ਕਰਤਾਰਪੁਰ ਸਾਹਿਬ ਲਾਂਘੇ ਤੇ ਕਿੰਨਾ ਕੁ ਸੁ਼ਰੂ ਹੋਇਆ ਹੈ ਕੰਮ ?

357

ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਨੀਂਹ ਪੱਥਰ ਰੱਖੇ ਨੂੰ ਮਹੀਨਾ ਹੋ ਗਿਆ ਹੈ ਪਰ ਭਾਰਤ ਵਾਲੇ ਪਾਸੇ ਅਜੇ ਕੋਈ ਕੰਮ ਸ਼ੁਰੂ ਨਹੀਂ ਹੋਇਆ। ਉਂਝ ਉਦਘਾਟਨ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਇਹ ਲਾਂਘਾ ਛੇ ਮਹੀਨਿਆਂ ਵਿੱਚ ਚਾਲੂ ਹੋ ਜਾਏਗਾ। ਮਹੀਨਾ ਪਹਿਲਾਂ ਭਾਰਤ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ’ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਢੇ ਚਾਰ ਮਹੀਨਿਆਂ ’ਚ ਕੰਮ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਰਿਪੋਰਟਾਂ ਅਨੁਸਾਰ ਪਾਕਿਸਤਾਨ ਵਾਲੇ ਪਾਸੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਂਝ ਭਾਰਤ ਵੱਲ਼ ਕੰਮ ਘੱਟ ਹੀ ਹੈ ਤੇ ਪਾਕਿਸਤਾਨ ਵਾਲੇ ਪਾਸੇ ਜ਼ਿਆਦਾ ਰਕਬਾ ਹੈ। ਪਾਕਿਸਤਾਨ ਨੇ ਇਸ ਲਾਂਘੇ ਬਾਰੇ ਖਾਕਾ ਵੀ ਤਿਆਰ ਕਰ ਲਿਆ ਹੈ। ਇਸ ਦੀ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਗਿਆ ਹੈ। ਪਾਕਿਸਤਾਨ ਸਰਕਾਰ ਇਸ ਲਾਂਘੇ ਨੂੰ ਆਰਥਿਕ ਲਾਹੇ ਲਈ ਵੀ ਸ਼ੁਭ ਮੰਨ ਰਹੀ ਹੈ।
ਕੰਮ ਨਾ ਸੁ਼ਰੂ ਹੋਣ ਦੀਆਂ ਗੱਲਾਂ ਦਾ ਖੰਡਨ ਕਰਦਿਆ ਪੰਜਾਬ ਦਰਕਾਰ ਦੇ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਿਟੀ ਨੇ ਲਾਂਘੇ ਦੀ ਉਸਾਰੀ ਲਈ ਜ਼ਮੀਨਾਂ ਐਕੁਆਇਰ ਕਰ ਲਈਆਂ ਹਨ ਤੇ ਵਿਕਾਸ ਕਾਰਜਾਂ ਲਈ ਪੈਸਾ ਵੀ ਜਾਰੀ ਹੋਣਾ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਇੱਕ ਨਿਜੀ ਟੀਵੀ ਚੈਨਲ ਨਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਵਿਸ਼ੇਸ਼ ਸੜਕ ਦੇ ਨਾਲ-ਨਾਲ ਉੱਥੇ ਲਈ ਰੇਲ ਤੇ ਸੜਕੀ ਮਾਰਗਾਂ ਦੀ ਪਹੁੰਚ ਵਧਾਉਣ ਲਈ ਵੀ ਯੋਜਨਾ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਲਾਗਲੇ ਤੇਰਾਂ ਪਿੰਡਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਸਮਾਰਟ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ।1889 ਈਸਵੀ ਤੋਂ ਇੱਥੇ ਚੱਲ ਰਿਹਾ ਸਰਕਾਰੀ ਸਕੂਲ ਵੀ ਕਰਤਾਰਪੁਰ ਪ੍ਰਾਜੈਕਟ ਤਹਿਤ ਹੀ ਆਵੇਗਾ, ਜਿਸ ਨੂੰ ਵਿਕਸਤ ਕੀਤਾ ਜਾਵੇਗਾ ਤੇ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਹੈਰੀਟੇਜ ਸਟ੍ਰੀਟ ਵਜੋਂ ਤਿਆਰ ਕੀਤਾ ਜਾਵੇਗਾ। ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਾਹਗਾ ਬਾਰਡਰ ਨਾਲੋਂ ਵੱਧ ਖ਼ੂਬਸੂਰਤ ਬਣਾਇਆ ਜਾਵੇਗਾ।

Real Estate