ਵਿਚਾਰਾਂ ਦੇ ਪ੍ਰਗਟਾਵੇਂ ਦੀ ਆਜ਼ਾਦੀ ’ਤੇ ਹੱਲੇ ਖਿਲਾਫ਼ ਵਿਚਾਰ-ਚਰਚਾ 23 ਨੂੰ

1262

 ਡਾ. ਅਨਿਰਬਾਨ ਭੱਟਾਚਰੀਆ ਅਤੇ ਡਾ. ਨਵਸ਼ਰਨ ਹੋਣਗੇ ਮੁੱਖ ਬੁਲਾਰੇ

ਜਲੰਧਰ (6 ਫਰਵਰੀ): ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 23 ਫਰਵਰੀ ਦਿਨੇ 2 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਦੇਸ਼ ਭਰ ਦੇ ਬੁੱਧੀਮਾਨਾ ਦੀ ਰਿਹਾਈ, ਝੂਠੇ ਕੇਸ ਰੱਦ ਕਰਨ, ਵਿਚਾਰਾਂ ਦੀ ਆਜ਼ਾਦੀ ਉਪਰ ਹੱਲਾ ਬੰਦ ਕਰਨ ਦੇ ਮੁੱਦੇ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾਏਗੀ।
ਇਸ ਵਿਚਾਰ ਚਰਚਾ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਨਵੀਂ ਦਿੱਲੀ) ਦੇ ਸਾਬਕਾ ਵਿਦਿਆਰਥੀ ਆਗੂ ਡਾ. ਅਨਿਰਬਾਨ ਭੱਟਾਚਾਰੀਆ ਅਤੇ ਜਾਣੀ-ਪਹਿਚਾਣੀ ਲੇਖਿਕਾ ਤੇ ਜਮਹੂਰੀ ਹੱਕਾਂ ਦੀ ਝੰਡਾ ਬਰਦਾਰ ਡਾ. ਨਵਸ਼ਰਨ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਿਰਕਤ ਕਰਨਗੇ। ਵਿਚਾਰ-ਚਰਚਾ ‘ਵਿਚਾਰਾਂ ਦੇ ਪ੍ਰਗਟਾਵੇਂ ਦੀ ਆਜ਼ਾਦੀ ’ਤੇ ਹੱਲੇ ਖਿਲਾਫ਼ ਬੁੱਧੀਜੀਵੀ ਵਰਗ ਅਤੇ ਲੋਕਾਂ ਦੀ ਭੂਮਿਕਾ’ ਉਪਰ ਕੇਂਦਰਤ ਹੋਏਗੀ।
ਉਨਾਂ ਦੱਸਿਆ ਕਿ ਜਿਵੇਂ ਪਿਛਲੇ ਅਰਸੇ ਤੋਂ ਮੁਲਕ ਭਰ ਦੇ ਬੁੱਧੀਜੀਵੀਆਂ, ਲੇਖਕਾਂ ਸਿਰ ਝੂਠੇ ਕੇਸ ਮੜ ਕੇ ਉਨਾਂ ਨੂੰ ਸੀਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦੀ ਲੜੀ ਵਜੋਂ ਗੋਆ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਦੇ ਪ੍ਰੋ. ਆਨੰਦ ਤੈਲਤੁੰਬੜੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਲੈਣ, ਮਨਘੜਤ ਕੇਸ ਮੜਨ ਅਤੇ ਉਨਾਂ ਸਮੇਤ ਹੋਰ ਕਿੰਨੇ ਹੀ ਵਿਦਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਲਟਕਦੀ ਤਲਵਾਰ ਦੇ ਮਨਸੇ ਨਾਕਾਮ ਕਰ ਲਈ ਰੱਖੀ ਇਹ ਵਿਚਾਰ-ਚਰਚਾ ਜ਼ਬਰਦਸਤ ਲੋਕ-ਆਵਾਜ਼ ਦੀ ਸੰਗੀ-ਸਾਥੀ ਹੋਵੇਗੀ।
ਕਮੇਟੀ ਨੇ ਸਮੂਹ ਲੇਖਕਾਂ, ਸਾਹਿਤਕਾਰਾਂ ਨੂੰ ਵਿਚਾਰ-ਚਰਚਾ ‘ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।

Real Estate