ਚਿੱਤਰਕਾਰ ਪਿਕਾਸੋ ਦੀ ਪ੍ਰੇਮਿਕਾ ਮੈਰੀ ਥੈਰੀਜ਼ ਦਾ ਬਹੁ-ਕੀਮਤੀ ਚਿੱਤਰ

558

ਬਲਵਿੰਦਰ ਸਿੰਘ ਭੁੱਲਰ

ਪਿਆਰ ਇੱਕ ਅਜਿਹੀ ਸੁਨਹਿਰੀ ਤੰਦ ਹੁੰਦੀ ਹੈ, ਜਿਸ ਵਿੱਚ ਪਰੋਏ ਗਏ ਮਣਕੇ ਦੀ ਅਹਿਮੀਅਤ ਦਾ ਨਾ ਕੋਈ ਸਿਰਾ ਲੱਭਦਾ ਹੈ ਅਤੇ ਨਾ ਉਸਦੀ ਕੀਮਤ ਦਾ ਕੋਈ ਸਿਖ਼ਰ। ਜੇ ਪਿਆਰ ਦੀ ਤਸਵੀਰ ਦੀ ਕੀਮਤ ਹੀ 30 ਕਰੋੜ ਪਏ ਦੀ ਹੱਦ ¦ਘ ਜਾਵੇ ਤਾਂ ਪਿਆਰ ਦੀ ਕੀਮਤ ਦਾ ਅੰਦਾਜਾ ਲਾਉਣਾ ਕਿਸੇ ਦੇ ਵੱਸ ਵਿੱਚ ਨਹੀਂ। ਇਹ ਵਿਚਾਰ ਉਦੋਂ ਜਿਹਨ ਵਿੱਚ ਉਪਜੇ ਜਦੋਂ ‘ਮੈਰੀ ਥੈਰੀਜ ਵੈਲਟਰ’ ਦੀ ਤਸਵੀਰ ਨਿਲਾਮੀ ਲਈ ¦ਡਨ ਦੇ ਨਿਲਾਮ ਘਰ ਚ ਰੱਖਣ ਦਾ ਫੈਸਲਾ ਹੋਇਆ। ਇਹ ਸੁਣਦਿਆਂ ਹੀ ਮਨ ਵਿੱਚ ਸੁਆਲ ਉ¤ਠਦੈ ਕਿ ਕੌਣ ਹੈ ਮੈਰੀ ਥੈਰੀਜ ਅਤੇ ਕੌਣ ਹੈ ਉਸਦੀ ਤਸਵੀਰ ਬਣਾਉਣ ਵਾਲਾ ਚਿੱਤਰਕਾਰ। ਸਪੇਨ ਦੇ ਸ਼ਹਿਰ ਮਾਲਾਗਾ ਦੇ ਆਰਟ ਟੀਚਰ ਰੂਈਸ ਵਾਈ ਪਿਕਾਸੋ ਦੇ ਘਰ 25 ਅਕਤੂਬਰ 1881 ਨੂੰ ਇੱਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਂ ਪਾਬਲੋ ਪਿਕਾਸੋ ਰੱਖਿਆ ਗਿਆ। ਪਿਤਾ ਵੱਲੋਂ ਮਿਲੇ ਗੁਣਾਂ ਸਦਕਾ ਉਹ 9 ਸਾਲ ਦੀ ਉਮਰ ਵਿੱਚ ਹੀ ਤਸਵੀਰਾਂ ਬਣਾਉਣ ਲੱਗ ਪਿਆ। ਪਿਤਾ ਨੇ ਉਸਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਬਰਸੀਲੋਨਾ ਵਿਖੇ ਆਰਟ ਦੀ ਉ¤ਚ ਵਿੱਦਿਆ ਲੈਣ ਲਈ ਭੇਜ ਦਿੱਤਾ ਅਤੇ 1904 ਵਿੱਚ ਉਹ ਪੈਰਿਸ ਵਿੱਚ ਸੈ¤ਟ ਹੋ ਗਿਆ।