ਪਟਿਆਲਾ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ

681

ਹਲਕਾ ਪਟਿਆਲਾ ਦੇ ਸਮਾਣਾ ਵਿਚ ਵੱਡੀ ਮਾਰਤਾ ਵਿੱਚ ਸ਼ਰਾਬ ਸ਼ਰਾਬ ਬਰਾਮਦ ਹੋਈ ਹੈ। ਬੀਤੀ ਦੇਰ ਰਾਤ ਸਮਾਣਾ ਦੇ ਨੇੜੇ ਇਕ ਸ਼ੈਲਰ ਵਿਚੋਂ ਵੱਡੀ ਗਿਣਤੀ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ। ਜਿਸ ਦੀ ਖ਼ਬਰ ਮਿਲਦਿਆਂ ਹੀ ਪਟਿਆਲਾ ਲੋਕ ਸਭਾ ਸੀਟ ਤੋਂ ਸਾਂਝਾ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਆਪਣੇ ਸਮਰਥਾਂ ਸਮੇਤ ਸ਼ੈਲਰ ਕੋਲ ਪਹੁੰਚ ਗਏ। ਡਾ ਗਾਂਧੀ ਦੋਸ਼ ਲਗਾਇਆ ਗਿਆ ਕਿ ਕਾਂਗਰਸ ਵੱਲੋਂ ਇਹ ਸ਼ਰਾਬ ਵੋਟਰਾਂ ਨੂੰ ਵੰਡਣ ਲਈ ਲਿਆਂਦੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਸਾਹਮਣੇ ਸਟੋਰ ਦੀ ਤਲਾਸੀ ਲਈ ਜਾਵੇ, ਪ੍ਰੰਤੂ ਜਦੋਂ ਤਲਾਸੀ ਨਾ ਲਈ ਗਈ ਤਾਂ ਡਾ ਗਾਂਧੀ ਤੇ ਸਮਰਥਕਾਂ ਨੇ ਰਾਤ ਦੇ 3 ਵਜੇ ਸਮਾਣਾ ਰੋਡ ਜਾਮ ਕਰ ਦਿੱਤਾ। ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਇਸ ਤਾਕ ਵਿਚ ਹੈ ਕਿ ਇੱਥੋਂ ਸ਼ਰਾਬ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ। ਧਰਨੇ ਦੇ ਦਬਾਅ ਦੇ ਚਲਦਿਆਂ ਜਦੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਾਜ਼ਰੀ ਵਿਚ ਸ਼ੈਲਰ ਦੇ ਜਿੰਦੇ ਤੋੜ ਕੇ ਤਲਾਸ਼ੀ ਲਈ ਗਈ ਤਾਂ ਵੱਡੀ ਮਾਤਰਾ ਵਿਚ ਸ਼ਰਾਬ ਦੀਆਂ ਪੇਟੀਆਂ ਮਿਲੀਆਂ। ਖ਼ਬਰਾਂ ਅਨੁਸਾਰ 200 ਸ਼ਰਾਬ ਦੀਆਂ ਅੰਗਰੇਜ਼ੀ ਤੇ ਦੇਸ਼ੀ ਸਰਾਬ ਫੜੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ੈਲਰ ਵਿਚੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਪੋਸਟਰ ਵੀ ਮਿਲੇ ਹਨ।

ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ। ਗਾਂਧੀ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਹਾਰ ਨੂੰ ਦੇਖਦਿਆਂ ਵੋਟਰਾਂ ਨੂੰ ਲੁਭਾਉਣ ਲਈ ਇੱਥੇ ਨਸ਼ਾ ਡੰਪ ਕੀਤਾ ਸੀ। ਉਨ੍ਹਾਂ ਨੇ ਸ਼ੈਲਰ ਮਾਲਕ ਦੇ ਕਾਂਗਰਸ ਨਾਲ ਸੰਬੰਧਾਂ ਦੇ ਸਬੂਤ ਪੇਸ਼ ਕਰਦਿਆਂ ਕਿਹਾ ਇਹ ਸਭ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ‘ਤੇ ਹੋਇਆ ਹੈ। ਗਾਂਧੀ ਨੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਨੇ ਕਾਰਵਾਈ ਕਰਨ ‘ਚ ਢਿੱਲ ਵਰਤੀ ਸੀ, ਜਿਸ ਕਾਰਨ ਨਸ਼ੇ ਦੇ ਵੱਡੇ ਜ਼ਖ਼ੀਰੇ ਨੂੰ ਪ੍ਰਸ਼ਾਸਨ ਅਤੇ ਕਾਂਗਰਸ ਨੇ ਖ਼ੁਰਦ-ਬੁਰਦ ਕਰ ਦਿੱਤਾ।

Real Estate