ਡੇਰਾ ਸਿਰਸਾ ਦੇ ਅਖ਼ਬਾਰ ਦਾ ਭਗੌੜਾ ਕਰਾਰ ਦਿੱਤਾ ਪੱਤਰਕਾਰ ਗ੍ਰਿਫਤਾਰ

636

ਪੰਚਕੂਲਾ ਪੁਲਿਸ ਨੇ ਡੇਰਾ ਸਿਰਸਾ ਦੇ ਸੱਚ ਕਹੂੰ ਅਖ਼ਬਾਰ ਦਾ ਪੱਤਰਕਾਰ ਤੇ ਡੇਰਾ ਪ੍ਰੇਮੀ ਅਮਰੀਕ ਸਿੰਘ ਭੰਗੂ ਭਾਦਸੋਂ ਤੋਂ ਗ੍ਰਿਫ਼ਤਾਰ ਕਰ ਲਿਆ ।ਭੰਗੂ ਪੰਚਕੂਲਾ ਵਿਖੇ 2017 ‘ਚ ਦਰਜ ਹੋਏ ਦੇਸ਼ ਧ੍ਰੋਹ ਸਮੇਤ ਕਈ ਕੇਸਾਂ ਚ ਭਗੌੜਾ ਸੀ ।ਅਗਸਤ 2017 ‘ਚ ਪੰਚਕੁਲਾ ‘ਚ ਹੋਈ ਹਿੰਸਾ ਦੌਰਾਨ ਅਮਰੀਕ ਸਿੰਘ ਆਪਣੀ ਅੰਬੂਲੈਂਸ ਛੱਡ ਕੇ ਭਜਿਆ ਸੀ ਤੇ ਉਦੋਂ ਤੋਂ ਹੀ ਫਰਾਰ ਦੱਸਿਆ ਜਾਂਦਾ ਸੀ।
ਅਮਰੀਕ ਸਿੰਘ ਨੇ ਅਪਣੀ ਪ੍ਰਾਈਵੇਟ ਐਬੂਲੈਂਸ ਕਾਰ ਬਣਾਈ ਹੋਈ ਸੀ ਜੋ ਪੰਚਕੂਲਾ ਹਿੰਸਾ ਦੌਰਾਨ ਪੁਲਿਸ ਨੇ ਉੱਥੇ ਜ਼ਬਤ ਕਰ ਲਈ ਸੀ ਜਿਸ ਵਿੱਚੋਂ ਮੈਡੀਕਲ ਨਾਲ ਸਬੰਧਤ ਸਾਮਾਨ ਤੋਂ ਬਿਨਾ ਪੈਟਰੋਲ ਦੀ ਕੇਨ ਸਮੇਤ ਇਤਰਾਜ਼ਯੋਗ ਵਸਤੂਆਂ ਮਿਲੀਆਂ ਸਨ । ਭੰਗੂ ਪੇਸ਼ੇ ਵਜੋਂ ਆੜ੍ਹਤੀ ਹੈ ।

Real Estate