ਇਸ ਉਪਰੰਤ ਉਸਨੇ ਜਾਰਜ ਬਰੈਕਿਊ ਨਾਲ ਮਿਲ ਕੇ ਆਰਟ ਦੀ ਨਵੀਂ ਵਿਧਾ ਕਿਊਬਇਜ਼ਮ ਦੀ ਸਥਾਪਨਾ ਕੀਤੀ ਅਤੇ ਕੋਲਾਜ਼ ਮੇਕਿੰਗ ਦੇ ਖੋਜੀਆਂ ਵਿੱਚ ਵੀ ਉਸਦਾ ਨਾਂ ਲਿਆ ਜਾਂਦਾ ਹੈ। 1907 ਵਿੱਚ ਉਸਨੇ ‘ਲੈਸ ਡੀਮੌਸਿਲਿਜ਼ ਆਫ ਐਵਗਿਨਨ’ ਨਾਂ ਦਾ ਚਿੱਤਰ ਬਣਾਇਆ ਜੋ ਦੁਨੀਆਂ ਦੇ ਪ੍ਰਸਿੱਧ ਚਿੱਤਰਾਂ ਵਿੱਚ ਸਾਮਲ ਹੈ। ਪਿਕਾਸੋ ਨੇ ਓਲਗਾ ਖੁਸ਼ਖੁਲੋਵਾ ਨਾਲ ਸਾਦੀ ਕਰਵਾ ਲਈ ਅਤੇ ਆਰਟ ਦੇ ਨਾਲ ਨਾਲ ਪਰਿਵਾਰਕ ਜੁਮੇਵਾਰੀਆਂ ਵੀ ਨਿਭਾਉਣੀਆਂ ਸੁਰੂ
ਕਰ ਦਿੱਤੀਆ। ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਸੇ ਦੌਰ ਵਿੱਚ ਸਾਲ 1927 ਵਿੱਚ ਉਸਨੂੰ ਇੱਕ 17 ਸਾਲਾ ਲੜਕੀ ਮੈਰੀ ਥੈਰੀਜ ਮਿਲੀ, ਜੋ ਚਿੱਤਰਕਾਰ ਵੀ ਸੀ। ਉਸਦੀ ਪਿਕਾਸੋ ਨਾਲ ਲਗਾਤਾਰ ਮਿਲਣੀ ਪਿਆਰ ਵਿੱਚ ਬਦਲ ਗਈ ਅਤੇ ਇਹ ਪਿਆਰ ਜਲਦੀ ਹੀ ਸਿਖ਼ਰਾਂ ਤੇ ਪੁੱਜ ਗਿਆ ਅਤੇ ਉਹਨਾਂ ਦੇ ਜਿਨਸੀ ਸਬੰਧ ਬਣ ਗਏ। 1932 ਵਿੱਚ ਪਿਕਾਸੋ ਨੇ ਆਪਣੀ ਇਸ ਮਹਿਬੂਬਾ ਦਾ ਚਿੱਤਰ ਬਣਾਇਆ, ਇਹ ਚਿੱਤਰ ਬਣਾਉਣ ਸਮੇਂ ਰੰਗਾਂ ਵਿੱਚ ਘੁਲੇ ਪਿਆਰ ਨੇ ਉਸਦੀ ਧੁਰ ਅੰਦਰ ਦੀ ਰੀਝ ਪੂਰੀ ਕੀਤੀ। 1935 ਵਿੱਚ ਮੈਰੀ ਥੈਰੀਜ ਗਰਭਵਤੀ ਹੋ ਗਈ ਤਾਂ ਉਹਨਾਂ ਦੇ ਸਬੰਧਾਂ ਦਾ ਪਰਦਾਫਾਸ਼ ਹੋ ਗਿਆ ਅਤੇ ਪਿਕਾਸੋ ਦੀ ਪਤਨੀ ਨੇ ਦੋਵਾਂ ਨੂੰ ਅਲੱਗ ਅਲੱਗ ਰਹਿਣ ਲਈ ਮਜਬੂਰ ਕਰ ਦਿੱਤਾ ਅਤੇ ਮੈਰੀ ਨੇ ਵੱਖ ਰਹਿੰਦਿਆਂ ਇੱਕ ਪੁੱਤਰੀ ਨੂੰ ਜਨਮ ਦਿੱਤਾ। ਇਸ ਸਮੇਂ ਤੱਕ ਪਿਕਾਸੋ ਦਾ ਨਾਂ ਵੀਹਵੀਂ ਸਦੀ ਦੇ ਮਹਾਨ ਚਿੱਤਰਕਾਰਾਂ, ਬੁੱਤਘਾੜਿਆਂ ਤੇ ਸਟੇਜ ਡਿਜਾਇਨਰਾਂ ਵਿੱਚ ਸਾਮਲ ਹੋ ਗਿਆ ਸੀ। 