80 ਸਾਲਾਂ ਦੀ ਉਮਰ ‘ਚ ਬਣਿਆ ਬਾਪੂ

468

ਇਕ 65 ਸਾਲਾਂ ਕਸ਼ਮੀਰੀ ਔਰਤ ਨੇ ਇਕ ਸਿਹਤਮੰਦ ਲੜਕੀ ਨੂੰ ਜਨਮ ਦਿੱਤਾ। ਨਵਜੰਮੀ ਬੱਚੀ ਦੇ 80 ਸਾਲਾਂ ਪਿਤਾ ਨੇ ਪ੍ਰਮਾਤਮਾ ਅੱਗੇ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਜੇ ਇਸ ਜੋੜੇ ਦੀ ਉਮਰ ਸਹੀ ਪਾਈ ਗਈ ਤਾਂ ਇਸ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਇਹ ਕਸ਼ਮੀਰੀ ਔਰਤ ਤੇ ਉਸਦਾ ਘਰਵਾਲਾ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮਾਪੇ ਹੋਣਗੇ ਬਣ ਜਾਣਗੇ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਇਕ ਹਸਪਤਾਲ ਵਿੱਚ ਕਸ਼ਮੀਰੀ ਔਰਤ ਨੇ ਆਪਣੀ ਬੇਟੀ ਨੂੰ ਬਾਕਸਿੰਗ ਦਿਵਸ ਤੇ ਜਨਮ ਦਿੱਤਾ। ਇਸ ਜੋੜੇ ਦਾ ਪਹਿਲਾਂ 10 ਸਾਲ ਦਾ ਪੁੱਤਰ ਹੈ।

Real Estate