ਜੀਕੇ ਮੰਗ ਰਿਹਾ ਸੁਖਬੀਰ ਦਾ ਅਸਤੀਫ਼ਾ

746

ਅਕਾਲੀ ਦਲ ਬਾਦਲ ਵਿੱਚੋਂ ਕੱਢੇ ਜਾਣ ਮਗਰੋਂ ਮਨਜੀਤ ਸਿੰਘ ਜੀਕੇ ਨੇ ਪਾਰਟੀ ਆਗੂਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜੀਕੇ ਹੁਣ ਕਈ ਵੱਡੇ ਖੁਲਾਸੇ ਕਰ ਰਹੇ ਹਨ ਜਿਸ ਨਾਲ ਅਕਾਲੀ ਦਲ ਸਵਾਲਾਂ ਦੇ ਘੇਰੇ ਵਿੱਚ ਆ ਰਿਹਾ ਹੈ।ਜੀਕੇ ਨੇ ਬੇਅਦਬੀ ਦੇ ਮਾਮਲੇ ’ਚ ਐਸਆਈਟੀ ਦੀ ਚਾਰਜਸ਼ੀਟ ਵਿੱਚ ਬਾਦਲਾਂ ਦਾ ਨਾਂ ਆਉਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਿਆ ਹੈ। ਜੀਕੇ ਨੇ ਵੀਰਵਾਰ ਨੂੰ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਦੇ ਕਰੀਬੀ ਲੀਡਰਾਂ ਮਨਜਿੰਦਰ ਸਿੰਘ ਸਿਰਸਾ ਤੇ ਅਵਤਾਰ ਸਿੰਘ ਹਿੱਤ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਹਰੀ ਨਗਰ ਸਕੂਲ ਤੋਂ ਹਿੱਤ ਦਾ ਗ਼ੈਰਕਾਨੂੰਨੀ ਕਬਜ਼ਾ ਹਟਵਾਇਆ ਸੀ। ਇਸ ਦੇ ਬਾਵਜੂਦ ਸਕੂਲ ਛੱਡਣ ਬਦਲੇ ਹਿੱਤ ਨੇ ਕਮੇਟੀ ਵੱਲੋਂ ਕਥਿਤ ਲੱਖਾਂ ਰੁਪਏ ਵਸੂਲੀ ਕਰਨ ਬਾਅਦ ਸਕੂਲ ਛੱਡਿਆ ਸੀ। ਉਨ੍ਹਾਂ ਕਿਹਾ ਕਿ 1 ਲੱਖ ਕੈਨੇਡੀਅਨ ਡਾਲਰ (51 ਲੱਖ ਰੁਪਏ) ਕਮੇਟੀ ਦੇ ਐਕਸਿਸ ਬੈਂਕ ਦੇ ਖਾਤੇ ’ਚ ਕ੍ਰੈਡਿਟ ਹੋਏ ਸਨ। ਇਸ ਦੇ ਨਾਲ ਹੀ 51 ਲੱਖ ਰੁਪਏ ਟਕਸਾਲ ਨੂੰ ਦਿੱਤੇ ਗਏ ਸਨ, ਜਿਸ ਦੀ ਪ੍ਰਾਪਤੀ ਦੀ ਗਵਾਹੀ ਟਕਸਾਲ ਮੁਖੀ ਨੇ ਕੋਰਟ ’ਚ ਦਿੱਤੀ ਹੈ।ਜੀਕੇ ਨੇ ਹਿੱਤ, ਕੁਲਵੰਤ ਸਿੰਘ ਬਾਠ, ਹਰਵਿੰਦਰ ਸਿੰਘ ਕੇਪੀ ਤੇ ਹੋਰਾਂ ਦੀ ਅਮਰੀਕਾ, ਯੂਕੇ ਯਾਤਰਾ ਦੀ ਟਿਕਟ ਤੇ ਹੋਟਲ ’ਚ ਰਹਿਣ ਦਾ ਖਰਚ ਕਮੇਟੀ ਵੱਲੋਂ ਕੀਤੇ ਜਾਣ ਦਾ ਦਾਅਵਾ ਕੀਤਾ। ਉਨ੍ਹਾਂ ਸਿਰਸਾ, ਹਿੱਤ ਤੇ ਰਣਜੀਤ ਕੌਰ ਦੇ ਭ੍ਰਿਸ਼ਟਾਚਾਰ ’ਤੇ ਕੋਰ ਕਮੇਟੀ ਦੇ ਚੁੱਪ ਰਹਿਣ ‘ਤੇ ਵੀ ਸਵਾਲ ਚੁੱਕੇ। ਜੀਕੇ ਨੇ ਇੱਕ ਅਖ਼ਬਾਰ ਨੂੰ ਦਿੱਲੀ ’ਚ ਬਿਨਾਂ ਸਰਕੁਲੇਸ਼ਨ ਦੇ ਲੱਖਾਂ ਰੁਪਏ ਦੇ ਦਿੱਤੇ ਗਏ ਇਸ਼ਤਿਹਾਰਾਂ ’ਤੇ ਸਿਰਸਾ ਕੋਲੋਂ ਜਵਾਬ ਮੰਗਿਆ ਹੈ।ਇਸ ਦੇ ਨਾਲ ਹੀ ਸਿਰਸਾ ਦੇ ਪੀਏ ਦੇ ਨਾਮ ਚੜ੍ਹੇ 38 ਲੱਖ ਰੁਪਏ ਦੀ ਨਕਦੀ ਦੇ ਦਸਤਾਵੇਜ਼ ਵੀ ਦਿਖਾਏ ਤੇ ਸਿਰਫ ਰਾਜੌਰੀ ਗਾਰਡਨ ਵਿਧਾਨ ਸਭਾ ਦੇ ਲੋਕਾਂ ਨੂੰ 28 ਲੱਖ ਰੁਪਏ ਦੀ ਫਿਲਮ ਦਿਖਾਉਣ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

Real Estate