ਰਸਗੁੱਲੇ ਪਿੱਛੇ ਰੁੱਸ ਗਿਆ ਲਾੜਾ ਤਾਂ ਅਗਲਿਆਂ ਨੇ ਬਰਾਤ ਹੀ ਬੰਨ ਲਈ

5419

ਕਿਸੇ ਪੰਜਾਬੀ ਗਾਇਕ ਨੇ ਪ੍ਰਹੁਣਿਆ ਨੂੰ ਫੂਕ ਛਕਾਉਣ ਲਈ ਗੀਤ ਗਾ ਦਿੱਤਾ “ਜੇ ਰੁੱਸ ਗਿਆ ਪ੍ਰਹੁਣਾ ਫਿਰ ਮੁੜਕੇ ਲੋਟ ਨੀਂ ਆਉਣਾ” । ਸ਼ਾਇਦ ਅਜਿਹਾ ਹੀ ਕੋਈ ਗੀਤ ਸੁਣ ਕੇ ਇੱਕ ਪ੍ਰਹੁਣਾ ਹਵਾ ਛਕ ਗਿਆ ਤੇ ਰਸਗੁੱਲਿਆਂ ਪਿੱਛੇ ਹੀ ਰੁੱਸ ਬੈਠਿਆ ਪਰ ਇਹ ਭੁੱਲ ਬੈਠਿਆ ਕਿ , ਪਰ ਅਗਲੇ ‘ਲੋਟ’ ਕਰਨ ਜਾਣਦੇ ਹੀ ਹੁੰਦੇ ਆ। ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਹਾਪੁੜ ਦੇ ਪਿੰਡ ਦੋਸਤਾਈ ਨਿਵਾਸੀ ਯੂਸੁਫ ਨੇ ਆਪਣੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਪੀਪਲੀ ਨਿਵਾਸੀ ਬਾਬੂ ਦੇ ਬੇਟੇ ਨਾਲ ਤੈਅ ਕੀਤਾ ਸੀ। ਬਾਰਾਤ ਪਹੁੰਚਣ ਉਪਰੰਤ ਖਾਣੇ ਦੌਰਾਨ ਪਲੇਟ ‘ਚ ਸਿਰਫ ਲਾੜੇ ਲਈ ਦੋ ਰਸਗੁੱਲੇ ਰੱਖ ਦਿੱਤੇ ਤੇ ਉਸ ਦੇ ਦੋਸਤਾਂ ਲਈ ਨਹੀਂ ਰੱਖੇ। ਇਸ ਗੱਲ ‘ਤੇ ਲਾੜਾ ਨਾਰਾਜ਼ ਹੋ ਗਿਆ ਤੇ ਉਸ ਨੇ ਨਿਕਾਹ ਦੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੁਲਹਨ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਕੁੜੀ ਵਾਲਿਆਂ ਨੇ ਆਪਣੀ ਗਲਤੀ ਮੰਨਦੇ ਹੋਏ ਮੁੰਡੇ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਾਫੀ ਸਮਝਾਉਣ ਤੋਂ ਬਾਅਦ ਕੁੜੀ ਵਾਲਿਆਂ ਨੇ ਲਾੜੇ ਸਮੇਤ ਬਾਰਾਤ ਨੂੰ ਬੰਧਕ ਬਣਾ ਲਿਆ। ਪੁਲਿਸ ਨੂੰ ਇਸ ਦੀ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਆ ਦੋਵਾਂ ਪੱਖਾਂ ਨੂੰ ਸਮਝਾ ਸੁਲਾਹ ਕਰਨ ਦੀ ਨਸੀਅਤ ਦਿੱਤੀ। ਇਸ ਦੌਰਾਨ ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ਮੁੰਡੇ ਨੂੰ ਦਾਜ ‘ਚ ਬੁਲੇਟ ਨਾ ਮਿਲਣ ਦੀ ਨਾਰਾਜ਼ਗੀ ਉਸ ਨੇ ਕਿਸੇ ਬਹਾਨੇ ਕੱਢੀ ਹੈ।

Real Estate