ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿਰਸਾ ਨਾਲ ਧੱਕਾ-ਮੁੱਕੀ

1639

ਦਿੱਲੀ ਦੇ ਮੁਖਰਜੀ ਨਗਰ ‘ਚ ਬੁਜ਼ੁਰਗ ਸਿੱਖ ਆਟੋ ਚਾਲਕ ਦੀ ਕੁੱਟਮਾਰ ਮਾਮਲੇ ‘ਚ ਸਿੱਖ ਜਥੇਬੰਦੀਆਂ ਲਗਾਤਾਰ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੀ ਦੇਰ ਰਾਤ ਦਿੱਲੀ ਦੇ ਮੁਖਰਜੀ ਨਗਰ ਪੁਲਸ ਥਾਣੇ ਅਤੇ ਜੀ।ਟੀ।ਬੀ। ਨਗਰ ਮੈਟਰੋ ਸਟੇਸ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਡ ਜਾਮ ਕਰ ਦਿੱਤਾ। ਪੁਲਿਸ ਨੇ ਪਹਿਲਾਂ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਪਹੁੰਚੇ ਜਿੱਥੇ ਸਿਰਸਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਇਸੇ ਦੌਰਾਨ ਸਿਰਸਾ ਨਾਲ ਧੱਕ-ਮੁੱਕੀ ਵੀ ਹੋਈ ।

ਦਿੱਲੀ ਤੋਂ ਭਾਜਪਾ ਦੇ ਵਿਧਾਇਕ, ਅਕਾਲੀ ਦਲ (ਬਾਦਲ) ਦੇ ਆਗੂ , ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦਾ ਥਾਣਾ ਘੇਰੀ ਖੜੇ ਸਿੱਖ ਭਾਈਚਾਰੇ ਦੇ ਰੋਹ ਦਾ ਸਾਹਮਣਾ ਕਰਨਾ ਪਿਆ , ਹੋਈ ਧੱਕਾ ਮੁੱਕੀ

Posted by Punjabi News Online (www.punjabinewsonline.com on Monday, June 17, 2019

Real Estate