EVM ਮਸ਼ੀਨਾਂ ਦੇ ਟਰੱਕ ਮਿਲਣ ਪਿੱਛੇ ਕੀ ਹਨ ਕਹਾਣੀਆਂ ?

734

ਚੋਣਾਂ ਮਗਰੋਂ ਸੋਮਵਾਰ ਤੋਂ ਦੇਸ ਭਰ ਵਿੱਚ ਈਵੀਐਮ ਮਸ਼ੀਨਾਂ ਮਿਲਣ ਦੀਆਂ ਖਬਰਾਂ ਆਈਆਂ। ਵਿਰੋਧੀ ਧਿਰ ਦੇ ਆਗੂ ਇਲਜ਼ਾਮ ਲਾ ਰਹੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਦਬਾਅ ਵਿੱਚ ਆ ਕੇ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਬਦਲਣ ਦੀ ਸਾਜਿਸ਼ ਰਚ ਰਿਹਾ ਹੈ। ਈਵੀਐਮਜ਼ ਅਤੇ ਵੀਵੀਪੈਟ ਨਾਲ ਭਰੇ ਟਰੱਕਾਂ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਜਾ ਰਹੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਵੀਐਮ ਮਸ਼ੀਨਾਂ ਬਦਲੀਆਂ ਜਾ ਰਹੀਆਂ ਹਨ। ਅਜਿਹੀ ਖ਼ਬਰਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ, ਚੰਦੌਲੀ, ਗਾਜ਼ੀਪੁਰ, ਡੁਮਰਿਆਗੰਜ ਤੋਂ ਆ ਰਹੀਆਂ ਹੈ। ਇਸ ਬਾਰੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਨੇ ਟਵੀਟ ਕੀਤਾ ਹੈ ਕਿ ਈਵੀਐਮ ਮਸ਼ੀਨਾਂ ਨਾਲ ਭਰੇ ਹੋਏ ਟਰੱਕ ਫੜ੍ਹੇ ਜਾ ਰਹੇ ਹਨ। ਉਨ੍ਹਾਂ ਲਿਖਿਆ, “ਦੇਸ ਭਰ ਦੇ ਸਟਰਾਂਗ ਰੂਮਜ਼ ਦੇ ਨੇੜੇ ਈਵੀਐਮ ਦੀ ਬਰਾਮਦਗੀ ਹੋ ਰਹੀ ਹੈ। ਟਰੱਕਾਂ ਅਤੇ ਨਿੱਜੀ ਵਾਹਨਾਂ ਵਿੱਚ ਈਵੀਐਮ ਫੜ੍ਹੀ ਜਾ ਰਹੀ ਹੈ। ਇਹ ਕਿੱਥੋਂ ਆ ਰਹੀਆਂ ਹਨ ਅਤੇ ਕਿੱਥੇ ਜਾ ਰਹੀਆਂ ਹਨ? ਕਦੋਂ, ਕਿਉਂ, ਕੌਣ ਅਤੇ ਕਿਸ ਲਈ ਇਸ ਨੂੰ ਲੈ ਕੇ ਜਾ ਰਿਹਾ ਹੈ? ਕੀ ਇਹ ਪਹਿਲਾਂ ਹੀ ਤੈਅ ਕੀਤੀ ਹੋਈ ਪ੍ਰਕਿਰਿਆ ਹੈ? ਚੋਣ ਕਮਿਸ਼ਨ ਨੂੰ ਛੇਤੀ ਸਪੱਸ਼ਟ ਕਰਨਾ ਚਾਹੀਦਾ ਹੈ।
ਝਾਂਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੀ ਇਸ ਮਾਮਲੇ ਵਿੱਚ ਟਵਿੱਟਰ ‘ਤੇ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਹਨ, “ਝਾਂਸੀ ਵਿੱਚ ਇੱਕ ਹੀ ਪੋਲਿੰਗ ਪਾਰਟੀ ਦੀ ਰਵਾਨਗੀ ਹੁੰਦੀ ਹੈ। ਇੱਥੇ ਹੀ ਸਟਰਾਂਗ ਰੂਮ ਬਣਦੇ ਹਨ ਅਤੇ ਇੱਥੇ ਹੀ ਕਲੈਕਸ਼ਨ ਪੁਆਇੰਟ ਹੁੰਦਾ ਹੈ। ਗਰੋਠਾ ਅਤੇ ਮਊ ਕਾਫ਼ੀ ਦੂਰ ਦੇ ਵਿਧਾਨ ਸਭਾ ਹਲਕੇ ਹਨ ਇਸ ਲਈ ਪੋਲਿੰਗ ਪਾਰਟੀਆਂ ਨੂੰ ਇੱਥੋਂ ਆਉਣ ਵਿੱਚ ਦੇਰ ਹੋ ਗਈ ਸੀ।ਕੁਝ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਆਪਣੇ ਕਾਗਜ਼ਾਤਾਂ ਨੂੰ ਭਰਨ ਵਿੱਚ ਦੇਰ ਹੋ ਗਈ ਸੀ। ਇਸ ਲਈ ਸਟਰਾਂਗ ਰੂਮ ਸੀਲ ਹੁੰਦੇ-ਹੁੰਦੇ ਸਵੇਰ ਹੋ ਜਾਂਦੀ ਹੈ। ਇੱਥੇ ਵੀ ਸਵੇਰੇ 7-7।30 ਵਜੇ ਸਾਰੀਆਂ ਈਵੀਐਮ ਮਸ਼ੀਨਾਂ ਅਸੀਂ ਸਟਰਾਂਗ ਰੂਮ ਵਿੱਚ ਰੱਖ ਦਿੱਤੀਆਂ ਸਨ। ਉਨ੍ਹਾਂ ਦੀ ਸੀਲਿੰਗ ਜਨਰਲ ਅਬਜ਼ਰਵਰ ਅਤੇ ਜੋ ਵੀ ਉਮੀਦਵਾਰ ਆਏ ਸਨ ਉਨ੍ਹਾਂ ਦੇ ਸਾਹਮਣੇ ਕੀਤੀ ਗਈ ਸੀ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸੀਲਿੰਗ ਕਰਦੇ ਹੋਏ ਵੀਡੀਓ ਬਣਾਈ ਗਈ ਅਤੇ ਸੀਸੀਟੀਵੀ ਕੈਮਰੇ ਦੇ ਸਾਹਮਣੇ ਕੀਤੀ ਗਈ ਸੀ।

Real Estate