ਹਵਾਈ ਹਾਦਸੇ ਮਗਰੋਂ ਬੋਇੰਗ ਮੈਕਸ ਜਹਾਜ਼ਾਂ ਉਤੇ ਲਗਾਈ ਪਾਬੰਦੀ

2718

ਬੋਇੰਗ ਜਹਾਜ਼ਾਂ ਨਾਲ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਦੇਸ਼ ਦੀਆਂ ਹਵਾਈ ਸੇਵਾ ਕੰਪਨੀਆਂ ਵੱਲੋਂ ਬੋਇੰਗ 737 ਮੈਕਸ 8 ਹਵਾਈ ਜਹਾਜ਼ਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਪਾਈਸਜੈੱਟ ਦੇ ਬੇੜੇ ਵਿਚ 7737 ਮੈਕਸ 8 ਦੇ 12 ਜਹਾਜ਼ ਜਦਕਿ ਜੈੱਟ ਏਅਰਵੇਜ਼ ਕੋਲ ਪੰਜ ਜਹਾਜ਼ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਸੁਰੱਖਿਆ ਸਾਡੇ ਲਈ ਅਹਿਮ ਹੈ ਤੇ ਦੁਨੀਆ ਭਰ ਦੇ ਰੈਗੁਲੇਟਰਾਂ ਨਾਲ ਰਾਬਤਾ ਕਾਇਮ ਹੈ। ਬੀਤੇ ਦਿਨੀਂ ਇਥੋਪਿਆਈ ਏਅਰਲਾਈਨਜ਼ ਦੇ 737 ਮੈਕਸ 8 ਜਹਾਜ਼ ਨਾਲ ਵਾਪਸੇ ਹਾਦਸੇ ’ਚ 157 ਲੋਕਾਂ ਦੀ ਮੌਤ ਹੋ ਗਈ ਸੀ। ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ, ਜਰਮਨੀ ਤੇ ਓਮਾਨ ਨੇ ਵੀ ਮੰਗਲਵਾਰ ਨੂੰ ਆਪਣੇ ਹਵਾਈ ਖੇਤਰ ਚ ਬੋਇੰਗ 737MAX 8 ਦੀ ਉਡਾਨ ਰੋਕਣ ਦਾ ਫੈਸਲਾ ਕੀਤਾ। ਹਾਲਾਕਿ ਅਮਰੀਕਾ ਨੇ ਹਾਲੇ ਤੱਕ ਇਸ ਜਹਾਜ਼ ਦੀ ਉਡਾਨ ਤੇ ਕੋਈ ਪਾਬੰਦੀ ਨਹੀ਼ ਲਗਾਈ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਇਥੀਓਪਿਆ, ਚੀਨ, ਇੰਡੋਨੇਸ਼ੀਆ, ਬ੍ਰਾਜ਼ੀਲ, ਨੀਦਰਲੈਂਡ ਨੇ ਇਸ ਬੋਇੰਗ 737Boing ਦੀ ਉਡਾਨ ਰੋਕਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਡਲ ਦੇ ਹਵਾਈ ਜਹਾਜ਼ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਦੀ ਗਿਣਤੀ ਹੋਰ ਵੱਧ ਗਈ ਹੈ।
ਭਾਰਤ ਚ ਦੋ ਭਾਰਤੀ ਕੰਪਨੀਆਂ ਸਪਾਈਸਜੈਟ ਕੋਲ 12 ਅਤੇ ਜੈਟ ਏਅਰਵੇਜ਼ ਕੋਲ ਇਸ ਮਾਡਲ ਦੇ 5 ਜਹਾਜ਼ ਹਨ। ਇਸ ਰੋਕ ਮਗਰੋਂ ਹਾਲ ਦੇ ਦਿਨਾਂ ਦੀ ਕਈ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਹਨ।ਹਵਾਬਾਜ਼ੀ ਮੰਤਰਾਲਾ ਦੇ ਇਕ ਟਵੀਟ ਮੁਤਾਬਕ ਡੀਜੀਸੀਏ ਦੇ ਇਸ ਫੈਸਲੇ ਮਗਰੋਂ ਇਹ ਜਹਾਜ਼ ਤੁਰੰਤ ਪ੍ਰਭਾਵ ਤੋਂ ਉਡਾਨ ਨਹੀਂ ਭਰਨਗੇ। ਇਥੀਓਪਿਅਨ ਏਅਰਲਾਇੰਸ ਹਾਦਸੇ ਮਗਰੋਂ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਚ ਇਹ ਫੈਸਲਾ ਲਿਆ ਗਿਆ ਹੈ।ਭਾਰਤ ਚ ਉਨ੍ਹਾਂ ਪਾਇਲਟਾਂ ਨੂੰ ਹੀ ਜਹਾਜ਼ ਦੇ ਇਸ ਮਾਡਲ ਨੂੰ ਉਡਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਹੜੇ ਘਟੋ ਘੱਟ 1000 ਘੰਟਿਆਂ ਦੀ ਉਡਾਨ ਦਾ ਤਜੁਰਬਾ ਰੱਖਦੇ ਹਨ।
ਐਤਵਾਰ ਨੂੰ ਇਥੀਓਪਿਅਨ ਏਅਰਲਾਇੰਸ ਦਾ ਬੋਇੰਗ 737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਚ 8 ਅਮਲਾ ਮੈਂਬਰਾਂ ਸਮੇਤ 157 ਯਾਤਰੀਆਂ ਦੀ ਮੌਤ ਹੋ ਗਈ ਸੀ।

Real Estate