ਮਾਲੇਗਾਓ ਧਮਾਕੇ ਮਾਮਲੇ ਵਾਲੀ ਸਾਧਵੀਂ ਪ੍ਰਗਿਆ ਨੂੰ ਭਾਜਪਾ ਦੀ ਟਿਕਟ

800

ਮਾਲੇਗਾਓ ਧਮਾਕੇ ਮਾਮਲੇ ਵਿਚ ਲੰਬੇ ਸਮੇਂ ਤੱਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਚੁੱਕੀ ਸਾਧਵੀਂ ਪ੍ਰਗਿਆ ਠਾਕੁਰ ਦੇ ਭਾਰਤੀ ਜਨਤਾ ਪਾਰਟੀ ਵਿਚ ਰਸਮੀ ਤੌਰ ਉਤੇ ਸ਼ਾਮਲ ਹੋਣ ਬਾਅਦ ਹੁਣ ਉਨ੍ਹਾਂ ਨੁੰ ਭੋਪਾਲ ਲੋਕ ਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ । ਕਾਂਗਰਸ ਨੇ ਇੱਥੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਭਾਜਪਾ ਵੱਲੋਂ ਸਾਧਵੀਂ ਪ੍ਰਗਿਆ ਚੋਣ ਵਿਚ ਦਿਗਵਿਜੇ ਸਿੰਘ ਨੂੰ ਚੁਣੌਤੀ ਦੇਵੇਗੀ। ਭਾਜਪਾ ਵਿਚ ਸ਼ਾਮਲ ਹੋਣ ਬਾਅਦ ਪ੍ਰਗਿਆ ਨੇ ਭਾਜਪਾ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਮੀਡੀਆਂ ਨੂੰ ਦੱਸਿਆ ਕਿ ਮੈਂ ਦਿਗਵਿਜੇ ਸਿੰਘ ਦੇ ਖਿਲਾਫ ਭੋਪਾਲ ਸੀਟ ਤੋਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਇਹ ਚੋਣ ਮੈਂ ਜਿੱਤਾਂਗੀ ਵੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੇਰੇ ਨਾਲ ਹਨ।

Real Estate