ਪਟੜੀ ਤੋਂ ਨਦੀ ‘ਚ ਡਿੱਗੀ ਟਰੇਨ, 5 ਲੋਕਾਂ ਦੀ ਮੌਤ ਅਤੇ 100 ਜ਼ਖਮੀ

4274

ਐਤਵਾਰ ਰਾਤ ਬੰਗਲਾਦੇਸ਼ ‘ਚ ਇੱਕ ਨਦੀ ‘ਤੇ ਟਰੇਨ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ ਹਨ।ਜਿਸ ਕਾਰਨ ਵੱਡਾ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 100 ਲੋਕ ਜ਼ਖਮੀ ਹੋ ਗਏ ਹਨ। ਕੁਲਰਾ ਵਿਚ ਢਾਕਾ-ਸਿਲਹਟ ਮਾਰਗ ‘ਤੇ ਵਾਪਰਿਆ ਹੈ।ਇਸ ਦੌਰਾਨ ਉਪਬਨ ਐਕਸਪ੍ਰੈਸ’ ਟਰੇਨ ਰਾਜਧਾਨੀ ਢਾਕਾ ਜਾ ਰਹੀ ਸੀ ਅਤੇ ਐਤਵਾਰ ਨੂੰ ਮੌਲਵੀ ਬਾਜ਼ਾਰ ਜ਼ਿਲੇ ਦੇ ਕੁਲਾਰਾ ‘ਚ ਅਧੀ ਰਾਤ ਨੂੰ ਇਹ ਦੁਰਘਟਨਾ ਵਾਪਰੀ। ਇਸ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ ਹਨ ਅਤੇ ਇੱਕ ਡੱਬਾ ਨਦੀ ਵਿਚ ਡਿੱਗਣ ਦੀ ਖ਼ਬਰ ਹੈ।ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

Real Estate