1937 ਵਿੱਚ ਉਸਦਾ ਬਣਾਇਆ ਚਿੱਤਰ ‘ਗੁਨੀਮਿਕਾ’ ਬਹੁਤ ਪ੍ਰਸਿੱਧ ਹੋਇਆ, ਜੋ ਸਪੇਨ ਦੀ ਘਰੇਲੂ ਲੜਾਈ ਮੌਕੇ ਰਾਸਟਰਵਾਦੀ ਤਾਕਤਾਂ ਦੇ ਇਸ਼ਾਰੇ ਤੇ ਜਰਮਨ ਤੇ ਇਟਾਲਵੀ ਯੁੱਧ ਦੇ ਜਹਾਜਾਂ ਵੱਲੋਂ ਪਿੰਡ ਬਾਸਕ ਵਿਖੇ ਕੀਤੀ ਬੰਬਾਰੀ ਦਿਰਸਾਉਂਦਾ ਹੈ ਅਤੇ ਨਾਜ਼ੀ ਹਮਲਾਵਰਾਂ ਵਿਰੁੱਧ ਰੋਸ਼ ਪ੍ਰਗਟਾਉਂਦਾ ਹੈ। ‘ਦੀ ਸਿਕਾਗੋ ਪਿਕਾਸੋ’ ਨਾਂ ਦੀ ਉਸਨੇ ਇੱਕ ਪੰਜਾਹ ਫੁੱਟ ਉ¤ਚੀ ਮੂਰਤੀ ਬਣਾਈ, ਜਿਸਦੀ ਉਸ ਸਮੇਂ ਕੀਮਤ
ਇੱਕ ਲੱਖ ਡਾਲਰ ਤਹਿ ਕੀਤੀ ਗਈ ਸੀ, ਪਰ ਪਿਕਾਸੋ ਨੇ ਇਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਮੂਰਤੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ। ‘ਦੀ ਵੀਪਿੰਗ ਵੋਮੈਨ’ ਵੀ ਉਸਦੀ ਸੰਸਾਰ ਪੱਧਰ ਦੀ ਕਲਾਕ੍ਰਿਤੀ ਹੈ। ਉਸਨੇ ਆਪਣੇ ਜੀਵਨ ਭਰ ਵਿੱਚ ਕਰੀਬ 20 ਹਜ਼ਾਰ ਚਿੱਤਰ ਅਤੇ ਕਲਾਕ੍ਰਿਤੀਆਂ ਬਣਾਈਆਂ। 8 ਅਪਰੈਲ 1973 ਨੂੰ ਉਹ ਫਰਾਂਸ ਦੇ ਸ਼ਹਿਰ ਮੰਗਿਨਜ਼ ਵਿੱਚ ਆਪਣੇ ਕਲਾ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਿਆ। ਉਸ ਵੱਲੋਂ ਆਪਣੀ ਪ੍ਰੇਮਿਕਾ ਮੈਰੀ ਥੈਰੀਜ਼ ਦਾ 1932 ਵਿੱਚ ਬਣਾਇਆ ਉਹ ਚਿੱਤਰ ਹੀ ਹੈ, ਜਿਸਨੂੰ ¦ਡਨ ਦੇ ‘ਸੋਬਬੀ ਨਿਲਾਮ ਘਰ’ ਵਿੱਚ ਨਿਲਾਮੀ ਲਈ ਰੱਖਿਆ ਗਿਆ, ਜਿਸਦੀ ਕੀਮਤ 30 ਕਰੋੜ ਭਾਰਤੀ
ਰੁਪਏ ਤੋਂ ਵੱਧ ਮੰਨੀ ਜਾ ਰਹੀ ਹੈ।

ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ
ਨਗਰ,
ਬਠਿੰਡਾ ਮੋਬਾ: 098882-75913

Real Estate