CRPF ਨੇ ਮੰਗੀ ਸੀ ਜਵਾਨਾਂ ਨੂੰ ਹਵਈ ਜਹਾਜ਼ ਰਹੀ ਲਿਜਾਣ ਦੀ ਮਨਜ਼ੂਰੀ, ਗ੍ਰਹਿ ਮੰਤਰਾਲੇ ਨੇ ਨਹੀ ਦਿੱਤਾ ਕੋਈ ਜਵਾਬ

826

ਜੰਮੂ ਦੇ ਪੁਲਵਾਮਾ ਅੱਤਵਾਦੀ ਹਮਲੇ ਬਾਅਦ ਖ਼ਬਰਾਂ ਚੱਲ ਰਹੀਆ ਹਨ ਕਿ ਸੀਆਰਪੀਐਫ ਨੇ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣ ਦੀ ਮਨਜ਼ੂਰੀ ਮੰਗੀ ਸੀ ਪਰ ਗ੍ਰਹਿ ਮੰਤਰਾਲੇ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਕਰਕੇ ਸੜਕ ਮਾਰਗ ਰਾਹੀਂ ਸੀਆਰਪੀਐਫ ਦੇ ਕਾਫਲੇ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਦੇ ਬਾਅਦ ਜਵਾਨਾਂ ਦੇ ਕਾਫਲੇ ’ਤੇ ਅੱਤਵਾਦੀ ਹਮਲਾ ਹੋ ਗਿਆ ਜਿਸ ਦੌਰਾਨ 40 ਜਵਾਨ ਸ਼ਹੀਦ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ 4 ਫਰਵਰੀ ਤੋਂ ਬਰਫ਼ਬਾਰੀ ਕਰਕੇ ਜੰਮੂ ਵਿੱਚ ਫਸੇ ਸੀਆਰਪੀਐਫ ਦੇ ਜਵਾਨਾਂ ਨੂੰ ਵੀ ਹਵਾਈ ਮਾਰਗ ਤੋਂ ਸ੍ਰੀਨਗਰ ਪਹੁੰਚਾਉਣ ਦੀ ਮਨਜ਼ੂਰੀ ਮੰਗੀ ਗਈ ਸੀ। ਸੀਆਰਪੀਐਫ ਦੇ ਅਧਿਕਾਰੀਆਂ ਨੇ ਇਸ ਸਬੰਧੀ ਪ੍ਰਸਤਾਵ ਬਣਾ ਕੇ ਮੁੱਖ ਦਫ਼ਤਰ ਭੇਜਿਆ ਸੀ ਜਿੱਥੋਂ ਅੱਗੇ ਇਹ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ। ਅੱਗਿਓਂ ਕੋਈ ਜਵਾਬ ਨਾ ਆਉਣ ਬਾਅਦ ਸੀਆਰਪੀਐਫ ਦਾ ਕਾਫਲਾ 14 ਫਰਵਰੀ ਨੂੰ ਸਵੇਰੇ ਸਾਢੇ ਤਿੰਨ ਵਜੇ ਜੰਮੂ ਤੋਂ ਸ੍ਰੀਨਗਰ ਲਈ ਰਵਾਨਾ ਹੋ ਗਿਆ ਤੇ ਦੁਪਹਿਰ 3:15 ਵਜੇ ਕਾਫਲੇ ’ਤੇ ਅੱਤਵਾਦੀ ਹਮਲਾ ਹੋ ਗਿਆ।

Real Estate