ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ

1046

ਅੱਜ ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਹੋ ਗਈ ਹੈ। ਉਹ 37 ਵਰ੍ਹਿਆਂ ਦੇ ਸਨ। ਦੁਗਾਲ ਦੀ ਮੌਤ ਦੀ ਖ਼ਬਰ ਬਾਹਰ ਆਉਂਦੇ ਹੀ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ 16 ਅਪ੍ਰੈਲ ਨੂੰ ਬਿੱਟੂ ਨੂੰ ਅਚਾਨਕ ਸਿਰ ‘ਚ ਦਰਦ ਮਹਿਸੂਸ ਹੋਇਆ ਸੀ। ਇਸ ਮਗਰੋਂ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੇ ਦਿਮਾਗ ਦੀ ਨਾੜੀ ਫਟਣ ਦਾ ਇਲਾਜ ਸ਼ੁਰੂ ਕਰ ਦਿੱਤਾ। ਹਾਲਤ ‘ਚ ਸੁਧਾਰ ਨਾ ਦੇਖ ਡਾਕਟਰਾਂ ਨੇ ਬਿੱਟੂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ। ਡਾਕਟਰ ਬਿੱਟੂ ਦਾ ਲਗਾਤਾਰ ਇਲਾਜ ਕਰ ਰਹੇ ਸਨ, ਪਰ ਉਸ ਨੂੰ ਬਚਾ ਨਾ ਸਕੇ। ਨਰਿੰਦਰ ਸਿੰਘ ਨੂੰ ਬਿੱਟੂ ਦੁਗਾਲ ਦੇ ਨਾਂਅ ਤੋਂ ਹੀ ਮਸ਼ਹੂਰ ਸੀ ਅਤੇ ਉਸ ਦੀ ਖੇਡ ਦੇ ਕੌਮਾਂਤਰੀ ਪੱਧਰ ‘ਤੇ ਚਰਚੇ ਸਨ।

Real Estate