ਪੰਚਾਇਤੀ ਚੋਣਾਂ ਦੌਰਾਨ ਬਾਦਲਾਂ ਦਾ ਪਿਆਰ

468

ਪੰਚਾਇਤੀ ਚੋਣਾਂ ਦੀ ਸਿਆਸੀ ਜੰਗ ਦੌਰਾਨ ਬਾਦਲ ਪਰਿਵਾਰ ਸਾਰੇ ਮਨ-ਮਿਟਾਵ ਦੂਰ ਕਰਕੇ ਇਕੱਠਾ ਨਜ਼ਰ ਆਇਆ। ਪਿੰਡ ਬਾਦਲ ਚ ਵੋਟ ਪਾਉਣ ਪਹੁੰਚੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਆਪਣੇ ਚਾਚੇ ਗੁਰਦਾਸ ਬਾਦਲ ਦੇ ਪੈਰੀਂ ਹੱਥ ਲਾਏ। ਸੁਖਬੀਰ ਤੇ ਹਰਸਿਮਰਤ ਬਾਦਲ ਦੋਵਾਂ ਨੇ ਗੁਰਦਾਸ ਬਾਦਲ ਦੇ ਪੈਰੀਂ ਹੱਥ ਲਾਏ ਤਾਂ ਗੁਰਦਾਸ ਬਾਦਲ ਨੇ ਵੀ ਦੋਵਾਂ ਨੂੰ ਅਸ਼ੀਰਵਾਦ ਦਿੱਤਾ।ਸੁਖਬੀਰ ਤੇ ਹਰਸਿਮਰਤ ਬਾਦਲ ਨੇ ਗੁਰਦਾਸ ਬਾਦਲ ਨਾਲ ਵੀ ਕੁਝ ਗੱਲਾਂ ਬਾਤਾਂ ਵੀ ਕੀਤੀਆਂ। ਇਸ ਸਮੇਂ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਸਿਆਸੀ ਰਾਹ ਵੱਖ ਕਰ ਲੈਣ ਤੋਂ ਬਾਅਦ ਬਾਦਲ ਪਰਿਵਾਰ ਚ ਦਰਾੜ ਪੈ ਗਈ ਸੀ ਪਰ ਅੱਜ ਪੰਚਾਇਤੀ ਚੋਣਾਂ ਦੌਰਾਨ ਪਰਿਵਾਰ ਫਿਰ ਤੋਂ ਇਕੱਠਾ ਨਜ਼ਰ ਆਇਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਬਚਪਨ ‘ਚ ਜਿ਼ਆਦਾਤਰ ਆਪਣੇ ਚਾਚੇ ਦੀ ਗੋਦੀ ਵਿੱਚ ਬਹਿ ਕੇ ਖੇਡਣਾ ਪਸੰਦ ਕਰਦੇ ਸਨ। ਗੁਰਦਾਸ ਸਿੰਘ ਬਾਦਲ ਨੇ ਵੀ ਕਿਹਾ ਕਿ ਅੱਜ ਵੀ ਉਹ ਦੁਨੀਆ ‘ਚ ਜੇ ਕਿਸੇ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ, ਤਾਂ ਉਹ ਸਿਰਫ਼ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਹੀ ਹਨ।

Real Estate