ਸਮਾਰਟ ਜੁੱਤੇ, ਆਪਣੇ ਆਪ ਬੰਨ੍ਹੇ ਜਾਣ ਤਸਮੇ ਨਹੀਂ ਲਾਉਣਾ ਪਵੇਗਾ ਹੱਥ

1792

ਔਕਲੈਂਡ 16 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਸਮਾਟ ਹੋ ਰਹੀ ਹੈ, ਸਾਰਾ ਕੁਝ ਸਮਾਟ ਫੋਨਾਂ ਨੇ ਆਪਣੇ ਨਿਯੰਤਰਣ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪ੍ਰਸਿੱਧ ਕੰਪਨੀ ‘ਨਾਈਕੀ’ ਨੇ ਹੁਣ ਇਕ ਅਜਿਹਾ ਸਪੋਰਟਸ ਸ਼ੂ (ਜੁੱਤੀ) ਬਣਾਈ ਹੈ ਜਿਹੜੀ ਕਿ ਆਪਣੇ ਤਸਮੇ ਆਪ ਹੀ ਸੈਟ ਕਰ ਦਿੰਦੀ ਹੈ। ਇਕ ਸਮਾਟ ਫੋਨ ਉਤੇ ਐਪ ਦੇ ਰਾਹੀਂ ਇਸ ਨੂੰ ਨਿੰਯਤਰਣ ਕੀਤਾ ਜਾ ਸਕਦਾ ਹੈ। ਜੁੱਤੀ ਨੂੰ ਹੱਥ ਲਾਉਣ ਦੀ ਹੁਣ ਲੋੜ ਨਹੀਂ ਰਹੇਗੀ। ‘ਨਾਈਕੀਅਡਾਪ ਬੀ.ਬੀ.’ ਨਾਂਅ ਦੀ ਇਹ ਸੀਰੀਜ ਲਾਂਚ ਕਰ ਦਿੱਤੀ ਗਈ ਹੈ। ਬਲੂਟੁੱਥ ਦੇ ਨਾਲ ਕੰਮ ਕਰਨ ਵਾਲੇ ਇਹ ਸ਼ੂ ਵਾਇਰਲੈਸ ਤਰੀਕੇ ਨਾਲ ਚਾਰਜ ਕੀਤੇ ਜਾ ਸਕਣਗੇ। ਇਕ ਵਾਰ ਚਾਰਜ ਹੋਣ ਦੇ ਨਾਲ ਇਹ ਬੂਟ 10 ਤੋਂ 14 ਦਿਨਾਂ ਤੱਕ ਫੋਨ ਦੇ ਨਾਲ ਕੰਮ ਕਰਦੇ ਰਹਿਣਗੇ। ਇੰਗਲੈਂਡ ਦੇ ਵਿਚ ਇਹ ਸ਼ੂ 17 ਫਰਵਰੀ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਇਸਦੀ ਕੀਮਤ ਨਿਊਜ਼ੀਲੈਂਡ ਦੇ 565 ਡਾਲਰ (27,300 ਰੁਪਏ) ਦੇ ਕਰੀਬ ਹੋਵੇਗੀ। ਨਾਈਕ ਨੇ 2016 ਦੇ ਵਿਚ ਵੀ ਅਜਿਹੇ ਸ਼ੂ ਜਾਰੀ ਕੇਤੇ ਸਨ। ਅਜਿਹੇ ਹੋਰ ਸ਼ੂ ਵੀ ਜਲਦੀ ਆ ਰਹੇ ਹਨ।

Real Estate