ਜੰਮੂ ਵਿਚਲੇ ਪੁਲਮਵਾਮਾ ਹਮਲੇ ਤੋਂ ਬਾਅਦ ਭਾਰਤ ’ਚ ਪਾਕਿਸਤਾਨੀ ਵਸਤਾਂ ਦੀ ਦਰਾਮਦ ’ਤੇ ਕਸਟਮ ਵਧਾ ਕੇ 200 ਫ਼ੀਸਦੀ ਕਰ ਦੇਣ ਨਾਲ ਹੁਣ ਅਟਾਰੀ ਬਾਰਡਰ ਰਾਹੀਂ ਹੋਣ ਵਾਲਾ ਭਾਰਤ–ਪਾਕਿਸਤਾਨ ਵਪਾਰ ਬਹੁਤ ਹੀ ਪ੍ਰਭਾਵਿਤ ਹੋਣਾ ਸੁ਼ਰੂ ਹੋ ਗਿਆ ਹੈ ਤੇ ਵਪਾਰ ਲਗਭਗ ਖ਼ਤਮ ਹੋਣ ਕਿਨਾਰੇ ਪਹੁੰਚ ਗਿਆ ਹੈ।
ਪਹਿਲਾਂ ਰੋਜ਼ਾਨਾ ਪਾਕਿਸਤਾਨ ਤੋਂ 150 ਤੋਂ 200 ਟਰੱਕ ਵਸਤਾਂ ਦੇ ਲੱਦੇ ਇਸੇ ਸਰਹੱਦ ਰਾਹੀਂ ਭਾਰਤ ਆਇਆ ਕਰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ਼ ਪੰਜ ਤੋਂ ਦਸ ਟਰੱਕਾਂ ਦੀ ਹੀ ਰਹਿ ਗਈ ਹੈ। ਮੰਲਵਾਰ ਨੂੰ ਸੁੱਕੀਆਂ ਖਜੂਰਾਂ ਨਾਲ ਲੱਦੇ ਸਿਰਫ਼ ਪੰਜ ਟਰੱਕ ਲੰਘੇ ਹਨ। ਲੰਘੇ ਸੋਮਵਾਰ ਨੂੰ ਵੀ ਸਿਰਫ਼ ਖਜੂਰਾਂ ਦੇ ਹੀ 10 ਟਰੱਕ ਪਾਕਿਸਤਾਨ ਤੋਂ ਭਾਰਤ ਆਏ ਸਨ। ਖਜੂਰਾਂ ਉੱਤੇ ਕੋਈ ਡਿਊਟੀ ਨਹੀਂ ਲੱਗਦੀ।
ਪਹਿਲਾਂ ਜਿਪਸਮ, ਸੀਮਿੰਟ, ਕੱਚ, ਸੁੱਕੇ ਮੇਵੇ, ਪਲਾਸਟਰ ਆਫ਼ ਪੈਰਿਸ, ਕਾਸਟਿਕ ਸੋਡਾ ਜਿਹੀਆਂ ਵਸਤਾਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਆਉ਼ਦੀਆਂ ਰਹੀਆਂ ਹਨ। ਪਰ ਹੁਣ ਡਿਊਟੀ ਵਧਣ ਤੋਂ ਬਾਅਦ ਪਾਕਿਸਤਾਨੀ ਵਸਤਾਂ ਕਿਉਂਕਿ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ, ਇਸ ਕਾਰਨ ਹੁਣ ਉਨ੍ਹਾਂ ਦਾ ਭਾਰਤ ਵਿੱਚ ਕੋਈ ਖ਼ਰੀਦਦਾਰ ਹੀ ਨਹੀਂ ਰਿਹਾ।
ਕਸਟਮ ਡਿਊਟੀ ਵਧਾਏ ਜਾਣ ਕਾਰਨ ਅਟਾਰੀ ਰਾਹੀ ਹੁੰਦਾ ਵਪਾਰ ਲਗਭਗ ਠੱਪ
Real Estate