ਚੋਣਾਂ ਦੇ 6ਵੇਂ ਗੇੜ ਲਈ ਵੋਟਿੰਗ ਸੁ਼ਰੂ : ਪੜ੍ਹੋ ਕੌਣ ਹੈ ਸਿਰਫ 500 ਰੁਪਏ ਦੀ ਜਾਇਦਾਦ ਵਾਲਾ ਉਮੀਦਵਾਰ ?

796

ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਵੋਟਾਂ ਅੱਜ 12 ਮਈ ਨੂੰ ਦੇਸ਼ ਦੇ 7 ਸੁਬਿਆਂ ਦੀਆਂ 59 ਸੀਟਾਂ ਉੱਤੇ ਪੈਣੀਆਂ ਸੁ਼ਰੂ ਹੋ ਗਈਆ ਹਨ । ਇਸ ਗੇੜ ਵਿੱਚ 979 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਕਈ ਉਮੀਦਵਾਰ ਜਿੱਥੇ ਕਰੋੜਪਤੀ ਹਨ, ਉੱਥੇ ਕਈ ਉਮੀਦਵਾਰਾਂ ਦੀ ਜਾਇਦਾਦ ਨਾਮਾਤਰ ਹੈ। ਚੋਣਾਂ ਸਬੰਧੀ ਅੰਕੜਿਆਂ ਦਾ ਅਧਿਐਨ ਕਰਨ ਵਾਲੇ ਸੰਗਠਨ ਐਸੋਸੀਏਸ਼ਨ ਫ਼ਾਰ ਡੈਮੋਕ੍ਰੈਟਿਕ ਰਿਫ਼ਾਰਮਜ਼ ਨੇ ਇਸ ਗੇੜ ਦੇ 967 ਉਮੀਦਵਾਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ੳਧ੍ਰ ਮੁਤਾਬਕ ਇਸ ਗੇੜ ਵਿੱਚ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਅਮੀਰ ਜਿਓਤਿਰਾਦਿੱਤਿਆ ਸਿੰਧੀਆ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਸਿੰਧੀਆ ਦੀ ਜਾਇਦਾਦ 374.56 ਕਰੋੜ ਰੁਪਏ ਦੀ ਹੈ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉੱਤੇ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ਹਨ। ਭਾਜਪਾ ਦੀ ਟਿਕਟ ਉੱਤੇ ਕਿਸਮਤ ਅਜ਼ਮਾ ਰਹੇ ਗੰਭੀਰ ਕੋਲ 147.16 ਕਰੋੜ ਰੁਪਏ ਦੀ ਜਾਇਦਾਦ ਹੈ। ਭਾਜਪਾ ਦੇ ਮੇਨਕਾ ਗਾਂਧੀ ਕੋਲ 55.69 ਕਰੋੜ ਰੁਪਏ ਦੀ ਜਾਇਦਾਦ ਹੈ ਤੇ ਉਹ 7ਵੇਂ ਨੰਬਰ ਉੱਤੇ ਹਨ।
ਸਭ ਤੋਂ ਘੱਟ ਜਾਇਦਾਦ ਦੇ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਐੱਸਯੂਸੀਆਈ (ਸੀ) ਦੇ ਰੰਗਲਾਲ ਕੁਮਾਰ ਦਾ ਨਾਂਅ ਆਉਂਦਾ ਹੈ। ਉਨ੍ਹਾਂ ਕੋਲ ਕੁੱਲ 500 ਰੁਪਏ ਦੀ ਸੰਪਤੀ ਹੈ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉੱਤੇ ਸੀਪੀਆਈ (ਐੱਮਐੱਲ) ਰੈੱਡ–ਸਟਾਰ ਦੇ ਸੁਕਚੰਦ ਸਰੀਨ ਹਨ। ਉਨ੍ਹਾਂ ਕੋਲ ਕੁੱਲ 800 ਰੁਪਏ ਦੀ ਜਾਇਦਾਦ ਹੈ।

Real Estate