ ਜਾਣ ਨੂ ਦਿਲ ਕਰਦਾ ਇਸ ਵਾਰ ਪਰਿਵਾਰ ਸਮੇਤ ਇਕ ਨਵਾਂ ਤਜੁਰਬਾ ਕੀਤਾ ਕਰੂਜ ਤੇ ਜਾਣ ਦਾ ਜੋ ਬਹੁਤ ਹੀ ਸਫਲ ਅਤੇ ਯਾਦਗਾਰੀ ਰਿਹਾ।
ਜਦੋ ਕਰੂਜ ਬੁੱਕ ਕਰਵਾਇਆ ਸੀ ਤਾਂ ਕਿਊਬਾ ਜਾਣਾ ਸੀ ਪਰ ਅਚਾਨਕ ਅਮਰੀਕਾ ਨੇ ਕਿਊਬਾ ਨਾਲੋ ਸਬੰਧ ਤੋੜ ਦਿੱਤੇ ਅਤੇ ਓਥੇ ਕਰੂਜ ਜਾਣ ਤੇ ਰੋਕ ਲਗਾ ਦਿੱਤੀ ਅਤੇ ਫੇਰ ਕਰੂਜ ਨੂੰ ਰੂਟ ਬਦਲਨਾ ਪਿਆ ਜੋ ਬਹਾਮਾਸ ਦੇ ਨਾਲ ਨਾਲ ਦੋ ਨਿੱਕੇ ਟਾਪੂਆਂ ਤੇ ਗਿਆ ਦਿਨ ਵੇਲੇ ਓਹ ਖੜ ਜਾਂਦਾ ਸੀ ਅਤੇ ਲੋਕ ਬਾਹਰ ਘੁਮਣ ਚਲੇ ਜਾਂਦੇ ਸਨ ਅਤੇ ਸ਼ਾਮ ਨੂੰ ਤੁਰਦਾ ਸੀ।
ਇਸ ਕਰੂਜ ਵਿਚ 25 ਸੌ ਦੇ ਕਰੀਬ ਯਾਤਰੂ ਸਨ ਅਤੇ 9 ਸੌ ਦੇ ਕਰੀਬ ਅਮਲਾ ਸੀ ਸ਼ਿਪ ਦਾ ਜਿਸ ਵਿਚ ਕੈਪਟਨ ਤੋਂ ਲੈਕੇ ਸਫਾਈ ਕਰਨ ਵਾਲੇ ਖਾਣਾ ਬਣਾਉਣ ਵਾਲੇ ਸਨ ਇਸ ਕਰੂਜ ਵਿੱਚ ਪੰਜ ਰੈਸਟੋਰੇਂਰਟ ਤਿੰਨ ਬਾਰ ਸਨ ਜਿਹਨਾ ਵਿੱਚ ਦੇ ਰੇਸਟੋਰੇੰਟ ਵਿਚ ਬਫ਼ੇ ਲਗਦੇ ਸਨ ਆਪਣੀ ਮਰਜੀ ਨਾਲ ਜਿਨਾ ਮਰਜੀ ਜਦੋ ਮਰਜੀ ਜਿੰਨੇ ਵਾਰੀ ਮਰਜੀ ਖਾਓ ਕੋਈ ਬੰਦਿਸ਼ ਨਹੀ ਹੈ ।ਦੋ ਬੀਅਰ ਬਾਰ ਜਿਹੜੇ ਹਰ ਸਮੇ ਖੁੱਲੇ ਸਨ ਓਥੇ ਸ਼ਰਾਬ ਪੀਣ ਦੇ ਸ਼ੋਕੀਨ ਖੁੱਲੀ ਸ਼ਰਾਬ ਪੀ ਸਕਦੇ ਨੇ ( ਪਰ ਇਹ ਸਾਰੇ ਸ਼ਿਪਾਂ ਵਿਚ ਨਹੀ ਮੁਫਤ ਹੁੰਦੀ ਜੇਕਰ ਜਾਣਾ ਹੋਵੇ ਤਾਂ ਇਹ ਪਹਿਲਾਂ ਪਤਾ ਕਰ ਲਿਓਂ )ਖਾਣਾ ਜਿਹੜਾ ਕਰੂਜ ਵਿਚ ਖਾ ਲਿਆ ਓਹ ਕਿਸੇ ਬਾਹਰਲੇ ਰੈਸਟੋਰੇੰਟ ਵਿਚ ਨਹੀ ਮਿਲੇਗਾ ਖਾਣੇ ਦੀ ਕਵਾਲਟੀ ਦਾ ਕਿਆ ਕਹਿਣੇ ਨੇ ਜਿਹੜਾ ਇਕ ਵਾਰ ਖਾਣਾ ਲਗਾ ਦਿੱਤਾ ਓਹ ਰਪੀਟ ਨਹੀ ਹੋਵੇਗਾ ਹਰ ਸਮੇ ਨਵਾਂ ਅਤੇ ਵੱਖਰੀ ਕਿਸਮ ਦਾ ਖਾਣਾ ਹੀ ਹੋਵੇਗਾ।
