ਪੁਲਵਾਮਾ : ਪਾਕਿ ਬਾਰੇ ਨਰਮੀ ਵਾਲਾ ਬਿਆਨ ਦੇਣ ਕਰਕੇ ਨਵਜੋਤ ਸਿੱਧੂ ਕਪਿਲ ਸ਼ਰਮਾ ਸੋ਼ਅ ‘ਚੋਂ ਬਾਹਰ

760

Navjot Sidhuਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਹਮਲੇ ਉਪਰ ਪਾਕਿਸਤਾਨ ਪ੍ਰਤੀ ਨਰਮ ਰੁਖ ਵਾਲਾ ਬਿਆਨ ਕੀ ਦਿੱਤਾ । ਉਸਦੇ ਵਿਰੋਧੀਆਂ ਅਤੇ ਦਿੱਲੀ ਦੀ ਬੋਲੀ ਬੋਲਦੇ ਮੀਡੀਆ ਨੇ ਉਸਦਾ ਵਿਰੋਧ ਸੁਰੂ ਕਰ ਦਿੱਤਾ। ਹੁਣ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ , ‘ ਕੀ ਕੁਝ ਲੋਕਾਂ ਦੀ ਕਰਤੂਤ ਦੇ ਲਈ ਪੂਰੇ ਦੇਸ਼ ਨੂੰ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ ? ਇਹ ਬੇਹੱਦ ਕਾਇਰਾਨਾ ਹਮਲਾ ਸੀ , ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ , ਹਿੰਸਾ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ ਨਹੀਂ ਠਹਿਰਾਇਆ ਜਾ ਸਕਦਾ । ਜਿਸਨੇ ਵੀ ਅਜਿਹਾ ਕੀਤਾ, ਉਸਨੂੰ ਇਸਦੀ ਸਜਾ ਮਿਲਣੀ ਹੀ ਚਾਹੀਦੀ । ਸਿੱਧੂ ਨੇ ਇਹ ਵੀ ਕਿਹਾ ਸੀ , ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੱਦਿਆਂ ਦੇ ਸਥਾਈ ਹੱਲ ਖੋਜਣ ਦੀ ਜਰੂਰਤ ਹੈ। ਉਹਨਾ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕਾਂ (ਅਤਿਵਾਦੀਆਂ) ਦਾ ਕੋਈ ਦੇਸ਼ , ਧਰਮ ਅਤੇ ਜਾਤੀ ਨਹੀਂ ਹੁੰਦੀ । ਚੰਦ ਲੋਕਾਂ ਨੂੰ ਲੈ ਕੇ ਪੂਰੇ ਰਾਸ਼ਟਰ ( ਪਾਕਿਸਤਾਨ) ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।
ਸਿੱਧੂ ਦੀਆਂ ਇਹਨਾਂ ਟਿੱਪਣੀਆਂ ਨੂੰ ਲੈ ਕੇ ਕੁਝ ਲੋਕਾਂ ਨੂੰ ਨਾਰਾਜਗੀ ਹੋਈ ਅਤੇ ਉਸਨੂੰ ਕਪਿਲ ਸ਼ਰਮਾ ਸੋ਼ਅ ਵਿੱਚੋਂ ਬਾਹਰ ਕੱਢਣ ਦੀ ਮੰਗ ਹੋਣ ਲੱਗੀ । ਹੁਣ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

Real Estate