ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਯੁੱਧ ਹੋਇਆ ਤਾਂ ਪੂਰਾ ਇਰਾਨ ਖ਼ਤਮ

3807

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਜਾਰੀ ਕਰਕੇ ਧਮਕੀ ਦਿਤੀ ਹੈ ਕਿ ਜੇਕਰ ਈਰਾਨ ਅਮਰੀਕਾ ਨਾਲ ਯੁੱਧ ਛੇੜਦਾ ਹੈ ਤਾਂ ਅਧਿਕਾਰਿਕ ਤੌਰ ’ਤੇ ਉਸ ਦਾ ਖ਼ਾਤਮਾ ਹੋ ਜਾਵੇਗਾ। ਨਾਲ ਹੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਫਿਰ ਕਦੇ ਧਮਕੀ ਨਾ ਦੇਣਾ। ਵਾਸ਼ਿੰਗਟਨ ’ਚ ਇਕ ਖ਼ੁਫ਼ੀਆ ਰਿਪੋਰਟ ਆਉਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਤੌਰ ’ਤੇ ਟਕਰਾਅ ਨੂੰ ਲੈ ਕੇ ਬਹਿਸ ਛਿੜਨ ’ਤੇ ਟਰੰਪ ਦੇ ਇਸ ਟਵੀਟ ਨੇ ਅਮਰੀਕਾ ਵਿਚ ਇਸ ਡਰ ਨੂੰ ਹੋਰ ਹਵਾ ਦਿਤੀ ਹੈ। ਦੋਵੇਂ ਦੇਸ਼ ਇਕ ਦੂਜੇ ਵਿਰੁਧ ਜੰਗ ਲੜ ਸਕਦੇ ਹਨ। ਅਮਰੀਕੀ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਈਰਾਨ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਮਹੱਤਵਪੂਰਨ ਸੰਸਥਾਵਾਂ ਅਤੇ ਜ਼ਾਇਦਾਦ ’ਤੇ ਹਮਲਾ ਕਰ ਸਕਦਾ ਹੈ।ਇਕ ਰਿਪੋਰਟ ਵਿਚ ਅਮਰੀਕੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫ਼ਾਰਸੀ ਖਾੜੀ ਵਿਚ ਈਰਾਨੀ ਵਪਾਰਕ ਜਹਾਜ਼ਾਂ ਦੀਆਂ ਜਿਹੜੀਆਂ ਤਸਵੀਰਾਂ ਆਈਆਂ ਹਨ। ਉਨ੍ਹਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਵਪਾਰਕ ਜਹਾਜ਼ਾਂ ਦੀ ਆੜ ਵਿਚ ਯੁੱਧ ਦਾ ਸਮਾਨ ਤੇ ਮਿਜ਼ਾਈਲਾਂ ਨੂੰ ਲਿਜਾਇਆ ਜਾ ਰਿਹਾ ਹੋਵੇ। ਹਾਲਾਂਕਿ ਇਸ ਬਾਰੇ ਅਮਰੀਕੀ ਸਰਕਾਰ ਨੇ ਅਜੇ ਤੱਕ ਕੋਈ ਸਬੂਤ ਨਹੀਂ ਦਿਤਾ ਹੈਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਜਿਸ ਤਰ੍ਹਾਂ ਫ਼ਾਰਸ ਖਾੜੀ ਤੋਂ ਬਾਹਰ ਈਰਾਨੀ ਸਮਰਥਿਤ ਸੈਨਿਕ ਬਲਾਂ ਵਲੋਂ ਜਹਾਜ਼ਾਂ ਦੀ ਮੁਵਮੈਂਟ ਹੋ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਅਤੇ ਈਰਾਨ ਦਰਮਿਆਨ ਪ੍ਰਮਾਣੂ ਹਥਿਆਰਾਂ ਬਾਰੇ ਤਣਾਅ ਬਣਿਆ ਹੋਇਆ ਹੈ। ਪਹਿਲਾਂ ਈਰਾਨ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਅਮਰੀਕਾ ਨੇ ਕਈ ਦੇਸ਼ਾਂ ਨੂੰ ਉਸ ਨਾਲ ਵਪਾਰਕ ਸਬੰਧ ਤੋੜਨ ਲਈ ਕਿਹਾ ਸੀ, ਜਿਸ ਵਿਚ ਭਾਰਤ ਵੀ ਸ਼ਾਮਲ ਸੀ।

Real Estate