ਨਿਊਜ਼ੀਲੈਂਡ ਵਿੱਚ ਹੋਏ ਹਮਲੇ ਦੌਰਾਨ ਮ੍ਰਿਤਕਾਂ ਦੀ ਗਿਣਤੀ 49 ਹੋਈ

3406

ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿੱਦਾਂ ਉਤੇ ਹਮਲਾ ਦੁਪਹਿਰ ਦੀ ਨਮਾਜ ਵੇਲੇ ਕੀਤਾ ਗਿਆ। ਹਮਲਾਵਰਰ ਜੋ ਕਿ ਆਪਣੀ ਕਾਰ ਦੇ ਵਿਚ ਅਸਲਾ ਅਤੇ ਪੈਟਰੋਲ ਲੈ ਕੇ ਪਹੁੰਚਿਆ। ਇਸ ਤੋਂ ਬਾਅਦ ਉਹ ਸੈਮੀਆਟੋਮੈਟਿਕ ਲੋਡਡ ਗੰਨ ਦੇ ਨਾਲ ਮਸਜਿਦ ਦੇ ਵਿਚ ਪਹੁੰਚਿਆ। ਉਸਨੇ ਪਹਿਲਾਂ ਦਰਵਾਜੇ ਉਤੇ ਖੜ੍ਹੇ ਵਿਅਕਤੀ ਉਤੇ ਗੋਲੀਆਂ ਵਰ੍ਹਾਈਆਂ ਅਤੇ ਫਿਰ ਅੱਗੇ ਜਾ ਕੇ ਜੋ ਵੀ ਸਾਹਮਣੇ ਆਇਆ ਸਭ ਉਤੇ ਅੰਧਾ-ਧੁੰਦ ਗੋਲੀਆਂ ਚਲਾਉਂਦਾ ਗਿਆ। ਜਦੋਂ ਇਕ ਹੋਰ ਵਿਅਕਤੀ ਨੇ ਰੌਲਾ ਪਾਇਆ ਤਾਂ ਉਸ ਉਤੇ ਵੀ ਗੋਲੀਆਂ ਦੀ ਬੁਛਾੜ ਕਰ ਦਿੱਤੀ ਗਈ। ਉਹ ਵਾਰ-ਵਾਰ ਆਪਣੀ ਸਟੇਗੰਨ ਲੋਡ ਕਰਦਾ ਰਿਹਾ ਅਤੇ ਇਸ ਤਰ੍ਹਾਂ ਹਾਲਵੇਅ ਦੇ ਵਿਚ ਖੜ੍ਹਾ ਰਿਹਾ ਤਾਂ ਕਿ ਕੋਈ ਭੱਜ ਨਾ ਸਕੇ। ਤਿੰਨ ਮਿੰਟ ਦੇ ਹਮਲੇ ਤੋਂ ਬਾਅਦ ਉਹ ਬਾਹਰ ਆਇਆ ਅਤੇ ਰਸਤੇ ਵਿਚ ਵੀ ਗੋਲੀਆਂ ਚਲਾਉਂਦਾ ਰਿਹਾ। ਉਹ ਆਪਣੀ ਸੂਬਾਰੂ ਸਟੇਸ਼ਨਵੈਗਨ ਕਾਰ ਜੋ ਪਾਰਕ ਵਿਚ ਖੜ੍ਹੀ ਸੀ ਕੋਲ ਆਇਆ ਅਤੇ ਹੋਰ ਬੂਟ ਵਿਚੋਂ ਹੋਰ ਅਸਲਾ ਲੈ ਗਿਆ। ਇਹ ਹਮਲਾਵਾਰ ਦੁਬਾਰਾ ਮਸਜਿਦ ਦੇ ਵਿਚ ਗਿਆ ਅਤੇ ਜੋ ਜ਼ਖਮੀ ਹਿੱਲ-ਜ਼ੁਲ ਹੀ ਰਹੇ ਸਨ ਉਨ੍ਹਾਂ ਉਤੇ ਵੀ ਗੋਲੀਆਂ ਚਲਾਈਆਂ। ਇਹ ਹਮਲਾਵਰ ਆਸਟਰੇਲੀਆ ਦਾ ਜੰਮਪਲ ਹੈ ਅਤੇ ਇਸਦਾ ਨਾਂਅ ਬ੍ਰੈਨਟਨ ਟਾਰੈਂਟ ਹੈ। ਪੁਲਿਸ ਨੇ ਇਸ ਨੂੰ ਦਬੋਚ ਲਿਆ। ਇਸ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ ।

Real Estate