ਅੱਗਜਨੀ ਤੇ ਕਤਲਾਂ ਦੇ ਦੌਰਾਨ ਪੰਚਾਇਤ ਚੋਣਾਂ

223

ਪੰਜਾਬ ‘ਚ ਹੋ ਰਹੀਆਂ ਪੰਚਾਇਤ ਦੀਆਂ ਚੋਣਾਂ ਹਿੰਸਕ ਹੋ ਗਈਆਂ ਜਦੋਂ ਫਿਰੋਜ਼ਪੁਰ ਜਿ਼ਲ੍ਹੇ ਦੇ ਪਿੰਡ ਲਖਮੀਰ ਕੀ ‘ਚ ਹਿੰਸਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪਿੰਡ ਲਖਮੀਰ ਫਿਰੋਜਪੁਰ ਤੋਂ 32 ਕਿਲੋਮੀਟਰ ਦੂਰ ਪੈਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਬੂਥ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਮੌਕੇ ਹੋਈ ਆਪਸੀ ਝੜਪ ਤੋਂ ਬਾਅਦ ਬੈਲਟ ਬਕਸੇ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲਗਾਕੇ ਭੱਜ ਰਹੇ ਵਿਅਕਤੀਆਂ ਨੇ ਵੋਟ ਪਾਉਣ ਲਈ ਜਾ ਰਹੇ ਮੋਟਰਸਾਈਕਲ ‘ਤੇ ਸਵਾਰ 35 ਸਾਲਾ ਮਹਿੰਦਰ ਸਿੰਘ ਨੂੰ ਵਾਹਨ ਦੀ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਮੌਤ ਹੋ ਗਈ।

Real Estate