ਦੋ ਪੰਜਾਬੀਆਂ ਨੂੰ ਸਾਉਦੀ ਅਰਬ ਵਿੱਚ ਦਿੱਤੀ ਗਈ ਮੌਤ ਦੀ ਸਜ਼ਾ : ਲਾਸ਼ਾਂ ਨਹੀਂ ਸਿਰਫ ਡੈੱਥ ਸਰਟੀਫਿਕੇਟ ਹੀ ਮਿਲਣਗੇ

1128

ਦੋ ਪੰਜਾਬੀਆਂ ਨੂੰ ਸਾਉਦੀ ਅਰਬ ਵਿਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ ਹਨ। ਇਹਨਾਂ ਪਰਿਵਾਰਾਂ ਨੂੰ 15 ਅਪ੍ਰੈਲ ਨੂੰ ਹੀ ਇਹ ਖ਼ਬਰ ਦਿੱਤੀ ਗਈ ਸੀ ਪਰ ਵਿਦੇਸ਼ ਮੰਤਰਾਲੇ ਨੇ ਇਸ ਖ਼ਬਰ ਦੀ ਪੁਸ਼ਟੀ ਹੁਣ ਕੀਤੀ ਹੈ।ਖ਼ਬਰਾਂ ਅਨੁਸਾਰ ਅਨੁਸਾਰ ਸਾਉਦੀ ਤੋਂ ਕਿਸੇ ਨੇ ਫ਼ੋਨ ਕਰ ਕੇ ਦੋਵਾਂ ਪੰਜਾਬੀਆਂ ਦੀ ਮੌਤ ਦੀ ਖ਼ਬਰ ਦਿੱਤੀ ਪਰ ਪਰਿਵਾਰ ਨੂੰ ਇਸ ਉੱਤੇ ਯਕੀਨ ਨਹੀਂ ਆ ਰਿਹਾ ਸੀ। ਮੌਤ ਦੀ ਇਹ ਸਜ਼ਾ 28 ਫਰਵਰੀ , 2019 ਨੂੰ ਦਿੱਤੀ ਗਈ ਸੀ। ਇਸ ਲਈ ਵਿਦੇਸ਼ ਵਿਭਾਗ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ। ਹੁਣ ਵਿਦੇਸ਼ ਵਿਭਾਗ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ 28 ਫਰਵਰੀ ਨੂੰ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਦੇ ਸਿਰ ਵੱਢ ਦਿੱਤੇ ਗਏ। ਦੋਹਾਂ ਨੂੰ ਆਰਿਫ਼ ਇਮਾਮੂਦੀਨ ਦੇ ਕਤਲ ਦੇ ਇਲਜ਼ਾਮ ਤਹਿਤ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਿਪੋਰਟ ਮੁਤਾਬਿਕ ਇਹ ਖ਼ੁਲਾਸਾ ਸਤਵਿੰਦਰ ਦੀ ਪਤਨੀ ਸੀਮਾ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਦੇ ਜਵਾਬ ਵਿਚ ਹੋਇਆ । ਵਿਦੇਸ਼ ਮੰਤਰਾਲੇ ਦੀ ਚਿੱਠੀ ਮੁਤਾਬਿਕ, ਤਿੰਨਾਂ ਨੇ ਮਿਲ ਕੇ ਚੋਰੀ ਕੀਤੀ ਸੀ, ਜਿਸ ਨੂੰ ਲੈ ਕੇ ਬਾਅਦ ਵਿਚ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਹਰਜੀਤ ਤੇ ਸਤਵਿੰਦਰ ਨੇ ਆਰਿਫ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਰੇਗਿਸਤਾਨ ਵਿੱਚ ਸੁੱਟ ਦਿੱਤਾ। ਮੰਤਰਾਲੇ ਮੁਤਾਬਿਕ ਵਾਰਦਾਤ ਤੋਂ ਕੁਝ ਸਮੇਂ ਬਾਅਦ ਦੋਹਾਂ ਨੂੰ ਸ਼ਰਾਬ ਪੀ ਕੇ ਲੜਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਦਮਮ ਜੇਲ੍ਹ ‘ਚ ਰੱਖਿਆ ਗਿਆ ਸੀ, ਪਰ ਸਜ਼ਾ ਖ਼ਤਮ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਦੋਹਾਂ ‘ਤੇ ਕਤਲ ਦਾ ਵੀ ਇਲਜ਼ਾਮ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਆਜ਼ ਜੇਲ੍ਹ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕੀਤਾ।ਵਿਦੇਸ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਵਿੱਚ ਲਾਸ਼ਾਂ ਨਾ ਹੀ ਭਾਰਤੀ ਸਫ਼ਾਰਤਖ਼ਾਨੇ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਪਰਿਵਾਰ ਵਾਲਿਆਂ ਨੂੰ। ਹਾਲਾਂਕਿ ਮੌਤ ਦੇ ਦੋ ਮਹੀਨੇ ਬਾਅਦ ਸਫ਼ਾਰਤਖ਼ਾਨੇ ਨੂੰ ਡੈੱਥ ਸਰਟੀਫਿਕੇਟ ਜ਼ਰੂਰ ਦਿੱਤਾ ਜਾਵੇਗਾ।

Real Estate