ਬਾਦਲ ਖੁਦ ਹੀ ਪਹੁੰਚੇ ਗ੍ਰਿਫਤਾਰੀ ਦੇਣ ,DGP ਨੂੰ ਵੀ ਕੀਤਾ ਫੋਨ

729

ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਚੰਡੀਗੜ੍ਹ ਗ੍ਰਿਫਤਾਰੀ ਦੇਣ ਲਈ ਪਹੁੰਚੇ ਹਨ।ਉਨ੍ਹਾਂ ਨੇ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਵੀ ਫੋਨ ਕੀਤਾ ਕਿ ਖੇਚਲ ਕਰਨ ਦੀ ਲੋੜ ਨਹੀਂ ਜਿੱਥੇ ਕਹਿਣਗੇ, ਉੱਥੇ ਹੀ ਆ ਜਾਣਗੇ। ਅੱਜ ਬਾਦਲ ਨੇ ਕਿਹਾ ਕਿ ਉਹ ਬੜੀ ਵਾਰ ਜੇਲ੍ਹ ਜਾ ਚੁੱਕੇ ਹਨ ਇਸ ਲਈ ਕੋਈ ਡਰ ਨਹੀਂ ਤੇ ਉਹ ਆਪਣਾ ਸਾਮਾਨ ਨਾਲ ਹੀ ਲੈ ਕੇ ਆਏ ਹਨ ਜਿੱਥੇ ਚਾਹੋ ਗ੍ਰਿਫਤਾਰ ਕਰ ਲਓ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਚੰਡੀਗੜ੍ਹ ਬੈਠ ਕੇ ਗ੍ਰਿਫਤਾਰੀ ਦੀ ਉਡੀਕ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇੱਕੋ ਨਿਸ਼ਾਨਾ ਬਾਦਲ ਪਰਿਵਾਰ ਨੂੰ ਜੇਲ੍ਹ ਡੱਕਣ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਕਮਿਸ਼ਨ ਤੇ ਐਸਆਈਟੀ ਉਨ੍ਹਾਂ ਦੀ ਗ੍ਰਿਫਤਾਰੀ ਲਈ ਹੀ ਬਣਾਏ ਗਏ ਹਨ। ਇਸ ਲਈ ਜ਼ਿਆਦਾ ਡਰਾਮਾ ਕਰਨ ਦੀ ਲੋੜ ਨਹੀਂ। ਕੈਪਟਨ ਸਰਕਾਰ ਦਾ ਪੱਕਾ ਇਰਾਦਾ ਸਾਨੂੰ ਜੇਲ੍ਹ ਭੇਜਣ ਦਾ ਹੈ।

Real Estate