ਇਸ ਵਿਚ ਤਿੰਨ ਪ੍ਰਕਾਰ ਦੇ ਕਮਰੇ ਹੁੰਦੇ ਨੇ ਜਿਸ ਵਿਚ ਅੰਦਰ ਵਾਲੇ ਕਮਰੇ ਸਸਤੇ ਹੁੰਦੇ ਨੇ ਅਤੇ ਬਾਹਰ ਬਾਲਕੋਨੀ ਵਾਲੇ ਮਹਿੰਗੇ ਹੁੰਦੇ ਨੇ ਕਮਰੇ ਵਿਚ ਟੀ ਵੀ ਬਾਥਰੂਮ ਲੌਕਰ ਫ੍ਰਿਜ ਸਾਬਣ ਸ਼ੈਪੂ ਹੁੰਦਾ ਹੈ ।
ਕਰੂਜ ਦੇ ਵਿਚ ਇਕ ਦੋ ਮਾਲ ਸ਼ਾਪਿੰਗ ਸੈਂਟਰ ,ਜਿਮ ,ਪੂਲ,ਗਰਮ ਟੱਬ,ਬਾਸਕਟਬਾਲ ਕੋਰਟ ,ਗੋਲ੍ਫ਼ ਕੋਰਸ ,ਦੌੜਨ ਵਾਸਤੇ ਰਨਵੇ ਮਸਾਜ ਸੈਂਟਰ ,ਫੋਟੋ ਸਟੂਡਿਓ ,ਥੇਟਰ ,ਸਟੇਜ ਪ੍ਰੋਗ੍ਰਾਮ , ਕਸੀਨੋ ਇਹ ਸਭ ਕੁਝ ਹੁੰਦਾ ਹੈ ।ਛੋਟੇ ਬੱਚਿਆਂ ਵਾਸਤੇ ਸਕੂਲ ਅਤੇ ਖੇਡ ਮੈਦਾਨ।
ਸੋ ਜੇਕਰ ਅੱਗੇ ਤੋ ਕਰੂਜ ਤੇ ਜਾਣ ਦਾ ਇਰਾਦਾ ਹੋਵੇ ਤਾਂ ਜਾਨ ਤੋਂ ਘਟੋ ਘੱਟ ਛੇ ਮਹੀਨੇ ਪਹਿਲਾਂ ਬੁਕ ਕਰਵਾਓ ਤਾਂ ਕਾਫੀ ਸਸਤਾ ਮਿਲੇਗਾ ਜਿਵੇ ਆਪਾਂ ਜਹਾਜ ਦੀਆਂ ਟਿਕਟਾਂ ਬੁੱਕ ਕਰਦੇ ਹਾਂ ਓਸ ਤਰਾਂ ਕਰੂਜ ਦੀਆਂ ਹੁੰਦੀਆਂ ਨੇ ਸੋ ਜੇਕਰ ਤੁਹਾਨੂੰ ਜਾਨ ਦਾ ਸ਼ੌਕ ਹੈ ਤੇ ਤੁਸੀਂ ਛੁਟੀਆਂ ਕੱਟਣ ਜਾਣਾ ਹੈ ਤਾਂ ਸਭ ਤੋ ਸਸਤਾ ਅਤੇ ਸਭ ਤੋਂ ਵਧ ਸਹੂਲਤਾਂ ਵਾਲੀ ਯਾਤਰਾ ਹੁੰਦੀ ਹੈ । ਇਸ ਦੇ ਰੇਟ ਦਿਨਾ ਦੇ ਮੁਤਾਬਕ ਹੁੰਦੇ ਨੇ ਤਿਨ ਦਿਨ ਦਾ ਪੰਜ ਦਿਨ ਦਾ ਸੱਤ ਦਿਨ ਦਾ ਅਤੇ 15 ਦਿਨ ਦਾ ਸੋ ਤੁਸੀਂ ਆਪਣੀ ਸਹੁਲਤ ਮੁਤਾਬਕ ਅਤੇ ਜੇਬ੍ਹ ਮੁਤਾਬਕ ਬੁਕ ਕਰ ਸਕਦੇ ਹੋ।
ਪਰ ਜਿੰਦਗੀ ਵਿਚ ਇਕ ਵਾਰੀ ਜਰੁਰ ਜਾਣਾ ਚਾਹੀਦਾ ਹੈ ਅਤੇ ਜਿਹੜਾ ਇਕ ਵਾਰ ਗਿਆ ਓਹ ਵਾਰ ਵਾਰ ਜਾਵੇਗਾ,ਜੇਕਰ ਕਰੂਜ ਤੇ ਜਾਣ ਦਾ ਸਬੱਬ ਬਣੇ ਅਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ।

Real Estate