ਬੇਅਦਬੀ ,ਗੋਲੀਕਾਂਡ ਮਾਮਲੇ :ਪੁੱਛਗਿੱਛ ਲਈ ਹੁਣ ਡੇਰਾ ਸਿਰਸਾ ਮੁਖੀ ਦੀ ਵਾਰੀ

757

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦਾ ਫ਼ੈਸਲਾ ਕੀਤਾ ਹੈ। ਜਬਰ ਜਨਾਹ ਤੇ ਹੱਤਿਆ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿਚ ਬੰਦ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਐੱਸਆਈਟੀ ਨੇ ਫਰੀਦਕੋਟ ਦੀ ਅਦਾਲਤ ਕੋਲੋਂ ਪ੍ਰਵਾਨਗੀ ਮੰਗੀ ਹੈ।
2015 ਵਿਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜੇ ਗੋਲੀਕਾਂਡ ਦੇ ਮਾਮਲੇ ’ਚ ਕਈ ਗਵਾਹ ਐੱਸਆਈਟੀ ਕੋਲ ਡੇਰਾ ਮੁਖੀ ਦਾ ਨਾਂ ਲੈ ਚੁੱਕੇ ਹਨ। ਇਸ ਲਈ ਗੋਲੀਕਾਂਡ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨ ਤੇ ਸਾਜ਼ਿਸ਼ ਘਾੜਿਆਂ ਦੀ ਸ਼ਨਾਖ਼ਤ ਸਬੰਧੀ ਕਿਸੇ ਠੋਸ ਨਤੀਜੇ ’ਤੇ ਪੁੱਜਣ ਲਈ ਪੁੱਛਗਿੱਛ ਜ਼ਰੂਰੀ ਹੈ। ਖ਼ਬਰਾਂ ਅਨੁਸਾਰ ਡੇਰਾ ਮੁਖੀ ਮਾਮਲੇ ਵਿਚ ਸ਼ੱਕੀ ਵੱਜੋਂ ਨਾਮਜ਼ਦ ਹੈ। ਹਾਲਾਂਕਿ ਗੋਲੀਕਾਂਡ ਨਾਲ ਉਸ ਦੇ ਜੁੜੇ ਹੋਣ ਬਾਰੇ ਮੌਜੂਦ ਸਬੂਤ ਫ਼ਿਲਹਾਲ ਕਾਫ਼ੀ ਨਹੀਂ ਹਨ। ਇਸ ਲਈ ਪੁਲੀਸ ਨੂੰ ਆਸ ਹੈ ਕਿ ਪੁੱਛਗਿੱਛ ਨਾਲ ਉਲਝੀਆਂ ਤਾਣੀਆਂ ਸੁਲਝਾਈਆਂ ਜਾ ਸਕਦੀਆਂ ਹਨ।

Real Estate