ਕੈਲੀਫੋਰਨੀਆ ਵਿੱਚ ਇਕ ਸਿੱਖ ਨੂੰ ਕੌਫ਼ੀ ਦੇ ਪੈਸੇ ਮੰਗਣ ਬਦਲੇ ਬਣਾਇਆ ਨਸਲੀ ਹਮਲੇ ਦਾ ਸਿ਼ਕਾਰ

1611

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਸਿੱਖ ਨੂੰ ਕੌਫ਼ੀ ਦੇ ਪੈਸੇ ਮੰਗਣ ਬਦਲੇ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਜੌਹਨ ਕਰੈਨ ਨਾਂ ਦੇ ਸ਼ਖ਼ਸ ਨੇ ਸਿੱਖ ਕਲਰਕ ਨੂੰ ਪਹਿਲਾਂ ਘਸੁੰਨ ਮਾਰੇ ਤੇ ਮਗਰੋਂ ਗਰਮ ਕੌਫ਼ੀ ਉਸ ਉਪਰ ਸੁੱਟ ਦਿੱਤੀ। ਪੁਲੀਸ ਨੇ ਕਰੈਨ ਨੂੰ ਨਫ਼ਰਤੀ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬੁੱਧਵਾਰ ਦੀ ਹੈ ਤੇ ਮੈਰਿਸਵਿਲੇ ਵਿੱਚ ਵਾਪਰੀ। ਮੈਰਿਸਵਿਲੇ ਪੁਲੀਸ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਸਿੱਖ ਕਲਰਕ ਨੇ ਦੱਸਿਆ ਕਿ ਕਰੇਨ ਨੇ ਕੌਫ਼ੀ ਦਾ ਆਰਡਰ ਦਿੱਤਾ ਸੀ ਤੇ ਮਗਰੋਂ ਉਸ ਨੇ ਬਿਨਾਂ ਅਦਾਇਗੀ ਕੀਤਿਆਂ ਜਾਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ਵਿੱਚ ਸਿੱਖ ਕਲਰਕ ਹਮਲੇ ਤੋਂ ਪਹਿਲਾਂ ਰੇਸਤਰਾਂ ਦੇ ਮੂਹਰਲੇ ਦਰਵਾਜ਼ੇ ’ਤੇ ਕਰੇਨ ਨਾਲ ਬਹਿਸ ਕਰਦਾ ਵਿਖਾਈ ਦੇ ਰਿਹਾ ਹੈ। ਪੁਲੀਸ ਮੁਤਾਬਕ ਗਰਮ ਕੌਫ਼ੀ ਸੁੱਟੇ ਜਾਣ ਤੇ ਘਸੁੰਨ ਮੁੱਕੀ ਕਰਕੇ ਪੀੜਤ ਦੇ ਸਰੀਰ ਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਹਨ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ‘ਮੁਸਲਮਾਨਾਂ ਨੂੰ ਨਫ਼ਰਤ’ ਕਰਦਾ ਹੈ ਤੇ ਉਸ ਨੇ ਸਿੱਖ ਕਲਰਕ ’ਤੇ ਇਸੇ ਭੁਲੇਖੇ ’ਚ ਹਮਲਾ ਕੀਤਾ ਸੀ।

Real Estate