ਪੰਚਾਇਤੀ ਚੋਣਾਂ : ਆਪਸ ‘ਚ ਭਿੜਦੇ ਕਾਂਗਰਸੀ , ਵੱਡੇ ਲੀਡਰਾਂ ਦਾ ਅਕਾਲੀ ਦਲ ਤੇ ਦੋਸ਼

259

ਪੰਚਾਇਤੀ ਚੋਣਾਂ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕਈ ਥਾਈਂ ਪੋਲਿੰਗ ਬੂਥਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਤੇ ਕਈ ਥਾਈਂ ਝਗੜਾ ਹੋਇਆ। ਗੋਲ਼ੀ ਚੱਲਣ ਦੀ ਘਟਨਾ ਵੀ ਸਾਹਮਣੇ ਆਈ, ਪਰ ਸਰਕਾਰ ਨੇ ਇਸ ਨੂੰ ਮਾਮੂਲੀ ਗੱਲ ਦੱਸਿਆ। ਅਕਾਲੀ ਦਲ ਸਮਰਥਿਤ ਉਮੀਦਵਾਰਾਂ ਵੱਲੋਂ ਕਾਂਗਰਸ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਸਰਕਾਰ ਦੇ ਕੈਬਨਿਟ ਮੰਤਰੀ ਨੇ ਨਕਾਰ ਦਿੱਤੇ ਤੇ ਉਨ੍ਹਾਂ ਨੂੰ ਹੀ ਦੋਸ਼ੀ ਦਿੱਤਾ। ਚੋਣਾਂ ਦੌਰਾਨ ਹੋਈਆਂ ਵਾਰਦਾਤਾਂ ‘ਤੇ ਸਰਕਾਰ ਦਾ ਪੱਖ ਰੱਖਦੇ ਹੋਏ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕੀ ਕਾਂਗਰਸ ਦਾ ਕੋਈ ਵੀ ਲੀਡਰ ਜਾਂ ਵਰਕਰ ਬੂਥ ਕੈਪਚਰ ਨਹੀਂ ਕਰ ਸਕਦਾ। ਸਿੱਧੂ ਨੇ ਹਿੰਸਾ ਦੇ ਇਲਜ਼ਾਮ ਅਕਾਲੀ ਦਲ ‘ਤੇ ਲਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਵਿੱਚ ਗੁੰਡੇ ਰੱਖ ਹੋਏ ਹਨ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਪਿੰਡ ਦੀਨਾ ਸਾਹਿਬ (ਮੋਗਾ) ਦੋ ਕਾਂਗਰਸੀ ਗਰੁੱਪਾਂ ਵਿੲਚ ਹੀ ਚੱਲੀ ਗੋਲੀ ਚੱਲਣ ਦੀ ਖ਼ਬਰ ਹੈ। ਤੇ ਹੁੱਲੜਬਾਜ਼ਾਂ ਨੇ ਕੀਤੀ ਭਾਰੀ ਭੰਨ ਤੋੜ ਕੀਤੀ ।ਪਟਿਆਲਾ ਦੇ ਪਿੰਡ ਬੋਸਰ ਕਲਾਂ ਵਿਖੇ ਘੋਸ਼ਣਾ ਦੇ ਵਿਵਾਦ ਨੂੰ ਲੈ ਕੇ ਗੋਲੀ ਚੱਲ ਗਈ। ਇਸ ਵਿਵਾਦ ‘ਚ ਇੱਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਦੌਰਾਨ ਇੱਟਾਂ ਰੋੜੇ ਵੀ ਚੱਲੇ ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

Real Estate